ਕਾਨੜਾਮਹਲਾ੪॥
Kaanraa, Fourth Mahalaa:
कानड़ा महला ४ ॥
ਮਨਗੁਰਮਤਿਚਾਲਚਲਾਵੈਗੋ॥
ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ।
O mind, walk on the Path of the Guru's Teachings.
मन गुरमति चाल चलावैगो ॥
ਜਿਉਮੈਗਲੁਮਸਤੁਦੀਜੈਤਲਿਕੁੰਡੇਗੁਰਅੰਕਸੁਸਬਦੁਦ੍ਰਿੜਾਵੈਗੋ॥੧॥ਰਹਾਉ॥
ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ)। ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥
Just as the wild elephant is subdued by the prod, the mind is disciplined by the Word of the Guru's Shabad. ||1||Pause||
जिउ मैगलु मसतु दीजै तलि कुंडे गुर अंकसु सबदु द्रिड़ावैगो ॥१॥ रहाउ ॥
ਚਲਤੌਚਲੈਚਲੈਦਹਦਹਦਿਸਿਗੁਰੁਰਾਖੈਹਰਿਲਿਵਲਾਵੈਗੋ॥
(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ।
The wandering mind wanders, roams and rambles in the ten directions; but the Guru holds it, and lovingly attunes it to the Lord.
चलतौ चलै चलै दह दह दिसि गुरु राखै हरि लिव लावैगो ॥
ਸਤਿਗੁਰੁਸਬਦੁਦੇਇਰਿਦਅੰਤਰਿਮੁਖਿਅੰਮ੍ਰਿਤੁਨਾਮੁਚੁਆਵੈਗੋ॥੧॥
ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥
The True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||
सतिगुरु सबदु देइ रिद अंतरि मुखि अंम्रितु नामु चुआवैगो ॥१॥
ਬਿਸੀਅਰਬਿਸੂਭਰੇਹੈਪੂਰਨਗੁਰੁਗਰੁੜਸਬਦੁਮੁਖਿਪਾਵੈਗੋ॥
ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ,
The snakes are filled with poisonous venom; the Word of the Guru's Shabad is the antidote - place it in your mouth.
बिसीअर बिसू भरे है पूरन गुरु गरुड़ सबदु मुखि पावैगो ॥
ਮਾਇਆਭੁਇਅੰਗਤਿਸੁਨੇੜਿਨਆਵੈਬਿਖੁਝਾਰਿਝਾਰਿਲਿਵਲਾਵੈਗੋ॥੨॥
ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥
Maya, the serpent, does not even approach one who is rid of the poison, and lovingly attuned to the Lord. ||2||
माइआ भुइअंग तिसु नेड़ि न आवै बिखु झारि झारि लिव लावैगो ॥२॥
ਸੁਆਨੁਲੋਭੁਨਗਰਮਹਿਸਬਲਾਗੁਰੁਖਿਨਮਹਿਮਾਰਿਕਢਾਵੈਗੋ॥
ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ।
The dog of greed is very powerful in the village of the body; the Guru strikes it and drives it out in an instant.
सुआनु लोभु नगर महि सबला गुरु खिन महि मारि कढावैगो ॥
ਸਤੁਸੰਤੋਖੁਧਰਮੁਆਨਿਰਾਖੇਹਰਿਨਗਰੀਹਰਿਗੁਨਗਾਵੈਗੋ॥੩॥
(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
Truth, contentment, righteousness and Dharma have settled there; in the village of the Lord, sing the Glorious Praises of the Lord. ||3||
सतु संतोखु धरमु आनि राखे हरि नगरी हरि गुन गावैगो ॥३॥
ਪੰਕਜਿਮੋਹਨਿਘਰਤਹੈਪ੍ਰਾਨੀਗੁਰੁਨਿਘਰਤਕਾਢਿਕਢਾਵੈਗੋ॥
ਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ।
The mortal beings are sinking in the swamp of emotional attachment; the Guru lifts them up, and saves them from sinking.
पंकजि मोह निघरत है प्रानी गुरु निघरत काढि कढावैगो ॥
ਤ੍ਰਾਹਿਤ੍ਰਾਹਿਸਰਨਿਜਨਆਏਗੁਰੁਹਾਥੀਦੇਨਿਕਲਾਵੈਗੋ॥੪॥
'ਬਚਾ ਲੈ ਬਚਾ ਲੈ'-ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ ॥੪॥
Crying, "Save me! Save me!", the humble come to His Sanctuary; the Guru reaches out His Hand, and lifts them up. ||4||
त्राहि त्राहि सरनि जन आए गुरु हाथी दे निकलावैगो ॥४॥
ਸੁਪਨੰਤਰੁਸੰਸਾਰੁਸਭੁਬਾਜੀਸਭੁਬਾਜੀਖੇਲੁਖਿਲਾਵੈਗੋ॥
ਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ। ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ।
The whole world is like a game in a dream, all a game. God plays and causes the game to be played.
सुपनंतरु संसारु सभु बाजी सभु बाजी खेलु खिलावैगो ॥
ਲਾਹਾਨਾਮੁਗੁਰਮਤਿਲੈਚਾਲਹੁਹਰਿਦਰਗਹਪੈਧਾਜਾਵੈਗੋ॥੫॥
(ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ। ਗੁਰੂ ਦੀ ਮੱਤ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ। (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੫॥
So earn the Profit of the Naam by following the Guru's Teachings; you shall go to the Court of the Lord in robes of honor. ||5||
लाहा नामु गुरमति लै चालहु हरि दरगह पैधा जावैगो ॥५॥
ਹਉਮੈਕਰੈਕਰਾਵੈਹਉਮੈਪਾਪਕੋਇਲੇਆਨਿਜਮਾਵੈਗੋ॥
ਜਿਹੜਾ ਮਨੁੱਖ ਸਾਰੀ ਉਮਰ 'ਹਉਂ, ਹਉਂ' ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ।
They act in egotism, and make others act in egotism; they collect and gather up the blackness of sin.
हउमै करै करावै हउमै पाप कोइले आनि जमावैगो ॥
ਆਇਆਕਾਲੁਦੁਖਦਾਈਹੋਏਜੋਬੀਜੇਸੋਖਵਲਾਵੈਗੋ॥੬॥
ਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ ॥੬॥
And when death comes, they suffer in agony; they must eat what they have planted. ||6||
आइआ कालु दुखदाई होए जो बीजे सो खवलावैगो ॥६॥
ਸੰਤਹੁਰਾਮਨਾਮੁਧਨੁਸੰਚਹੁਲੈਖਰਚੁਚਲੇਪਤਿਪਾਵੈਗੋ॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ।
O Saints, gather the Wealth of the Lord's Name; if you depart after packing these provisions, you shall be honored.
संतहु राम नामु धनु संचहु लै खरचु चले पति पावैगो ॥
ਖਾਇਖਰਚਿਦੇਵਹਿਬਹੁਤੇਰਾਹਰਿਦੇਦੇਤੋਟਿਨਆਵੈਗੋ॥੭॥
ਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ ॥੭॥
So eat, spend, consume and give abundantly; the Lord will give - there will be no deficiency. ||7||
खाइ खरचि देवहि बहुतेरा हरि देदे तोटि न आवैगो ॥७॥
ਰਾਮਨਾਮਧਨੁਹੈਰਿਦਅੰਤਰਿਧਨੁਗੁਰਸਰਣਾਈਪਾਵੈਗੋ॥
(ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ,
The wealth of the Lord's Name is deep within the heart. In the Sanctuary of the Guru, this wealth is found.
राम नाम धनु है रिद अंतरि धनु गुर सरणाई पावैगो ॥
ਨਾਨਕਦਇਆਦਇਆਕਰਿਦੀਨੀਦੁਖੁਦਾਲਦੁਭੰਜਿਸਮਾਵੈਗੋ॥੮॥੫॥
ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤ ਮਿਹਰ ਕਰ ਕੇ ਦੇਂਦਾ ਹੈ, ਹੇ ਨਾਨਕ! ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੫॥
O Nanak, God has been kind and compassionate; He has blessed me. Removing pain and poverty, He has blended me with Himself. ||8||5||
नानक दइआ दइआ करि दीनी दुखु दालदु भंजि समावैगो ॥८॥५॥
WWW.GURBANI.WORLD