LINE 01
ਰਾਗੁਗੋਂਡਬਾਣੀਰਵਿਦਾਸਜੀਉਕੀਘਰੁ੨॥
ਰਾਗ ਗੋਂਡ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Raag Gond, The Word Of Ravi Daas Jee, Second House:
रागु गोंड बाणी रविदास जीउ की घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੁਕੰਦਮੁਕੰਦਜਪਹੁਸੰਸਾਰ॥
ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ,
Meditate on the Lord Mukanday, the Liberator, O people of the world.
मुकंद मुकंद जपहु संसार ॥
LINE 04
ਬਿਨੁਮੁਕੰਦਤਨੁਹੋਇਅਉਹਾਰ॥
ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ।
Without Mukanday, the body shall be reduced to ashes.
बिनु मुकंद तनु होइ अउहार ॥
LINE 05
ਸੋਈਮੁਕੰਦੁਮੁਕਤਿਕਾਦਾਤਾ॥
ਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।
Mukanday is the Giver of liberation.
सोई मुकंदु मुकति का दाता ॥
LINE 06
ਸੋਈਮੁਕੰਦੁਹਮਰਾਪਿਤਮਾਤਾ੧॥॥
ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ ॥੧॥
Mukanday is my father and mother. ||1||
सोई मुकंदु हमरा पित माता ॥१॥
LINE 07
ਜੀਵਤਮੁਕੰਦੇਮਰਤਮੁਕੰਦੇ॥
ਬੰਦਗੀ ਕਰਨ ਵਾਲਾ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ)
Meditate on Mukanday in life, and meditate on Mukanday in death.
जीवत मुकंदे मरत मुकंदे ॥
LINE 08
ਤਾਕੇਸੇਵਕਕਉਸਦਾਅਨੰਦੇ੧॥॥ਰਹਾਉ॥
ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
His servant is blissful forever. ||1||Pause||
ता के सेवक कउ सदा अनंदे ॥१॥ रहाउ ॥
LINE 09
ਮੁਕੰਦਮੁਕੰਦਹਮਾਰੇਪ੍ਰਾਨੰ॥
ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ,
The Lord, Mukanday, is my breath of life.
मुकंद मुकंद हमारे प्रानं ॥
LINE 10
ਜਪਿਮੁਕੰਦਮਸਤਕਿਨੀਸਾਨੰ॥
ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ;
Meditating on Mukanday, one's forehead will bear the Lord's insignia of approval.
जपि मुकंद मसतकि नीसानं ॥
LINE 11
ਸੇਵਮੁਕੰਦਕਰੈਬੈਰਾਗੀ॥
ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ,
The renunciate serves Mukanday.
सेव मुकंद करै बैरागी ॥
LINE 12
ਸੋਈਮੁਕੰਦੁਦੁਰਬਲਧਨੁਲਾਧੀ੨॥॥
ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ॥੨॥
Mukanday is the wealth of the poor and forlorn. ||2||
सोई मुकंदु दुरबल धनु लाधी ॥२॥
LINE 13
ਏਕੁਮੁਕੰਦੁਕਰੈਉਪਕਾਰੁ॥
ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ,
When the One Liberator does me a favor,
एकु मुकंदु करै उपकारु ॥
LINE 14
ਹਮਰਾਕਹਾਕਰੈਸੰਸਾਰੁ॥
ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ।
then what can the world do to me?
हमरा कहा करै संसारु ॥
LINE 15
ਮੇਟੀਜਾਤਿਹੂਏਦਰਬਾਰਿ॥
ਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ;
Erasing my social status, I have entered His Court.
मेटी जाति हूए दरबारि ॥
LINE 16
ਤੁਹੀਮੁਕੰਦਜੋਗਜੁਗਤਾਰਿ੩॥॥
ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ॥੩॥
You, Mukanday, are potent throughout the four ages. ||3||
तुही मुकंद जोग जुग तारि ॥३॥
LINE 17
ਉਪਜਿਓਗਿਆਨੁਹੂਆਪਰਗਾਸ॥
(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ।
Spiritual wisdom has welled up, and I have been enlightened.
उपजिओ गिआनु हूआ परगास ॥
LINE 18
ਕਰਿਕਿਰਪਾਲੀਨੇਕੀਟਦਾਸ॥
ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ।
In His Mercy, the Lord has made this worm His slave.
करि किरपा लीने कीट दास ॥
LINE 19
ਕਹੁਰਵਿਦਾਸਅਬਤ੍ਰਿਸਨਾਚੂਕੀ॥
ਰਵਿਦਾਸ ਆਖਦਾ ਹੈ- ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ,
Says Ravi Daas, now my thirst is quenched;
कहु रविदास अब त्रिसना चूकी ॥
LINE 20
ਜਪਿਮੁਕੰਦਸੇਵਾਤਾਹੂਕੀ੪੧॥॥॥
ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ॥੪॥੧॥
I meditate on Mukanday the Liberator, and I serve Him. ||4||1||
जपि मुकंद सेवा ताहू की ॥४॥१॥
GURBANI.WORLD