GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਸਤਾ ਤੇ ਬਲਵੰਡਿ
ਅੰਗ 967
Display Settings
Translations
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ
ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ)।
Then, the True Guru, the son of Pheru, came to dwell at Khadoor.
फेरि वसाइआ फेरुआणि सतिगुरि खाडूरु ॥
ਜਪੁਤਪੁਸੰਜਮੁਨਾਲਿਤੁਧੁਹੋਰੁਮੁਚੁਗਰੂਰੁ
(ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ।
Meditation, austerities and self-discipline rest with You, while the others are filled with excessive pride.
जपु तपु संजमु नालि तुधु होरु मुचु गरूरु ॥
ਲਬੁਵਿਣਾਹੇਮਾਣਸਾਜਿਉਪਾਣੀਬੂਰੁ
ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,
Greed ruins mankind, like the green algae in the water.
लबु विणाहे माणसा जिउ पाणी बूरु ॥
ਵਰ੍ਹਿਐਦਰਗਹਗੁਰੂਕੀਕੁਦਰਤੀਨੂਰੁ
(ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ ('ਨਾਮ' ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ।
In the Guru's Court, the Divine Light shines in its creative power.
वर्हिऐ दरगह गुरू की कुदरती नूरु ॥
ਜਿਤੁਸੁਹਾਥਲਭਈਤੂੰਓਹੁਠਰੂਰੁ
ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ।
You are the cooling peace, whose depth cannot be found.
जितु सु हाथ न लभई तूं ओहु ठरूरु ॥
ਨਉਨਿਧਿਨਾਮੁਨਿਧਾਨੁਹੈਤੁਧੁਵਿਚਿਭਰਪੂਰੁ
ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ।
You are overflowing with the nine treasures, and the treasure of the Naam, the Name of the Lord.
नउ निधि नामु निधानु है तुधु विचि भरपूरु ॥
ਨਿੰਦਾਤੇਰੀਜੋਕਰੇਸੋਵੰਞੈਚੂਰੁ
(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।
Whoever slanders You will be totally ruined and destroyed.
निंदा तेरी जो करे सो वंञै चूरु ॥
ਨੇੜੈਦਿਸੈਮਾਤਲੋਕਤੁਧੁਸੁਝੈਦੂਰੁ
ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ।
People of the world can see only what is near at hand, but You can see far beyond.
नेड़ै दिसै मात लोक तुधु सुझै दूरु ॥
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ॥੫॥
ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥
Then the True Guru, the son of Pheru, came to dwell at Khadoor. ||5||
फेरि वसाइआ फेरुआणि सतिगुरि खाडूरु ॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ