ਆਪੇਪਿੰਡੁਸਵਾਰਿਓਨੁਵਿਚਿਨਵਨਿਧਿਨਾਮੁ॥
ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ।
He Himself has embellished the body, and placed the nine treasures of the Naam within it.
आपे पिंडु सवारिओनु विचि नव निधि नामु ॥
ਇਕਿਆਪੇਭਰਮਿਭੁਲਾਇਅਨੁਤਿਨਨਿਹਫਲਕਾਮੁ॥
ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ।
He confuses some in doubt; fruitless are their actions.
इकि आपे भरमि भुलाइअनु तिन निहफल कामु ॥
ਇਕਨੀਗੁਰਮੁਖਿਬੁਝਿਆਹਰਿਆਤਮਰਾਮੁ॥
ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ,
Some, as Gurmukh, realize their Lord, the Supreme Soul.
इकनी गुरमुखि बुझिआ हरि आतम रामु ॥
ਇਕਨੀਸੁਣਿਕੈਮੰਨਿਆਹਰਿਊਤਮਕਾਮੁ॥
ਕਈ ਜੀਵਾਂ ਨੇ 'ਨਾਮ' ਸੁਣ ਕੇ ਮੰਨ ਲਿਆ ਹੈ (ਭਾਵ, 'ਨਾਮ' ਵਿਚ ਮਨ ਗਿਝਾ ਲਿਆ ਹੈ) ਉਹਨਾਂ ਦਾ ਇਹ ਉੱਦਮ ਚੰਗਾ ਹੈ।
Some listen to the Lord, and obey Him; sublime and exalted are their actions.
इकनी सुणि कै मंनिआ हरि ऊतम कामु ॥
ਅੰਤਰਿਹਰਿਰੰਗੁਉਪਜਿਆਗਾਇਆਹਰਿਗੁਣਨਾਮੁ॥੧੩॥
ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, 'ਨਾਮ' ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ॥੧੩॥
Love for the Lord wells up deep within, singing the Glorious Praises of the Lord's Name. ||13||
अंतरि हरि रंगु उपजिआ गाइआ हरि गुण नामु ॥१३॥
WWW.GURBANI.WORLD