ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਵਡੇਵਡੇਜੋਦੀਸਹਿਲੋਗ॥
(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,
Those who seem to be great and powerful,
वडे वडे जो दीसहि लोग ॥
ਤਿਨਕਉਬਿਆਪੈਚਿੰਤਾਰੋਗ॥੧॥
ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ॥੧॥
are afflicted by the disease of anxiety. ||1||
तिन कउ बिआपै चिंता रोग ॥१॥
ਕਉਨਵਡਾਮਾਇਆਵਡਿਆਈ॥
(ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ।
Who is great by the greatness of Maya?
कउ न वडा माइआ वडिआई ॥
ਸੋਵਡਾਜਿਨਿਰਾਮਲਿਵਲਾਈ॥੧॥ਰਹਾਉ॥
ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ॥੧॥ ਰਹਾਉ ॥
They alone are great, who are lovingly attached to the Lord. ||1||Pause||
सो वडा जिनि राम लिव लाई ॥१॥ रहाउ ॥
ਭੂਮੀਆਭੂਮਿਊਪਰਿਨਿਤਲੁਝੈ॥
ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ।
The landlord fights over his land each day.
भूमीआ भूमि ऊपरि नित लुझै ॥
ਛੋਡਿਚਲੈਤ੍ਰਿਸਨਾਨਹੀਬੁਝੈ॥੨॥
(ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ॥੨॥
He shall have to leave it in the end, and yet his desire is still not satisfied. ||2||
छोडि चलै त्रिसना नही बुझै ॥२॥
ਕਹੁਨਾਨਕਇਹੁਤਤੁਬੀਚਾਰਾ॥
ਨਾਨਕ ਆਖਦਾ ਹੈ- ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,
Says Nanak, this is the essence of Truth:
कहु नानक इहु ततु बीचारा ॥
ਬਿਨੁਹਰਿਭਜਨਨਾਹੀਛੁਟਕਾਰਾ॥੩॥੪੪॥੧੧੩॥
ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ॥੩॥੪੪॥੧੧੩॥
without the Lord's meditation, there is no salvation. ||3||44||113||
बिनु हरि भजन नाही छुटकारा ॥३॥४४॥११३॥
WWW.GURBANI.WORLD