GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਨਾਨਕ ਦੇਵ ਜੀ
ਅੰਗ 17
Display Settings
Translations
ਸਿਰੀਰਾਗੁਮਹਲਾ
Siree Raag, First Mahalaa:
सिरीरागु महला १ ॥
ਗੁਣਵੰਤੀਗੁਣਵੀਥਰੈਅਉਗਣਵੰਤੀਝੂਰਿ
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।
The virtuous wife exudes virtue; the unvirtuous suffer in misery.
गुणवंती गुण वीथरै अउगणवंती झूरि ॥
ਜੇਲੋੜਹਿਵਰੁਕਾਮਣੀਨਹਮਿਲੀਐਪਿਰਕੂਰਿ
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।
If you long for your Husband Lord, O soul-bride, you must know that He is not met by falsehood.
जे लोड़हि वरु कामणी नह मिलीऐ पिर कूरि ॥
ਨਾਬੇੜੀਨਾਤੁਲਹੜਾਨਾਪਾਈਐਪਿਰੁਦੂਰਿ॥੧॥
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥
No boat or raft can take you to Him. Your Husband Lord is far away. ||1||
ना बेड़ी ना तुलहड़ा ना पाईऐ पिरु दूरि ॥१॥
ਮੇਰੇਠਾਕੁਰਪੂਰੈਤਖਤਿਅਡੋਲੁ
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।
My Lord and Master is Perfect; His Throne is Eternal and Immovable.
मेरे ठाकुर पूरै तखति अडोलु ॥
ਗੁਰਮੁਖਿਪੂਰਾਜੇਕਰੇਪਾਈਐਸਾਚੁਅਤੋਲੁ॥੧॥ਰਹਾਉ
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥
One who attains perfection as Gurmukh, obtains the Immeasurable True Lord. ||1||Pause||
गुरमुखि पूरा जे करे पाईऐ साचु अतोलु ॥१॥ रहाउ ॥
ਪ੍ਰਭੁਹਰਿਮੰਦਰੁਸੋਹਣਾਤਿਸੁਮਹਿਮਾਣਕਲਾਲ
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ।
The Palace of the Lord God is so beautiful. Within it, there are gems, rubies,
प्रभु हरिमंदरु सोहणा तिसु महि माणक लाल ॥
ਮੋਤੀਹੀਰਾਨਿਰਮਲਾਕੰਚਨਕੋਟਰੀਸਾਲ
(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।
pearls and flawless diamonds. A fortress of gold surrounds this Source of Nectar.
मोती हीरा निरमला कंचन कोट रीसाल ॥
ਬਿਨੁਪਉੜੀਗੜਿਕਿਉਚੜਉਗੁਰਹਰਿਧਿਆਨਨਿਹਾਲ॥੨॥
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
How can I climb up to the Fortress without a ladder? By meditating on the Lord, through the Guru, I am blessed and exalted. ||2||
बिनु पउड़ी गड़ि किउ चड़उ गुर हरि धिआन निहाल ॥२॥
ਗੁਰੁਪਉੜੀਬੇੜੀਗੁਰੂਗੁਰੁਤੁਲਹਾਹਰਿਨਾਉ
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
The Guru is the Ladder, the Guru is the Boat, and the Guru is the Raft to take me to the Lord's Name.
गुरु पउड़ी बेड़ी गुरू गुरु तुलहा हरि नाउ ॥
ਗੁਰੁਸਰੁਸਾਗਰੁਬੋਹਿਥੋਗੁਰੁਤੀਰਥੁਦਰੀਆਉ
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
गुरु सरु सागरु बोहिथो गुरु तीरथु दरीआउ ॥
ਜੇਤਿਸੁਭਾਵੈਊਜਲੀਸਤਸਰਿਨਾਵਣਜਾਉ॥੩॥
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥
If it pleases Him, I bathe in the Pool of Truth, and become radiant and pure. ||3||
जे तिसु भावै ऊजली सतसरि नावण जाउ ॥३॥
ਪੂਰੋਪੂਰੋਆਖੀਐਪੂਰੈਤਖਤਿਨਿਵਾਸ
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
He is called the Most Perfect of the Perfect. He sits upon His Perfect Throne.
पूरो पूरो आखीऐ पूरै तखति निवास ॥
ਪੂਰੈਥਾਨਿਸੁਹਾਵਣੈਪੂਰੈਆਸਨਿਰਾਸ
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
He looks so Beautiful in His Perfect Place. He fulfills the hopes of the hopeless.
पूरै थानि सुहावणै पूरै आस निरास ॥
ਨਾਨਕਪੂਰਾਜੇਮਿਲੈਕਿਉਘਾਟੈਗੁਣਤਾਸ॥੪॥੯॥
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
O Nanak, if one obtains the Perfect Lord, how can his virtues decrease? ||4||9||
नानक पूरा जे मिलै किउ घाटै गुण तास ॥४॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ