GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 136
Display Settings
Translations
ਜਿਨਿਜਿਨਿਨਾਮੁਧਿਆਇਆਤਿਨਕੇਕਾਜਸਰੇ
ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।
Those who meditate on the Naam, the Name of the Lord-their affairs are all resolved.
जिनि जिनि नामु धिआइआ तिन के काज सरे ॥
ਹਰਿਗੁਰੁਪੂਰਾਆਰਾਧਿਆਦਰਗਹਸਚਿਖਰੇ
ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।
Those who meditate on the Perfect Guru, the Lord-Incarnate-they are judged true in the Court of the Lord.
हरि गुरु पूरा आराधिआ दरगह सचि खरे ॥
ਸਰਬਸੁਖਾਨਿਧਿਚਰਣਹਰਿਭਉਜਲੁਬਿਖਮੁਤਰੇ
ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।
The Lord's Feet are the Treasure of all peace and comfort for them; they cross over the terrifying and treacherous world-ocean.
सरब सुखा निधि चरण हरि भउजलु बिखमु तरे ॥
ਪ੍ਰੇਮਭਗਤਿਤਿਨਪਾਈਆਬਿਖਿਆਨਾਹਿਜਰੇ
ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।
They obtain love and devotion, and they do not burn in corruption.
प्रेम भगति तिन पाईआ बिखिआ नाहि जरे ॥
ਕੂੜਗਏਦੁਬਿਧਾਨਸੀਪੂਰਨਸਚਿਭਰੇ
ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।
Falsehood has vanished, duality has been erased, and they are totally overflowing with Truth.
कूड़ गए दुबिधा नसी पूरन सचि भरे ॥
ਪਾਰਬ੍ਰਹਮੁਪ੍ਰਭੁਸੇਵਦੇਮਨਅੰਦਰਿਏਕੁਧਰੇ
ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।
They serve the Supreme Lord God, and enshrine the One Lord within their minds.
पारब्रहमु प्रभु सेवदे मन अंदरि एकु धरे ॥
ਮਾਹਦਿਵਸਮੂਰਤਭਲੇਜਿਸਕਉਨਦਰਿਕਰੇ
ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।
The months, the days, and the moments are auspicious, for those upon whom the Lord casts His Glance of Grace.
माह दिवस मूरत भले जिस कउ नदरि करे ॥
ਨਾਨਕੁਮੰਗੈਦਰਸਦਾਨੁਕਿਰਪਾਕਰਹੁਹਰੇ॥੧੪॥੧॥
ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥
Nanak begs for the blessing of Your Vision, O Lord. Please, shower Your Mercy upon me! ||14||1||
नानकु मंगै दरस दानु किरपा करहु हरे ॥१४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ