ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
ਨਾਨਕਬੇੜੀਸਚਕੀਤਰੀਐਗੁਰਵੀਚਾਰਿ॥
ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
O Nanak, the Boat of Truth will ferry you across; contemplate the Guru.
नानक बेड़ी सच की तरीऐ गुर वीचारि ॥
ਇਕਿਆਵਹਿਇਕਿਜਾਵਹੀਪੂਰਿਭਰੇਅਹੰਕਾਰਿ॥
ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)
Some come, and some go; they are totally filled with egotism.
इकि आवहि इकि जावही पूरि भरे अहंकारि ॥
ਮਨਹਠਿਮਤੀਬੂਡੀਐਗੁਰਮੁਖਿਸਚੁਸੁਤਾਰਿ॥੧॥
ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥
Through stubborn-mindedness, the intellect is drowned; one who becomes Gurmukh and truthful is saved. ||1||
मनहठि मती बूडीऐ गुरमुखि सचु सु तारि ॥१॥
ਗੁਰਬਿਨੁਕਿਉਤਰੀਐਸੁਖੁਹੋਇ॥
ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।
Without the Guru, how can anyone swim across to find peace?
गुर बिनु किउ तरीऐ सुखु होइ ॥
ਜਿਉਭਾਵੈਤਿਉਰਾਖੁਤੂਮੈਅਵਰੁਨਦੂਜਾਕੋਇ॥੧॥ਰਹਾਉ॥
(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥
As it pleases You, Lord, You save me. There is no other for me at all. ||1||Pause||
जिउ भावै तिउ राखु तू मै अवरु न दूजा कोइ ॥१॥ रहाउ ॥
ਆਗੈਦੇਖਉਡਉਜਲੈਪਾਛੈਹਰਿਓਅੰਗੂਰੁ॥
(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।
In front of me, I see the jungle burning; behind me, I see green plants sprouting.
आगै देखउ डउ जलै पाछै हरिओ अंगूरु ॥
ਜਿਸਤੇਉਪਜੈਤਿਸਤੇਬਿਨਸੈਘਟਿਘਟਿਸਚੁਭਰਪੂਰਿ॥
ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
We shall merge into the One from whom we came. The True One is pervading each and every heart.
जिस ते उपजै तिस ते बिनसै घटि घटि सचु भरपूरि ॥
ਆਪੇਮੇਲਿਮਿਲਾਵਹੀਸਾਚੈਮਹਲਿਹਦੂਰਿ॥੨॥
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥
He Himself unites us in Union with Himself; the True Mansion of His Presence is close at hand. ||2||
आपे मेलि मिलावही साचै महलि हदूरि ॥२॥
ਸਾਹਿਸਾਹਿਤੁਝੁਸੰਮਲਾਕਦੇਨਵਿਸਾਰੇਉ॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।
With each and every breath, I dwell upon You; I shall never forget You.
साहि साहि तुझु संमला कदे न विसारेउ ॥
ਜਿਉਜਿਉਸਾਹਬੁਮਨਿਵਸੈਗੁਰਮੁਖਿਅੰਮ੍ਰਿਤੁਪੇਉ॥
(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।
The more the Lord and Master dwells within the mind, the more the Gurmukh drinks in the Ambrosial Nectar.
जिउ जिउ साहबु मनि वसै गुरमुखि अंम्रितु पेउ ॥
ਮਨੁਤਨੁਤੇਰਾਤੂਧਣੀਗਰਬੁਨਿਵਾਰਿਸਮੇਉ॥੩॥
(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥
Mind and body are Yours; You are my Master. Please rid me of my pride, and let me merge with You. ||3||
मनु तनु तेरा तू धणी गरबु निवारि समेउ ॥३॥
ਜਿਨਿਏਹੁਜਗਤੁਉਪਾਇਆਤ੍ਰਿਭਵਣੁਕਰਿਆਕਾਰੁ॥
ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,
The One who formed this universe created the creation of the three worlds.
जिनि एहु जगतु उपाइआ त्रिभवणु करि आकारु ॥
ਗੁਰਮੁਖਿਚਾਨਣੁਜਾਣੀਐਮਨਮੁਖਿਮੁਗਧੁਗੁਬਾਰੁ॥
ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।
The Gurmukh knows the Divine Light, while the foolish self-willed manmukh gropes around in the darkness.
गुरमुखि चानणु जाणीऐ मनमुखि मुगधु गुबारु ॥
ਘਟਿਘਟਿਜੋਤਿਨਿਰੰਤਰੀਬੂਝੈਗੁਰਮਤਿਸਾਰੁ॥੪॥
(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥
One who sees that Light within each and every heart understands the Essence of the Guru's Teachings. ||4||
घटि घटि जोति निरंतरी बूझै गुरमति सारु ॥४॥
ਗੁਰਮੁਖਿਜਿਨੀਜਾਣਿਆਤਿਨਕੀਚੈਸਾਬਾਸਿ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।
Those who understand are Gurmukh; recognize and applaud them.
गुरमुखि जिनी जाणिआ तिन कीचै साबासि ॥
ਸਚੇਸੇਤੀਰਲਿਮਿਲੇਸਚੇਗੁਣਪਰਗਾਸਿ॥
ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।
They meet and merge with the True One. They become the Radiant Manifestation of the Excellence of the True One.
सचे सेती रलि मिले सचे गुण परगासि ॥
ਨਾਨਕਨਾਮਿਸੰਤੋਖੀਆਜੀਉਪਿੰਡੁਪ੍ਰਭਪਾਸਿ॥੫॥੧੬॥
ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥
O Nanak, they are contented with the Naam, the Name of the Lord. They offer their bodies and souls to God. ||5||16||
नानक नामि संतोखीआ जीउ पिंडु प्रभ पासि ॥५॥१६॥
WWW.GURBANI.WORLD