ਕਲਿਸਮੁਦ੍ਰਭਏਰੂਪਪ੍ਰਗਟੁਹਰਿਨਾਮਉਧਾਰਨੁ॥
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
In the ocean of this Dark Age of Kali Yuga, the Lord's Name has been revealed in the Form of Guru Arjun, to save the world.
कलि समुद्र भए रूप प्रगटु हरि नाम उधारनु ॥
ਬਸਹਿਸੰਤਜਿਸੁਰਿਦੈਦੁਖਦਾਰਿਦ੍ਰਨਿਵਾਰਨੁ॥
ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
Pain and poverty are taken away from that person, within whose heart the Saint abides.
बसहि संत जिसु रिदै दुख दारिद्र निवारनु ॥
ਨਿਰਮਲਭੇਖਅਪਾਰਤਾਸੁਬਿਨੁਅਵਰੁਨਕੋਈ॥
ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ।
He is the Pure, Immaculate Form of the Infinite Lord; except for Him, there is no other at all.
निरमल भेख अपार तासु बिनु अवरु न कोई ॥
ਮਨਬਚਜਿਨਿਜਾਣਿਅਉਭਯਉਤਿਹਸਮਸਰਿਸੋਈ॥
ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
Whoever knows Him in thought, word and deed, becomes just like Him.
मन बच जिनि जाणिअउ भयउ तिह समसरि सोई ॥
ਧਰਨਿਗਗਨਨਵਖੰਡਮਹਿਜੋਤਿਸ੍ਵਰੂਪੀਰਹਿਓਭਰਿ॥
(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ।
He is totally pervading the earth, the sky and the nine regions of the planet. He is the Embodiment of the Light of God.
धरनि गगन नव खंड महि जोति स्वरूपी रहिओ भरि ॥
ਭਨਿਮਥੁਰਾਕਛੁਭੇਦੁਨਹੀਗੁਰੁਅਰਜੁਨੁਪਰਤਖੵਹਰਿ॥੭॥੧੯॥
ਹੇ ਮਥੁਰਾ! ਆਖਿ-ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ ॥੭॥੧੯॥
So speaks Mat'huraa: there is no difference between God and Guru; Guru Arjun is the Personification of the Lord Himself. ||7||19||
भनि मथुरा कछु भेदु नही गुरु अरजुनु परतख्य हरि ॥७॥१९॥
WWW.GURBANI.WORLD