GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਭਗਤ ਰਵਿਦਾਸ ਜੀ
ਅੰਗ 1293
Display Settings
Translations
ਮਲਾਰਬਾਣੀਭਗਤਰਵਿਦਾਸਜੀਕੀ
ਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Malaar, The Word Of The Devotee Ravi Daas Jee:
मलार बाणी भगत रविदास जी की ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਨਾਗਰਜਨਾਂਮੇਰੀਜਾਤਿਬਿਖਿਆਤਚੰਮਾਰੰ
ਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ)
O humble townspeople, I am obviously just a shoemaker.
नागर जनां मेरी जाति बिखिआत चंमारं ॥
ਰਿਦੈਰਾਮਗੋਬਿੰਦਗੁਨਸਾਰੰ॥੧॥ਰਹਾਉ
ਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ॥੧॥ ਰਹਾਉ ॥
In my heart I cherish the Glories of the Lord, the Lord of the Universe. ||1||Pause||
रिदै राम गोबिंद गुन सारं ॥१॥ रहाउ ॥
ਸੁਰਸਰੀਸਲਲਕ੍ਰਿਤਬਾਰੁਨੀਰੇਸੰਤਜਨਕਰਤਨਹੀਪਾਨੰ
ਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ),
Even if wine is made from the water of the Ganges, O Saints, do not drink it.
सुरसरी सलल क्रित बारुनी रे संत जन करत नही पानं ॥
ਸੁਰਾਅਪਵਿਤ੍ਰਨਤਅਵਰਜਲਰੇਸੁਰਸਰੀਮਿਲਤਨਹਿਹੋਇਆਨੰ॥੧॥
ਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ॥੧॥
This wine, and any other polluted water which mixes with the Ganges, is not separate from it. ||1||
सुरा अपवित्र नत अवर जल रे सुरसरी मिलत नहि होइ आनं ॥१॥
ਤਰਤਾਰਿਅਪਵਿਤ੍ਰਕਰਿਮਾਨੀਐਰੇਜੈਸੇਕਾਗਰਾਕਰਤਬੀਚਾਰੰ
ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),
The palmyra palm tree is considered impure, and so its leaves are considered impure as well.
तर तारि अपवित्र करि मानीऐ रे जैसे कागरा करत बीचारं ॥
ਭਗਤਿਭਾਗਉਤੁਲਿਖੀਐਤਿਹਊਪਰੇਪੂਜੀਐਕਰਿਨਮਸਕਾਰੰ॥੨॥
ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥
But if devotional prayers are written on paper made from its leaves, then people bow in reverence and worship before it. ||2||
भगति भागउतु लिखीऐ तिह ऊपरे पूजीऐ करि नमसकारं ॥२॥
ਮੇਰੀਜਾਤਿਕੁਟਬਾਂਢਲਾਢੋਰਢੋਵੰਤਾਨਿਤਹਿਬਾਨਾਰਸੀਆਸਪਾਸਾ
ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;
It is my occupation to prepare and cut leather; each day, I carry the carcasses out of the city.
मेरी जाति कुट बांढला ढोर ढोवंता नितहि बानारसी आस पासा ॥
ਅਬਬਿਪ੍ਰਪਰਧਾਨਤਿਹਿਕਰਹਿਡੰਡਉਤਿਤੇਰੇਨਾਮਸਰਣਾਇਰਵਿਦਾਸੁਦਾਸਾ॥੩॥੧॥
ਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੧॥
Now, the important Brahmins of the city bow down before me; Ravi Daas, Your slave, seeks the Sanctuary of Your Name. ||3||1||
अब बिप्र परधान तिहि करहि डंडउति तेरे नाम सरणाइ रविदासु दासा ॥३॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ