ਸਾਰਗਮਹਲਾ੫॥
Saarang, Fifth Mahalaa:
सारग महला ५ ॥
ਨੈਨਹੁਦੇਖਿਓਚਲਤੁਤਮਾਸਾ॥
(ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ।
With my eyes, I have seen the marvellous wonders of the Lord.
नैनहु देखिओ चलतु तमासा ॥
ਸਭਹੂਦੂਰਿਸਭਹੂਤੇਨੇਰੈਅਗਮਅਗਮਘਟਵਾਸਾ॥੧॥ਰਹਾਉ॥
ਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ ॥੧॥ ਰਹਾਉ ॥
He is far from all, and yet near to all. He is Inaccessible and Unfathomable, and yet He dwells in the heart. ||1||Pause||
सभ हू दूरि सभ हू ते नेरै अगम अगम घट वासा ॥१॥ रहाउ ॥
ਅਭੂਲੁਨਭੂਲੈਲਿਖਿਓਨਚਲਾਵੈਮਤਾਨਕਰੈਪਚਾਸਾ॥
ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ।
The Infallible Lord never makes a mistake. He does not have to write His Orders, and He does not have to consult with anyone.
अभूलु न भूलै लिखिओ न चलावै मता न करै पचासा ॥
ਖਿਨਮਹਿਸਾਜਿਸਵਾਰਿਬਿਨਾਹੈਭਗਤਿਵਛਲਗੁਣਤਾਸਾ॥੧॥
ਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ ॥੧॥
In an instant, He creates, embellishes and destroys. He is the Lover of His devotees, the Treasure of Excellence. ||1||
खिन महि साजि सवारि बिनाहै भगति वछल गुणतासा ॥१॥
ਅੰਧਕੂਪਮਹਿਦੀਪਕੁਬਲਿਓਗੁਰਿਰਿਦੈਕੀਓਪਰਗਾਸਾ॥
ਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ।
Lighting the lamp in the deep dark pit, the Guru illumines and enlightens the heart.
अंध कूप महि दीपकु बलिओ गुरि रिदै कीओ परगासा ॥
ਕਹੁਨਾਨਕਦਰਸੁਪੇਖਿਸੁਖੁਪਾਇਆਸਭਪੂਰਨਹੋਈਆਸਾ॥੨॥੧੫॥੩੮॥
ਨਾਨਕ ਆਖਦਾ ਹੈ- (ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੨॥੧੫॥੩੮॥
Says Nanak, gazing upon the Blessed Vision of His Darshan, I have found peace, and all my hopes have been fulfilled. ||2||15||38||
कहु नानक दरसु पेखि सुखु पाइआ सभ पूरन होई आसा ॥२॥१५॥३८॥
WWW.GURBANI.WORLD