GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 145
Display Settings
Translations
ਪਉੜੀ
Pauree:
पउड़ी ॥
ਭਗਤਾਤੈਸੈਸਾਰੀਆਜੋੜੁਕਦੇਆਇਆ
(ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ)।
Between the Lord's devotees and the people of the world, there can never be any true alliance.
भगता तै सैसारीआ जोड़ु कदे न आइआ ॥
ਕਰਤਾਆਪਿਅਭੁਲੁਹੈਭੁਲੈਕਿਸੈਦਾਭੁਲਾਇਆ
ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ।
The Creator Himself is infallible. He cannot be fooled; no one can fool Him.
करता आपि अभुलु है न भुलै किसै दा भुलाइआ ॥
ਭਗਤਆਪੇਮੇਲਿਅਨੁਜਿਨੀਸਚੋਸਚੁਕਮਾਇਆ
(ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ।
He blends His devotees with Himself; they practice Truth, and only Truth.
भगत आपे मेलिअनु जिनी सचो सचु कमाइआ ॥
ਸੈਸਾਰੀਆਪਿਖੁਆਇਅਨੁਜਿਨੀਕੂੜੁਬੋਲਿਬੋਲਿਬਿਖੁਖਾਇਆ
ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ।
The Lord Himself leads the people of the world astray; they tell lies, and by telling lies, they eat poison.
सैसारी आपि खुआइअनु जिनी कूड़ु बोलि बोलि बिखु खाइआ ॥
ਚਲਣਸਾਰਜਾਣਨੀਕਾਮੁਕਰੋਧੁਵਿਸੁਵਧਾਇਆ
ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ।
They do not recognize the ultimate reality, that we all must go; they continue to cultivate the poisons of sexual desire and anger.
चलण सार न जाणनी कामु करोधु विसु वधाइआ ॥
ਭਗਤਕਰਨਿਹਰਿਚਾਕਰੀਜਿਨੀਅਨਦਿਨੁਨਾਮੁਧਿਆਇਆ
(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ।
The devotees serve the Lord; night and day, they meditate on the Naam.
भगत करनि हरि चाकरी जिनी अनदिनु नामु धिआइआ ॥
ਦਾਸਨਿਦਾਸਹੋਇਕੈਜਿਨੀਵਿਚਹੁਆਪੁਗਵਾਇਆ
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ,
Becoming the slaves of the Lord's slaves, they eradicate selfishness and conceit from within.
दासनि दास होइ कै जिनी विचहु आपु गवाइआ ॥
ਓਨਾਖਸਮੈਕੈਦਰਿਮੁਖਉਜਲੇਸਚੈਸਬਦਿਸੁਹਾਇਆ॥੧੬॥
ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ ॥੧੬॥
In the Court of their Lord and Master, their faces are radiant; they are embellished and exalted with the True Word of the Shabad. ||16||
ओना खसमै कै दरि मुख उजले सचै सबदि सुहाइआ ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ