ਮਾਝਮਹਲਾ੩॥
Maajh, Third Mahalaa:
माझ महला ३ ॥
ਸਚਾਸੇਵੀਸਚੁਸਾਲਾਹੀ॥
(ਹੇ ਭਾਈ!) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।
Serve the True One, and praise the True One.
सचा सेवी सचु सालाही ॥
ਸਚੈਨਾਇਦੁਖੁਕਬਹੀਨਾਹੀ॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
With the True Name, pain shall never afflict you.
सचै नाइ दुखु कब ही नाही ॥
ਸੁਖਦਾਤਾਸੇਵਨਿਸੁਖੁਪਾਇਨਿਗੁਰਮਤਿਮੰਨਿਵਸਾਵਣਿਆ॥੧॥
ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੧॥
Those who serve the Giver of peace find peace. They enshrine the Guru's Teachings within their minds. ||1||
सुखदाता सेवनि सुखु पाइनि गुरमति मंनि वसावणिआ ॥१॥
ਹਉਵਾਰੀਜੀਉਵਾਰੀਸੁਖਸਹਜਿਸਮਾਧਿਲਗਾਵਣਿਆ॥
(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ।
I am a sacrifice, my soul is a sacrifice, to those who intuitively enter into the peace of Samaadhi.
हउ वारी जीउ वारी सुख सहजि समाधि लगावणिआ ॥
ਜੋਹਰਿਸੇਵਹਿਸੇਸਦਾਸੋਹਹਿਸੋਭਾਸੁਰਤਿਸੁਹਾਵਣਿਆ॥੧॥ਰਹਾਉ॥
ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ॥੧॥ ਰਹਾਉ ॥
Those who serve the Lord are always beautiful. The glory of their intuitive awareness is beautiful. ||1||Pause||
जो हरि सेवहि से सदा सोहहि सोभा सुरति सुहावणिआ ॥१॥ रहाउ ॥
ਸਭੁਕੋਤੇਰਾਭਗਤੁਕਹਾਏ॥
(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,
All call themselves Your devotees,
सभु को तेरा भगतु कहाए ॥
ਸੇਈਭਗਤਤੇਰੈਮਨਿਭਾਏ॥
ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ।
but they alone are Your devotees, who are pleasing to Your mind.
सेई भगत तेरै मनि भाए ॥
ਸਚੁਬਾਣੀਤੁਧੈਸਾਲਾਹਨਿਰੰਗਿਰਾਤੇਭਗਤਿਕਰਾਵਣਿਆ॥੨॥
(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ॥੨॥
Through the True Word of Your Bani, they praise You; attuned to Your Love, they worship You with devotion. ||2||
सचु बाणी तुधै सालाहनि रंगि राते भगति करावणिआ ॥२॥
ਸਭੁਕੋਸਚੇਹਰਿਜੀਉਤੇਰਾ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ।
All are Yours, O Dear True Lord.
सभु को सचे हरि जीउ तेरा ॥
ਗੁਰਮੁਖਿਮਿਲੈਤਾਚੂਕੈਫੇਰਾ॥
(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ।
Meeting the Gurmukh, this cycle of reincarnation comes to an end.
गुरमुखि मिलै ता चूकै फेरा ॥
ਜਾਤੁਧੁਭਾਵੈਤਾਨਾਇਰਚਾਵਹਿਤੂੰਆਪੇਨਾਉਜਪਾਵਣਿਆ॥੩॥
ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ। ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ॥੩॥
When it pleases Your Will, then we merge in the Name. You Yourself inspire us to chant the Name. ||3||
जा तुधु भावै ता नाइ रचावहि तूं आपे नाउ जपावणिआ ॥३॥
ਗੁਰਮਤੀਹਰਿਮੰਨਿਵਸਾਇਆ॥
ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,
Through the Guru's Teachings, I enshrine the Lord within my mind.
गुरमती हरि मंनि वसाइआ ॥
ਹਰਖੁਸੋਗੁਸਭੁਮੋਹੁਗਵਾਇਆ॥
ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ।
Pleasure and pain, and all emotional attachments are gone.
हरखु सोगु सभु मोहु गवाइआ ॥
ਇਕਸੁਸਿਉਲਿਵਲਾਗੀਸਦਹੀਹਰਿਨਾਮੁਮੰਨਿਵਸਾਵਣਿਆ॥੪॥
ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੪॥
I am lovingly centered on the One Lord forever. I enshrine the Lord's Name within my mind. ||4||
इकसु सिउ लिव लागी सद ही हरि नामु मंनि वसावणिआ ॥४॥
ਭਗਤਰੰਗਿਰਾਤੇਸਦਾਤੇਰੈਚਾਏ॥
ਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।
Your devotees are attuned to Your Love; they are always joyful.
भगत रंगि राते सदा तेरै चाए ॥
ਨਉਨਿਧਿਨਾਮੁਵਸਿਆਮਨਿਆਏ॥
ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ)।
The nine treasures of the Naam come to dwell within their minds.
नउ निधि नामु वसिआ मनि आए ॥
ਪੂਰੈਭਾਗਿਸਤਿਗੁਰੁਪਾਇਆਸਬਦੇਮੇਲਿਮਿਲਾਵਣਿਆ॥੫॥
ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ॥੫॥
By perfect destiny, they find the True Guru, and through the Word of the Shabad, they are united in the Lord's Union. ||5||
पूरै भागि सतिगुरु पाइआ सबदे मेलि मिलावणिआ ॥५॥
ਤੂੰਦਇਆਲੁਸਦਾਸੁਖਦਾਤਾ॥
ਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ।
You are Merciful, and always the Giver of peace.
तूं दइआलु सदा सुखदाता ॥
ਤੂੰਆਪੇਮੇਲਿਹਿਗੁਰਮੁਖਿਜਾਤਾ॥
ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ। ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।
You Yourself unite us; You are known only to the Gurmukhs.
तूं आपे मेलिहि गुरमुखि जाता ॥
ਤੂੰਆਪੇਦੇਵਹਿਨਾਮੁਵਡਾਈਨਾਮਿਰਤੇਸੁਖੁਪਾਵਣਿਆ॥੬॥
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ। ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੬॥
You Yourself bestow the glorious greatness of the Naam; attuned to the Naam, we find peace. ||6||
तूं आपे देवहि नामु वडाई नामि रते सुखु पावणिआ ॥६॥
ਸਦਾਸਦਾਸਾਚੇਤੁਧੁਸਾਲਾਹੀ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।
Forever and ever, O True Lord, I praise You.
सदा सदा साचे तुधु सालाही ॥
ਗੁਰਮੁਖਿਜਾਤਾਦੂਜਾਕੋਨਾਹੀ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ)।
As Gurmukh, I know no other at all.
गुरमुखि जाता दूजा को नाही ॥
ਏਕਸੁਸਿਉਮਨੁਰਹਿਆਸਮਾਏਮਨਿਮੰਨਿਐਮਨਹਿਮਿਲਾਵਣਿਆ॥੭॥
(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥
My mind remains immersed in the One Lord; my mind surrenders to Him, and in my mind I meet Him. ||7||
एकसु सिउ मनु रहिआ समाए मनि मंनिऐ मनहि मिलावणिआ ॥७॥
ਗੁਰਮੁਖਿਹੋਵੈਸੋਸਾਲਾਹੇ॥
ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
One who becomes Gurmukh, praises the Lord.
गुरमुखि होवै सो सालाहे ॥
ਸਾਚੇਠਾਕੁਰਵੇਪਰਵਾਹੇ॥
ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ (ਸਿਫ਼ਤ-ਸਾਲਾਹ ਕਰਦਾ ਹੀ ਰਹਿੰਦਾ ਹੈ।)
Our True Lord and Master is Carefree.
साचे ठाकुर वेपरवाहे ॥
ਨਾਨਕਨਾਮੁਵਸੈਮਨਅੰਤਰਿਗੁਰਸਬਦੀਹਰਿਮੇਲਾਵਣਿਆ॥੮॥੨੧॥੨੨॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ॥੮॥੨੧॥੨੨॥
O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||
नानक नामु वसै मन अंतरि गुर सबदी हरि मेलावणिआ ॥८॥२१॥२२॥
WWW.GURBANI.WORLD