ਰਾਮਕਲੀਮਹਲਾ੪ਘਰੁ੧॥
ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raamkalee, Fourth Mahalaa, First House:
रामकली महला ४ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜੇਵਡਭਾਗਹੋਵਹਿਵਡਭਾਗੀਤਾਹਰਿਹਰਿਨਾਮੁਧਿਆਵੈ॥
ਜੇ ਕੋਈ ਮਨੁੱਖ ਭਾਗਾਂ ਵਾਲਾ ਹੋਵੇ, ਜੇ ਕਿਸੇ ਮਨੁੱਖ ਦੇ ਵੱਡੇ ਭਾਗ ਹੋ ਜਾਣ, ਤਾਂ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।
If someone is very fortunate, and is blessed with great high destiny, then he meditates on the Name of the Lord, Har, Har.
जे वडभाग होवहि वडभागी ता हरि हरि नामु धिआवै ॥
ਨਾਮੁਜਪਤਨਾਮੇਸੁਖੁਪਾਵੈਹਰਿਨਾਮੇਨਾਮਿਸਮਾਵੈ॥੧॥
ਨਾਮ ਜਪਣ ਨਾਲ ਉਹ ਮਨੁੱਖ ਨਾਮ ਵਿਚ ਹੀ ਆਨੰਦ ਪ੍ਰਾਪਤ ਕਰਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥
Chanting the Naam, the Name of the Lord, he finds peace, and merges in the Naam. ||1||
नामु जपत नामे सुखु पावै हरि नामे नामि समावै ॥१॥
ਗੁਰਮੁਖਿਭਗਤਿਕਰਹੁਸਦਪ੍ਰਾਣੀ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਉਤੇ ਤੁਰ ਕੇ) ਸਦਾ ਪਰਮਾਤਮਾ ਦੀ ਭਗਤੀ ਕਰਿਆ ਕਰੋ।
O mortal, as Gurmukh, worship the Lord in devotion forever.
गुरमुखि भगति करहु सद प्राणी ॥
ਹਿਰਦੈਪ੍ਰਗਾਸੁਹੋਵੈਲਿਵਲਾਗੈਗੁਰਮਤਿਹਰਿਹਰਿਨਾਮਿਸਮਾਣੀ॥੧॥ਰਹਾਉ॥
(ਭਗਤੀ ਦੀ ਬਰਕਤਿ ਨਾਲ) ਹਿਰਦੇ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੁੜ ਜਾਂਦੀ ਹੈ, ਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ ॥੧॥ ਰਹਾਉ ॥
Your heart shall be illumined; through the Guru's Teachings, lovingly attune yourself to the Lord. You shall merge in the Name of the Lord, Har, Har. ||1||Pause||
हिरदै प्रगासु होवै लिव लागै गुरमति हरि हरि नामि समाणी ॥१॥ रहाउ ॥
ਹੀਰਾਰਤਨਜਵੇਹਰਮਾਣਕਬਹੁਸਾਗਰਭਰਪੂਰੁਕੀਆ॥
(ਪਰਮਾਤਮਾ ਦੇ ਗੁਣ, ਮਾਨੋ,) ਹੀਰੇ ਰਤਨ ਜਵਾਹਰ ਮੋਤੀ ਹਨ। (ਪਰਮਾਤਮਾ ਨੇ ਹਰੇਕ ਮਨੁੱਖ ਦਾ) ਹਿਰਦਾ-ਸਰੋਵਰ ਇਹਨਾਂ ਨਾਲ ਨਕਾ-ਨਕ ਭਰ ਰੱਖਿਆ ਹੋਇਆ ਹੈ।
The Great Giver is filled with diamonds, emeralds, rubies and pearls;
हीरा रतन जवेहर माणक बहु सागर भरपूरु कीआ ॥
ਜਿਸੁਵਡਭਾਗੁਹੋਵੈਵਡਮਸਤਕਿਤਿਨਿਗੁਰਮਤਿਕਢਿਕਢਿਲੀਆ॥੨॥
(ਪਰ ਸਿਰਫ਼) ਉਸ ਮਨੁੱਖ ਨੇ ਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਇਹਨਾਂ ਨੂੰ (ਅੰਦਰ ਲੁਕੇ ਪਿਆਂ ਨੂੰ) ਕੱਢ ਕੇ ਸਾਂਭਿਆ ਹੈ, ਜਿਸ ਦੇ ਮੱਥੇ ਉਤੇ ਵੱਡੇ ਭਾਗ ਜਾਗ ਪਏ ਹਨ ॥੨॥
one who has good fortune and great destiny inscribed upon his forehead, digs them out, by following the Guru's Teachings. ||2||
जिसु वडभागु होवै वड मसतकि तिनि गुरमति कढि कढि लीआ ॥२॥
ਰਤਨੁਜਵੇਹਰੁਲਾਲੁਹਰਿਨਾਮਾਗੁਰਿਕਾਢਿਤਲੀਦਿਖਲਾਇਆ॥
(ਹੇ ਭਾਈ!) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ ਲੁਕਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ।
The Lord's Name is the jewel, the emerald, the ruby; digging it out, the Guru has placed it in your palm.
रतनु जवेहरु लालु हरि नामा गुरि काढि तली दिखलाइआ ॥
ਭਾਗਹੀਣਮਨਮੁਖਿਨਹੀਲੀਆਤ੍ਰਿਣਓਲੈਲਾਖੁਛਪਾਇਆ॥੩॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ ਉਹਲੇ ਲੁਕਿਆ ਪਿਆ ਹੈ ॥੩॥
The unfortunate, self-willed manmukh does not obtain it; this priceless jewel remains hidden behind a curtain of straw. ||3||
भागहीण मनमुखि नही लीआ त्रिण ओलै लाखु छपाइआ ॥३॥
ਮਸਤਕਿਭਾਗੁਹੋਵੈਧੁਰਿਲਿਖਿਆਤਾਸਤਿਗੁਰੁਸੇਵਾਲਾਏ॥
(ਹੇ ਭਾਈ!) ਜੇ ਧੁਰ-ਦਰਗਾਹ ਤੋਂ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉੱਤੇ ਜਾਗ ਪਏ ਤਾਂ ਗੁਰੂ ਉਸ ਨੂੰ ਪ੍ਰਭੂ ਦੀ ਭਗਤੀ ਵਿਚ ਜੋੜ ਦੇਂਦਾ ਹੈ।
If such pre-ordained destiny is written upon one's forehead, then the True Guru enjoins him to serve Him.
मसतकि भागु होवै धुरि लिखिआ ता सतिगुरु सेवा लाए ॥
ਨਾਨਕਰਤਨਜਵੇਹਰਪਾਵੈਧਨੁਧਨੁਗੁਰਮਤਿਹਰਿਪਾਏ॥੪॥੧॥
ਹੇ ਨਾਨਕ! (ਉਹ ਮਨੁੱਖ ਅੰਦਰ ਲੁਕੇ ਪਏ ਦੇ ਗੁਣ-ਰੂਪ) ਰਤਨ ਜਵਾਹਰ ਲੱਭ ਲੈਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੋ ਜਾਂਦਾ ਹੈ, ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥੧॥
O Nanak, then he obtains the jewel, the gem; blessed, blessed is that one who follows the Guru's Teachings, and finds the Lord. ||4||1||
नानक रतन जवेहर पावै धनु धनु गुरमति हरि पाए ॥४॥१॥
WWW.GURBANI.WORLD