ਸੰਤਸਹਾਈਜੀਅਕੇਭਵਜਲਤਾਰਣਹਾਰ॥
ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।
The Saints are the helpers, the support of the soul; they carry us cross the terrifying world-ocean.
संत सहाई जीअ के भवजल तारणहार ॥
ਸਭਤੇਊਚੇਜਾਣੀਅਹਿਨਾਨਕਨਾਮਪਿਆਰ॥੧॥
ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥
Know that they are the highest of all; O Nanak, they love the Naam, the Name of the Lord. ||1||
सभ ते ऊचे जाणीअहि नानक नाम पिआर ॥१॥
ਜਿਨਜਾਨਿਆਸੇਈਤਰੇਸੇਸੂਰੇਸੇਬੀਰ॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।
Those who know Him, cross over; they are the brave heroes, the heroic warriors.
जिन जानिआ सेई तरे से सूरे से बीर ॥
ਨਾਨਕਤਿਨਬਲਿਹਾਰਣੈਹਰਿਜਪਿਉਤਰੇਤੀਰ॥੨॥
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥
Nanak is a sacrifice to those who meditate on the Lord, and cross over to the other shore. ||2||
नानक तिन बलिहारणै हरि जपि उतरे तीर ॥२॥
WWW.GURBANI.WORLD