ਕਲਿਆਨਮਹਲਾ੪॥
Kalyaan, Fourth Mahalaa:
कलिआन महला ४ ॥
ਹਮਰੀਚਿਤਵਨੀਹਰਿਪ੍ਰਭੁਜਾਨੈ॥
ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ।
Only the Lord God knows my innermost thoughts.
हमरी चितवनी हरि प्रभु जानै ॥
ਅਉਰੁਕੋਈਨਿੰਦਕਰੈਹਰਿਜਨਕੀਪ੍ਰਭੁਤਾਕਾਕਹਿਆਇਕੁਤਿਲੁਨਹੀਮਾਨੈ॥੧॥ਰਹਾਉ॥
ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ॥੧॥ ਰਹਾਉ ॥
If someone slanders the humble servant of the Lord, God does not believe even a tiny bit of what he says. ||1||Pause||
अउरु कोई निंद करै हरि जन की प्रभु ता का कहिआ इकु तिलु नही मानै ॥१॥ रहाउ ॥
ਅਉਰਸਭਤਿਆਗਿਸੇਵਾਕਰਿਅਚੁਤਜੋਸਭਤੇਊਚਠਾਕੁਰੁਭਗਵਾਨੈ॥
ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ।
So give up everything else, and serve the Imperishable; The Lord God, our Lord and Master, is the Highest of all.
अउर सभ तिआगि सेवा करि अचुत जो सभ ते ऊच ठाकुरु भगवानै ॥
ਹਰਿਸੇਵਾਤੇਕਾਲੁਜੋਹਿਨਸਾਕੈਚਰਨੀਆਇਪਵੈਹਰਿਜਾਨੈ॥੧॥
ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ॥੧॥
When you serve the Lord, Death cannot even see you. It comes and falls at the feet of those who know the Lord. ||1||
हरि सेवा ते कालु जोहि न साकै चरनी आइ पवै हरि जानै ॥१॥
ਜਾਕਉਰਾਖਿਲੇਇਮੇਰਾਸੁਆਮੀਤਾਕਉਸੁਮਤਿਦੇਇਪੈਕਾਨੈ॥
ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮੱਤ ਬਖ਼ਸ਼ਦਾ ਹੈ।
Those whom my Lord and Master protects - a balanced wisdom comes to their ears.
जा कउ राखि लेइ मेरा सुआमी ता कउ सुमति देइ पै कानै ॥
ਤਾਕਉਕੋਈਅਪਰਿਨਸਾਕੈਜਾਕੀਭਗਤਿਮੇਰਾਪ੍ਰਭੁਮਾਨੈ॥੨॥
ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੨॥
No one can equal them; their devotional worship is accepted by my God. ||2||
ता कउ कोई अपरि न साकै जा की भगति मेरा प्रभु मानै ॥२॥
ਹਰਿਕੇਚੋਜਵਿਡਾਨਦੇਖੁਜਨਜੋਖੋਟਾਖਰਾਇਕਨਿਮਖਪਛਾਨੈ॥
ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ।
So behold the Wondrous and Amazing Play of the Lord. In an instant, He distinguishes the genuine from the counterfeit.
हरि के चोज विडान देखु जन जो खोटा खरा इक निमख पछानै ॥
ਤਾਤੇਜਨਕਉਅਨਦੁਭਇਆਹੈਰਿਦਸੁਧਮਿਲੇਖੋਟੇਪਛੁਤਾਨੈ॥੩॥
ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ॥੩॥
And that is why His humble servant is in bliss. Those of pure heart meet together, while the evil ones regret and repent. ||3||
ता ते जन कउ अनदु भइआ है रिद सुध मिले खोटे पछुतानै ॥३॥
ਤੁਮਹਰਿਦਾਤੇਸਮਰਥਸੁਆਮੀਇਕੁਮਾਗਉਤੁਝਪਾਸਹੁਹਰਿਦਾਨੈ॥
ਹੇ ਹਰੀ! ਤੁਸੀਂ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ।
Lord, You are the Great Giver, our All-powerful Lord and Master; O Lord, I beg for only one gift from You.
तुम हरि दाते समरथ सुआमी इकु मागउ तुझ पासहु हरि दानै ॥
ਜਨਨਾਨਕਕਉਹਰਿਕ੍ਰਿਪਾਕਰਿਦੀਜੈਸਦਬਸਹਿਰਿਦੈਮੋਹਿਹਰਿਚਰਾਨੈ॥੪॥੫॥
ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ॥੪॥੫॥
Lord, please bless servant Nanak with Your Grace, that Your Feet may abide forever within my heart. ||4||5||
जन नानक कउ हरि क्रिपा करि दीजै सद बसहि रिदै मोहि हरि चरानै ॥४॥५॥
WWW.GURBANI.WORLD