ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRYAAT STANZA
भुजंग प्रयात छंद ॥
ਚੱਤ੍ਰਚੱਕ੍ਰਕਰਤਾ॥
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ (ਦਿਸ਼ਾਵਾਂ) ਦਾ ਕਰਤਾ
O the Creator Lord of all the four directions!
चत्र चक्र करता ॥
ਚੱਤ੍ਰਚੱਕ੍ਰਹਰਤਾ॥
ਅਤੇ ਸੰਘਾਰਕ ਹੈਂ,
O the Destroyer Lord of the four directions!
चत्र चक्र हरता ॥
ਚੱਤ੍ਰਚੱਕ੍ਰਦਾਨੇ॥
ਸਭ ਨੂੰ ਦੇਣ ਵਾਲਾ
O the Donor Lord of all the four directions!
चत्र चक्र दाने ॥
ਚੱਤ੍ਰਚੱਕ੍ਰਜਾਨੇ॥੯੬॥
ਅਤੇ ਸਭ ਨੂੰ ਜਾਣਨ ਵਾਲਾ ਹੈਂ ॥੯੬॥
O the Known Lord of all the four directions!96.
चत्र चक्र जाने ॥९६॥
ਚੱਤ੍ਰਚੱਕ੍ਰਵਰਤੀ॥
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਿਚ ਵਿਚਰਨ ਵਾਲਾ
O the Pervading Lord of the four directions!
चत्र चक्र वरती ॥
ਚੱਤ੍ਰਚੱਕ੍ਰਭਰਤੀ॥
ਅਤੇ ਪੋਸ਼ਣ ਕਰਨ ਵਾਲਾ ਹੈਂ,
O the Permeator Lord of all the four direction!
चत्र चक्र भरती ॥
ਚੱਤ੍ਰਚੱਕ੍ਰਪਾਲੇ॥
ਸਭ ਦੀ ਪਾਲਨਾ ਕਰਨ ਵਾਲਾ
O the Sustainer Lord of all the four directions!
चत्र चक्र पाले ॥
ਚੱਤ੍ਰਚੱਕ੍ਰਕਾਲੇ॥੯੭॥
ਅਤੇ ਸਭ ਦਾ ਨਾਸ਼ ਕਰਨ ਵਾਲਾ ਹੈਂ ॥੯੭॥
O the Destroyer Lord of all the four directions!97.
चत्र चक्र काले ॥९७॥
ਚੱਤ੍ਰਚੱਕ੍ਰਪਾਸੇ॥
(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਾਲਿਆਂ ਦੇ ਕੋਲ ਹੈਂ,
O the Lord Present in all the four direction!
चत्र चक्र पासे ॥
ਚੱਤ੍ਰਚੱਕ੍ਰਵਾਸੇ॥
ਚੌਹਾਂ ਚੱਕਾਂ ਵਿਚ ਵਸਦਾ ਹੈਂ,
O the Dweller Lord in all the four directions!
चत्र चक्र वासे ॥
ਚੱਤ੍ਰਚੱਕ੍ਰਮਾਨਯੈ॥
ਚੌਹਾਂ ਚੱਕਾਂ ਵਿਚ ਤੇਰੀ ਮਾਨਤਾ ਹੈ,
O the Lord Worshipped in all the four directions!
चत्र चक्र मानयै ॥
ਚੱਤ੍ਰਚੱਕ੍ਰਦਾਨਯੈ॥੯੮॥
ਚੌਹਾਂ ਚੱਕਾਂ ਨੂੰ ਦੇਣ ਵਾਲਾ ਹੈਂ ॥੯੮॥
O the Donor Lord of all the four directions!98.
चत्र चक्र दानयै ॥९८॥
WWW.GURBANI.WORLD