GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 112
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਅੰਦਰਿਹੀਰਾਲਾਲੁਬਣਾਇਆ
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ,
Diamonds and rubies are produced deep within the self.
अंदरि हीरा लालु बणाइआ ॥
ਗੁਰਕੈਸਬਦਿਪਰਖਿਪਰਖਾਇਆ
(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ।
They are assayed and valued through the Word of the Guru's Shabad.
गुर कै सबदि परखि परखाइआ ॥
ਜਿਨਸਚੁਪਲੈਸਚੁਵਖਾਣਹਿਸਚੁਕਸਵਟੀਲਾਵਣਿਆ॥੧॥
ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ ॥੧॥
Those who have gathered Truth, speak Truth; they apply the Touch-stone of Truth. ||1||
जिन सचु पलै सचु वखाणहि सचु कसवटी लावणिआ ॥१॥
ਹਉਵਾਰੀਜੀਉਵਾਰੀਗੁਰਕੀਬਾਣੀਮੰਨਿਵਸਾਵਣਿਆ
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Word of the Guru's Bani within their minds.
हउ वारी जीउ वारी गुर की बाणी मंनि वसावणिआ ॥
ਅੰਜਨਮਾਹਿਨਿਰੰਜਨੁਪਾਇਆਜੋਤੀਜੋਤਿਮਿਲਾਵਣਿਆ॥੧॥ਰਹਾਉ
ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ॥੧॥ ਰਹਾਉ ॥
In the midst of the darkness of the world, they obtain the Immaculate One, and their light merges into the Light. ||1||Pause||
अंजन माहि निरंजनु पाइआ जोती जोति मिलावणिआ ॥१॥ रहाउ ॥
ਇਸੁਕਾਇਆਅੰਦਰਿਬਹੁਤੁਪਸਾਰਾ
(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,
Within this body are countless vast vistas;
इसु काइआ अंदरि बहुतु पसारा ॥
ਨਾਮੁਨਿਰੰਜਨੁਅਤਿਅਗਮਅਪਾਰਾ
(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।
the Immaculate Naam is totally Inaccessible and Infinite.
नामु निरंजनु अति अगम अपारा ॥
ਗੁਰਮੁਖਿਹੋਵੈਸੋਈਪਾਏਆਪੇਬਖਸਿਮਿਲਾਵਣਿਆ॥੨॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
He alone becomes Gurmukh and obtains it, whom the Lord forgives, and unites with Himself. ||2||
गुरमुखि होवै सोई पाए आपे बखसि मिलावणिआ ॥२॥
ਮੇਰਾਠਾਕੁਰੁਸਚੁਦ੍ਰਿੜਾਏ
ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ,
My Lord and Master implants the Truth.
मेरा ठाकुरु सचु द्रिड़ाए ॥
ਗੁਰਪਰਸਾਦੀਸਚਿਚਿਤੁਲਾਏ
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ।
By Guru's Grace, one's consciousness is attached to the Truth.
गुर परसादी सचि चितु लाए ॥
ਸਚੋਸਚੁਵਰਤੈਸਭਨੀਥਾਈਸਚੇਸਚਿਸਮਾਵਣਿਆ॥੩॥
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥
The Truest of the True is pervading everywhere; the true ones merge in Truth. ||3||
सचो सचु वरतै सभनी थाई सचे सचि समावणिआ ॥३॥
ਵੇਪਰਵਾਹੁਸਚੁਮੇਰਾਪਿਆਰਾ
(ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
The True Carefree Lord is my Beloved.
वेपरवाहु सचु मेरा पिआरा ॥
ਕਿਲਵਿਖਅਵਗਣਕਾਟਣਹਾਰਾ
ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ।
He cuts out our sinful mistakes and evil actions;
किलविख अवगण काटणहारा ॥
ਪ੍ਰੇਮਪ੍ਰੀਤਿਸਦਾਧਿਆਈਐਭੈਭਾਇਭਗਤਿਦ੍ਰਿੜਾਵਣਿਆ॥੪॥
ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ ॥੪॥
with love and affection, meditate forever on Him. He implants the Fear of God and loving devotional worship within us. ||4||
प्रेम प्रीति सदा धिआईऐ भै भाइ भगति द्रिड़ावणिआ ॥४॥
ਤੇਰੀਭਗਤਿਸਚੀਜੇਸਚੇਭਾਵੈ
ਹੇ ਸਦਾ-ਥਿਰ ਪ੍ਰਭੂ! ਤੇਰੀ ਸਦਾ-ਥਿਰ ਰਹਿਣ ਵਾਲੀ ਭਗਤੀ (ਦੀ ਦਾਤ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।
Devotional worship is True, if it pleases the True Lord.
तेरी भगति सची जे सचे भावै ॥
ਆਪੇਦੇਇਪਛੋਤਾਵੈ
(ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ।
He Himself bestows it; He does not regret it later.
आपे देइ न पछोतावै ॥
ਸਭਨਾਜੀਆਕਾਏਕੋਦਾਤਾਸਬਦੇਮਾਰਿਜੀਵਾਵਣਿਆ॥੫॥
ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ॥੫॥
He alone is the Giver of all beings. The Lord kills with the Word of His Shabad, and then revives. ||5||
सभना जीआ का एको दाता सबदे मारि जीवावणिआ ॥५॥
ਹਰਿਤੁਧੁਬਾਝਹੁਮੈਕੋਈਨਾਹੀ
ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।
Other than You, Lord, nothing is mine.
हरि तुधु बाझहु मै कोई नाही ॥
ਹਰਿਤੁਧੈਸੇਵੀਤੈਤੁਧੁਸਾਲਾਹੀ
ਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।
I serve You, Lord, and I praise You.
हरि तुधै सेवी तै तुधु सालाही ॥
ਆਪੇਮੇਲਿਲੈਹੁਪ੍ਰਭਸਾਚੇਪੂਰੈਕਰਮਿਤੂੰਪਾਵਣਿਆ॥੬॥
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੬॥
You unite me with Yourself, O True God. Through perfect good karma You are obtained. ||6||
आपे मेलि लैहु प्रभ साचे पूरै करमि तूं पावणिआ ॥६॥
ਮੈਹੋਰੁਕੋਈਤੁਧੈਜੇਹਾ
ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।
For me, there is no other like You.
मै होरु न कोई तुधै जेहा ॥
ਤੇਰੀਨਦਰੀਸੀਝਸਿਦੇਹਾ
ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।
By Your Glance of Grace, my body is blessed and sanctified.
तेरी नदरी सीझसि देहा ॥
ਅਨਦਿਨੁਸਾਰਿਸਮਾਲਿਹਰਿਰਾਖਹਿਗੁਰਮੁਖਿਸਹਜਿਸਮਾਵਣਿਆ॥੭॥
ਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੭॥
Night and day, the Lord takes care of us and protects us. The Gurmukhs are absorbed in intuitive peace and poise. ||7||
अनदिनु सारि समालि हरि राखहि गुरमुखि सहजि समावणिआ ॥७॥
ਤੁਧੁਜੇਵਡੁਮੈਹੋਰੁਕੋਈ
ਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।
For me, there is no other as Great as You.
तुधु जेवडु मै होरु न कोई ॥
ਤੁਧੁਆਪੇਸਿਰਜੀਆਪੇਗੋਈ
ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ।
You Yourself create, and You Yourself destroy.
तुधु आपे सिरजी आपे गोई ॥
ਤੂੰਆਪੇਹੀਘੜਿਭੰਨਿਸਵਾਰਹਿਨਾਨਕਨਾਮਿਸੁਹਾਵਣਿਆ॥੮॥੫॥੬॥
ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ ॥੮॥੫॥੬॥
You Yourself create, destroy and adorn. O Nanak, we are adorned and embellished with the Naam. ||8||5||6||
तूं आपे ही घड़ि भंनि सवारहि नानक नामि सुहावणिआ ॥८॥५॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ