ਤੁਖਾਰੀਮਹਲਾ੧॥
Tukhaari, First Mahalaa:
तुखारी महला १ ॥
ਤਾਰਾਚੜਿਆਲੰਮਾਕਿਉਨਦਰਿਨਿਹਾਲਿਆਰਾਮ॥
ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿਚ ਆਪਣਾ) ਪਰਕਾਸ਼ ਕਰ ਰਿਹਾ ਹੈ। ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ?
The meteor shoots across the sky. How can it be seen with the eyes?
तारा चड़िआ लंमा किउ नदरि निहालिआ राम ॥
ਸੇਵਕਪੂਰਕਰੰਮਾਸਤਿਗੁਰਿਸਬਦਿਦਿਖਾਲਿਆਰਾਮ॥
ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ।
The True Guru reveals the Word of the Shabad to His servant who has such perfect karma.
सेवक पूर करंमा सतिगुरि सबदि दिखालिआ राम ॥
ਗੁਰਸਬਦਿਦਿਖਾਲਿਆਸਚੁਸਮਾਲਿਆਅਹਿਨਿਸਿਦੇਖਿਬੀਚਾਰਿਆ॥
ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ।
The Guru reveals the Shabad; dwelling on the True Lord, day and night, he beholds and reflects on God.
गुर सबदि दिखालिआ सचु समालिआ अहिनिसि देखि बीचारिआ ॥
ਧਾਵਤਪੰਚਰਹੇਘਰੁਜਾਣਿਆਕਾਮੁਕ੍ਰੋਧੁਬਿਖੁਮਾਰਿਆ॥
ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ।
The five restless desires are restrained, and he knows the home of his own heart. He conquers sexual desire, anger and corruption.
धावत पंच रहे घरु जाणिआ कामु क्रोधु बिखु मारिआ ॥
ਅੰਤਰਿਜੋਤਿਭਈਗੁਰਸਾਖੀਚੀਨੇਰਾਮਕਰੰਮਾ॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।
His inner being is illuminated, by the Guru's Teachings; He beholds the Lord's play of karma.
अंतरि जोति भई गुर साखी चीने राम करंमा ॥
ਨਾਨਕਹਉਮੈਮਾਰਿਪਤੀਣੇਤਾਰਾਚੜਿਆਲੰਮਾ॥੧॥
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥
O Nanak, killing his ego, he is satisfied; the meteor has shot across the sky. ||1||
नानक हउमै मारि पतीणे तारा चड़िआ लंमा ॥१॥
ਗੁਰਮੁਖਿਜਾਗਿਰਹੇਚੂਕੀਅਭਿਮਾਨੀਰਾਮ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।
The Gurmukhs remain awake and aware; their egotistical pride is eradicated.
गुरमुखि जागि रहे चूकी अभिमानी राम ॥
ਅਨਦਿਨੁਭੋਰੁਭਇਆਸਾਚਿਸਮਾਨੀਰਾਮ॥
(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।
Night and day, it is dawn for them; they merge in the True Lord.
अनदिनु भोरु भइआ साचि समानी राम ॥
ਸਾਚਿਸਮਾਨੀਗੁਰਮੁਖਿਮਨਿਭਾਨੀਗੁਰਮੁਖਿਸਾਬਤੁਜਾਗੇ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ।
The Gurmukhs are merged in the True Lord; they are pleasing to His Mind. The Gurmukhs are intact, safe and sound, awake and awake.
साचि समानी गुरमुखि मनि भानी गुरमुखि साबतु जागे ॥
ਸਾਚੁਨਾਮੁਅੰਮ੍ਰਿਤੁਗੁਰਿਦੀਆਹਰਿਚਰਨੀਲਿਵਲਾਗੇ॥
ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।
The Guru blesses them with the Ambrosial Nectar of the True Name; they are lovingly attuned to the Lord's Feet.
साचु नामु अंम्रितु गुरि दीआ हरि चरनी लिव लागे ॥
ਪ੍ਰਗਟੀਜੋਤਿਜੋਤਿਮਹਿਜਾਤਾਮਨਮੁਖਿਭਰਮਿਭੁਲਾਣੀ॥
ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।
The Divine Light is revealed, and in that Light, they achieve realization; the self-willed manmukhs wander in doubt and confusion.
प्रगटी जोति जोति महि जाता मनमुखि भरमि भुलाणी ॥
ਨਾਨਕਭੋਰੁਭਇਆਮਨੁਮਾਨਿਆਜਾਗਤਰੈਣਿਵਿਹਾਣੀ॥੨॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥
O Nanak, when the dawn breaks, their minds are satisfied; they pass their life-night awake and aware. ||2||
नानक भोरु भइआ मनु मानिआ जागत रैणि विहाणी ॥२॥
ਅਉਗਣਵੀਸਰਿਆਗੁਣੀਘਰੁਕੀਆਰਾਮ॥
(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।
Forgetting faults and demerits, virtue and merit enter one's home.
अउगण वीसरिआ गुणी घरु कीआ राम ॥
ਏਕੋਰਵਿਰਹਿਆਅਵਰੁਨਬੀਆਰਾਮ॥
ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।
The One Lord is permeating everywhere; there is no other at all.
एको रवि रहिआ अवरु न बीआ राम ॥
ਰਵਿਰਹਿਆਸੋਈਅਵਰੁਨਕੋਈਮਨਹੀਤੇਮਨੁਮਾਨਿਆ॥
(ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ।
He is All-pervading; there is no other. The mind comes to believe, from the mind.
रवि रहिआ सोई अवरु न कोई मन ही ते मनु मानिआ ॥
ਜਿਨਿਜਲਥਲਤ੍ਰਿਭਵਣਘਟੁਘਟੁਥਾਪਿਆਸੋਪ੍ਰਭੁਗੁਰਮੁਖਿਜਾਨਿਆ॥
ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।
The One who established the water, the land, the three worlds, each and every heart - that God is known by the Gurmukh.
जिनि जल थल त्रिभवण घटु घटु थापिआ सो प्रभु गुरमुखि जानिआ ॥
ਕਰਣਕਾਰਣਸਮਰਥਅਪਾਰਾਤ੍ਰਿਬਿਧਿਮੇਟਿਸਮਾਈ॥
(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।
The Infinite, All-powerful Lord is the Creator, the Cause of causes; erasing the three-phased Maya, we merge in Him.
करण कारण समरथ अपारा त्रिबिधि मेटि समाई ॥
ਨਾਨਕਅਵਗਣਗੁਣਹਸਮਾਣੇਐਸੀਗੁਰਮਤਿਪਾਈ॥੩॥
ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥
O Nanak, then, demerits are dissolved by merits; such are the Guru's Teachings. ||3||
नानक अवगण गुणह समाणे ऐसी गुरमति पाई ॥३॥
ਆਵਣਜਾਣਰਹੇਚੂਕਾਭੋਲਾਰਾਮ॥
(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ।
My coming and going in reincarnation have ended; doubt and hesitation are gone.
आवण जाण रहे चूका भोला राम ॥
ਹਉਮੈਮਾਰਿਮਿਲੇਸਾਚਾਚੋਲਾਰਾਮ॥
ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।
Conquering my ego, I have met the True Lord, and now I wear the robe of Truth.
हउमै मारि मिले साचा चोला राम ॥
ਹਉਮੈਗੁਰਿਖੋਈਪਰਗਟੁਹੋਈਚੂਕੇਸੋਗਸੰਤਾਪੈ॥
ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।
The Guru has rid me of egotism; my sorrow and suffering are dispelled.
हउमै गुरि खोई परगटु होई चूके सोग संतापै ॥
ਜੋਤੀਅੰਦਰਿਜੋਤਿਸਮਾਣੀਆਪੁਪਛਾਤਾਆਪੈ॥
ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।
My light merges into the Light; I realize and understand my own self.
जोती अंदरि जोति समाणी आपु पछाता आपै ॥
ਪੇਈਅੜੈਘਰਿਸਬਦਿਪਤੀਣੀਸਾਹੁਰੜੈਪਿਰਭਾਣੀ॥
ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।
In this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.
पेईअड़ै घरि सबदि पतीणी साहुरड़ै पिर भाणी ॥
ਨਾਨਕਸਤਿਗੁਰਿਮੇਲਿਮਿਲਾਈਚੂਕੀਕਾਣਿਲੋਕਾਣੀ॥੪॥੩॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥
O Nanak, the True Guru has united me in His Union; my dependence on people has ended. ||4||3||
नानक सतिगुरि मेलि मिलाई चूकी काणि लोकाणी ॥४॥३॥
WWW.GURBANI.WORLD