ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਜਹਜਹਪੇਖਉਤਹਹਜੂਰਿਦੂਰਿਕਤਹੁਨਜਾਈ॥
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ।
Wherever I look, there I see Him present; He is never far away.
जह जह पेखउ तह हजूरि दूरि कतहु न जाई ॥
ਰਵਿਰਹਿਆਸਰਬਤ੍ਰਮੈਮਨਸਦਾਧਿਆਈ॥੧॥
ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥
He is all-pervading, everywhere; O my mind, meditate on Him forever. ||1||
रवि रहिआ सरबत्र मै मन सदा धिआई ॥१॥
ਈਤਊਤਨਹੀਬੀਛੁੜੈਸੋਸੰਗੀਗਨੀਐ॥
ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ।
He alone is called your companion, who will not be separated from you, here or hereafter.
ईत ऊत नही बीछुड़ै सो संगी गनीऐ ॥
ਬਿਨਸਿਜਾਇਜੋਨਿਮਖਮਹਿਸੋਅਲਪਸੁਖੁਭਨੀਐ॥ਰਹਾਉ॥
ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ॥
That pleasure, which passes away in an instant, is trivial. ||Pause||
बिनसि जाइ जो निमख महि सो अलप सुखु भनीऐ ॥ रहाउ ॥
ਪ੍ਰਤਿਪਾਲੈਅਪਿਆਉਦੇਇਕਛੁਊਨਨਹੋਈ॥
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ।
He cherishes us, and gives us sustenance; He does not lack anything.
प्रतिपालै अपिआउ देइ कछु ऊन न होई ॥
ਸਾਸਿਸਾਸਿਸੰਮਾਲਤਾਮੇਰਾਪ੍ਰਭੁਸੋਈ॥੨॥
ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥
With each and every breath, my God takes care of His creatures. ||2||
सासि सासि संमालता मेरा प्रभु सोई ॥२॥
ਅਛਲਅਛੇਦਅਪਾਰਪ੍ਰਭਊਚਾਜਾਕਾਰੂਪੁ॥
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,
God is undeceivable, impenetrable and infinite; His form is lofty and exalted.
अछल अछेद अपार प्रभ ऊचा जा का रूपु ॥
ਜਪਿਜਪਿਕਰਹਿਅਨੰਦੁਜਨਅਚਰਜਆਨੂਪੁ॥੩॥
ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ॥੩॥
Chanting and meditating on the embodiment of wonder and beauty, His humble servants are in bliss. ||3||
जपि जपि करहि अनंदु जन अचरज आनूपु ॥३॥
ਸਾਮਤਿਦੇਹੁਦਇਆਲਪ੍ਰਭਜਿਤੁਤੁਮਹਿਅਰਾਧਾ॥
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।
Bless me with such understanding, O Merciful Lord God, that I might remember You.
सा मति देहु दइआल प्रभ जितु तुमहि अराधा ॥
ਨਾਨਕੁਮੰਗੈਦਾਨੁਪ੍ਰਭਰੇਨਪਗਸਾਧਾ॥੪॥੩॥੨੭॥
ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੩॥੨੭॥
Nanak begs God for the gift of the dust of the feet of the Saints. ||4||3||27||
नानकु मंगै दानु प्रभ रेन पग साधा ॥४॥३॥२७॥
WWW.GURBANI.WORLD