ਕਬੀਰਕਾਸਬਦੁਰਾਗੁਮਾਰੂਬਾਣੀਨਾਮਦੇਉਜੀਕੀ॥
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।
Shabad Of Kabeer, Raag Maaroo, The Word Of Naam Dayv Jee:
कबीर का सबदु रागु मारू बाणी नामदेउ जी की ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚਾਰਿਮੁਕਤਿਚਾਰੈਸਿਧਿਮਿਲਿਕੈਦੂਲਹਪ੍ਰਭਕੀਸਰਨਿਪਰਿਓ॥
(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,
I have obtained the four kinds of liberation, and the four miraculous spiritual powers, in the Sanctuary of God, my Husband Lord.
चारि मुकति चारै सिधि मिलि कै दूलह प्रभ की सरनि परिओ ॥
ਮੁਕਤਿਭਇਓਚਉਹੂੰਜੁਗਜਾਨਿਓਜਸੁਕੀਰਤਿਮਾਥੈਛਤ੍ਰੁਧਰਿਓ॥੧॥
(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥
I am liberated, and famous throughout the four ages; the canopy of praise and fame waves over my head. ||1||
मुकति भइओ चउहूं जुग जानिओ जसु कीरति माथै छत्रु धरिओ ॥१॥
ਰਾਜਾਰਾਮਜਪਤਕੋਕੋਨਤਰਿਓ॥
ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।
Meditating on the Sovereign Lord God, who has not been saved?
राजा राम जपत को को न तरिओ ॥
ਗੁਰਉਪਦੇਸਿਸਾਧਕੀਸੰਗਤਿਭਗਤੁਭਗਤੁਤਾਕੋਨਾਮੁਪਰਿਓ॥੧॥ਰਹਾਉ॥
ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥
Whoever follows the Guru's Teachings and joins the Saadh Sangat, the Company of the Holy, is called the most devoted of the devotees. ||1||Pause||
गुर उपदेसि साध की संगति भगतु भगतु ता को नामु परिओ ॥१॥ रहाउ ॥
ਸੰਖਚਕ੍ਰਮਾਲਾਤਿਲਕੁਬਿਰਾਜਿਤਦੇਖਿਪ੍ਰਤਾਪੁਜਮੁਡਰਿਓ॥
(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।
He is adorned with the conch, the chakra, the mala and the ceremonial tilak mark on his forehead; gazing upon his radiant glory, the Messenger of Death is scared away.
संख चक्र माला तिलकु बिराजित देखि प्रतापु जमु डरिओ ॥
ਨਿਰਭਉਭਏਰਾਮਬਲਗਰਜਿਤਜਨਮਮਰਨਸੰਤਾਪਹਿਰਿਓ॥੨॥
(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥
He becomes fearless, and the power of the Lord thunders through him; the pains of birth and death are taken away. ||2||
निरभउ भए राम बल गरजित जनम मरन संताप हिरिओ ॥२॥
ਅੰਬਰੀਕਕਉਦੀਓਅਭੈਪਦੁਰਾਜੁਭਭੀਖਨਅਧਿਕਕਰਿਓ॥
(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;
The Lord blessed Ambreek with fearless dignity, and elevated Bhabhikhan to become king.
अंबरीक कउ दीओ अभै पदु राजु भभीखन अधिक करिओ ॥
ਨਉਨਿਧਿਠਾਕੁਰਿਦਈਸੁਦਾਮੈਧ੍ਰੂਅਅਟਲੁਅਜਹੂਨਟਰਿਓ॥੩॥
ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥
Sudama's Lord and Master blessed him with the nine treasures; he made Dhroo permanent and unmoving; as the north star, he still hasn't moved. ||3||
नउ निधि ठाकुरि दई सुदामै ध्रूअ अटलु अजहू न टरिओ ॥३॥
ਭਗਤਹੇਤਿਮਾਰਿਓਹਰਨਾਖਸੁਨਰਸਿੰਘਰੂਪਹੋਇਦੇਹਧਰਿਓ॥
ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।
For the sake of His devotee Prahlaad, God assumed the form of the man-lion, and killed Harnaakhash.
भगत हेति मारिओ हरनाखसु नरसिंघ रूप होइ देह धरिओ ॥
ਨਾਮਾਕਹੈਭਗਤਿਬਸਿਕੇਸਵਅਜਹੂੰਬਲਿਕੇਦੁਆਰਖਰੋ॥੪॥੧॥
ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥
Says Naam Dayv, the beautiful-haired Lord is in the power of His devotees; He is standing at Balraja's door, even now! ||4||1||
नामा कहै भगति बसि केसव अजहूं बलि के दुआर खरो ॥४॥१॥
WWW.GURBANI.WORLD