ਸਾਰਗਮਹਲਾ੫॥
Saarang, Fifth Mahalaa:
सारग महला ५ ॥
ਮਨਰੇਨਾਮਕੋਸੁਖਸਾਰ॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ।
O my mind, the Naam is the most sublime peace.
मन रे नाम को सुख सार ॥
ਆਨਕਾਮਬਿਕਾਰਮਾਇਆਸਗਲਦੀਸਹਿਛਾਰ॥੧॥ਰਹਾਉ॥
ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥
Other affairs of Maya are corrupt. They are nothing more than dust. ||1||Pause||
आन काम बिकार माइआ सगल दीसहि छार ॥१॥ रहाउ ॥
ਗ੍ਰਿਹਿਅੰਧਕੂਪਪਤਿਤਪ੍ਰਾਣੀਨਰਕਘੋਰਗੁਬਾਰ॥
(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ।
The mortal has fallen into the deep dark pit of household attachment; it is a horrible, dark hell.
ग्रिहि अंध कूप पतित प्राणी नरक घोर गुबार ॥
ਅਨਿਕਜੋਨੀਭ੍ਰਮਤਹਾਰਿਓਭ੍ਰਮਤਬਾਰੰਬਾਰ॥੧॥
ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥
He wanders in various incarnations, growing weary; he wanders through them again and again. ||1||
अनिक जोनी भ्रमत हारिओ भ्रमत बारं बार ॥१॥
ਪਤਿਤਪਾਵਨਭਗਤਿਬਛਲਦੀਨਕਿਰਪਾਧਾਰ॥
ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!
O Purifier of sinners, O Lover of Your devotees, please shower Your Mercy on Your meek servant.
पतित पावन भगति बछल दीन किरपा धार ॥
ਕਰਜੋੜਿਨਾਨਕੁਦਾਨੁਮਾਂਗੈਸਾਧਸੰਗਿਉਧਾਰ॥੨॥੭੬॥੯੯॥
(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥
With palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||
कर जोड़ि नानकु दानु मांगै साधसंगि उधार ॥२॥७६॥९९॥
WWW.GURBANI.WORLD