ਮਾਝਮਹਲਾ੩॥
Maajh, Third Mahalaa:
माझ महला ३ ॥
ਅੰਮ੍ਰਿਤੁਵਰਸੈਸਹਜਿਸੁਭਾਏ॥
ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ।
The Ambrosial Nectar rains down, softly and gently.
अंम्रितु वरसै सहजि सुभाए ॥
ਗੁਰਮੁਖਿਵਿਰਲਾਕੋਈਜਨੁਪਾਏ॥
ਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।
How rare are those Gurmukhs who find it.
गुरमुखि विरला कोई जनु पाए ॥
ਅੰਮ੍ਰਿਤੁਪੀਸਦਾਤ੍ਰਿਪਤਾਸੇਕਰਿਕਿਰਪਾਤ੍ਰਿਸਨਾਬੁਝਾਵਣਿਆ॥੧॥
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ॥੧॥
Those who drink it in are satisfied forever. Showering His Mercy upon them, the Lord quenches their thirst. ||1||
अंम्रितु पी सदा त्रिपतासे करि किरपा त्रिसना बुझावणिआ ॥१॥
ਹਉਵਾਰੀਜੀਉਵਾਰੀਗੁਰਮੁਖਿਅੰਮ੍ਰਿਤੁਪੀਆਵਣਿਆ॥
ਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ।
I am a sacrifice, my soul is a sacrifice, to those Gurmukhs who drink in this Ambrosial Nectar.
हउ वारी जीउ वारी गुरमुखि अंम्रितु पीआवणिआ ॥
ਰਸਨਾਰਸੁਚਾਖਿਸਦਾਰਹੈਰੰਗਿਰਾਤੀਸਹਜੇਹਰਿਗੁਣਗਾਵਣਿਆ॥੧॥ਰਹਾਉ॥
ਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
The tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||
रसना रसु चाखि सदा रहै रंगि राती सहजे हरि गुण गावणिआ ॥१॥ रहाउ ॥
ਗੁਰਪਰਸਾਦੀਸਹਜੁਕੋਪਾਏ॥
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ,
By Guru's Grace, intuitive understanding is obtained;
गुर परसादी सहजु को पाए ॥
ਦੁਬਿਧਾਮਾਰੇਇਕਸੁਸਿਉਲਿਵਲਾਏ॥
(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।
subduing the sense of duality, they are in love with the One.
दुबिधा मारे इकसु सिउ लिव लाए ॥
ਨਦਰਿਕਰੇਤਾਹਰਿਗੁਣਗਾਵੈਨਦਰੀਸਚਿਸਮਾਵਣਿਆ॥੨॥
ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥
When He bestows His Glance of Grace, then they sing the Glorious Praises of the Lord; by His Grace, they merge in Truth. ||2||
नदरि करे ता हरि गुण गावै नदरी सचि समावणिआ ॥२॥
ਸਭਨਾਉਪਰਿਨਦਰਿਪ੍ਰਭਤੇਰੀ॥
ਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ,
Above all is Your Glance of Grace, O God.
सभना उपरि नदरि प्रभ तेरी ॥
ਕਿਸੈਥੋੜੀਕਿਸੈਹੈਘਣੇਰੀ॥
ਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।
Upon some it is bestowed less, and upon others it is bestowed more.
किसै थोड़ी किसै है घणेरी ॥
ਤੁਝਤੇਬਾਹਰਿਕਿਛੁਨਹੋਵੈਗੁਰਮੁਖਿਸੋਝੀਪਾਵਣਿਆ॥੩॥
ਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ-ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੩॥
Without You, nothing happens at all; the Gurmukhs understand this. ||3||
तुझ ते बाहरि किछु न होवै गुरमुखि सोझी पावणिआ ॥३॥
ਗੁਰਮੁਖਿਤਤੁਹੈਬੀਚਾਰਾ॥
ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ,
The Gurmukhs contemplate the essence of reality;
गुरमुखि ततु है बीचारा ॥
ਅੰਮ੍ਰਿਤਿਭਰੇਤੇਰੇਭੰਡਾਰਾ॥
ਕਿ ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।
Your Treasures are overflowing with Ambrosial Nectar.
अंम्रिति भरे तेरे भंडारा ॥
ਬਿਨੁਸਤਿਗੁਰਸੇਵੇਕੋਈਨਪਾਵੈਗੁਰਕਿਰਪਾਤੇਪਾਵਣਿਆ॥੪॥
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ॥੪॥
Without serving the True Guru, no one obtains it. It is obtained only by Guru's Grace. ||4||
बिनु सतिगुर सेवे कोई न पावै गुर किरपा ते पावणिआ ॥४॥
ਸਤਿਗੁਰੁਸੇਵੈਸੋਜਨੁਸੋਹੈ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,
Those who serve the True Guru are beautiful.
सतिगुरु सेवै सो जनु सोहै ॥
ਅੰਮ੍ਰਿਤਨਾਮਿਅੰਤਰੁਮਨੁਮੋਹੈ॥
ਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ।
The Ambrosial Naam, the Name of the Lord, entices their inner minds.
अंम्रित नामि अंतरु मनु मोहै ॥
ਅੰਮ੍ਰਿਤਿਮਨੁਤਨੁਬਾਣੀਰਤਾਅੰਮ੍ਰਿਤੁਸਹਜਿਸੁਣਾਵਣਿਆ॥੫॥
ਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮ੍ਰਿਤ ਨਾਲ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ॥੫॥
Their minds and bodies are attuned to the Ambrosial Bani of the Word; this Ambrosial Nectar is intuitively heard. ||5||
अंम्रिति मनु तनु बाणी रता अंम्रितु सहजि सुणावणिआ ॥५॥
ਮਨਮੁਖੁਭੂਲਾਦੂਜੈਭਾਇਖੁਆਏ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ।
The deluded, self-willed manmukhs are ruined through the love of duality.
मनमुखु भूला दूजै भाइ खुआए ॥
ਨਾਮੁਨਲੇਵੈਮਰੈਬਿਖੁਖਾਏ॥
ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
They do not chant the Naam, and they die, eating poison.
नामु न लेवै मरै बिखु खाए ॥
ਅਨਦਿਨੁਸਦਾਵਿਸਟਾਮਹਿਵਾਸਾਬਿਨੁਸੇਵਾਜਨਮੁਗਵਾਵਣਿਆ॥੬॥
(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰ ਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੬॥
Night and day, they continually sit in manure. Without selfless service, their lives are wasted away. ||6||
अनदिनु सदा विसटा महि वासा बिनु सेवा जनमु गवावणिआ ॥६॥
ਅੰਮ੍ਰਿਤੁਪੀਵੈਜਿਸਨੋਆਪਿਪੀਆਏ॥
(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਲਾਂਦਾ ਹੈ।
They alone drink in this Amrit, whom the Lord Himself inspires to do so.
अंम्रितु पीवै जिस नो आपि पीआए ॥
ਗੁਰਪਰਸਾਦੀਸਹਜਿਲਿਵਲਾਏ॥
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ।
By Guru's Grace, they intuitively enshrine love for the Lord.
गुर परसादी सहजि लिव लाए ॥
ਪੂਰਨਪੂਰਿਰਹਿਆਸਭਆਪੇਗੁਰਮਤਿਨਦਰੀਆਵਣਿਆ॥੭॥
ਸਤਿਗੁਰੂ ਦੀ ਮਤਿ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥
The Perfect Lord is Himself perfectly pervading everywhere; through the Guru's Teachings, He is perceived. ||7||
पूरन पूरि रहिआ सभ आपे गुरमति नदरी आवणिआ ॥७॥
ਆਪੇਆਪਿਨਿਰੰਜਨੁਸੋਈ॥
(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।
He Himself is the Immaculate Lord.
आपे आपि निरंजनु सोई ॥
ਜਿਨਿਸਿਰਜੀਤਿਨਿਆਪੇਗੋਈ॥
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।
He who has created, shall Himself destroy.
जिनि सिरजी तिनि आपे गोई ॥
ਨਾਨਕਨਾਮੁਸਮਾਲਿਸਦਾਤੂੰਸਹਜੇਸਚਿਸਮਾਵਣਿਆ॥੮॥੧੬॥੧੭॥
ਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ॥੮॥੧੬॥੧੭॥
O Nanak, remember the Naam forever, and you shall merge into the True One with intuitive ease. ||8||16||17||
नानक नामु समालि सदा तूं सहजे सचि समावणिआ ॥८॥१६॥१७॥
WWW.GURBANI.WORLD