GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਸਤਾ ਤੇ ਬਲਵੰਡਿ
ਅੰਗ 968
Display Settings
Translations
ਧੰਨੁਧੰਨੁਰਾਮਦਾਸਗੁਰੁਜਿਨਿਸਿਰਿਆਤਿਨੈਸਵਾਰਿਆ
ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।
Blessed, blessed is Guru Raam Daas; He who created You, has also exalted You.
धंनु धंनु रामदास गुरु जिनि सिरिआ तिनै सवारिआ ॥
ਪੂਰੀਹੋਈਕਰਾਮਾਤਿਆਪਿਸਿਰਜਣਹਾਰੈਧਾਰਿਆ
ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।
Perfect is Your miracle; the Creator Lord Himself has installed You on the throne.
पूरी होई करामाति आपि सिरजणहारै धारिआ ॥
ਸਿਖੀਅਤੈਸੰਗਤੀਪਾਰਬ੍ਰਹਮੁਕਰਿਨਮਸਕਾਰਿਆ
ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
The Sikhs and all the Congregation recognize You as the Supreme Lord God, and bow down to You.
सिखी अतै संगती पारब्रहमु करि नमसकारिआ ॥
ਅਟਲੁਅਥਾਹੁਅਤੋਲੁਤੂਤੇਰਾਅੰਤੁਪਾਰਾਵਾਰਿਆ
(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।
You are unchanging, unfathomable and immeasurable; You have no end or limitation.
अटलु अथाहु अतोलु तू तेरा अंतु न पारावारिआ ॥
ਜਿਨੑੀਤੂੰਸੇਵਿਆਭਾਉਕਰਿਸੇਤੁਧੁਪਾਰਿਉਤਾਰਿਆ
ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।
Those who serve You with love - You carry them across.
जिनी तूं सेविआ भाउ करि से तुधु पारि उतारिआ ॥
ਲਬੁਲੋਭੁਕਾਮੁਕ੍ਰੋਧੁਮੋਹੁਮਾਰਿਕਢੇਤੁਧੁਸਪਰਵਾਰਿਆ
ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
Greed, envy, sexual desire, anger and emotional attachment - You have beaten them and driven them out.
लबु लोभु कामु क्रोधु मोहु मारि कढे तुधु सपरवारिआ ॥
ਧੰਨੁਸੁਤੇਰਾਥਾਨੁਹੈਸਚੁਤੇਰਾਪੈਸਕਾਰਿਆ
(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।
Blessed is Your place, and True is Your magnificent glory.
धंनु सु तेरा थानु है सचु तेरा पैसकारिआ ॥
ਨਾਨਕੁਤੂਲਹਣਾਤੂਹੈਗੁਰੁਅਮਰੁਤੂਵੀਚਾਰਿਆ
(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।
You are Nanak, You are Angad, and You are Amar Daas; so do I recognize You.
नानकु तू लहणा तूहै गुरु अमरु तू वीचारिआ ॥
ਗੁਰੁਡਿਠਾਤਾਂਮਨੁਸਾਧਾਰਿਆ॥੭॥
(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥
When I saw the Guru, then my mind was comforted and consoled. ||7||
गुरु डिठा तां मनु साधारिआ ॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ