ਜੈਤਸਰੀਮਹਲਾ੫ਘਰੁ੪ਦੁਪਦੇ॥
ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Jaitsree, Fifth Mahalaa, Fourth House, Du-Padas:
जैतसरी महला ५ घरु ४ दुपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਬਮੈਸੁਖੁਪਾਇਓਗੁਰਆਗੵਿ॥
ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।
Now, I have found peace, bowing before the Guru.
अब मै सुखु पाइओ गुर आग्यि ॥
ਤਜੀਸਿਆਨਪਚਿੰਤਵਿਸਾਰੀਅਹੰਛੋਡਿਓਹੈਤਿਆਗੵਿ॥੧॥ਰਹਾਉ॥
ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ ॥
I have abandoned cleverness, quieted my anxiety, and renounced my egotism. ||1||Pause||
तजी सिआनप चिंत विसारी अहं छोडिओ है तिआग्यि ॥१॥ रहाउ ॥
ਜਉਦੇਖਉਤਉਸਗਲਮੋਹਿਮੋਹੀਅਉਤਉਸਰਨਿਪਰਿਓਗੁਰਭਾਗਿ॥
ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।
When I looked, I saw that everyone was enticed by emotional attachment; then, I hurried to the Guru's Sanctuary.
जउ देखउ तउ सगल मोहि मोहीअउ तउ सरनि परिओ गुर भागि ॥
ਕਰਿਕਿਰਪਾਟਹਲਹਰਿਲਾਇਓਤਉਜਮਿਛੋਡੀਮੋਰੀਲਾਗਿ॥੧॥
(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥
In His Grace, the Guru engaged me in the Lord's service, and then, the Messenger of Death gave up pursuing me. ||1||
करि किरपा टहल हरि लाइओ तउ जमि छोडी मोरी लागि ॥१॥
ਤਰਿਓਸਾਗਰੁਪਾਵਕਕੋਜਉਸੰਤਭੇਟੇਵਡਭਾਗਿ॥
ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।
I swam across the ocean of fire, when I met the Saints, through great good fortune.
तरिओ सागरु पावक को जउ संत भेटे वड भागि ॥
ਜਨਨਾਨਕਸਰਬਸੁਖਪਾਏਮੋਰੋਹਰਿਚਰਨੀਚਿਤੁਲਾਗਿ॥੨॥੧॥੫॥
ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥
O servant Nanak, I have found total peace; my consciousness is attached to the Lord's feet. ||2||1||5||
जन नानक सरब सुख पाए मोरो हरि चरनी चितु लागि ॥२॥१॥५॥
WWW.GURBANI.WORLD