ਮਾਝਮਹਲਾ੩॥
Maajh, Third Mahalaa:
माझ महला ३ ॥
ਆਤਮਰਾਮਪਰਗਾਸੁਗੁਰਤੇਹੋਵੈ॥
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।
The Divine Light of the Supreme Soul shines forth from the Guru.
आतम राम परगासु गुर ते होवै ॥
ਹਉਮੈਮੈਲੁਲਾਗੀਗੁਰਸਬਦੀਖੋਵੈ॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।
The filth stuck to the ego is removed through the Word of the Guru's Shabad.
हउमै मैलु लागी गुर सबदी खोवै ॥
ਮਨੁਨਿਰਮਲੁਅਨਦਿਨੁਭਗਤੀਰਾਤਾਭਗਤਿਕਰੇਹਰਿਪਾਵਣਿਆ॥੧॥
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥
One who is imbued with devotional worship to the Lord night and day becomes pure. Worshipping the Lord, He is obtained. ||1||
मनु निरमलु अनदिनु भगती राता भगति करे हरि पावणिआ ॥१॥
ਹਉਵਾਰੀਜੀਉਵਾਰੀਆਪਿਭਗਤਿਕਰਨਿਅਵਰਾਭਗਤਿਕਰਾਵਣਿਆ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।
I am a sacrifice, my soul is a sacrifice, to those who themselves worship the Lord, and inspire others to worship Him as well.
हउ वारी जीउ वारी आपि भगति करनि अवरा भगति करावणिआ ॥
ਤਿਨਾਭਗਤਜਨਾਕਉਸਦਨਮਸਕਾਰੁਕੀਜੈਜੋਅਨਦਿਨੁਹਰਿਗੁਣਗਾਵਣਿਆ॥੧॥ਰਹਾਉ॥
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥
I humbly bow to those devotees who chant the Glorious Praises of the Lord, night and day. ||1||Pause||
तिना भगत जना कउ सद नमसकारु कीजै जो अनदिनु हरि गुण गावणिआ ॥१॥ रहाउ ॥
ਆਪੇਕਰਤਾਕਾਰਣੁਕਰਾਏ॥
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।
The Creator Lord Himself is the Doer of deeds.
आपे करता कारणु कराए ॥
ਜਿਤੁਭਾਵੈਤਿਤੁਕਾਰੈਲਾਏ॥
(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।
As He pleases, He applies us to our tasks.
जितु भावै तितु कारै लाए ॥
ਪੂਰੈਭਾਗਿਗੁਰਸੇਵਾਹੋਵੈਗੁਰਸੇਵਾਤੇਸੁਖੁਪਾਵਣਿਆ॥੨॥
ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
Through perfect destiny, we serve the Guru; serving the Guru, peace is found. ||2||
पूरै भागि गुर सेवा होवै गुर सेवा ते सुखु पावणिआ ॥२॥
ਮਰਿਮਰਿਜੀਵੈਤਾਕਿਛੁਪਾਏ॥
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।
Those who die, and remain dead while yet alive, obtain it.
मरि मरि जीवै ता किछु पाए ॥
ਗੁਰਪਰਸਾਦੀਹਰਿਮੰਨਿਵਸਾਏ॥
(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।
By Guru's Grace, they enshrine the Lord within their minds.
गुर परसादी हरि मंनि वसाए ॥
ਸਦਾਮੁਕਤੁਹਰਿਮੰਨਿਵਸਾਏਸਹਜੇਸਹਜਿਸਮਾਵਣਿਆ॥੩॥
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥
Enshrining the Lord within their minds, they are liberated forever. With intuitive ease, they merge into the Lord. ||3||
सदा मुकतु हरि मंनि वसाए सहजे सहजि समावणिआ ॥३॥
ਬਹੁਕਰਮਕਮਾਵੈਮੁਕਤਿਨਪਾਏ॥
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।
They perform all sorts of rituals, but they do not obtain liberation through them.
बहु करम कमावै मुकति न पाए ॥
ਦੇਸੰਤਰੁਭਵੈਦੂਜੈਭਾਇਖੁਆਏ॥
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।
They wander around the countryside, and in love with duality, they are ruined.
देसंतरु भवै दूजै भाइ खुआए ॥
ਬਿਰਥਾਜਨਮੁਗਵਾਇਆਕਪਟੀਬਿਨੁਸਬਦੈਦੁਖੁਪਾਵਣਿਆ॥੪॥
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥
The deceitful lose their lives in vain; without the Word of the Shabad, they obtain only misery. ||4||
बिरथा जनमु गवाइआ कपटी बिनु सबदै दुखु पावणिआ ॥४॥
ਧਾਵਤੁਰਾਖੈਠਾਕਿਰਹਾਏ॥
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,
Those who restrain their wandering mind, keeping it steady and stable,
धावतु राखै ठाकि रहाए ॥
ਗੁਰਪਰਸਾਦੀਪਰਮਪਦੁਪਾਏ॥
ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
obtain the supreme status, by Guru's Grace.
गुर परसादी परम पदु पाए ॥
ਸਤਿਗੁਰੁਆਪੇਮੇਲਿਮਿਲਾਏਮਿਲਿਪ੍ਰੀਤਮਸੁਖੁਪਾਵਣਿਆ॥੫॥
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥
The True Guru Himself unites us in Union with the Lord. Meeting the Beloved, peace is obtained. ||5||
सतिगुरु आपे मेलि मिलाए मिलि प्रीतम सुखु पावणिआ ॥५॥
ਇਕਿਕੂੜਿਲਾਗੇਕੂੜੇਫਲਪਾਏ॥
ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।
Some are stuck in falsehood, and false are the rewards they receive.
इकि कूड़ि लागे कूड़े फल पाए ॥
ਦੂਜੈਭਾਇਬਿਰਥਾਜਨਮੁਗਵਾਏ॥
(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
In love with duality, they waste away their lives in vain.
दूजै भाइ बिरथा जनमु गवाए ॥
ਆਪਿਡੁਬੇਸਗਲੇਕੁਲਡੋਬੇਕੂੜੁਬੋਲਿਬਿਖੁਖਾਵਣਿਆ॥੬॥
ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥
They drown themselves, and drown their entire family; speaking lies, they eat poison. ||6||
आपि डुबे सगले कुल डोबे कूड़ु बोलि बिखु खावणिआ ॥६॥
ਇਸੁਤਨਮਹਿਮਨੁਕੋਗੁਰਮੁਖਿਦੇਖੈ॥
(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ।
How rare are those who, as Gurmukh, look within their bodies, into their minds.
इसु तन महि मनु को गुरमुखि देखै ॥
ਭਾਇਭਗਤਿਜਾਹਉਮੈਸੋਖੈ॥
(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ।
Through loving devotion, their ego evaporates.
भाइ भगति जा हउमै सोखै ॥
ਸਿਧਸਾਧਿਕਮੋਨਿਧਾਰੀਰਹੇਲਿਵਲਾਇਤਿਨਭੀਤਨਮਹਿਮਨੁਨਦਿਖਾਵਣਿਆ॥੭॥
ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥
The Siddhas, the seekers and the silent sages continually, lovingly focus their consciousness, but they have not seen the mind within the body. ||7||
सिध साधिक मोनिधारी रहे लिव लाइ तिन भी तन महि मनु न दिखावणिआ ॥७॥
ਆਪਿਕਰਾਏਕਰਤਾਸੋਈ॥
(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
The Creator Himself inspires us to work;
आपि कराए करता सोई ॥
ਹੋਰੁਕਿਕਰੇਕੀਤੈਕਿਆਹੋਈ॥
(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।
what can anyone else do? What can be done by our doing?
होरु कि करे कीतै किआ होई ॥
ਨਾਨਕਜਿਸੁਨਾਮੁਦੇਵੈਸੋਲੇਵੈਨਾਮੋਮੰਨਿਵਸਾਵਣਿਆ॥੮॥੨੩॥੨੪॥
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥
O Nanak, the Lord bestows His Name; we receive it, and enshrine it within the mind. ||8||23||24||
नानक जिसु नामु देवै सो लेवै नामो मंनि वसावणिआ ॥८॥२३॥२४॥
WWW.GURBANI.WORLD