GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਤਿਲੰਗ - ਗੁਰੂ ਨਾਨਕ ਦੇਵ ਜੀ
ਅੰਗ 722
Display Settings
Translations
ਤਿਲੰਗਮਹਲਾ
Tilang, First Mahalaa:
तिलंग महला १ ॥
ਜੈਸੀਮੈਆਵੈਖਸਮਕੀਬਾਣੀਤੈਸੜਾਕਰੀਗਿਆਨੁਵੇਲਾਲੋ
ਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿਚ ਵਾਪਰੀ ਹੈ)।
As the Word of the Forgiving Lord comes to me, so do I express it, O Lalo.
जैसी मै आवै खसम की बाणी तैसड़ा करी गिआनु वे लालो ॥
ਪਾਪਕੀਜੰਞਲੈਕਾਬਲਹੁਧਾਇਆਜੋਰੀਮੰਗੈਦਾਨੁਵੇਲਾਲੋ
(ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ।
Bringing the marriage party of sin, Babar has invaded from Kaabul, demanding our land as his wedding gift, O Lalo.
पाप की जंञ लै काबलहु धाइआ जोरी मंगै दानु वे लालो ॥
ਸਰਮੁਧਰਮੁਦੁਇਛਪਿਖਲੋਏਕੂੜੁਫਿਰੈਪਰਧਾਨੁਵੇਲਾਲੋ
(ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।
Modesty and righteousness both have vanished, and falsehood struts around like a leader, O Lalo.
सरमु धरमु दुइ छपि खलोए कूड़ु फिरै परधानु वे लालो ॥
ਕਾਜੀਆਬਾਮਣਾਕੀਗਲਥਕੀਅਗਦੁਪੜੈਸੈਤਾਨੁਵੇਲਾਲੋ
(ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ।
The Qazis and the Brahmins have lost their roles, and Satan now conducts the marriage rites, O Lalo.
काजीआ बामणा की गल थकी अगदु पड़ै सैतानु वे लालो ॥
ਮੁਸਲਮਾਨੀਆਪੜਹਿਕਤੇਬਾਕਸਟਮਹਿਕਰਹਿਖੁਦਾਇਵੇਲਾਲੋ
ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ।
The Muslim women read the Koran, and in their misery, they call upon God, O Lalo.
मुसलमानीआ पड़हि कतेबा कसट महि करहि खुदाइ वे लालो ॥
ਜਾਤਿਸਨਾਤੀਹੋਰਿਹਿਦਵਾਣੀਆਏਹਿਭੀਲੇਖੈਲਾਇਵੇਲਾਲੋ
ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ।
The Hindu women of high social status, and others of lowly status as well, are put into the same category, O Lalo.
जाति सनाती होरि हिदवाणीआ एहि भी लेखै लाइ वे लालो ॥
ਖੂਨਕੇਸੋਹਿਲੇਗਾਵੀਅਹਿਨਾਨਕਰਤੁਕਾਕੁੰਗੂਪਾਇਵੇਲਾਲੋ॥੧॥
ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥
The wedding songs of murder are sung, O Nanak, and blood is sprinkled instead of saffron, O Lalo. ||1||
खून के सोहिले गावीअहि नानक रतु का कुंगू पाइ वे लालो ॥१॥
ਸਾਹਿਬਕੇਗੁਣਨਾਨਕੁਗਾਵੈਮਾਸਪੁਰੀਵਿਚਿਆਖੁਮਸੋਲਾ
(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,
Nanak sings the Glorious Praises of the Lord and Master in the city of corpses, and voices this account.
साहिब के गुण नानकु गावै मास पुरी विचि आखु मसोला ॥
ਜਿਨਿਉਪਾਈਰੰਗਿਰਵਾਈਬੈਠਾਵੇਖੈਵਖਿਇਕੇਲਾ
(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।
The One who created, and attached the mortals to pleasures, sits alone, and watches this.
जिनि उपाई रंगि रवाई बैठा वेखै वखि इकेला ॥
ਸਚਾਸੋਸਾਹਿਬੁਸਚੁਤਪਾਵਸੁਸਚੜਾਨਿਆਉਕਰੇਗੁਮਸੋਲਾ
ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।
The Lord and Master is True, and True is His justice. He issues His Commands according to His judgement.
सचा सो साहिबु सचु तपावसु सचड़ा निआउ करेगु मसोला ॥
ਕਾਇਆਕਪੜੁਟੁਕੁਟੁਕੁਹੋਸੀਹਿਦੁਸਤਾਨੁਸਮਾਲਸੀਬੋਲਾ
(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।
The body-fabric will be torn apart into shreds, and then India will remember these words.
काइआ कपड़ु टुकु टुकु होसी हिदुसतानु समालसी बोला ॥
ਆਵਨਿਅਠਤਰੈਜਾਨਿਸਤਾਨਵੈਹੋਰੁਭੀਉਠਸੀਮਰਦਕਾਚੇਲਾ
(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।
Coming in seventy-eight (1521 A.D.), they will depart in ninety-seven (1540 A.D.), and then another disciple of man will rise up.
आवनि अठतरै जानि सतानवै होरु भी उठसी मरद का चेला ॥
ਸਚਕੀਬਾਣੀਨਾਨਕੁਆਖੈਸਚੁਸੁਣਾਇਸੀਸਚਕੀਬੇਲਾ॥੨॥੩॥੫॥
(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥
Nanak speaks the Word of Truth; he proclaims the Truth at this, the right time. ||2||3||5||
सच की बाणी नानकु आखै सचु सुणाइसी सच की बेला ॥२॥३॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ