ਰਾਜਸੁਸਾਤਕੁਤਾਮਸੁਡਰਪਹਿਕੇਤੇਰੂਪਉਪਾਇਆ॥
ਪਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ (ਇਹਨਾਂ ਤਿੰਨ ਗੁਣਾਂ ਵਿਚ ਵਰਤ ਰਹੇ ਹਨ, ਇਹ ਸਾਰੇ ਉਸ ਦੇ) ਹੁਕਮ ਵਿਚ ਹੀ ਕਾਰ ਕਰ ਰਹੇ ਹਨ।
Those who embody the energies of sattva-white light, raajas-red passion, and taamas-black darkness, abide in the Fear of God, along with the many created forms.
राजसु सातकु तामसु डरपहि केते रूप उपाइआ ॥
ਛਲਬਪੁਰੀਇਹਕਉਲਾਡਰਪੈਅਤਿਡਰਪੈਧਰਮਰਾਇਆ॥੩॥
(ਦੁਨੀਆ ਦੇ ਸਾਰੇ ਜੀਵਾਂ ਵਾਸਤੇ) ਛਲ (ਬਣੀ ਹੋਈ) ਇਹ ਵਿਚਾਰੀ ਲੱਛਮੀ ਭੀ ਰਜ਼ਾ ਵਿਚ ਤੁਰ ਰਹੀ ਹੈ, ਧਰਮਰਾਜ ਭੀ ਹੁਕਮ ਅੱਗੇ ਥਰ ਥਰ ਕੰਬਦਾ ਹੈ ॥੩॥
This miserable deceiver Maya abides in the Fear of God; the Righteous Judge of Dharma is utterly afraid of Him as well. ||3||
छल बपुरी इह कउला डरपै अति डरपै धरम राइआ ॥३॥
ਸਗਲਸਮਗ੍ਰੀਡਰਹਿਬਿਆਪੀਬਿਨੁਡਰਕਰਣੈਹਾਰਾ॥
ਦੁਨੀਆ ਦੀ ਸਮੱਗ੍ਰੀ ਰਜ਼ਾ ਵਿਚ ਬੱਝੀ ਹੋਈ ਹੈ, ਇੱਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ।
The entire expanse of the Universe is in the Fear of God; only the Creator Lord is without this Fear.
सगल समग्री डरहि बिआपी बिनु डर करणैहारा ॥
ਕਹੁਨਾਨਕਭਗਤਨਕਾਸੰਗੀਭਗਤਸੋਹਹਿਦਰਬਾਰਾ॥੪॥੧॥
ਨਾਨਕ ਆਖਦਾ ਹੈ- ਪਰਮਾਤਮਾ ਆਪਣੇ ਭਗਤਾਂ ਦਾ ਸਹਾਈ ਹੈ, ਭਗਤ ਉਸ ਦੇ ਦਰਬਾਰ ਵਿਚ ਸਦਾ ਸੋਭਾ ਪਾਂਦੇ ਹਨ ॥੪॥੧॥
Says Nanak, God is the companion of His devotees; His devotees look beautiful in the Court of the Lord. ||4||1||
कहु नानक भगतन का संगी भगत सोहहि दरबारा ॥४॥१॥
ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਪਾਂਚਬਰਖਕੋਅਨਾਥੁਧ੍ਰੂਬਾਰਿਕੁਹਰਿਸਿਮਰਤਅਮਰਅਟਾਰੇ॥
ਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ। ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ।
The five year old orphan boy Dhroo, by meditating in remembrance on the Lord, became stationary and permanent.
पांच बरख को अनाथु ध्रू बारिकु हरि सिमरत अमर अटारे ॥
ਪੁਤ੍ਰਹੇਤਿਨਾਰਾਇਣੁਕਹਿਓਜਮਕੰਕਰਮਾਰਿਬਿਦਾਰੇ॥੧॥
(ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ 'ਨਾਰਾਇਣ, ਨਾਰਾਇਣ' ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ ॥੧॥
For the sake of his son, Ajaamal called out, "O Lord, Naaraayan", who struck down and killed the Messenger of Death. ||1||
पुत्र हेति नाराइणु कहिओ जमकंकर मारि बिदारे ॥१॥
ਮੇਰੇਠਾਕੁਰਕੇਤੇਅਗਨਤਉਧਾਰੇ॥
ਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ।
My Lord and Master has saved many, countless beings.
मेरे ठाकुर केते अगनत उधारे ॥
ਮੋਹਿਦੀਨਅਲਪਮਤਿਨਿਰਗੁਣਪਰਿਓਸਰਣਿਦੁਆਰੇ॥੧॥ਰਹਾਉ॥
ਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ। ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ॥੧॥ ਰਹਾਉ ॥
I am meek, with little or no understanding, and unworthy; I seek protection at the Lord's Door. ||1||Pause||
मोहि दीन अलप मति निरगुण परिओ सरणि दुआरे ॥१॥ रहाउ ॥
ਬਾਲਮੀਕੁਸੁਪਚਾਰੋਤਰਿਓਬਧਿਕਤਰੇਬਿਚਾਰੇ॥
(ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ।
Baalmeek the outcaste was saved, and the poor hunter was saved as well.
बालमीकु सुपचारो तरिओ बधिक तरे बिचारे ॥
ਏਕਨਿਮਖਮਨਮਾਹਿਅਰਾਧਿਓਗਜਪਤਿਪਾਰਿਉਤਾਰੇ॥੨॥
ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ॥੨॥
The elephant remembered the Lord in his mind for an instant, and so was carried across. ||2||
एक निमख मन माहि अराधिओ गजपति पारि उतारे ॥२॥
ਕੀਨੀਰਖਿਆਭਗਤਪ੍ਰਹਿਲਾਦੈਹਰਨਾਖਸਨਖਹਿਬਿਦਾਰੇ॥
ਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ।
He saved His devotee Prahlaad, and tore Harnaakhash with his nails.
कीनी रखिआ भगत प्रहिलादै हरनाखस नखहि बिदारे ॥
ਬਿਦਰੁਦਾਸੀਸੁਤੁਭਇਓਪੁਨੀਤਾਸਗਲੇਕੁਲਉਜਾਰੇ॥੩॥
ਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ ॥੩॥
Bidar, the son of a slave-girl, was purified, and all his generations were redeemed. ||3||
बिदरु दासी सुतु भइओ पुनीता सगले कुल उजारे ॥३॥
ਕਵਨਪਰਾਧਬਤਾਵਉਅਪੁਨੇਮਿਥਿਆਮੋਹਮਗਨਾਰੇ॥
ਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ।
What sins of mine should I speak of? I am intoxicated with false emotional attachment.
कवन पराध बतावउ अपुने मिथिआ मोह मगनारे ॥
ਆਇਓਸਾਮਨਾਨਕਓਟਹਰਿਕੀਲੀਜੈਭੁਜਾਪਸਾਰੇ॥੪॥੨॥
ਹੇ ਪ੍ਰਭੂ! ਮੈਂ ਨਾਨਕ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ। ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ ॥੪॥੨॥
Nanak has entered the Sanctuary of the Lord; please, reach out and take me into Your embrace. ||4||2||
आइओ साम नानक ओट हरि की लीजै भुजा पसारे ॥४॥२॥
ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਵਿਤਨਵਿਤਭ੍ਰਮਿਓਬਹੁਭਾਤੀਅਨਿਕਜਤਨਕਰਿਧਾਏ॥
ਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਦੌੜ-ਭੱਜ ਕਰਦਾ ਰਿਹਾ;
For the sake of riches, I wandered around in so many ways; I rushed around, making all sorts of efforts.
वित नवित भ्रमिओ बहु भाती अनिक जतन करि धाए ॥
ਜੋਜੋਕਰਮਕੀਏਹਉਹਉਮੈਤੇਤੇਭਏਅਜਾਏ॥੧॥
'ਮੈਂ ਮੈਂ' ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ, ਉਹ ਸਾਰੇ ਹੀ ਵਿਅਰਥ ਚਲੇ ਗਏ ॥੧॥
The deeds I did in egotism and pride, have all been done in vain. ||1||
जो जो करम कीए हउ हउमै ते ते भए अजाए ॥१॥
ਅਵਰਦਿਨਕਾਹੂਕਾਜਨਲਾਏ॥
ਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ।
Other days are of no use to me;
अवर दिन काहू काज न लाए ॥
ਸੋਦਿਨੁਮੋਕਉਦੀਜੈਪ੍ਰਭਜੀਉਜਾਦਿਨਹਰਿਜਸੁਗਾਏ॥੧॥ਰਹਾਉ॥
ਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ ॥੧॥ ਰਹਾਉ ॥
please bless me with those days, O Dear God, on which I may sing the Lord's Praises. ||1||Pause||
सो दिनु मो कउ दीजै प्रभ जीउ जा दिन हरि जसु गाए ॥१॥ रहाउ ॥
ਪੁਤ੍ਰਕਲਤ੍ਰਗ੍ਰਿਹਦੇਖਿਪਸਾਰਾਇਸਹੀਮਹਿਉਰਝਾਏ॥
ਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ।
Gazing upon children, spouse, household and possessions, one is entangled in these.
पुत्र कलत्र ग्रिह देखि पसारा इस ही महि उरझाए ॥
ਮਾਇਆਮਦਚਾਖਿਭਏਉਦਮਾਤੇਹਰਿਹਰਿਕਬਹੁਨਗਾਏ॥੨॥
ਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੨॥
Tasting the wine of Maya, one is intoxicated, and never sings of the Lord, Har, Har. ||2||
माइआ मद चाखि भए उदमाते हरि हरि कबहु न गाए ॥२॥
ਇਹਬਿਧਿਖੋਜੀਬਹੁਪਰਕਾਰਾਬਿਨੁਸੰਤਨਨਹੀਪਾਏ॥
ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ)। ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।
In this way, I have examined lots of methods, but without the Saints, it is not found.
इह बिधि खोजी बहु परकारा बिनु संतन नही पाए ॥
ਤੁਮਦਾਤਾਰਵਡੇਪ੍ਰਭਸੰਮ੍ਰਥਮਾਗਨਕਉਦਾਨੁਆਏ॥੩॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ। (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ ॥੩॥
You are the Great Giver, the great and almighty God; I have come to beg a gift from You. ||3||
तुम दातार वडे प्रभ संम्रथ मागन कउ दानु आए ॥३॥
ਤਿਆਗਿਓਸਗਲਾਮਾਨੁਮਹਤਾਦਾਸਰੇਣਸਰਣਾਏ॥
ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ। ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ,
Abandoning all pride and self-importance, I have sought the Sanctuary of the dust of the feet of the Lord's slave.
तिआगिओ सगला मानु महता दास रेण सरणाए ॥
ਕਹੁਨਾਨਕਹਰਿਮਿਲਿਭਏਏਕੈਮਹਾਅਨੰਦਸੁਖਪਾਏ॥੪॥੩॥
ਨਾਨਕ ਆਖਦਾ ਹੈ- ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ। ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ॥੪॥੩॥
Says Nanak, meeting with the Lord, I have become one with Him; I have found supreme bliss and peace. ||4||3||
कहु नानक हरि मिलि भए एकै महा अनंद सुख पाए ॥४॥३॥
ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਕਵਨਥਾਨਧੀਰਿਓਹੈਨਾਮਾਕਵਨਬਸਤੁਅਹੰਕਾਰਾ॥
(ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ)?
In what place is the Name established? Where does egotism dwell?
कवन थान धीरिओ है नामा कवन बसतु अहंकारा ॥
ਕਵਨਚਿਹਨਸੁਨਿਊਪਰਿਛੋਹਿਓਮੁਖਤੇਸੁਨਿਕਰਿਗਾਰਾ॥੧॥
ਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ? ॥੧॥
What injury have you suffered, listening to abuse from someone else's mouth? ||1||
कवन चिहन सुनि ऊपरि छोहिओ मुख ते सुनि करि गारा ॥१॥
ਸੁਨਹੁਰੇਤੂਕਉਨੁਕਹਾਤੇਆਇਓ॥
ਸੁਣ (ਵਿਚਾਰ ਕਿ) ਤੂੰ ਕੌਣ ਹੈਂ? (ਤੇਰਾ ਅਸਲਾ ਕੀਹ ਹੈ?), ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ?
Listen: who are you, and where did you come from?
सुनहु रे तू कउनु कहा ते आइओ ॥
ਏਤੀਨਜਾਨਉਕੇਤੀਕਮੁਦਤਿਚਲਤੇਖਬਰਿਨਪਾਇਓ॥੧॥ਰਹਾਉ॥
ਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ। ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ। (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ?) ॥੧॥ ਰਹਾਉ ॥
You don't even know how long you will stay here; you have no hint of when you shall leave. ||1||Pause||
एती न जानउ केतीक मुदति चलते खबरि न पाइओ ॥१॥ रहाउ ॥
ਸਹਨਸੀਲਪਵਨਅਰੁਪਾਣੀਬਸੁਧਾਖਿਮਾਨਿਭਰਾਤੇ॥
ਹਵਾ ਅਤੇ ਪਾਣੀ (ਇਹ ਦੋਵੇਂ ਤੱਤ) ਸਹਾਰ ਸਕਣ ਦੇ ਸੁਭਾਉ ਵਾਲੇ ਹਨ। ਧਰਤੀ ਤਾਂ ਨਿਰਸੰਦੇਹ ਖਿਮਾ-ਰੂਪ ਹੀ ਹੈ।
Wind and water have patience and tolerance; the earth has compassion and forgiveness, no doubt.
सहन सील पवन अरु पाणी बसुधा खिमा निभराते ॥
ਪੰਚਤਤਮਿਲਿਭਇਓਸੰਜੋਗਾਇਨਮਹਿਕਵਨਦੁਰਾਤੇ॥੨॥
ਪੰਜ ਤੱਤ ਮਿਲ ਕੇ (ਮਨੁੱਖ ਦਾ) ਸਰੀਰ ਬਣਦਾ ਹੈ। ਇਹਨਾਂ ਪੰਜਾਂ ਤੱਤਾਂ ਵਿਚੋਂ ਭੈੜ ਕਿਸ ਵਿਚ ਹੈ? ॥੨॥
The union of the five tattvas - the five elements - has brought you into being. Which of these is evil? ||2||
पंच तत मिलि भइओ संजोगा इन महि कवन दुराते ॥२॥
ਜਿਨਿਰਚਿਰਚਿਆਪੁਰਖਿਬਿਧਾਤੈਨਾਲੇਹਉਮੈਪਾਈ॥
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ (ਸਰੀਰ ਬਣਾਣ ਵੇਲੇ) ਹਉਮੈ ਭੀ ਨਾਲ ਹੀ (ਹਰੇਕ ਦੇ ਅੰਦਰ) ਪਾ ਦਿੱਤੀ ਹੈ।
The Primal Lord, the Architect of Destiny, formed your form; He also burdened you with egotism.
जिनि रचि रचिआ पुरखि बिधातै नाले हउमै पाई ॥
ਜਨਮਮਰਣੁਉਸਹੀਕਉਹੈਰੇਓਹਾਆਵੈਜਾਈ॥੩॥
ਉਸ (ਹਉਮੈ) ਨੂੰ ਹੀ ਜਨਮ ਮਰਨ (ਦਾ ਗੇੜ) ਹੈ, ਉਹ ਹਉਮੈ ਹੀ ਜੰਮਦੀ ਮਰਦੀ ਹੈ (ਭਾਵ, ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ) ॥੩॥
He alone is born and dies; He alone comes and goes. ||3||
जनम मरणु उस ही कउ है रे ओहा आवै जाई ॥३॥
ਬਰਨੁਚਿਹਨੁਨਾਹੀਕਿਛੁਰਚਨਾਮਿਥਿਆਸਗਲਪਸਾਰਾ॥
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ, ਇਸ ਰਚਨਾ ਵਿਚ (ਥਿਰਤਾ ਦਾ) ਕੋਈ ਬਰਨ ਚਿਹਨ ਨਹੀਂ ਹੈ।
Nothing of the color and the form of the creation shall remain; the entire expanse is transitory.
बरनु चिहनु नाही किछु रचना मिथिआ सगल पसारा ॥
ਭਣਤਿਨਾਨਕੁਜਬਖੇਲੁਉਝਾਰੈਤਬਏਕੈਏਕੰਕਾਰਾ॥੪॥੪॥
ਨਾਨਕ ਆਖਦਾ ਹੈ ਕਿ ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੪॥੪॥
Prays Nanak, when He brings His play to its close, then only the One, the One Lord remains. ||4||4||
भणति नानकु जब खेलु उझारै तब एकै एकंकारा ॥४॥४॥