ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 921
ਅੰਗ 921Preparing audio…
0:00 0:00
LINE 01
ਆਪਣੀਲਿਵਆਪੇਲਾਏਗੁਰਮੁਖਿਸਦਾਸਮਾਲੀਐ
(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।
He Himself is the love, and He Himself is the embrace; the Gurmukh contemplates Him forever.
आपणी लिव आपे लाए गुरमुखि सदा समालीऐ ॥
LINE 02
ਕਹੈਨਾਨਕੁਏਵਡੁਦਾਤਾਸੋਕਿਉਮਨਹੁਵਿਸਾਰੀਐ॥੨੮॥
ਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥
Says Nanak, why forget such a Great Giver from the mind? ||28||
कहै नानकु एवडु दाता सो किउ मनहु विसारीऐ ॥२८॥
LINE 03
ਜੈਸੀਅਗਨਿਉਦਰਮਹਿਤੈਸੀਬਾਹਰਿਮਾਇਆ
ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।
As is the fire within the womb, so is Maya outside.
जैसी अगनि उदर महि तैसी बाहरि माइआ ॥
LINE 04
ਮਾਇਆਅਗਨਿਸਭਇਕੋਜੇਹੀਕਰਤੈਖੇਲੁਰਚਾਇਆ
ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।
The fire of Maya is one and the same; the Creator has staged this play.
माइआ अगनि सभ इको जेही करतै खेलु रचाइआ ॥
LINE 05
ਜਾਤਿਸੁਭਾਣਾਤਾਜੰਮਿਆਪਰਵਾਰਿਭਲਾਭਾਇਆ
ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।
According to His Will, the child is born, and the family is very pleased.
जा तिसु भाणा ता जंमिआ परवारि भला भाइआ ॥
LINE 06
ਲਿਵਛੁੜਕੀਲਗੀਤ੍ਰਿਸਨਾਮਾਇਆਅਮਰੁਵਰਤਾਇਆ
(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।
Love for the Lord wears off, and the child becomes attached to desires; the script of Maya runs its course.
लिव छुड़की लगी त्रिसना माइआ अमरु वरताइआ ॥
LINE 07
ਏਹਮਾਇਆਜਿਤੁਹਰਿਵਿਸਰੈਮੋਹੁਉਪਜੈਭਾਉਦੂਜਾਲਾਇਆ
ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)
This is Maya, by which the Lord is forgotten; emotional attachment and love of duality well up.
एह माइआ जितु हरि विसरै मोहु उपजै भाउ दूजा लाइआ ॥
LINE 08
ਕਹੈਨਾਨਕੁਗੁਰਪਰਸਾਦੀਜਿਨਾਲਿਵਲਾਗੀਤਿਨੀਵਿਚੇਮਾਇਆਪਾਇਆ॥੨੯॥
ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥
Says Nanak, by Guru's Grace, those who enshrine love for the Lord find Him, in the midst of Maya. ||29||
कहै नानकु गुर परसादी जिना लिव लागी तिनी विचे माइआ पाइआ ॥२९॥
LINE 09
ਹਰਿਆਪਿਅਮੁਲਕੁਹੈਮੁਲਿਪਾਇਆਜਾਇ
(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।
The Lord Himself is priceless; His worth cannot be estimated.
हरि आपि अमुलकु है मुलि न पाइआ जाइ ॥
LINE 10
ਮੁਲਿਪਾਇਆਜਾਇਕਿਸੈਵਿਟਹੁਰਹੇਲੋਕਵਿਲਲਾਇ
ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।
His worth cannot be estimated, even though people have grown weary of trying.
मुलि न पाइआ जाइ किसै विटहु रहे लोक विललाइ ॥
LINE 11
ਐਸਾਸਤਿਗੁਰੁਜੇਮਿਲੈਤਿਸਨੋਸਿਰੁਸਉਪੀਐਵਿਚਹੁਆਪੁਜਾਇ
(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),
If you meet such a True Guru, offer your head to Him; your selfishness and conceit will be eradicated from within.
ऐसा सतिगुरु जे मिलै तिस नो सिरु सउपीऐ विचहु आपु जाइ ॥
LINE 12
ਜਿਸਦਾਜੀਉਤਿਸੁਮਿਲਿਰਹੈਹਰਿਵਸੈਮਨਿਆਇ
(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।
Your soul belongs to Him; remain united with Him, and the Lord will come to dwell in your mind.
जिस दा जीउ तिसु मिलि रहै हरि वसै मनि आइ ॥
LINE 13
ਹਰਿਆਪਿਅਮੁਲਕੁਹੈਭਾਗਤਿਨਾਕੇਨਾਨਕਾਜਿਨਹਰਿਪਲੈਪਾਇ॥੩੦॥
ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥
The Lord Himself is priceless; very fortunate are those, O Nanak, who attain to the Lord. ||30||
हरि आपि अमुलकु है भाग तिना के नानका जिन हरि पलै पाइ ॥३०॥
LINE 14
ਹਰਿਰਾਸਿਮੇਰੀਮਨੁਵਣਜਾਰਾ
ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।
The Lord is my capital; my mind is the merchant.
हरि रासि मेरी मनु वणजारा ॥
LINE 15
ਹਰਿਰਾਸਿਮੇਰੀਮਨੁਵਣਜਾਰਾਸਤਿਗੁਰਤੇਰਾਸਿਜਾਣੀ
ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।
The Lord is my capital, and my mind is the merchant; through the True Guru, I know my capital.
हरि रासि मेरी मनु वणजारा सतिगुर ते रासि जाणी ॥
LINE 16
ਹਰਿਹਰਿਨਿਤਜਪਿਹੁਜੀਅਹੁਲਾਹਾਖਟਿਹੁਦਿਹਾੜੀ
ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।
Meditate continually on the Lord, Har, Har, O my soul, and you shall collect your profits daily.
हरि हरि नित जपिहु जीअहु लाहा खटिहु दिहाड़ी ॥
LINE 17
ਏਹੁਧਨੁਤਿਨਾਮਿਲਿਆਜਿਨਹਰਿਆਪੇਭਾਣਾ
(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।
This wealth is obtained by those who are pleasing to the Lord's Will.
एहु धनु तिना मिलिआ जिन हरि आपे भाणा ॥
LINE 18
ਕਹੈਨਾਨਕੁਹਰਿਰਾਸਿਮੇਰੀਮਨੁਹੋਆਵਣਜਾਰਾ॥੩੧॥
ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥
Says Nanak, the Lord is my capital, and my mind is the merchant. ||31||
कहै नानकु हरि रासि मेरी मनु होआ वणजारा ॥३१॥
LINE 19
ਰਸਨਾਤੂਅਨਰਸਿਰਾਚਿਰਹੀਤੇਰੀਪਿਆਸਜਾਇ
ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।
O my tongue, you are engrossed in other tastes, but your thirsty desire is not quenched.
ए रसना तू अन रसि राचि रही तेरी पिआस न जाइ ॥
LINE 20
ਪਿਆਸਜਾਇਹੋਰਤੁਕਿਤੈਜਿਚਰੁਹਰਿਰਸੁਪਲੈਪਾਇ
ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।
Your thirst shall not be quenched by any means, until you attain the subtle essence of the Lord.
पिआस न जाइ होरतु कितै जिचरु हरि रसु पलै न पाइ ॥
LINE 21
ਹਰਿਰਸੁਪਾਇਪਲੈਪੀਐਹਰਿਰਸੁਬਹੁੜਿਤ੍ਰਿਸਨਾਲਾਗੈਆਇ
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।
If you do obtain the subtle essence of the Lord, and drink in this essence of the Lord, you shall not be troubled by desire again.
हरि रसु पाइ पलै पीऐ हरि रसु बहुड़ि न त्रिसना लागै आइ ॥
LINE 22
ਏਹੁਹਰਿਰਸੁਕਰਮੀਪਾਈਐਸਤਿਗੁਰੁਮਿਲੈਜਿਸੁਆਇ
ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।
This subtle essence of the Lord is obtained by good karma, when one comes to meet with the True Guru.
एहु हरि रसु करमी पाईऐ सतिगुरु मिलै जिसु आइ ॥
LINE 23
ਕਹੈਨਾਨਕੁਹੋਰਿਅਨਰਸਸਭਿਵੀਸਰੇਜਾਹਰਿਵਸੈਮਨਿਆਇ॥੩੨॥
ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥
Says Nanak, all other tastes and essences are forgotten, when the Lord comes to dwell within the mind. ||32||
कहै नानकु होरि अन रस सभि वीसरे जा हरि वसै मनि आइ ॥३२॥
LINE 24
ਸਰੀਰਾਮੇਰਿਆਹਰਿਤੁਮਮਹਿਜੋਤਿਰਖੀਤਾਤੂਜਗਮਹਿਆਇਆ
ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।
O my body, the Lord infused His Light into you, and then you came into the world.
ए सरीरा मेरिआ हरि तुम महि जोति रखी ता तू जग महि आइआ ॥
LINE 25
ਹਰਿਜੋਤਿਰਖੀਤੁਧੁਵਿਚਿਤਾਤੂਜਗਮਹਿਆਇਆ
(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।
The Lord infused His Light into you, and then you came into the world.
हरि जोति रखी तुधु विचि ता तू जग महि आइआ ॥
LINE 26
ਹਰਿਆਪੇਮਾਤਾਆਪੇਪਿਤਾਜਿਨਿਜੀਉਉਪਾਇਜਗਤੁਦਿਖਾਇਆ
ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।
The Lord Himself is your mother, and He Himself is your father; He created the created beings, and revealed the world to them.
हरि आपे माता आपे पिता जिनि जीउ उपाइ जगतु दिखाइआ ॥
LINE 27
ਗੁਰਪਰਸਾਦੀਬੁਝਿਆਤਾਚਲਤੁਹੋਆਚਲਤੁਨਦਰੀਆਇਆ
ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।
By Guru's Grace, some understand, and then it's a show; it seems like just a show.
गुर परसादी बुझिआ ता चलतु होआ चलतु नदरी आइआ ॥
LINE 28
ਕਹੈਨਾਨਕੁਸ੍ਰਿਸਟਿਕਾਮੂਲੁਰਚਿਆਜੋਤਿਰਾਖੀਤਾਤੂਜਗਮਹਿਆਇਆ॥੩੩॥
ਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥
Says Nanak, He laid the foundation of the Universe, and infused His Light, and then you came into the world. ||33||
कहै नानकु स्रिसटि का मूलु रचिआ जोति राखी ता तू जग महि आइआ ॥३३॥
LINE 29
ਮਨਿਚਾਉਭਇਆਪ੍ਰਭਆਗਮੁਸੁਣਿਆ
ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।
My mind has become joyful, hearing of God's coming.
मनि चाउ भइआ प्रभ आगमु सुणिआ ॥
LINE 30
ਹਰਿਮੰਗਲੁਗਾਉਸਖੀਗ੍ਰਿਹੁਮੰਦਰੁਬਣਿਆ
ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।
Sing the songs of joy to welcome the Lord, O my companions; my household has become the Lord's Mansion.
हरि मंगलु गाउ सखी ग्रिहु मंदरु बणिआ ॥
LINE 31
ਹਰਿਗਾਉਮੰਗਲੁਨਿਤਸਖੀਏਸੋਗੁਦੂਖੁਵਿਆਪਏ
ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।
Sing continually the songs of joy to welcome the Lord, O my companions, and sorrow and suffering will not afflict you.
हरि गाउ मंगलु नित सखीए सोगु दूखु न विआपए ॥
LINE 32
ਗੁਰਚਰਨਲਾਗੇਦਿਨਸਭਾਗੇਆਪਣਾਪਿਰੁਜਾਪਏ
ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।
Blessed is that day, when I am attached to the Guru's feet and meditate on my Husband Lord.
गुर चरन लागे दिन सभागे आपणा पिरु जापए ॥
LINE 33
ਅਨਹਤਬਾਣੀਗੁਰਸਬਦਿਜਾਣੀਹਰਿਨਾਮੁਹਰਿਰਸੁਭੋਗੋ
ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।
I have come to know the unstruck sound current and the Word of the Guru's Shabad; I enjoy the sublime essence of the Lord, the Lord's Name.
अनहत बाणी गुर सबदि जाणी हरि नामु हरि रसु भोगो ॥
ਅੰਗ 921 Santhya practice
0:00 / 0:00