ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 91
ਅੰਗ 91Preparing audio…
0:00 0:00
LINE 01
ਹਰਿਭਗਤਾਨੋਦੇਇਅਨੰਦੁਥਿਰੁਘਰੀਬਹਾਲਿਅਨੁ
(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।
The Lord bestows bliss upon His devotees, and gives them a seat in the eternal home.
हरि भगता नो देइ अनंदु थिरु घरी बहालिअनु ॥
LINE 02
ਪਾਪੀਆਨੋਦੇਈਥਿਰੁਰਹਣਿਚੁਣਿਨਰਕਘੋਰਿਚਾਲਿਅਨੁ
(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।
He does not give the sinners any stability or place of rest; He consigns them to the depths of hell.
पापीआ नो न देई थिरु रहणि चुणि नरक घोरि चालिअनु ॥
LINE 03
ਹਰਿਭਗਤਾਨੋਦੇਇਪਿਆਰੁਕਰਿਅੰਗੁਨਿਸਤਾਰਿਅਨੁ॥੧੯॥
ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ॥੧੯॥
The Lord blesses His devotees with His Love; He sides with them and saves them. ||19||
हरि भगता नो देइ पिआरु करि अंगु निसतारिअनु ॥१९॥
LINE 04
ਸਲੋਕਮਃ
Shalok, First Mahalaa:
सलोक मः १ ॥
LINE 05
ਕੁਬੁਧਿਡੂਮਣੀਕੁਦਇਆਕਸਾਇਣਿਪਰਨਿੰਦਾਘਟਚੂਹੜੀਮੁਠੀਕ੍ਰੋਧਿਚੰਡਾਲਿ
ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।
False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
कुबुधि डूमणी कुदइआ कसाइणि पर निंदा घट चूहड़ी मुठी क्रोधि चंडालि ॥
LINE 06
ਕਾਰੀਕਢੀਕਿਆਥੀਐਜਾਂਚਾਰੇਬੈਠੀਆਨਾਲਿ
ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
What good are the ceremonial lines drawn around your kitchen, when these four are seated there with you?
कारी कढी किआ थीऐ जां चारे बैठीआ नालि ॥
LINE 07
ਸਚੁਸੰਜਮੁਕਰਣੀਕਾਰਾਂਨਾਵਣੁਨਾਉਜਪੇਹੀ
ਜੋ ਮਨੁੱਖ 'ਸੱਚ' ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,
Make Truth your self-discipline, and make good deeds the lines you draw; make chanting the Name your cleansing bath.
सचु संजमु करणी कारां नावणु नाउ जपेही ॥
LINE 08
ਨਾਨਕਅਗੈਊਤਮਸੇਈਜਿਪਾਪਾਂਪੰਦਿਦੇਹੀ॥੧॥
ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥੧॥
O Nanak, those who do not walk in the ways of sin, shall be exalted in the world hereafter. ||1||
नानक अगै ऊतम सेई जि पापां पंदि न देही ॥१॥
LINE 09
ਮਃ
First Mahalaa:
मः १ ॥
LINE 10
ਕਿਆਹੰਸੁਕਿਆਬਗੁਲਾਜਾਕਉਨਦਰਿਕਰੇਇ
ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)?
Which is the swan, and which is the crane? It is only by His Glance of Grace.
किआ हंसु किआ बगुला जा कउ नदरि करेइ ॥
LINE 11
ਜੋਤਿਸੁਭਾਵੈਨਾਨਕਾਕਾਗਹੁਹੰਸੁਕਰੇਇ॥੨॥
ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ ॥੨॥
Whoever is pleasing to Him, O Nanak, is transformed from a crow into a swan. ||2||
जो तिसु भावै नानका कागहु हंसु करेइ ॥२॥
LINE 12
ਪਉੜੀ
Pauree:
पउड़ी ॥
LINE 13
ਕੀਤਾਲੋੜੀਐਕੰਮੁਸੁਹਰਿਪਹਿਆਖੀਐ
ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ।
Whatever work you wish to accomplish-tell it to the Lord.
कीता लोड़ीऐ कंमु सु हरि पहि आखीऐ ॥
LINE 14
ਕਾਰਜੁਦੇਇਸਵਾਰਿਸਤਿਗੁਰਸਚੁਸਾਖੀਐ
(ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ।
He will resolve your affairs; the True Guru gives His Guarantee of Truth.
कारजु देइ सवारि सतिगुर सचु साखीऐ ॥
LINE 15
ਸੰਤਾਸੰਗਿਨਿਧਾਨੁਅੰਮ੍ਰਿਤੁਚਾਖੀਐ
ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ।
In the Society of the Saints, you shall taste the treasure of the Ambrosial Nectar.
संता संगि निधानु अंम्रितु चाखीऐ ॥
LINE 16
ਭੈਭੰਜਨਮਿਹਰਵਾਨਦਾਸਕੀਰਾਖੀਐ
(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ।
The Lord is the Merciful Destroyer of fear; He preserves and protects His slaves.
भै भंजन मिहरवान दास की राखीऐ ॥
LINE 17
ਨਾਨਕਹਰਿਗੁਣਗਾਇਅਲਖੁਪ੍ਰਭੁਲਾਖੀਐ॥੨੦॥
ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ॥੨੦॥
O Nanak, sing the Glorious Praises of the Lord, and see the Unseen Lord God. ||20||
नानक हरि गुण गाइ अलखु प्रभु लाखीऐ ॥२०॥
LINE 18
ਸਲੋਕਮਃ
Shalok, Third Mahalaa:
सलोक मः ३ ॥
LINE 19
ਜੀਉਪਿੰਡੁਸਭੁਤਿਸਕਾਸਭਸੈਦੇਇਅਧਾਰੁ
ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।
Body and soul, all belong to Him. He gives His Support to all.
जीउ पिंडु सभु तिस का सभसै देइ अधारु ॥
LINE 20
ਨਾਨਕਗੁਰਮੁਖਿਸੇਵੀਐਸਦਾਸਦਾਦਾਤਾਰੁ
ਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
O Nanak, become Gurmukh and serve Him, who is forever and ever the Giver.
नानक गुरमुखि सेवीऐ सदा सदा दातारु ॥
LINE 21
ਹਉਬਲਿਹਾਰੀਤਿਨਕਉਜਿਨਿਧਿਆਇਆਹਰਿਨਿਰੰਕਾਰੁ
ਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
I am a sacrifice to those who meditate on the Formless Lord.
हउ बलिहारी तिन कउ जिनि धिआइआ हरि निरंकारु ॥
LINE 22
ਓਨਾਕੇਮੁਖਸਦਉਜਲੇਓਨਾਨੋਸਭੁਜਗਤੁਕਰੇਨਮਸਕਾਰੁ॥੧॥
ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ ॥੧॥
Their faces are forever radiant, and the whole world bows in reverence to them. ||1||
ओना के मुख सद उजले ओना नो सभु जगतु करे नमसकारु ॥१॥
LINE 23
ਮਃ
Third Mahalaa:
मः ३ ॥
LINE 24
ਸਤਿਗੁਰਮਿਲਿਐਉਲਟੀਭਈਨਵਨਿਧਿਖਰਚਿਉਖਾਉ
ਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।
Meeting the True Guru, I am totally transformed; I have obtained the nine treasures to use and consume.
सतिगुर मिलिऐ उलटी भई नव निधि खरचिउ खाउ ॥
LINE 25
ਅਠਾਰਹਸਿਧੀਪਿਛੈਲਗੀਆਫਿਰਨਿਨਿਜਘਰਿਵਸੈਨਿਜਥਾਇ
ਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।
The Siddhis-the eighteen supernatural spiritual powers-follow in my footsteps; I dwell in my own home, within my own self.
अठारह सिधी पिछै लगीआ फिरनि निज घरि वसै निज थाइ ॥
LINE 26
ਅਨਹਦਧੁਨੀਸਦਵਜਦੇਉਨਮਨਿਹਰਿਲਿਵਲਾਇ
ਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਦੀ ਤਾਂਘ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ।
The Unstruck Melody constantly vibrates within; my mind is exalted and uplifted-I am lovingly absorbed in the Lord.
अनहद धुनी सद वजदे उनमनि हरि लिव लाइ ॥
LINE 27
ਨਾਨਕਹਰਿਭਗਤਿਤਿਨਾਕੈਮਨਿਵਸੈਜਿਨਮਸਤਕਿਲਿਖਿਆਧੁਰਿਪਾਇ॥੨॥
ਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ ॥੨॥
O Nanak, devotion to the Lord abides within the minds of those who have such pre-ordained destiny written on their foreheads. ||2||
नानक हरि भगति तिना कै मनि वसै जिन मसतकि लिखिआ धुरि पाइ ॥२॥
LINE 28
ਪਉੜੀ
Pauree:
पउड़ी ॥
LINE 29
ਹਉਢਾਢੀਹਰਿਪ੍ਰਭਖਸਮਕਾਹਰਿਕੈਦਰਿਆਇਆ
ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ।
I am a minstrel of the Lord God, my Lord and Master; I have come to the Lord's Door.
हउ ढाढी हरि प्रभ खसम का हरि कै दरि आइआ ॥
LINE 30
ਹਰਿਅੰਦਰਿਸੁਣੀਪੂਕਾਰਢਾਢੀਮੁਖਿਲਾਇਆ
ਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।
The Lord has heard my sad cries from within; He has called me, His minstrel, into His Presence.
हरि अंदरि सुणी पूकार ढाढी मुखि लाइआ ॥
LINE 31
ਹਰਿਪੁਛਿਆਢਾਢੀਸਦਿਕੈਕਿਤੁਅਰਥਿਤੂੰਆਇਆ
ਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ?
The Lord called His minstrel in, and asked, "Why have you come here?"
हरि पुछिआ ढाढी सदि कै कितु अरथि तूं आइआ ॥
LINE 32
ਨਿਤਦੇਵਹੁਦਾਨੁਦਇਆਲਪ੍ਰਭਹਰਿਨਾਮੁਧਿਆਇਆ
(ਮੈਂ ਬੇਨਤੀ ਕੀਤੀ) 'ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।'
"O Merciful God, please grant me the gift of continual meditation on the Lord's Name."
नित देवहु दानु दइआल प्रभ हरि नामु धिआइआ ॥
LINE 33
ਹਰਿਦਾਤੈਹਰਿਨਾਮੁਜਪਾਇਆਨਾਨਕੁਪੈਨਾਇਆ॥੨੧॥੧॥ਸੁਧੁ
(ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ ॥੨੧॥੧॥ਸੁਧੁ॥
And so the Lord, the Great Giver, inspired Nanak to chant the Lord's Name, and blessed him with robes of honor. ||21||1||Sudh||
हरि दातै हरि नामु जपाइआ नानकु पैनाइआ ॥२१॥१॥ सुधु
LINE 34
ਸਤਿਗੁਰਪ੍ਰਸਾਦਿ
One Universal Creator God. By The Grace Of The True Guru:
ੴ सतिगुर प्रसादि ॥
LINE 35
ਸਿਰੀਰਾਗੁਕਬੀਰਜੀਉਕਾਏਕੁਸੁਆਨੁਕੈਘਰਿਗਾਵਣਾ
Siree Raag, Kabeer Jee: To Be Sung To The Tune Of "Ayk Su-Aan" :
सिरीरागु कबीर जीउ का ॥ एकु सुआनु कै घरि गावणा ॥
LINE 36
ਜਨਨੀਜਾਨਤਸੁਤੁਬਡਾਹੋਤੁਹੈਇਤਨਾਕੁਜਾਨੈਜਿਦਿਨਦਿਨਅਵਧਘਟਤੁਹੈ
ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।
The mother thinks that her son is growing up; she does not understand that, day by day, his life is diminishing.
जननी जानत सुतु बडा होतु है इतना कु न जानै जि दिन दिन अवध घटतु है ॥
LINE 37
ਮੋਰਮੋਰਕਰਿਅਧਿਕਲਾਡੁਧਰਿਪੇਖਤਹੀਜਮਰਾਉਹਸੈ॥੧॥
ਉਹ ਇਉਂ ਆਖਦੀ ਹੈ "ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ" (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ॥੧॥
Calling him, "Mine, mine", she fondles him lovingly, while the Messenger of Death looks on and laughs. ||1||
मोर मोर करि अधिक लाडु धरि पेखत ही जमराउ हसै ॥१॥
ਅੰਗ 91 Santhya practice
0:00 / 0:00