ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 891
ਅੰਗ 891Preparing audio…
0:00 0:00
LINE 01
ਸਹਜਸਮਾਧਿਧੁਨਿਗਹਿਰਗੰਭੀਰਾ
ਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਉਸ ਦੀ ਡੂੰਘੀ ਲਗਨ ਬਣੀ ਰਹਿੰਦੀ ਹੈ,
he is intuitively in Samaadhi, profound and unfathomable.
सहज समाधि धुनि गहिर गंभीरा ॥
LINE 02
ਸਦਾਮੁਕਤੁਤਾਕੇਪੂਰੇਕਾਮ
ਸਦਾ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ,
He is liberated forever and all his affairs are perfectly resolved;
सदा मुकतु ता के पूरे काम ॥
LINE 03
ਜਾਕੈਰਿਦੈਵਸੈਹਰਿਨਾਮ॥੨॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥
the Lord's Name abides within his heart. ||2||
जा कै रिदै वसै हरि नाम ॥२॥
LINE 04
ਸਗਲਸੂਖਆਨੰਦਅਰੋਗ
(ਹੇ ਭਾਈ!) ਉਸ ਮਨੁੱਖ ਨੂੰ ਸਾਰੇ ਸੁਖ ਆਨੰਦ ਪ੍ਰਾਪਤ ਰਹਿੰਦੇ ਹਨ, ਉਹ (ਮਾਨਸਕ) ਰੋਗਾਂ ਤੋਂ ਬਚਿਆ ਰਹਿੰਦਾ ਹੈ,
He is totally peaceful, blissful and healthy;
सगल सूख आनंद अरोग ॥
LINE 05
ਸਮਦਰਸੀਪੂਰਨਨਿਰਜੋਗ
(ਮਾਇਆ ਦੇ ਪ੍ਰਭਾਵ ਤੋਂ ਉਹ) ਪੂਰੇ ਤੌਰ ਤੇ ਨਿਰਲੇਪ ਰਹਿੰਦਾ ਹੈ, ਸਭਨਾਂ ਵਿਚ ਇਕ ਪਰਮਾਤਮਾ ਦੀ ਜੋਤਿ ਵੇਖਦਾ ਹੈ
he looks upon all impartially, and is perfectly detached.
समदरसी पूरन निरजोग ॥
LINE 06
ਆਇਜਾਇਡੋਲੈਕਤਨਾਹੀ
ਉਹ ਕਿਤੇ ਭਟਕਦਾ ਨਹੀਂ, ਕਿਤੇ ਡੋਲਦਾ ਨਹੀਂ,
He does not come and go, and he never wavers;
आइ न जाइ डोलै कत नाही ॥
LINE 07
ਜਾਕੈਨਾਮੁਬਸੈਮਨਮਾਹੀ॥੩॥
ਜਿਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ ॥੩॥
the Naam abides in his mind. ||3||
जा कै नामु बसै मन माही ॥३॥
LINE 08
ਦੀਨਦਇਆਲਗੋੁਪਾਲਗੋਵਿੰਦ
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਦੀਨਾਂ ਉਤੇ ਦਇਆ ਕਰਨ ਵਾਲੇ ਗੋਪਾਲ ਗੋਵਿੰਦ ਦਾ ਨਾਮ ਜਪਣਾ ਚਾਹੀਦਾ ਹੈ,
God is Merciful to the meek; He is the Lord of the World, the Lord of the Universe.
दीन दइआल गुोपाल गोविंद ॥
LINE 09
ਗੁਰਮੁਖਿਜਪੀਐਉਤਰੈਚਿੰਦ
(ਜਿਹੜਾ ਮਨੁੱਖ ਜਪਦਾ ਹੈ, ਉਸ ਦਾ) ਚਿੰਤਾ-ਫ਼ਿਕਰ ਦੂਰ ਹੋ ਜਾਂਦਾ ਹੈ।
The Gurmukh meditates on Him, and his worries are gone.
गुरमुखि जपीऐ उतरै चिंद ॥
LINE 10
ਨਾਨਕਕਉਗੁਰਿਦੀਆਨਾਮੁ
(ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ ਪ੍ਰਭੂ ਦਾ ਨਾਮ ਬਖ਼ਸ਼ਿਆ ਹੈ, ਸੰਤ ਜਨਾਂ ਦੀ ਟਹਿਲ (ਦੀ ਦਾਤਿ) ਦਿੱਤੀ ਹੈ।
The Guru has blessed Nanak with the Naam;
नानक कउ गुरि दीआ नामु ॥
LINE 11
ਸੰਤਨਕੀਟਹਲਸੰਤਕਾਕਾਮੁ॥੪॥੧੫॥੨੬॥
(ਹਰਿ-ਨਾਮ ਦਾ ਸਿਮਰਨ ਹੀ) ਗੁਰੂ ਦਾ (ਦੱਸਿਆ) ਕੰਮ ਹੈ ॥੪॥੧੫॥੨੬॥
he serves the Saints, and works for the Saints. ||4||15||26||
संतन की टहल संत का कामु ॥४॥१५॥२६॥
LINE 12
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 13
ਬੀਜਮੰਤ੍ਰੁਹਰਿਕੀਰਤਨੁਗਾਉ
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ।
Sing the Kirtan of the Lord's Praises, and the Beej Mantra, the Seed Mantra.
बीज मंत्रु हरि कीरतनु गाउ ॥
LINE 14
ਆਗੈਮਿਲੀਨਿਥਾਵੇਥਾਉ
(ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ।
Even the homeless find a home in the world hereafter.
आगै मिली निथावे थाउ ॥
LINE 15
ਗੁਰਪੂਰੇਕੀਚਰਣੀਲਾਗੁ
(ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ,
Fall at the feet of the Perfect Guru;
गुर पूरे की चरणी लागु ॥
LINE 16
ਜਨਮਜਨਮਕਾਸੋਇਆਜਾਗੁ॥੧॥
ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ ॥੧॥
you have slept for so many incarnations - wake up! ||1||
जनम जनम का सोइआ जागु ॥१॥
LINE 17
ਹਰਿਹਰਿਜਾਪੁਜਪਲਾ
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ,
Chant the Chant of the Lord's Name, Har, Har.
हरि हरि जापु जपला ॥
LINE 18
ਗੁਰਕਿਰਪਾਤੇਹਿਰਦੈਵਾਸੈਭਉਜਲੁਪਾਰਿਪਰਲਾ॥੧॥ਰਹਾਉ
(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥
By Guru's Grace, it shall be enshrined within your heart, and you shall cross over the terrifying world-ocean. ||1||Pause||
गुर किरपा ते हिरदै वासै भउजलु पारि परला ॥१॥ रहाउ ॥
LINE 19
ਨਾਮੁਨਿਧਾਨੁਧਿਆਇਮਨਅਟਲ
ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ,
Meditate on the eternal treasure of the Naam, the Name of the Lord, O mind,
नामु निधानु धिआइ मन अटल ॥
LINE 20
ਤਾਛੂਟਹਿਮਾਇਆਕੇਪਟਲ
ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ।
and then, the screen of Maya shall be torn away.
ता छूटहि माइआ के पटल ॥
LINE 21
ਗੁਰਕਾਸਬਦੁਅੰਮ੍ਰਿਤਰਸੁਪੀਉ
ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ,
Drink in the Ambrosial Nectar of the Guru's Shabad,
गुर का सबदु अंम्रित रसु पीउ ॥
LINE 22
ਤਾਤੇਰਾਹੋਇਨਿਰਮਲਜੀਉ॥੨॥
ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ ॥੨॥
and then your soul shall be rendered immaculate and pure. ||2||
ता तेरा होइ निरमल जीउ ॥२॥
LINE 23
ਸੋਧਤਸੋਧਤਸੋਧਿਬੀਚਾਰਾ
ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ,
Searching, searching, searching, I have realized
सोधत सोधत सोधि बीचारा ॥
LINE 24
ਬਿਨੁਹਰਿਭਗਤਿਨਹੀਛੁਟਕਾਰਾ
ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ।
that without devotional worship of the Lord, no one is saved.
बिनु हरि भगति नही छुटकारा ॥
LINE 25
ਸੋਹਰਿਭਜਨੁਸਾਧਕੈਸੰਗਿ
ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ।
So vibrate, and meditate on that Lord in the Saadh Sangat, the Company of the Holy;
सो हरि भजनु साध कै संगि ॥
LINE 26
ਮਨੁਤਨੁਰਾਪੈਹਰਿਕੈਰੰਗਿ॥੩॥
ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
your mind and body shall be imbued with love for the Lord. ||3||
मनु तनु रापै हरि कै रंगि ॥३॥
LINE 27
ਛੋਡਿਸਿਆਣਪਬਹੁਚਤੁਰਾਈ
ਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ।
Renounce all your cleverness and trickery.
छोडि सिआणप बहु चतुराई ॥
LINE 28
ਮਨਬਿਨੁਹਰਿਨਾਵੈਜਾਇਕਾਈ
(ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ।
O mind, without the Lord's Name, there is no place of rest.
मन बिनु हरि नावै जाइ न काई ॥
LINE 29
ਦਇਆਧਾਰੀਗੋਵਿਦਗੋੁਸਾਈ
ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ,
The Lord of the Universe, the Lord of the World, has taken pity on me.
दइआ धारी गोविद गुोसाई ॥
LINE 30
ਹਰਿਹਰਿਨਾਨਕਟੇਕਟਿਕਾਈ॥੪॥੧੬॥੨੭॥
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ ॥੪॥੧੬॥੨੭॥
Nanak seeks the protection and support of the Lord, Har, Har. ||4||16||27||
हरि हरि नानक टेक टिकाई ॥४॥१६॥२७॥
LINE 31
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 32
ਸੰਤਕੈਸੰਗਿਰਾਮਰੰਗਕੇਲ
ਹੇ ਪੰਡਿਤ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਦੀ ਖੇਡ ਖੇਡਿਆ ਕਰ,
In the Saints' Congregation, play joyfully with the Lord,
संत कै संगि राम रंग केल ॥
LINE 33
ਆਗੈਜਮਸਿਉਹੋਇਮੇਲ
ਅਗਾਂਹ ਪਰਲੋਕ ਵਿਚ ਤੈਨੂੰ ਜਮਾਂ ਨਾਲ ਵਾਹ ਨਹੀਂ ਪਏਗਾ।
and you will not have to meet the Messenger of Death hereafter.
आगै जम सिउ होइ न मेल ॥
LINE 34
ਅਹੰਬੁਧਿਕਾਭਇਆਬਿਨਾਸ
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੀ) ਹਉਮੈ ਵਾਲੀ ਅਕਲ ਦਾ ਨਾਸ ਹੋ ਜਾਂਦਾ ਹੈ,
Your egotistical intellect shall be dispelled,
अहंबुधि का भइआ बिनास ॥
LINE 35
ਦੁਰਮਤਿਹੋਈਸਗਲੀਨਾਸ॥੧॥
ਉਸ ਦੇ ਅੰਦਰੋਂ ਖੋਟੀ ਮਤਿ ਸਾਰੀ ਮੁੱਕ ਜਾਂਦੀ ਹੈ ॥੧॥
and your evil-mindedness will be totally taken away. ||1||
दुरमति होई सगली नास ॥१॥
LINE 36
ਰਾਮਨਾਮਗੁਣਗਾਇਪੰਡਿਤ
ਹੇ ਪੰਡਿਤ! ਪਰਮਾਤਮਾ ਦਾ ਨਾਮ (ਜਪਿਆ ਕਰ, ਪਰਮਾਤਮਾ ਦੇ) ਗੁਣ ਗਾਇਆ ਕਰ,
Sing the Glorious Praises of the Lord's Name, O Pandit.
राम नाम गुण गाइ पंडित ॥
LINE 37
ਕਰਮਕਾਂਡਅਹੰਕਾਰੁਕਾਜੈਕੁਸਲਸੇਤੀਘਰਿਜਾਹਿਪੰਡਿਤ॥੧॥ਰਹਾਉ
ਹੇ ਪੰਡਿਤ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦੇ ਸਿਲਸਿਲੇ ਦਾ ਅਹੰਕਾਰ ਤੇਰੇ ਕਿਸੇ ਕੰਮ ਨਹੀਂ ਆਵੇਗਾ। (ਇਸ ਤਰ੍ਹਾਂ) ਤੂੰ ਆਨੰਦ ਨਾਲ (ਜੀਵਨ ਬਤੀਤ ਕਰਦਾ ਪ੍ਰਭੂ-ਚਰਨਾਂ ਵਾਲੇ ਅਸਲ) ਘਰ ਵਿਚ ਜਾ ਪਹੁੰਚੇਂਗਾ ॥੧॥ ਰਹਾਉ ॥
Religious rituals and egotism are of no use at all. You shall go home with happiness, O Pandit. ||1||Pause||
करम कांड अहंकारु न काजै कुसल सेती घरि जाहि पंडित ॥१॥ रहाउ ॥
LINE 38
ਹਰਿਕਾਜਸੁਨਿਧਿਲੀਆਲਾਭ
ਹੇ ਪੰਡਿਤ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਲੱਭ ਲਿਆ,
I have earned the profit, the wealth of the Lord's praise.
हरि का जसु निधि लीआ लाभ ॥
LINE 39
ਪੂਰਨਭਏਮਨੋਰਥਸਾਭ
ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ,
All my hopes have been fulfilled.
पूरन भए मनोरथ साभ ॥
LINE 40
ਦੁਖੁਨਾਠਾਸੁਖੁਘਰਮਹਿਆਇਆ
ਉਸ ਦਾ (ਸਾਰਾ) ਦੁੱਖ ਦੂਰ ਹੋ ਗਿਆ ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਿਆ,
Pain has left me, and peace has come to my home.
दुखु नाठा सुखु घर महि आइआ ॥
LINE 41
ਸੰਤਪ੍ਰਸਾਦਿਕਮਲੁਬਿਗਸਾਇਆ॥੨॥
ਸੰਤ-ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ॥੨॥
By the Grace of the Saints, my heart-lotus blossoms forth. ||2||
संत प्रसादि कमलु बिगसाइआ ॥२॥
LINE 42
ਨਾਮਰਤਨੁਜਿਨਿਪਾਇਆਦਾਨੁ
(ਹੇ ਪੰਡਿਤ! ਤੂੰ ਜਜਮਾਨਾਂ ਪਾਸੋਂ ਦਾਨ ਮੰਗਦਾ ਫਿਰਦਾ ਹੈਂ, ਪਰ) ਜਿਸ ਮਨੁੱਖ ਨੇ (ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਰਤਨ ਦਾਨ ਪ੍ਰਾਪਤ ਕਰ ਲਿਆ,
One who is blessed with the gift of the jewel of the Name,
नाम रतनु जिनि पाइआ दानु ॥
LINE 43
ਤਿਸੁਜਨਹੋਏਸਗਲਨਿਧਾਨ
ਉਸ ਨੂੰ (ਮਾਨੋ) ਸਾਰੇ ਹੀ ਖ਼ਜ਼ਾਨੇ ਮਿਲ ਗਏ।
obtains all treasures.
तिसु जन होए सगल निधान ॥
LINE 44
ਸੰਤੋਖੁਆਇਆਮਨਿਪੂਰਾਪਾਇ
ਮਨ ਵਿਚ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਕੇ ਉਸ ਦੇ ਅੰਦਰ ਸੰਤੋਖ ਪੈਦਾ ਹੋ ਗਿਆ।
His mind becomes content, finding the Perfect Lord.
संतोखु आइआ मनि पूरा पाइ ॥
LINE 45
ਫਿਰਿਫਿਰਿਮਾਗਨਕਾਹੇਜਾਇ॥੩॥
ਫਿਰ ਉਹ ਮੁੜ ਮੁੜ (ਜਜਮਾਨਾਂ ਪਾਸੋਂ) ਕਿਉਂ ਮੰਗਣ ਜਾਇਗਾ? ॥੩॥
Why should he ever go begging again? ||3||
फिरि फिरि मागन काहे जाइ ॥३॥
LINE 46
ਹਰਿਕੀਕਥਾਸੁਨਤਪਵਿਤ
(ਹੇ ਪੰਡਿਤ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਿਆਂ (ਜੀਵਨ) ਪਵਿੱਤਰ ਹੋ ਜਾਂਦਾ ਹੈ,
Hearing the Lord's sermon, he becomes pure and holy.
हरि की कथा सुनत पवित ॥
LINE 47
ਜਿਹਵਾਬਕਤਪਾਈਗਤਿਮਤਿ
ਜੀਭ ਨਾਲ ਉਚਾਰਦਿਆਂ ਉੱਚੀ ਆਤਮਕ ਅਵਸਥਾ ਅਤੇ (ਸੁਚੱਜੀ) ਅਕਲ ਪ੍ਰਾਪਤ ਹੋ ਜਾਂਦੀ ਹੈ।
Chanting it with his tongue, he finds the way to salvation.
जिहवा बकत पाई गति मति ॥
LINE 48
ਸੋਪਰਵਾਣੁਜਿਸੁਰਿਦੈਵਸਾਈ
ਹੇ ਪੰਡਿਤ! ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਵਸਾ ਦੇਂਦਾ ਹੈ ਉਹ ਮਨੁੱਖ (ਪਰਮਾਤਮਾ ਦੇ ਦਰ ਤੇ) ਕਬੂਲ ਹੋ ਜਾਂਦਾ ਹੈ।
He alone is approved, who enshrines the Lord within his heart.
सो परवाणु जिसु रिदै वसाई ॥
LINE 49
ਨਾਨਕਤੇਜਨਊਤਮਭਾਈ॥੪॥੧੭॥੨੮॥
ਹੇ ਨਾਨਕ! (ਆਖ-) ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਉਹ ਬੰਦੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੪॥੧੭॥੨੮॥
Nanak: such a humble being is exalted, O Siblings of Destiny. ||4||17||28||
नानक ते जन ऊतम भाई ॥४॥१७॥२८॥
LINE 50
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 51
ਗਹੁਕਰਿਪਕਰੀਆਈਹਾਥਿ
(ਹੇ ਸੰਤ ਜਨੋ! ਜਿਸ ਮਨੁੱਖ ਨੇ ਇਸ ਮਾਇਆ ਨੂੰ) ਬੜੇ ਧਿਆਨ ਨਾਲ ਭੀ ਫੜਿਆ, ਉਸ ਦੇ ਭੀ ਹੱਥ ਵਿਚ ਨਾਹ ਆਈ।
No matter how hard you try to grab it, it does not come into your hands.
गहु करि पकरी न आई हाथि ॥
LINE 52
ਪ੍ਰੀਤਿਕਰੀਚਾਲੀਨਹੀਸਾਥਿ
ਜਿਸ ਨੇ (ਇਸ ਨਾਲ) ਬੜਾ ਪਿਆਰ ਭੀ ਪਾਇਆ, ਉਸ ਦੇ ਨਾਲ ਭੀ ਰਲ ਕੇ ਇਹ ਨਾ ਤੁਰੀ (ਸਾਥ ਨਾਹ ਨਿਬਾਹ ਸਕੀ)।
No matter how much you may love it, it does not go along with you.
प्रीति करी चाली नही साथि ॥
LINE 53
ਕਹੁਨਾਨਕਜਉਤਿਆਗਿਦਈ
ਨਾਨਕ ਆਖਦਾ ਹੈ- ਜਦੋਂ ਕਿਸੇ ਮਨੁੱਖ ਨੇ ਇਸ ਨੂੰ (ਮਨੋਂ) ਛੱਡ ਦਿੱਤਾ,
Says Nanak, when you abandon it,
कहु नानक जउ तिआगि दई ॥
LINE 54
ਤਬਓਹਚਰਣੀਆਇਪਈ॥੧॥
ਤਦੋਂ ਇਹ ਆ ਕੇ ਉਸ ਦੀ ਚਰਨੀਂ ਪੈ ਗਈ ॥੧॥
then it comes and falls at your feet. ||1||
तब ओह चरणी आइ पई ॥१॥
LINE 55
ਸੁਣਿਸੰਤਹੁਨਿਰਮਲਬੀਚਾਰ
ਹੇ ਸੰਤ ਜਨੋ! ਜੀਵਨ ਨੂੰ ਪਵਿੱਤਰ ਕਰਨ ਵਾਲੀ ਇਹ ਵਿਚਾਰ ਸੁਣੋ-
Listen, O Saints: this is the pure philosophy.
सुणि संतहु निरमल बीचार ॥
LINE 56
ਰਾਮਨਾਮਬਿਨੁਗਤਿਨਹੀਕਾਈਗੁਰੁਪੂਰਾਭੇਟਤਉਧਾਰ॥੧॥ਰਹਾਉ
ਪਰਮਾਤਮਾ ਦੇ ਨਾਮ ਤੋਂ ਬਿਨਾ ਉੱਚੀ ਆਤਮਕ ਅਵਸਥਾ ਰਤਾ ਭੀ ਨਹੀਂ ਹੁੰਦੀ, (ਪਰ ਨਾਮ ਗੁਰੂ ਪਾਸੋਂ ਮਿਲਦਾ ਹੈ) ਪੂਰਾ ਗੁਰੂ ਮਿਲਿਆਂ (ਮਾਇਆ ਦੇ ਮੋਹ ਤੋਂ ਖ਼ਲਾਸੀ ਹੋ ਕੇ) ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥
Without the Lord's Name, there is no salvation. Meeting with the Perfect Guru, one is saved. ||1||Pause||
राम नाम बिनु गति नही काई गुरु पूरा भेटत उधार ॥१॥ रहाउ ॥
ਅੰਗ 891 Santhya practice
0:00 / 0:00