ਨਾਨਕਕਉਕਿਰਪਾਭਈਦਾਸੁਅਪਨਾਕੀਨੁ॥੪॥੨੫॥੫੫॥
(ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ॥੪॥੨੫॥੫੫॥
Nanak has been blessed with God's Mercy; God has made him His Slave. ||4||25||55||
नानक कउ किरपा भई दासु अपना कीनु ॥४॥२५॥५५॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਹਰਿਭਗਤਾਕਾਆਸਰਾਅਨਨਾਹੀਠਾਉ॥
ਹੇ ਹਰੀ! (ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ, ਕਿਉਂਕਿ) ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ, (ਉਹਨਾਂ ਨੂੰ ਸਹਾਇਤਾ ਵਾਸਤੇ) ਹੋਰ ਕੋਈ ਥਾਂ ਨਹੀਂ ਸੁੱਝਦਾ।
The Lord is the Hope and Support of His devotees; there is nowhere else for them to go.
हरि भगता का आसरा अन नाही ठाउ ॥
ਤਾਣੁਦੀਬਾਣੁਪਰਵਾਰਧਨੁਪ੍ਰਭਤੇਰਾਨਾਉ॥੧॥
ਹੇ ਪ੍ਰਭੂ! ਤੇਰਾ ਨਾਮ ਹੀ (ਤੇਰੇ ਭਗਤਾਂ ਵਾਸਤੇ) ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ॥੧॥
O God, Your Name is my power, realm, relatives and riches. ||1||
ताणु दीबाणु परवार धनु प्रभ तेरा नाउ ॥१॥
ਕਰਿਕਿਰਪਾਪ੍ਰਭਿਆਪਣੀਅਪਨੇਦਾਸਰਖਿਲੀਏ॥
ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ।
God has granted His Mercy, and saved His slaves.
करि किरपा प्रभि आपणी अपने दास रखि लीए ॥
ਨਿੰਦਕਨਿੰਦਾਕਰਿਪਚੇਜਮਕਾਲਿਗ੍ਰਸੀਏ॥੧॥ਰਹਾਉ॥
ਨਿੰਦਕ (ਸੇਵਕਾਂ ਦੀ) ਨਿੰਦਾ ਕਰ ਕਰ ਕੇ (ਸਦਾ) ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ॥੧॥ ਰਹਾਉ ॥
The slanderers rot in their slander; they are seized by the Messenger of Death. ||1||Pause||
निंदक निंदा करि पचे जमकालि ग्रसीए ॥१॥ रहाउ ॥
ਸੰਤਾਏਕੁਧਿਆਵਨਾਦੂਸਰਕੋਨਾਹਿ॥
(ਹੇ ਭਾਈ! ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ, ਕਿਉਂਕਿ) ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ।
The Saints meditate on the One Lord, and no other.
संता एकु धिआवना दूसर को नाहि ॥
ਏਕਸੁਆਗੈਬੇਨਤੀਰਵਿਆਸ੍ਰਬਥਾਇ॥੨॥
ਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ॥੨॥
They offer their prayers to the One Lord, who is pervading and permeating all places. ||2||
एकसु आगै बेनती रविआ स्रब थाइ ॥२॥
ਕਥਾਪੁਰਾਤਨਇਉਸੁਣੀਭਗਤਨਕੀਬਾਨੀ॥
ਹੇ ਭਾਈ! ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ,
I have heard this old story, spoken by the devotees,
कथा पुरातन इउ सुणी भगतन की बानी ॥
ਸਗਲਦੁਸਟਖੰਡਖੰਡਕੀਏਜਨਲੀਏਮਾਨੀ॥੩॥
ਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ, ਅਤੇ (ਉਹਨਾਂ ਦੇ) ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੩॥
that all the wicked are cut apart into pieces, while His humble servants are blessed with honor. ||3||
सगल दुसट खंड खंड कीए जन लीए मानी ॥३॥
ਸਤਿਬਚਨਨਾਨਕੁਕਹੈਪਰਗਟੁਸਭਮਾਹਿ॥
ਹੇ ਭਾਈ! ਨਾਨਕ ਆਖਦਾ ਹੈ-ਇਹ ਬਚਨ ਸਾਰੀ ਸ੍ਰਿਸ਼ਟੀ ਵਿਚ ਹੀ ਪ੍ਰਤੱਖ ਤੌਰ ਤੇ ਅਟੱਲ ਹਨ,
Nanak speaks the true words, which are obvious to all.
सति बचन नानकु कहै परगटु सभ माहि ॥
ਪ੍ਰਭਕੇਸੇਵਕਸਰਣਿਪ੍ਰਭਤਿਨਕਉਭਉਨਾਹਿ॥੪॥੨੬॥੫੬॥
ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੪॥੨੬॥੫੬॥
God's servants are under God's Protection; they have absolutely no fear. ||4||26||56||
प्रभ के सेवक सरणि प्रभ तिन कउ भउ नाहि ॥४॥२६॥५६॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਬੰਧਨਕਾਟੈਸੋਪ੍ਰਭੂਜਾਕੈਕਲਹਾਥ॥
ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ।
God breaks the bonds which hold us; He holds all power in His hands.
बंधन काटै सो प्रभू जा कै कल हाथ ॥
ਅਵਰਕਰਮਨਹੀਛੂਟੀਐਰਾਖਹੁਹਰਿਨਾਥ॥੧॥
(ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ॥੧॥
No other actions will bring release; save me, O my Lord and Master. ||1||
अवर करम नही छूटीऐ राखहु हरि नाथ ॥१॥
ਤਉਸਰਣਾਗਤਿਮਾਧਵੇਪੂਰਨਦਇਆਲ॥
ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ)।
I have entered Your Sanctuary, O Perfect Lord of Mercy.
तउ सरणागति माधवे पूरन दइआल ॥
ਛੂਟਿਜਾਇਸੰਸਾਰਤੇਰਾਖੈਗੋਪਾਲ॥੧॥ਰਹਾਉ॥
(ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ॥੧॥ ਰਹਾਉ ॥
Those whom You preserve and protect, O Lord of the Universe, are saved from the trap of the world. ||1||Pause||
छूटि जाइ संसार ते राखै गोपाल ॥१॥ रहाउ ॥
ਆਸਾਭਰਮਬਿਕਾਰਮੋਹਇਨਮਹਿਲੋਭਾਨਾ॥
(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ।
Hope, doubt, corruption and emotional attachment - in these, he is engrossed.
आसा भरम बिकार मोह इन महि लोभाना ॥
ਝੂਠੁਸਮਗ੍ਰੀਮਨਿਵਸੀਪਾਰਬ੍ਰਹਮੁਨਜਾਨਾ॥੨॥
ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ॥੨॥
The false material world abides in his mind, and he does not understand the Supreme Lord God. ||2||
झूठु समग्री मनि वसी पारब्रहमु न जाना ॥२॥
ਪਰਮਜੋਤਿਪੂਰਨਪੁਰਖਸਭਿਜੀਅਤੁਮੑਾਰੇ॥
ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! (ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ।
O Perfect Lord of Supreme Light, all beings belong to You.
परम जोति पूरन पुरख सभि जीअ तुमारे ॥
ਜਿਉਤੂਰਾਖਹਿਤਿਉਰਹਾਪ੍ਰਭਅਗਮਅਪਾਰੇ॥੩॥
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ॥੩॥
As You keep us, we live, O infinite, inaccessible God. ||3||
जिउ तू राखहि तिउ रहा प्रभ अगम अपारे ॥३॥
ਕਰਣਕਾਰਣਸਮਰਥਪ੍ਰਭਦੇਹਿਅਪਨਾਨਾਉ॥
ਹੇ ਨਾਨਕ! (ਆਖ-) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼।
Cause of causes, All-powerful Lord God, please bless me with Your Name.
करण कारण समरथ प्रभ देहि अपना नाउ ॥
ਨਾਨਕਤਰੀਐਸਾਧਸੰਗਿਹਰਿਹਰਿਗੁਣਗਾਉ॥੪॥੨੭॥੫੭॥
(ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ॥੪॥੨੭॥੫੭॥
Nanak is carried across in the Saadh Sangat, the Company of the Holy, singing the Glorious Praises of the Lord, Har, Har. ||4||27||57||
नानक तरीऐ साधसंगि हरि हरि गुण गाउ ॥४॥२७॥५७॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਕਵਨੁਕਵਨੁਨਹੀਪਤਰਿਆਤੁਮੑਰੀਪਰਤੀਤਿ॥
ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?
Who? Who has not fallen, by placing their hopes in you?
कवनु कवनु नही पतरिआ तुमरी परतीति ॥
ਮਹਾਮੋਹਨੀਮੋਹਿਆਨਰਕਕੀਰੀਤਿ॥੧॥
ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ॥੧॥
You are enticed by the great enticer - this is the way to hell! ||1||
महा मोहनी मोहिआ नरक की रीति ॥१॥
ਮਨਖੁਟਹਰਤੇਰਾਨਹੀਬਿਸਾਸੁਤੂਮਹਾਉਦਮਾਦਾ॥
ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ।
O vicious mind, no faith can be placed in you; you are totally intoxicated.
मन खुटहर तेरा नही बिसासु तू महा उदमादा ॥
ਖਰਕਾਪੈਖਰੁਤਉਛੁਟੈਜਉਊਪਰਿਲਾਦਾ॥੧॥ਰਹਾਉ॥
(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ) ॥੧॥ ਰਹਾਉ ॥
The donkey's leash is only removed, after the load is placed on his back. ||1||Pause||
खर का पैखरु तउ छुटै जउ ऊपरि लादा ॥१॥ रहाउ ॥
ਜਪਤਪਸੰਜਮਤੁਮੑਖੰਡੇਜਮਕੇਦੁਖਡਾਂਡ॥
ਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ।
You destroy the value of chanting, intensive meditation and self-discipline; you shall suffer in pain, beaten by the Messenger of Death.
जप तप संजम तुम खंडे जम के दुख डांड ॥
ਸਿਮਰਹਿਨਾਹੀਜੋਨਿਦੁਖਨਿਰਲਜੇਭਾਂਡ॥੨॥
ਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ॥੨॥
You do not meditate, so you shall suffer the pains of reincarnation, you shameless buffoon! ||2||
सिमरहि नाही जोनि दुख निरलजे भांड ॥२॥
ਹਰਿਸੰਗਿਸਹਾਈਮਹਾਮੀਤੁਤਿਸਸਿਉਤੇਰਾਭੇਦੁ॥
ਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ।
The Lord is your Companion, your Helper, your Best Friend; but you disagree with Him.
हरि संगि सहाई महा मीतु तिस सिउ तेरा भेदु ॥
ਬੀਧਾਪੰਚਬਟਵਾਰਈਉਪਜਿਓਮਹਾਖੇਦੁ॥੩॥
ਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੩॥
You are in love with the five thieves; this brings terrible pain. ||3||
बीधा पंच बटवारई उपजिओ महा खेदु ॥३॥
ਨਾਨਕਤਿਨਸੰਤਨਸਰਣਾਗਤੀਜਿਨਮਨੁਵਸਿਕੀਨਾ॥
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ।
Nanak seeks the Sanctuary of the Saints, who have conquered their minds.
नानक तिन संतन सरणागती जिन मनु वसि कीना ॥
ਤਨੁਧਨੁਸਰਬਸੁਆਪਣਾਪ੍ਰਭਿਜਨਕਉਦੀਨੑਾ॥੪॥੨੮॥੫੮॥
ਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ॥੪॥੨੮॥੫੮॥
He gives body, wealth and everything to the slaves of God. ||4||28||58||
तनु धनु सरबसु आपणा प्रभि जन कउ दीना ॥४॥२८॥५८॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਉਦਮੁਕਰਤਆਨਦੁਭਇਆਸਿਮਰਤਸੁਖਸਾਰੁ॥
ਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
Try to meditate, and contemplate the source of peace, and bliss will come to you.
उदमु करत आनदु भइआ सिमरत सुख सारु ॥
ਜਪਿਜਪਿਨਾਮੁਗੋਬਿੰਦਕਾਪੂਰਨਬੀਚਾਰੁ॥੧॥
ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ॥੧॥
Chanting, and meditating on the Name of the Lord of the Universe, perfect understanding is achieved. ||1||
जपि जपि नामु गोबिंद का पूरन बीचारु ॥१॥
ਚਰਨਕਮਲਗੁਰਕੇਜਪਤਹਰਿਜਪਿਹਉਜੀਵਾ॥
ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।
Meditating on the Lotus Feet of the Guru, and chanting the Name of the Lord, I live.
चरन कमल गुर के जपत हरि जपि हउ जीवा ॥
ਪਾਰਬ੍ਰਹਮੁਆਰਾਧਤੇਮੁਖਿਅੰਮ੍ਰਿਤੁਪੀਵਾ॥੧॥ਰਹਾਉ॥
ਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ ॥੧॥ ਰਹਾਉ ॥
Worshipping the Supreme Lord God in adoration, my mouth drinks in the Ambrosial Nectar. ||1||Pause||
पारब्रहमु आराधते मुखि अंम्रितु पीवा ॥१॥ रहाउ ॥
ਜੀਅਜੰਤਸਭਿਸੁਖਿਬਸੇਸਭਕੈਮਨਿਲੋਚ॥
ਹੇ ਭਾਈ! (ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ।
All beings and creatures dwell in peace; the minds of all yearn for the Lord.
जीअ जंत सभि सुखि बसे सभ कै मनि लोच ॥
ਪਰਉਪਕਾਰੁਨਿਤਚਿਤਵਤੇਨਾਹੀਕਛੁਪੋਚ॥੨॥
(ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੨॥
Those who continually remember the Lord, do good deeds for others; they harbor no ill will towards anyone. ||2||
परउपकारु नित चितवते नाही कछु पोच ॥२॥