ਪੂਰੀਭਈਸਿਮਰਿਸਿਮਰਿਬਿਧਾਤਾ॥੩॥
ਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ ॥੩॥
Meditating, meditating in remembrance on the Creator Lord, the Architect of Destiny, I am fulfilled. ||3||
पूरी भई सिमरि सिमरि बिधाता ॥३॥
ਸਾਧਸੰਗਿਨਾਨਕਿਰੰਗੁਮਾਣਿਆ॥
ਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ,
In the Saadh Sangat, the Company of the Holy, Nanak enjoys the Lord's Love.
साधसंगि नानकि रंगु माणिआ ॥
ਘਰਿਆਇਆਪੂਰੈਗੁਰਿਆਣਿਆ॥੪॥੧੨॥੧੭॥
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ ॥੪॥੧੨॥੧੭॥
He has returned home, with the Perfect Guru. ||4||12||17||
घरि आइआ पूरै गुरि आणिआ ॥४॥१२॥१७॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਸ੍ਰਬਨਿਧਾਨਪੂਰਨਗੁਰਦੇਵ॥੧॥ਰਹਾਉ॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
All treasures come from the Perfect Divine Guru. ||1||Pause||
स्रब निधान पूरन गुरदेव ॥१॥ रहाउ ॥
ਹਰਿਹਰਿਨਾਮੁਜਪਤਨਰਜੀਵੇ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ।
Chanting the Name of the Lord, Har, Har, the man lives.
हरि हरि नामु जपत नर जीवे ॥
ਮਰਿਖੁਆਰੁਸਾਕਤਨਰਥੀਵੇ॥੧॥
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥
The faithless cynic dies in shame and misery. ||1||
मरि खुआरु साकत नर थीवे ॥१॥
ਰਾਮਨਾਮੁਹੋਆਰਖਵਾਰਾ॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ।
The Name of the Lord has become my Protector.
राम नामु होआ रखवारा ॥
ਝਖਮਾਰਉਸਾਕਤੁਵੇਚਾਰਾ॥੨॥
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥
The wretched, faithless cynic makes only useless efforts. ||2||
झख मारउ साकतु वेचारा ॥२॥
ਨਿੰਦਾਕਰਿਕਰਿਪਚਹਿਘਨੇਰੇ॥
ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ।
Spreading slander, many have been ruined.
निंदा करि करि पचहि घनेरे ॥
ਮਿਰਤਕਫਾਸਗਲੈਸਿਰਿਪੈਰੇ॥੩॥
(ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥
Their necks, heads and feet are tied by death's noose. ||3||
मिरतक फास गलै सिरि पैरे ॥३॥
ਕਹੁਨਾਨਕਜਪਹਿਜਨਨਾਮ॥
ਹੇ ਨਾਨਕ! (ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ,
Says Nanak, the humble devotees chant the Naam, the Name of the Lord.
कहु नानक जपहि जन नाम ॥
ਤਾਕੇਨਿਕਟਿਨਆਵੈਜਾਮ॥੪॥੧੩॥੧੮॥
ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥
The Messenger of Death does not even approach them. ||4||13||18||
ता के निकटि न आवै जाम ॥४॥१३॥१८॥
ਰਾਗੁਬਿਲਾਵਲੁਮਹਲਾ੫ਘਰੁ੪ਦੁਪਦੇ॥
ਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Fourth House, Du-Padas:
रागु बिलावलु महला ५ घरु ४ दुपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਵਨਸੰਜੋਗਮਿਲਉਪ੍ਰਭਅਪਨੇ॥
ਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ?
What blessed destiny will lead me to meet my God?
कवन संजोग मिलउ प्रभ अपने ॥
ਪਲੁਪਲੁਨਿਮਖਸਦਾਹਰਿਜਪਨੇ॥੧॥
(ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥
Each and every moment and instant, I continually meditate on the Lord. ||1||
पलु पलु निमख सदा हरि जपने ॥१॥
ਚਰਨਕਮਲਪ੍ਰਭਕੇਨਿਤਧਿਆਵਉ॥
ਹੇ ਭਾਈ! (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ?
I meditate continually on the Lotus Feet of God.
चरन कमल प्रभ के नित धिआवउ ॥
ਕਵਨਸੁਮਤਿਜਿਤੁਪ੍ਰੀਤਮੁਪਾਵਉ॥੧॥ਰਹਾਉ॥
ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥
What wisdom will lead me to attain my Beloved? ||1||Pause||
कवन सु मति जितु प्रीतमु पावउ ॥१॥ रहाउ ॥
ਐਸੀਕ੍ਰਿਪਾਕਰਹੁਪ੍ਰਭਮੇਰੇ॥
(ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ,
Please, bless me with such Mercy, O my God,
ऐसी क्रिपा करहु प्रभ मेरे ॥
ਹਰਿਨਾਨਕਬਿਸਰੁਨਕਾਹੂਬੇਰੇ॥੨॥੧॥੧੯॥
ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥
that Nanak may never, ever forget You. ||2||1||19||
हरि नानक बिसरु न काहू बेरे ॥२॥१॥१९॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਚਰਨਕਮਲਪ੍ਰਭਹਿਰਦੈਧਿਆਏ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ,
Within my heart, I meditate on the Lotus Feet of God.
चरन कमल प्रभ हिरदै धिआए ॥
ਰੋਗਗਏਸਗਲੇਸੁਖਪਾਏ॥੧॥
ਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥
Disease is gone, and I have found total peace. ||1||
रोग गए सगले सुख पाए ॥१॥
ਗੁਰਿਦੁਖੁਕਾਟਿਆਦੀਨੋਦਾਨੁ॥
ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ।
The Guru relieved my sufferings, and blessed me with the gift.
गुरि दुखु काटिआ दीनो दानु ॥
ਸਫਲਜਨਮੁਜੀਵਨਪਰਵਾਨੁ॥੧॥ਰਹਾਉ॥
ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ ॥੧॥ ਰਹਾਉ ॥
My birth has been rendered fruitful, and my life is approved. ||1||Pause||
सफल जनमु जीवन परवानु ॥१॥ रहाउ ॥
ਅਕਥਕਥਾਅੰਮ੍ਰਿਤਪ੍ਰਭਬਾਨੀ॥
ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
The Ambrosial Bani of God's Word is the Unspoken Speech.
अकथ कथा अंम्रित प्रभ बानी ॥
ਕਹੁਨਾਨਕਜਪਿਜੀਵੇਗਿਆਨੀ॥੨॥੨॥੨੦॥
ਨਾਨਕ ਆਖਦਾ ਹੈ- ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥
Says Nanak, the spiritually wise live by meditating on God. ||2||2||20||
कहु नानक जपि जीवे गिआनी ॥२॥२॥२०॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਸਾਂਤਿਪਾਈਗੁਰਿਸਤਿਗੁਰਿਪੂਰੇ॥
ਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ,
The Guru, the Perfect True Guru, has blessed me with peace and tranquility.
सांति पाई गुरि सतिगुरि पूरे ॥
ਸੁਖਉਪਜੇਬਾਜੇਅਨਹਦਤੂਰੇ॥੧॥ਰਹਾਉ॥
ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥
Peace and joy have welled up, and the mystical trumpets of the unstruck sound current vibrate. ||1||Pause||
सुख उपजे बाजे अनहद तूरे ॥१॥ रहाउ ॥
ਤਾਪਪਾਪਸੰਤਾਪਬਿਨਾਸੇ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਮਨੁੱਖ ਸਾਰੇ ਪਾਪ ਨਾਸ ਹੋ ਗਏ,
Sufferings, sins and afflictions have been dispelled.
ताप पाप संताप बिनासे ॥
ਹਰਿਸਿਮਰਤਕਿਲਵਿਖਸਭਿਨਾਸੇ॥੧॥
(ਜਿਸ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ ॥੧॥
Remembering the Lord in meditation, all sinful mistakes have been erased. ||1||
हरि सिमरत किलविख सभि नासे ॥१॥
ਅਨਦੁਕਰਹੁਮਿਲਿਸੁੰਦਰਨਾਰੀ॥
(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ।
Joining together, O beautiful soul-brides, celebrate and make merry.
अनदु करहु मिलि सुंदर नारी ॥
ਗੁਰਿਨਾਨਕਿਮੇਰੀਪੈਜਸਵਾਰੀ॥੨॥੩॥੨੧॥
ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥
Guru Nanak has saved my honor. ||2||3||21||
गुरि नानकि मेरी पैज सवारी ॥२॥३॥२१॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਮਮਤਾਮੋਹਧ੍ਰੋਹਮਦਿਮਾਤਾਬੰਧਨਿਬਾਧਿਆਅਤਿਬਿਕਰਾਲ॥
(ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ।
Intoxicated with the wine of attachment, love of worldly possessions and deceit, and bound in bondage, he is wild and hideous.
ममता मोह ध्रोह मदि माता बंधनि बाधिआ अति बिकराल ॥
ਦਿਨੁਦਿਨੁਛਿਜਤਬਿਕਾਰਕਰਤਅਉਧਫਾਹੀਫਾਥਾਜਮਕੈਜਾਲ॥੧॥
ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ ਜਮ ਦੇ ਜਾਲ ਵਿਚ ਸਦਾ ਫਸਿਆ ਰਹਿੰਦਾ ਹੈ ॥੧॥
Day by day, his life is winding down; practicing sin and corruption, he is trapped by the noose of Death. ||1||
दिनु दिनु छिजत बिकार करत अउध फाही फाथा जम कै जाल ॥१॥
ਤੇਰੀਸਰਣਿਪ੍ਰਭਦੀਨਦਇਆਲਾ॥
ਦੀਨਾਂ ਉਤੇ ਦਇਆ ਕਰਨ ਵਾਲੇ ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I seek Your Sanctuary, O God, Merciful to the meek.
तेरी सरणि प्रभ दीन दइआला ॥
ਮਹਾਬਿਖਮਸਾਗਰੁਅਤਿਭਾਰੀਉਧਰਹੁਸਾਧੂਸੰਗਿਰਵਾਲਾ॥੧॥ਰਹਾਉ॥
ਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈ ॥੧॥ ਰਹਾਉ ॥
I have crossed over the terrible, treacherous, enormous world-ocean, with the dust of the Saadh Sangat, the Company of the Holy. ||1||Pause||
महा बिखम सागरु अति भारी उधरहु साधू संगि रवाला ॥१॥ रहाउ ॥
ਪ੍ਰਭਸੁਖਦਾਤੇਸਮਰਥਸੁਆਮੀਜੀਉਪਿੰਡੁਸਭੁਤੁਮਰਾਮਾਲ॥
ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ ਸੁਆਮੀ! (ਜੀਵਾਂ ਨੂੰ ਮਿਲੇ ਹੋਏ) ਇਹ ਜਿੰਦ ਤੇ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।
O God, Giver of peace, All-powerful Lord and Master, my soul, body and all wealth are Yours.
प्रभ सुखदाते समरथ सुआमी जीउ पिंडु सभु तुमरा माल ॥
ਭ੍ਰਮਕੇਬੰਧਨਕਾਟਹੁਪਰਮੇਸਰਨਾਨਕਕੇਪ੍ਰਭਸਦਾਕ੍ਰਿਪਾਲ॥੨॥੪॥੨੨॥
ਹੇ ਨਾਨਕ ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ! (ਜੀਵ ਮਾਇਆ ਵਿਚ ਭਟਕ ਰਹੇ ਹਨ, ਜੀਵਾਂ ਦੇ ਇਹ) ਭਟਕਣਾ ਦੇ ਬੰਧਨ ਕੱਟ ਦੇਹ ॥੨॥੪॥੨੨॥
Please, break my bonds of doubt, O Transcendent Lord, forever Merciful God of Nanak. ||2||4||22||
भ्रम के बंधन काटहु परमेसर नानक के प्रभ सदा क्रिपाल ॥२॥४॥२२॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਸਗਲਅਨੰਦੁਕੀਆਪਰਮੇਸਰਿਅਪਣਾਬਿਰਦੁਸਮੑਾਰਿਆ॥
(ਹੇ ਭਾਈ! ਇਹ ਯਕੀਨ ਜਾਣੋ ਕਿ) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਭਗਤਿ-ਵਛਲ ਹੋਣ ਦਾ) ਸੁਭਾਉ ਸਦਾ ਚੇਤੇ ਰੱਖਦਾ ਹੈ, ਉਹਨਾਂ (ਭਗਤ ਜਨਾਂ) ਨੂੰ ਹਰੇਕ ਕਿਸਮ ਦਾ ਸੁਖ-ਆਨੰਦ ਦੇਂਦਾ ਹੈ।
The Transcendent Lord has brought bliss to all; He has confirmed His Natural Way.
सगल अनंदु कीआ परमेसरि अपणा बिरदु समारिआ ॥
ਸਾਧਜਨਾਹੋਏਕਿਰਪਾਲਾਬਿਗਸੇਸਭਿਪਰਵਾਰਿਆ॥੧॥
ਆਪਣੇ ਸੰਤ ਜਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ, ਉਹਨਾਂ ਦੇ ਸਾਰੇ ਪਰਵਾਰ (ਸਾਰੇ ਗਿਆਨ-ਇੰਦ੍ਰੇ ਭੀ) ਆਨੰਦ-ਭਰਪੂਰ ਰਹਿੰਦੇ ਹਨ ॥੧॥
He has become Merciful to the humble, holy Saints, and all my relatives blossom forth in joy. ||1||
साध जना होए किरपाला बिगसे सभि परवारिआ ॥१॥
ਕਾਰਜੁਸਤਿਗੁਰਿਆਪਿਸਵਾਰਿਆ॥
(ਹੇ ਭਾਈ! ਲੋਕ ਤਾਂ ਦੇਵੀ ਆਦਿਕ ਦੀ ਪੂਜਾ ਦੀ ਕੋਈ ਪ੍ਰੇਰਨਾ ਕਰਦੇ ਸਨ। ਪਰ ਵੇਖੋ, ਹਰਿਗੋਬਿੰਦ ਨੂੰ ਚੀਚਕ ਦੇ ਤਾਪ ਤੋਂ ਅਰੋਗਤਾ ਦੇਣ ਵਾਲਾ ਇਹ ਵੱਡਾ) ਕੰਮ (ਮੇਰੇ) ਸਤਿਗੁਰੂ ਨੇ ਆਪ ਹੀ ਸਿਰੇ ਚਾੜ੍ਹ ਦਿੱਤਾ ਹੈ।
The True Guru Himself has resolved my affairs.
कारजु सतिगुरि आपि सवारिआ ॥