ਰਾਗੁਸੂਹੀਮਹਲਾ੩ਘਰੁ੧੦॥
ਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Raag Soohee, Third Mahalaa, Tenth House:
रागु सूही महला ३ घरु १० ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦੁਨੀਆਨਸਾਲਾਹਿਜੋਮਰਿਵੰਞਸੀ॥
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ।
Do not praise the world; it shall simply pass away.
दुनीआ न सालाहि जो मरि वंञसी ॥
ਲੋਕਾਨਸਾਲਾਹਿਜੋਮਰਿਖਾਕੁਥੀਈ॥੧॥
ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥
Do not praise other people; they shall die and turn to dust. ||1||
लोका न सालाहि जो मरि खाकु थीई ॥१॥
ਵਾਹੁਮੇਰੇਸਾਹਿਬਾਵਾਹੁ॥
ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ।
Waaho! Waaho! Hail, hail to my Lord and Master.
वाहु मेरे साहिबा वाहु ॥
ਗੁਰਮੁਖਿਸਦਾਸਲਾਹੀਐਸਚਾਵੇਪਰਵਾਹੁ॥੧॥ਰਹਾਉ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥
As Gurmukh, forever praise the One who is forever True, Independent and Carefree. ||1||Pause||
गुरमुखि सदा सलाहीऐ सचा वेपरवाहु ॥१॥ रहाउ ॥
ਦੁਨੀਆਕੇਰੀਦੋਸਤੀਮਨਮੁਖਦਝਿਮਰੰਨਿ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ)
Making worldly friendships, the self-willed manmukhs burn and die.
दुनीआ केरी दोसती मनमुख दझि मरंनि ॥
ਜਮਪੁਰਿਬਧੇਮਾਰੀਅਹਿਵੇਲਾਨਲਾਹੰਨਿ॥੨॥
ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥
In the City of Death, they are bound and gagged and beaten; this opportunity shall never come again. ||2||
जम पुरि बधे मारीअहि वेला न लाहंनि ॥२॥
ਗੁਰਮੁਖਿਜਨਮੁਸਕਾਰਥਾਸਚੈਸਬਦਿਲਗੰਨਿ॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ।
The lives of the Gurmukhs are fruitful and blessed; they are committed to the True Word of the Shabad.
गुरमुखि जनमु सकारथा सचै सबदि लगंनि ॥
ਆਤਮਰਾਮੁਪ੍ਰਗਾਸਿਆਸਹਜੇਸੁਖਿਰਹੰਨਿ॥੩॥
ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥
Their souls are illuminated by the Lord, and they dwell in peace and pleasure. ||3||
आतम रामु प्रगासिआ सहजे सुखि रहंनि ॥३॥
ਗੁਰਕਾਸਬਦੁਵਿਸਾਰਿਆਦੂਜੈਭਾਇਰਚੰਨਿ॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,
Those who forget the Word of the Guru's Shabad are engrossed in the love of duality.
गुर का सबदु विसारिआ दूजै भाइ रचंनि ॥
ਤਿਸਨਾਭੁਖਨਉਤਰੈਅਨਦਿਨੁਜਲਤਫਿਰੰਨਿ॥੪॥
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥
Their hunger and thirst never leave them, and night and day, they wander around burning. ||4||
तिसना भुख न उतरै अनदिनु जलत फिरंनि ॥४॥
ਦੁਸਟਾਨਾਲਿਦੋਸਤੀਨਾਲਿਸੰਤਾਵੈਰੁਕਰੰਨਿ॥
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ।
Those who make friendships with the wicked, and harbor animosity to the Saints,
दुसटा नालि दोसती नालि संता वैरु करंनि ॥
ਆਪਿਡੁਬੇਕੁਟੰਬਸਿਉਸਗਲੇਕੁਲਡੋਬੰਨਿ॥੫॥
ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥
shall drown with their families, and their entire lineage shall be obliterated. ||5||
आपि डुबे कुटंब सिउ सगले कुल डोबंनि ॥५॥
ਨਿੰਦਾਭਲੀਕਿਸੈਕੀਨਾਹੀਮਨਮੁਖਮੁਗਧਕਰੰਨਿ॥
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ।
It is not good to slander anyone, but the foolish, self-willed manmukhs still do it.
निंदा भली किसै की नाही मनमुख मुगध करंनि ॥
ਮੁਹਕਾਲੇਤਿਨਨਿੰਦਕਾਨਰਕੇਘੋਰਿਪਵੰਨਿ॥੬॥
(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥
The faces of the slanderers turn black, and they fall into the most horrible hell. ||6||
मुह काले तिन निंदका नरके घोरि पवंनि ॥६॥
ਏਮਨਜੈਸਾਸੇਵਹਿਤੈਸਾਹੋਵਹਿਤੇਹੇਕਰਮਕਮਾਇ॥
ਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ।
O mind, as you serve, so do you become, and so are the deeds that you do.
ए मन जैसा सेवहि तैसा होवहि तेहे करम कमाइ ॥
ਆਪਿਬੀਜਿਆਪੇਹੀਖਾਵਣਾਕਹਣਾਕਿਛੂਨਜਾਇ॥੭॥
(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥
Whatever you yourself plant, that is what you shall have to eat; nothing else can be said about this. ||7||
आपि बीजि आपे ही खावणा कहणा किछू न जाइ ॥७॥
ਮਹਾਪੁਰਖਾਕਾਬੋਲਣਾਹੋਵੈਕਿਤੈਪਰਥਾਇ॥
(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।
The speech of the great spiritual beings has a higher purpose.
महा पुरखा का बोलणा होवै कितै परथाइ ॥
ਓਇਅੰਮ੍ਰਿਤਭਰੇਭਰਪੂਰਹਹਿਓਨਾਤਿਲੁਨਤਮਾਇ॥੮॥
ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥
They are filled to over-flowing with Ambrosial Nectar, and they have absolutely no greed at all. ||8||
ओइ अंम्रित भरे भरपूर हहि ओना तिलु न तमाइ ॥८॥
ਗੁਣਕਾਰੀਗੁਣਸੰਘਰੈਅਵਰਾਉਪਦੇਸੇਨਿ॥
ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ।
The virtuous accumulate virtue, and teach others.
गुणकारी गुण संघरै अवरा उपदेसेनि ॥
ਸੇਵਡਭਾਗੀਜਿਓਨਾਮਿਲਿਰਹੇਅਨਦਿਨੁਨਾਮੁਲਏਨਿ॥੯॥
ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥
Those who meet with them are so very fortunate; night and day, they chant the Naam, the Name of the Lord. ||9||
से वडभागी जि ओना मिलि रहे अनदिनु नामु लएनि ॥९॥
ਦੇਸੀਰਿਜਕੁਸੰਬਾਹਿਜਿਨਿਉਪਾਈਮੇਦਨੀ॥
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।
He who created the Universe, gives sustenance to it.
देसी रिजकु संबाहि जिनि उपाई मेदनी ॥
ਏਕੋਹੈਦਾਤਾਰੁਸਚਾਆਪਿਧਣੀ॥੧੦॥
ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥
The One Lord alone is the Great Giver. He Himself is the True Master. ||10||
एको है दातारु सचा आपि धणी ॥१०॥
ਸੋਸਚੁਤੇਰੈਨਾਲਿਹੈਗੁਰਮੁਖਿਨਦਰਿਨਿਹਾਲਿ॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ।
That True Lord is always with you; the Gurmukh is blessed with His Glance of Grace.
सो सचु तेरै नालि है गुरमुखि नदरि निहालि ॥
ਆਪੇਬਖਸੇਮੇਲਿਲਏਸੋਪ੍ਰਭੁਸਦਾਸਮਾਲਿ॥੧੧॥
(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥
He Himself shall forgive you, and merge you into Himself; forever cherish and contemplate God. ||11||
आपे बखसे मेलि लए सो प्रभु सदा समालि ॥११॥
ਮਨੁਮੈਲਾਸਚੁਨਿਰਮਲਾਕਿਉਕਰਿਮਿਲਿਆਜਾਇ॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।
The mind is impure; only the True Lord is pure. So how can it merge into Him?
मनु मैला सचु निरमला किउ करि मिलिआ जाइ ॥
ਪ੍ਰਭੁਮੇਲੇਤਾਮਿਲਿਰਹੈਹਉਮੈਸਬਦਿਜਲਾਇ॥੧੨॥
ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥
God merges it into Himself, and then it remains merged; through the Word of His Shabad, the ego is burnt away. ||12||
प्रभु मेले ता मिलि रहै हउमै सबदि जलाइ ॥१२॥
ਸੋਸਹੁਸਚਾਵੀਸਰੈਧ੍ਰਿਗੁਜੀਵਣੁਸੰਸਾਰਿ॥
ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ।
Cursed is the life in this world, of one who forgets her True Husband Lord.
सो सहु सचा वीसरै ध्रिगु जीवणु संसारि ॥
ਨਦਰਿਕਰੇਨਾਵੀਸਰੈਗੁਰਮਤੀਵੀਚਾਰਿ॥੧੩॥
ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥
The Lord grants His Mercy, and she does not forget Him, if she contemplates the Guru's Teachings. ||13||
नदरि करे ना वीसरै गुरमती वीचारि ॥१३॥
ਸਤਿਗੁਰੁਮੇਲੇਤਾਮਿਲਿਰਹਾਸਾਚੁਰਖਾਉਰਧਾਰਿ॥
ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ।
The True Guru unites her, and so she remains united with Him, with the True Lord enshrined within her heart.
सतिगुरु मेले ता मिलि रहा साचु रखा उर धारि ॥
ਮਿਲਿਆਹੋਇਨਵੀਛੁੜੈਗੁਰਕੈਹੇਤਿਪਿਆਰਿ॥੧੪॥
ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥
And so united, she will not be separated again; she remains in the love and affection of the Guru. ||14||
मिलिआ होइ न वीछुड़ै गुर कै हेति पिआरि ॥१४॥
ਪਿਰੁਸਾਲਾਹੀਆਪਣਾਗੁਰਕੈਸਬਦਿਵੀਚਾਰਿ॥
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ।
I praise my Husband Lord, contemplating the Word of the Guru's Shabad.
पिरु सालाही आपणा गुर कै सबदि वीचारि ॥
ਮਿਲਿਪ੍ਰੀਤਮਸੁਖੁਪਾਇਆਸੋਭਾਵੰਤੀਨਾਰਿ॥੧੫॥
ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥
Meeting with my Beloved, I have found peace; I am His most beautiful and happy soul-bride. ||15||
मिलि प्रीतम सुखु पाइआ सोभावंती नारि ॥१५॥
ਮਨਮੁਖਮਨੁਨਭਿਜਈਅਤਿਮੈਲੇਚਿਤਿਕਠੋਰ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ।
The mind of the self-willed manmukh is not softened; his consciousness is totally polluted and stone-hearted.
मनमुख मनु न भिजई अति मैले चिति कठोर ॥
ਸਪੈਦੁਧੁਪੀਆਈਐਅੰਦਰਿਵਿਸੁਨਿਕੋਰ॥੧੬॥
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥
Even if the venomous snake is fed on milk, it shall still be filled with poison. ||16||
सपै दुधु पीआईऐ अंदरि विसु निकोर ॥१६॥
ਆਪਿਕਰੇਕਿਸੁਆਖੀਐਆਪੇਬਖਸਣਹਾਰੁ॥
ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।
He Himself does - who else should I ask? He Himself is the Forgiving Lord.
आपि करे किसु आखीऐ आपे बखसणहारु ॥
ਗੁਰਸਬਦੀਮੈਲੁਉਤਰੈਤਾਸਚੁਬਣਿਆਸੀਗਾਰੁ॥੧੭॥
ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥
Through the Guru's Teachings, filth is washed away, and then, one is embellished with the ornament of Truth. ||17||
गुर सबदी मैलु उतरै ता सचु बणिआ सीगारु ॥१७॥