ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 714
ਅੰਗ 714Preparing audio…
0:00 0:00
LINE 01
ਜੋਮਾਗਹਿਸੋਈਸੋਈਪਾਵਹਿਸੇਵਿਹਰਿਕੇਚਰਣਰਸਾਇਣ
ਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ,
Whatever I ask for, I receive; I serve at the Lord's feet, the source of nectar.
जो मागहि सोई सोई पावहि सेवि हरि के चरण रसाइण ॥
LINE 02
ਜਨਮਮਰਣਦੁਹਹੂਤੇਛੂਟਹਿਭਵਜਲੁਜਗਤੁਤਰਾਇਣ॥੧॥
(ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੧॥
I am released from the bondage of birth and death, and so I cross over the terrifying world-ocean. ||1||
जनम मरण दुहहू ते छूटहि भवजलु जगतु तराइण ॥१॥
LINE 03
ਖੋਜਤਖੋਜਤਤਤੁਬੀਚਾਰਿਓਦਾਸਗੋਵਿੰਦਪਰਾਇਣ
ਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ।
Searching and seeking, I have come to understand the essence of reality; the slave of the Lord of the Universe is dedicated to Him.
खोजत खोजत ततु बीचारिओ दास गोविंद पराइण ॥
LINE 04
ਅਬਿਨਾਸੀਖੇਮਚਾਹਹਿਜੇਨਾਨਕਸਦਾਸਿਮਰਿਨਾਰਾਇਣ॥੨॥੫॥੧੦॥
ਹੇ ਨਾਨਕ! (ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ॥੨॥੫॥੧੦॥
If you desire eternal bliss, O Nanak, ever remember the Lord in meditation. ||2||5||10||
अबिनासी खेम चाहहि जे नानक सदा सिमरि नाराइण ॥२॥५॥१०॥
LINE 05
ਟੋਡੀਮਹਲਾ
Todee, Fifth Mahalaa:
टोडी महला ५ ॥
LINE 06
ਨਿੰਦਕੁਗੁਰਕਿਰਪਾਤੇਹਾਟਿਓ
ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ।
The slanderer, by Guru's Grace, has been turned away.
निंदकु गुर किरपा ते हाटिओ ॥
LINE 07
ਪਾਰਬ੍ਰਹਮਪ੍ਰਭਭਏਦਇਆਲਾਸਿਵਕੈਬਾਣਿਸਿਰੁਕਾਟਿਓ॥੧॥ਰਹਾਉ
(ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ) ॥੧॥ ਰਹਾਉ ॥
The Supreme Lord God has become merciful; with Shiva's arrow, He shot his head off. ||1||Pause||
पारब्रहम प्रभ भए दइआला सिव कै बाणि सिरु काटिओ ॥१॥ रहाउ ॥
LINE 08
ਕਾਲੁਜਾਲੁਜਮੁਜੋਹਿਸਾਕੈਸਚਕਾਪੰਥਾਥਾਟਿਓ
(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ।
Death, and the noose of death, cannot see me; I have adopted the Path of Truth.
कालु जालु जमु जोहि न साकै सच का पंथा थाटिओ ॥
LINE 09
ਖਾਤਖਰਚਤਕਿਛੁਨਿਖੁਟਤਨਾਹੀਰਾਮਰਤਨੁਧਨੁਖਾਟਿਓ॥੧॥
ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ ॥੧॥
I have earned the wealth, the jewel of the Lord's Name; eating and spending, it is never used up. ||1||
खात खरचत किछु निखुटत नाही राम रतनु धनु खाटिओ ॥१॥
LINE 10
ਭਸਮਾਭੂਤਹੋਆਖਿਨਭੀਤਰਿਅਪਨਾਕੀਆਪਾਇਆ
ਹੇ ਭਾਈ! (ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ।
In an instant, the slanderer was reduced to ashes; he received the rewards of his own actions.
भसमा भूत होआ खिन भीतरि अपना कीआ पाइआ ॥
LINE 11
ਆਗਮਨਿਗਮੁਕਹੈਜਨੁਨਾਨਕੁਸਭੁਦੇਖੈਲੋਕੁਸਬਾਇਆ॥੨॥੬॥੧੧॥
(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ॥੨॥੬॥੧੧॥
Servant Nanak speaks the truth of the scriptures; the whole world is witness to it. ||2||6||11||
आगम निगमु कहै जनु नानकु सभु देखै लोकु सबाइआ ॥२॥६॥११॥
LINE 12
ਟੋਡੀਮਃ
Todee, Fifth Mahalaa:
टोडी मः ५ ॥
LINE 13
ਕਿਰਪਨਤਨਮਨਕਿਲਵਿਖਭਰੇ
ਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ।
O miser, your body and mind are full of sin.
किरपन तन मन किलविख भरे ॥
LINE 14
ਸਾਧਸੰਗਿਭਜਨੁਕਰਿਸੁਆਮੀਢਾਕਨਕਉਇਕੁਹਰੇ॥੧॥ਰਹਾਉ
ਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ ॥੧॥ ਰਹਾਉ ॥
In the Saadh Sangat, the Company of the Holy, vibrate, meditate on the Lord and Master; He alone can cover your sins. ||1||Pause||
साधसंगि भजनु करि सुआमी ढाकन कउ इकु हरे ॥१॥ रहाउ ॥
LINE 15
ਅਨਿਕਛਿਦ੍ਰਬੋਹਿਥਕੇਛੁਟਕਤਥਾਮਜਾਹੀਕਰੇ
ਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ।
When many holes appear in your boat, you cannot plug them with your hands.
अनिक छिद्र बोहिथ के छुटकत थाम न जाही करे ॥
LINE 16
ਜਿਸਕਾਬੋਹਿਥੁਤਿਸੁਆਰਾਧੇਖੋਟੇਸੰਗਿਖਰੇ॥੧॥
ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ ॥੧॥
Worship and adore the One, to whom your boat belongs; He saves the counterfeit along with the genuine. ||1||
जिस का बोहिथु तिसु आराधे खोटे संगि खरे ॥१॥
LINE 17
ਗਲੀਸੈਲਉਠਾਵਤਚਾਹੈਓਇਊਹਾਹੀਹੈਧਰੇ
ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ।
People want to lift up the mountain with mere words, but it just stays there.
गली सैल उठावत चाहै ओइ ऊहा ही है धरे ॥
LINE 18
ਜੋਰੁਸਕਤਿਨਾਨਕਕਿਛੁਨਾਹੀਪ੍ਰਭਰਾਖਹੁਸਰਣਿਪਰੇ॥੨॥੭॥੧੨॥
ਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ। ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ ॥੨॥੭॥੧੨॥
Nanak has no strength or power at all; O God, please protect me - I seek Your Sanctuary. ||2||7||12||
जोरु सकति नानक किछु नाही प्रभ राखहु सरणि परे ॥२॥७॥१२॥
LINE 19
ਟੋਡੀਮਹਲਾ
Todee, Fifth Mahalaa:
टोडी महला ५ ॥
LINE 20
ਹਰਿਕੇਚਰਨਕਮਲਮਨਿਧਿਆਉ
ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।
Meditate on the lotus feet of the Lord within your mind.
हरि के चरन कमल मनि धिआउ ॥
LINE 21
ਕਾਢਿਕੁਠਾਰੁਪਿਤਬਾਤਹੰਤਾਅਉਖਧੁਹਰਿਕੋਨਾਉ॥੧॥ਰਹਾਉ
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥
The Name of the Lord is the medicine; it is like an axe, which destroys the diseases caused by anger and egotism. ||1||Pause||
काढि कुठारु पित बात हंता अउखधु हरि को नाउ ॥१॥ रहाउ ॥
LINE 22
ਤੀਨੇਤਾਪਨਿਵਾਰਣਹਾਰਾਦੁਖਹੰਤਾਸੁਖਰਾਸਿ
ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ।
The Lord is the One who removes the three fevers; He is the Destroyer of pain, the warehouse of peace.
तीने ताप निवारणहारा दुख हंता सुख रासि ॥
LINE 23
ਤਾਕਉਬਿਘਨੁਕੋਊਲਾਗੈਜਾਕੀਪ੍ਰਭਆਗੈਅਰਦਾਸਿ॥੧॥
ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥
No obstacles block the path of one who prays before God. ||1||
ता कउ बिघनु न कोऊ लागै जा की प्रभ आगै अरदासि ॥१॥
LINE 24
ਸੰਤਪ੍ਰਸਾਦਿਬੈਦਨਾਰਾਇਣਕਰਣਕਾਰਣਪ੍ਰਭਏਕ
ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By the Grace of the Saints, the Lord has become my physician; God alone is the Doer, the Cause of causes.
संत प्रसादि बैद नाराइण करण कारण प्रभ एक ॥
LINE 25
ਬਾਲਬੁਧਿਪੂਰਨਸੁਖਦਾਤਾਨਾਨਕਹਰਿਹਰਿਟੇਕ॥੨॥੮॥੧੩॥
ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥
He is the Giver of perfect peace to the innocent-minded people; O Nanak, the Lord, Har, Har, is my support. ||2||8||13||
बाल बुधि पूरन सुखदाता नानक हरि हरि टेक ॥२॥८॥१३॥
LINE 26
ਟੋਡੀਮਹਲਾ
Todee, Fifth Mahalaa:
टोडी महला ५ ॥
LINE 27
ਹਰਿਹਰਿਨਾਮੁਸਦਾਸਦਜਾਪਿ
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।
Chant the Name of the Lord, Har, Har, forever and ever.
हरि हरि नामु सदा सद जापि ॥
LINE 28
ਧਾਰਿਅਨੁਗ੍ਰਹੁਪਾਰਬ੍ਰਹਮਸੁਆਮੀਵਸਦੀਕੀਨੀਆਪਿ॥੧॥ਰਹਾਉ
(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥
Showering His Kind Mercy, the Supreme Lord God Himself has blessed the town. ||1||Pause||
धारि अनुग्रहु पारब्रहम सुआमी वसदी कीनी आपि ॥१॥ रहाउ ॥
LINE 29
ਜਿਸਕੇਸੇਫਿਰਿਤਿਨਹੀਸਮੑਾਲੇਬਿਨਸੇਸੋਗਸੰਤਾਪ
ਹੇ ਭਾਈ! ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ।
The One who owns me, has again taken care of me; my sorrow and suffering is past.
जिस के से फिरि तिन ही समाले बिनसे सोग संताप ॥
LINE 30
ਹਾਥਦੇਇਰਾਖੇਜਨਅਪਨੇਹਰਿਹੋਏਮਾਈਬਾਪ॥੧॥
ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥
He gave me His hand, and saved me, His humble servant; the Lord is my mother and father. ||1||
हाथ देइ राखे जन अपने हरि होए माई बाप ॥१॥
LINE 31
ਜੀਅਜੰਤਹੋਏਮਿਹਰਵਾਨਾਦਯਾਧਾਰੀਹਰਿਨਾਥ
ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ।
All beings and creatures have become kind to me; my Lord and Master blessed me with His Kind Mercy.
जीअ जंत होए मिहरवाना दया धारी हरि नाथ ॥
LINE 32
ਨਾਨਕਸਰਨਿਪਰੇਦੁਖਭੰਜਨਜਾਕਾਬਡਪਰਤਾਪ॥੨॥੯॥੧੪॥
ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ ॥੨॥੯॥੧੪॥
Nanak seeks the Sanctuary of the Lord, the Destroyer of pain; His glory is so great! ||2||9||14||
नानक सरनि परे दुख भंजन जा का बड परताप ॥२॥९॥१४॥
LINE 33
ਟੋਡੀਮਹਲਾ
Todee, Fifth Mahalaa:
टोडी महला ५ ॥
LINE 34
ਸ੍ਵਾਮੀਸਰਨਿਪਰਿਓਦਰਬਾਰੇ
ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)।
O Lord and Master, I seek the Sanctuary of Your Court.
स्वामी सरनि परिओ दरबारे ॥
LINE 35
ਕੋਟਿਅਪਰਾਧਖੰਡਨਕੇਦਾਤੇਤੁਝਬਿਨੁਕਉਨੁਉਧਾਰੇ॥੧॥ਰਹਾਉ
ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ? ॥੧॥ ਰਹਾਉ ॥
Destroyer of millions of sins, O Great Giver, other than You, who else can save me? ||1||Pause||
कोटि अपराध खंडन के दाते तुझ बिनु कउनु उधारे ॥१॥ रहाउ ॥
LINE 36
ਖੋਜਤਖੋਜਤਬਹੁਪਰਕਾਰੇਸਰਬਅਰਥਬੀਚਾਰੇ
ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ)
Searching, searching in so many ways, I have contemplated all the objects of life.
खोजत खोजत बहु परकारे सरब अरथ बीचारे ॥
LINE 37
ਸਾਧਸੰਗਿਪਰਮਗਤਿਪਾਈਐਮਾਇਆਰਚਿਬੰਧਿਹਾਰੇ॥੧॥
ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥
In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
साधसंगि परम गति पाईऐ माइआ रचि बंधि हारे ॥१॥
ਅੰਗ 714 Santhya practice
0:00 / 0:00