ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 697
ਅੰਗ 697Preparing audio…
0:00 0:00
LINE 01
ਜੈਤਸਰੀਮਃ
Jaitsree, Fourth Mahalaa:
जैतसरी मः ४ ॥
LINE 02
ਹਮਬਾਰਿਕਕਛੂਅਜਾਨਹਗਤਿਮਿਤਿਤੇਰੇਮੂਰਖਮੁਗਧਇਆਨਾ
ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।
I am Your child; I know nothing about Your state and extent; I am foolish, idiotic and ignorant.
हम बारिक कछूअ न जानह गति मिति तेरे मूरख मुगध इआना ॥
LINE 03
ਹਰਿਕਿਰਪਾਧਾਰਿਦੀਜੈਮਤਿਊਤਮਕਰਿਲੀਜੈਮੁਗਧੁਸਿਆਨਾ॥੧॥
ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥
O Lord, shower me with Your Mercy; bless me with an enlightened intellect; I am foolish - make me clever. ||1||
हरि किरपा धारि दीजै मति ऊतम करि लीजै मुगधु सिआना ॥१॥
LINE 04
ਮੇਰਾਮਨੁਆਲਸੀਆਉਘਲਾਨਾ
ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।
My mind is lazy and sleepy.
मेरा मनु आलसीआ उघलाना ॥
LINE 05
ਹਰਿਹਰਿਆਨਿਮਿਲਾਇਓਗੁਰੁਸਾਧੂਮਿਲਿਸਾਧੂਕਪਟਖੁਲਾਨਾਰਹਾਉ
ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ॥
The Lord, Har, Har, has led me to meet the Holy Guru; meeting the Holy, the shutters have been opened wide. ||Pause||
हरि हरि आनि मिलाइओ गुरु साधू मिलि साधू कपट खुलाना ॥ रहाउ ॥
LINE 06
ਗੁਰਖਿਨੁਖਿਨੁਪ੍ਰੀਤਿਲਗਾਵਹੁਮੇਰੈਹੀਅਰੈਮੇਰੇਪ੍ਰੀਤਮਨਾਮੁਪਰਾਨਾ
ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।
O Guru, each and every instant, fill my heart with love; the Name of my Beloved is my breath of life.
गुर खिनु खिनु प्रीति लगावहु मेरै हीअरै मेरे प्रीतम नामु पराना ॥
LINE 07
ਬਿਨੁਨਾਵੈਮਰਿਜਾਈਐਮੇਰੇਠਾਕੁਰਜਿਉਅਮਲੀਅਮਲਿਲੁਭਾਨਾ॥੨॥
ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥
Without the Name, I would die; the Name of my Lord and Master is to me like the drug to the addict. ||2||
बिनु नावै मरि जाईऐ मेरे ठाकुर जिउ अमली अमलि लुभाना ॥२॥
LINE 08
ਜਿਨਮਨਿਪ੍ਰੀਤਿਲਗੀਹਰਿਕੇਰੀਤਿਨਧੁਰਿਭਾਗਪੁਰਾਨਾ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।
Those who enshrine love for the Lord within their minds fulfill their pre-ordained destiny.
जिन मनि प्रीति लगी हरि केरी तिन धुरि भाग पुराना ॥
LINE 09
ਤਿਨਹਮਚਰਣਸਰੇਵਹਖਿਨੁਖਿਨੁਜਿਨਹਰਿਮੀਠਲਗਾਨਾ॥੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥
I worship their feet, each and every instant; the Lord seems very sweet to them. ||3||
तिन हम चरण सरेवह खिनु खिनु जिन हरि मीठ लगाना ॥३॥
LINE 10
ਹਰਿਹਰਿਕ੍ਰਿਪਾਧਾਰੀਮੇਰੈਠਾਕੁਰਿਜਨੁਬਿਛੁਰਿਆਚਿਰੀਮਿਲਾਨਾ
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ।
My Lord and Master, Har, Har, has showered His Mercy upon His humble servant; separated for so long, he is now re-united with the Lord.
हरि हरि क्रिपा धारी मेरै ठाकुरि जनु बिछुरिआ चिरी मिलाना ॥
LINE 11
ਧਨੁਧਨੁਸਤਿਗੁਰੁਜਿਨਿਨਾਮੁਦ੍ਰਿੜਾਇਆਜਨੁਨਾਨਕੁਤਿਸੁਕੁਰਬਾਨਾ॥੪॥੩॥
ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
धनु धनु सतिगुरु जिनि नामु द्रिड़ाइआ जनु नानकु तिसु कुरबाना ॥४॥३॥
LINE 12
ਜੈਤਸਰੀਮਹਲਾ
Jaitsree, Fourth Mahalaa:
जैतसरी महला ४ ॥
LINE 13
ਸਤਿਗੁਰੁਸਾਜਨੁਪੁਰਖੁਵਡਪਾਇਆਹਰਿਰਸਕਿਰਸਕਿਫਲਲਾਗਿਬਾ
ਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ।
I have found the True Guru, my Friend, the Greatest Being. Love and affection for the Lord has blossomed forth.
सतिगुरु साजनु पुरखु वड पाइआ हरि रसकि रसकि फल लागिबा ॥
LINE 14
ਮਾਇਆਭੁਇਅੰਗਗ੍ਰਸਿਓਹੈਪ੍ਰਾਣੀਗੁਰਬਚਨੀਬਿਸੁਹਰਿਕਾਢਿਬਾ॥੧॥
ਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ ॥੧॥
Maya, the snake, has seized the mortal; through the Word of the Guru, the Lord neutralizes the venom. ||1||
माइआ भुइअंग ग्रसिओ है प्राणी गुर बचनी बिसु हरि काढिबा ॥१॥
LINE 15
ਮੇਰਾਮਨੁਰਾਮਨਾਮਰਸਿਲਾਗਿਬਾ
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ।
My mind is attached to the sublime essence of the Lord's Name.
मेरा मनु राम नाम रसि लागिबा ॥
LINE 16
ਹਰਿਕੀਏਪਤਿਤਪਵਿਤ੍ਰਮਿਲਿਸਾਧਗੁਰਹਰਿਨਾਮੈਹਰਿਰਸੁਚਾਖਿਬਾਰਹਾਉ
ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਰਹਾਉ॥
The Lord has purified the sinners, uniting them with the Holy Guru; now, they taste the Lord's Name, and the sublime essence of the Lord. ||Pause||
हरि कीए पतित पवित्र मिलि साध गुर हरि नामै हरि रसु चाखिबा ॥ रहाउ ॥
LINE 17
ਧਨੁਧਨੁਵਡਭਾਗਮਿਲਿਓਗੁਰੁਸਾਧੂਮਿਲਿਸਾਧੂਲਿਵਉਨਮਨਿਲਾਗਿਬਾ
ਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ।
Blessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
धनु धनु वडभाग मिलिओ गुरु साधू मिलि साधू लिव उनमनि लागिबा ॥
LINE 18
ਤ੍ਰਿਸਨਾਅਗਨਿਬੁਝੀਸਾਂਤਿਪਾਈਹਰਿਨਿਰਮਲਨਿਰਮਲਗੁਨਗਾਇਬਾ॥੨॥
(ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥
The fire of desire within them is quenched, and they find peace; they sing the Glorious Praises of the Immaculate Lord. ||2||
त्रिसना अगनि बुझी सांति पाई हरि निरमल निरमल गुन गाइबा ॥२॥
LINE 19
ਤਿਨਕੇਭਾਗਖੀਨਧੁਰਿਪਾਏਜਿਨਸਤਿਗੁਰਦਰਸੁਪਾਇਬਾ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ।
Those who do not obtain the Blessed Vision of the True Guru's Darshan, have misfortune pre-ordained for them.
तिन के भाग खीन धुरि पाए जिन सतिगुर दरसु न पाइबा ॥
LINE 20
ਤੇਦੂਜੈਭਾਇਪਵਹਿਗ੍ਰਭਜੋਨੀਸਭੁਬਿਰਥਾਜਨਮੁਤਿਨਜਾਇਬਾ॥੩॥
ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥
In the love of duality, they are consigned to reincarnation through the womb, and they pass their lives totally uselessly. ||3||
ते दूजै भाइ पवहि ग्रभ जोनी सभु बिरथा जनमु तिन जाइबा ॥३॥
LINE 21
ਹਰਿਦੇਹੁਬਿਮਲਮਤਿਗੁਰਸਾਧਪਗਸੇਵਹਹਮਹਰਿਮੀਠਲਗਾਇਬਾ
ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ।
O Lord, please, bless me with pure understanding, that I may serve the Feet of the Holy Guru; the Lord seems sweet to me.
हरि देहु बिमल मति गुर साध पग सेवह हम हरि मीठ लगाइबा ॥
LINE 22
ਜਨੁਨਾਨਕੁਰੇਣਸਾਧਪਗਮਾਗੈਹਰਿਹੋਇਦਇਆਲੁਦਿਵਾਇਬਾ॥੪॥੪॥
ਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥
Servant Nanak begs for the dust of the feet of the Holy; O Lord, be Merciful, and bless me with it. ||4||4||
जनु नानकु रेण साध पग मागै हरि होइ दइआलु दिवाइबा ॥४॥४॥
LINE 23
ਜੈਤਸਰੀਮਹਲਾ
Jaitsree, Fourth Mahalaa:
जैतसरी महला ४ ॥
LINE 24
ਜਿਨਹਰਿਹਿਰਦੈਨਾਮੁਬਸਿਓਤਿਨਮਾਤਕੀਜੈਹਰਿਬਾਂਝਾ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)
The Lord's Name does not abide within their hearts - their mothers should have been sterile.
जिन हरि हिरदै नामु न बसिओ तिन मात कीजै हरि बांझा ॥
LINE 25
ਤਿਨਸੁੰਞੀਦੇਹਫਿਰਹਿਬਿਨੁਨਾਵੈਓਇਖਪਿਖਪਿਮੁਏਕਰਾਂਝਾ॥੧॥
ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥
These bodies wander around, forlorn and abandoned, without the Name; their lives waste away, and they die, crying out in pain. ||1||
तिन सुंञी देह फिरहि बिनु नावै ओइ खपि खपि मुए करांझा ॥१॥
LINE 26
ਮੇਰੇਮਨਜਪਿਰਾਮਨਾਮੁਹਰਿਮਾਝਾ
ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।
O my mind, chant the Name of the Lord, the Lord within you.
मेरे मन जपि राम नामु हरि माझा ॥
LINE 27
ਹਰਿਹਰਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਗੁਰਿਗਿਆਨੁਦੀਓਮਨੁਸਮਝਾਰਹਾਉ
ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ਰਹਾਉ॥
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
हरि हरि क्रिपालि क्रिपा प्रभि धारी गुरि गिआनु दीओ मनु समझा ॥ रहाउ ॥
LINE 28
ਹਰਿਕੀਰਤਿਕਲਜੁਗਿਪਦੁਊਤਮੁਹਰਿਪਾਈਐਸਤਿਗੁਰਮਾਝਾ
ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।
In this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
हरि कीरति कलजुगि पदु ऊतमु हरि पाईऐ सतिगुर माझा ॥
LINE 29
ਹਉਬਲਿਹਾਰੀਸਤਿਗੁਰਅਪੁਨੇਜਿਨਿਗੁਪਤੁਨਾਮੁਪਰਗਾਝਾ॥੨॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥
I am a sacrifice to my True Guru, who has revealed the Lord's hidden Name to me. ||2||
हउ बलिहारी सतिगुर अपुने जिनि गुपतु नामु परगाझा ॥२॥
LINE 30
ਦਰਸਨੁਸਾਧਮਿਲਿਓਵਡਭਾਗੀਸਭਿਕਿਲਬਿਖਗਏਗਵਾਝਾ
ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
By great good fortune, I obtained the Blessed Vision of the Darshan of the Holy; it removes all stains of sin.
दरसनु साध मिलिओ वडभागी सभि किलबिख गए गवाझा ॥
LINE 31
ਸਤਿਗੁਰੁਸਾਹੁਪਾਇਆਵਡਦਾਣਾਹਰਿਕੀਏਬਹੁਗੁਣਸਾਝਾ॥੩॥
ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥
I have found the True Guru, the great, all-knowing King; He has shared with me the many Glorious Virtues of the Lord. ||3||
सतिगुरु साहु पाइआ वड दाणा हरि कीए बहु गुण साझा ॥३॥
ਅੰਗ 697 Santhya practice
0:00 / 0:00