ਜਪਿਮਨਸਤਿਨਾਮੁਸਦਾਸਤਿਨਾਮੁ॥
ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।
Chant, O my mind, the True Name, Sat Naam, the True Name.
जपि मन सति नामु सदा सति नामु ॥
ਹਲਤਿਪਲਤਿਮੁਖਊਜਲਹੋਈਹੈਨਿਤਧਿਆਈਐਹਰਿਪੁਰਖੁਨਿਰੰਜਨਾ॥ਰਹਾਉ॥
ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ਰਹਾਉ॥
In this world, and in the world beyond, your face shall be radiant, by meditating continually on the immaculate Lord God. ||Pause||
हलति पलति मुख ऊजल होई है नित धिआईऐ हरि पुरखु निरंजना ॥ रहाउ ॥
ਜਹਹਰਿਸਿਮਰਨੁਭਇਆਤਹਉਪਾਧਿਗਤੁਕੀਨੀਵਡਭਾਗੀਹਰਿਜਪਨਾ॥
ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ।
Wherever anyone remembers the Lord in meditation, disaster runs away from that place. By great good fortune, we meditate on the Lord.
जह हरि सिमरनु भइआ तह उपाधि गतु कीनी वडभागी हरि जपना ॥
ਜਨਨਾਨਕਕਉਗੁਰਿਇਹਮਤਿਦੀਨੀਜਪਿਹਰਿਭਵਜਲੁਤਰਨਾ॥੨॥੬॥੧੨॥
ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੬॥੧੨॥
The Guru has blessed servant Nanak with this understanding, that by meditating on the Lord, we cross over the terrifying world-ocean. ||2||6||12||
जन नानक कउ गुरि इह मति दीनी जपि हरि भवजलु तरना ॥२॥६॥१२॥
ਧਨਾਸਰੀਮਹਲਾ੪॥
Dhanaasaree, Fourth Mahalaa:
धनासरी महला ४ ॥
ਮੇਰੇਸਾਹਾਮੈਹਰਿਦਰਸਨਸੁਖੁਹੋਇ॥
ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ।
O my King, beholding the Blessed Vision of the Lord's Darshan, I am at peace.
मेरे साहा मै हरि दरसन सुखु होइ ॥
ਹਮਰੀਬੇਦਨਿਤੂਜਾਨਤਾਸਾਹਾਅਵਰੁਕਿਆਜਾਨੈਕੋਇ॥ਰਹਾਉ॥
ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ਰਹਾਉ॥
You alone know my inner pain, O King; what can anyone else know? ||Pause||
हमरी बेदनि तू जानता साहा अवरु किआ जानै कोइ ॥ रहाउ ॥
ਸਾਚਾਸਾਹਿਬੁਸਚੁਤੂਮੇਰੇਸਾਹਾਤੇਰਾਕੀਆਸਚੁਸਭੁਹੋਇ॥
ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)।
O True Lord and Master, You are truly my King; whatever You do, all that is True.
साचा साहिबु सचु तू मेरे साहा तेरा कीआ सचु सभु होइ ॥
ਝੂਠਾਕਿਸਕਉਆਖੀਐਸਾਹਾਦੂਜਾਨਾਹੀਕੋਇ॥੧॥
ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
Who should I call a liar? There is no other than You, O King. ||1||
झूठा किस कउ आखीऐ साहा दूजा नाही कोइ ॥१॥
ਸਭਨਾਵਿਚਿਤੂਵਰਤਦਾਸਾਹਾਸਭਿਤੁਝਹਿਧਿਆਵਹਿਦਿਨੁਰਾਤਿ॥
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।
You are pervading and permeating in all; O King, everyone meditates on You, day and night.
सभना विचि तू वरतदा साहा सभि तुझहि धिआवहि दिनु राति ॥
ਸਭਿਤੁਝਹੀਥਾਵਹੁਮੰਗਦੇਮੇਰੇਸਾਹਾਤੂਸਭਨਾਕਰਹਿਇਕਦਾਤਿ॥੨॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥
Everyone begs of You, O my King; You alone give gifts to all. ||2||
सभि तुझ ही थावहु मंगदे मेरे साहा तू सभना करहि इक दाति ॥२॥
ਸਭੁਕੋਤੁਝਹੀਵਿਚਿਹੈਮੇਰੇਸਾਹਾਤੁਝਤੇਬਾਹਰਿਕੋਈਨਾਹਿ॥
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ।
All are under Your Power, O my King; none at all are beyond You.
सभु को तुझ ही विचि है मेरे साहा तुझ ते बाहरि कोई नाहि ॥
ਸਭਿਜੀਅਤੇਰੇਤੂਸਭਸਦਾਮੇਰੇਸਾਹਾਸਭਿਤੁਝਹੀਮਾਹਿਸਮਾਹਿ॥੩॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥
All beings are Yours-You belong to all, O my King. All shall merge and be absorbed in You. ||3||
सभि जीअ तेरे तू सभस दा मेरे साहा सभि तुझ ही माहि समाहि ॥३॥
ਸਭਨਾਕੀਤੂਆਸਹੈਮੇਰੇਪਿਆਰੇਸਭਿਤੁਝਹਿਧਿਆਵਹਿਮੇਰੇਸਾਹ॥
ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ।
You are the hope of all, O my Beloved; all meditate on You, O my King.
सभना की तू आस है मेरे पिआरे सभि तुझहि धिआवहि मेरे साह ॥
ਜਿਉਭਾਵੈਤਿਉਰਖੁਤੂਮੇਰੇਪਿਆਰੇਸਚੁਨਾਨਕਕੇਪਾਤਿਸਾਹ॥੪॥੭॥੧੩॥
ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
As it pleases You, protect and preserve me, O my Beloved; You are the True King of Nanak. ||4||7||13||
जिउ भावै तिउ रखु तू मेरे पिआरे सचु नानक के पातिसाह ॥४॥७॥१३॥
ਧਨਾਸਰੀਮਹਲਾ੫ਘਰੁ੧ਚਉਪਦੇ॥
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Dhanaasaree, Fifth Mahalaa, First House, Chau-Padas:
धनासरी महला ५ घरु १ चउपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਭਵਖੰਡਨਦੁਖਭੰਜਨਸ੍ਵਾਮੀਭਗਤਿਵਛਲਨਿਰੰਕਾਰੇ॥
ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ!
O Destroyer of fear, Remover of suffering, Lord and Master, Lover of Your devotees, Formless Lord.
भव खंडन दुख भंजन स्वामी भगति वछल निरंकारे ॥
ਕੋਟਿਪਰਾਧਮਿਟੇਖਿਨਭੀਤਰਿਜਾਂਗੁਰਮੁਖਿਨਾਮੁਸਮਾਰੇ॥੧॥
ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ ॥੧॥
Millions of sins are eradicated in an instant when, as Gurmukh, one contemplates the Naam, the Name of the Lord. ||1||
कोटि पराध मिटे खिन भीतरि जां गुरमुखि नामु समारे ॥१॥
ਮੇਰਾਮਨੁਲਾਗਾਹੈਰਾਮਪਿਆਰੇ॥
ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ।
My mind is attached to my Beloved Lord.
मेरा मनु लागा है राम पिआरे ॥
ਦੀਨਦਇਆਲਿਕਰੀਪ੍ਰਭਿਕਿਰਪਾਵਸਿਕੀਨੇਪੰਚਦੂਤਾਰੇ॥੧॥ਰਹਾਉ॥
ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ ॥੧॥ ਰਹਾਉ ॥
God, Merciful to the meek, granted His Grace, and placed the five enemies under my control. ||1||Pause||
दीन दइआलि करी प्रभि किरपा वसि कीने पंच दूतारे ॥१॥ रहाउ ॥
ਤੇਰਾਥਾਨੁਸੁਹਾਵਾਰੂਪੁਸੁਹਾਵਾਤੇਰੇਭਗਤਸੋਹਹਿਦਰਬਾਰੇ॥
ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।
Your place is so beautiful; Your form is so beautiful; Your devotees look so beautiful in Your Court.
तेरा थानु सुहावा रूपु सुहावा तेरे भगत सोहहि दरबारे ॥
ਸਰਬਜੀਆਕੇਦਾਤੇਸੁਆਮੀਕਰਿਕਿਰਪਾਲੇਹੁਉਬਾਰੇ॥੨॥
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ ॥੨॥
O Lord and Master, Giver of all beings, please, grant Your Grace, and save me. ||2||
सरब जीआ के दाते सुआमी करि किरपा लेहु उबारे ॥२॥
ਤੇਰਾਵਰਨੁਨਜਾਪੈਰੂਪੁਨਲਖੀਐਤੇਰੀਕੁਦਰਤਿਕਉਨੁਬੀਚਾਰੇ॥
ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ।
Your color is not known, and Your form is not seen; who can contemplate Your Almighty Creative Power?
तेरा वरनु न जापै रूपु न लखीऐ तेरी कुदरति कउनु बीचारे ॥
ਜਲਿਥਲਿਮਹੀਅਲਿਰਵਿਆਸ੍ਰਬਠਾਈਅਗਮਰੂਪਗਿਰਧਾਰੇ॥੩॥
ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ ॥੩॥
You are contained in the water, the land and the sky, everywhere, O Lord of unfathomable form, Holder of the mountain. ||3||
जलि थलि महीअलि रविआ स्रब ठाई अगम रूप गिरधारे ॥३॥
ਕੀਰਤਿਕਰਹਿਸਗਲਜਨਤੇਰੀਤੂਅਬਿਨਾਸੀਪੁਰਖੁਮੁਰਾਰੇ॥
ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।
All beings sing Your Praises; You are the imperishable Primal Being, the Destroyer of ego.
कीरति करहि सगल जन तेरी तू अबिनासी पुरखु मुरारे ॥
ਜਿਉਭਾਵੈਤਿਉਰਾਖਹੁਸੁਆਮੀਜਨਨਾਨਕਸਰਨਿਦੁਆਰੇ॥੪॥੧॥
ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ ॥੪॥੧॥
As it pleases You, please protect and preserve me; servant Nanak seeks Sanctuary at Your Door. ||4||1||
जिउ भावै तिउ राखहु सुआमी जन नानक सरनि दुआरे ॥४॥१॥
ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਬਿਨੁਜਲਪ੍ਰਾਨਤਜੇਹੈਮੀਨਾਜਿਨਿਜਲਸਿਉਹੇਤੁਬਢਾਇਓ॥
ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ।
The fish out of water loses its life; it is deeply in love with the water.
बिनु जल प्रान तजे है मीना जिनि जल सिउ हेतु बढाइओ ॥
ਕਮਲਹੇਤਿਬਿਨਸਿਓਹੈਭਵਰਾਉਨਿਮਾਰਗੁਨਿਕਸਿਨਪਾਇਓ॥੧॥
ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ ॥੧॥
The bumble bee, totally in love with the lotus flower, is lost in it; it cannot find the way to escape from it. ||1||
कमल हेति बिनसिओ है भवरा उनि मारगु निकसि न पाइओ ॥१॥
ਅਬਮਨਏਕਸਸਿਉਮੋਹੁਕੀਨਾ॥
ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ,
Now, my mind has nurtured love for the One Lord.
अब मन एकस सिउ मोहु कीना ॥
ਮਰੈਨਜਾਵੈਸਦਹੀਸੰਗੇਸਤਿਗੁਰਸਬਦੀਚੀਨਾ॥੧॥ਰਹਾਉ॥
ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ॥੧॥ ਰਹਾਉ ॥
He does not die, and is not born; He is always with me. Through the Word of the True Guru's Shabad, I know Him. ||1||Pause||
मरै न जावै सद ही संगे सतिगुर सबदी चीना ॥१॥ रहाउ ॥