ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 528
ਅੰਗ 528Preparing audio…
0:00 0:00
LINE 01
ਲੋਕਨਕੀਚਤੁਰਾਈਉਪਮਾਤੇਬੈਸੰਤਰਿਜਾਰਿ
ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ।
I have burnt in the fire the clever devices and praises of the world.
लोकन की चतुराई उपमा ते बैसंतरि जारि ॥
LINE 02
ਕੋਈਭਲਾਕਹਉਭਾਵੈਬੁਰਾਕਹਉਹਮਤਨੁਦੀਓਹੈਢਾਰਿ॥੧॥
ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ ॥੧॥
Some speak good of me, and some speak ill of me, but I have surrendered my body to You. ||1||
कोई भला कहउ भावै बुरा कहउ हम तनु दीओ है ढारि ॥१॥
LINE 03
ਜੋਆਵਤਸਰਣਿਠਾਕੁਰਪ੍ਰਭੁਤੁਮਰੀਤਿਸੁਰਾਖਹੁਕਿਰਪਾਧਾਰਿ
ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ।
Whoever comes to Your Sanctuary, O God, Lord and Master, You save by Your Merciful Grace.
जो आवत सरणि ठाकुर प्रभु तुमरी तिसु राखहु किरपा धारि ॥
LINE 04
ਜਨਨਾਨਕਸਰਣਿਤੁਮਾਰੀਹਰਿਜੀਉਰਾਖਹੁਲਾਜਮੁਰਾਰਿ॥੨॥੪॥
ਹੇ ਦਾਸ ਨਾਨਕ! (ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ ॥੨॥੪॥
Servant Nanak has entered Your Sanctuary, Dear Lord; O Lord, please, protect his honor! ||2||4||
जन नानक सरणि तुमारी हरि जीउ राखहु लाज मुरारि ॥२॥४॥
LINE 05
ਦੇਵਗੰਧਾਰੀ
Dayv-Gandhaaree:
देवगंधारी ॥
LINE 06
ਹਰਿਗੁਣਗਾਵੈਹਉਤਿਸੁਬਲਿਹਾਰੀ
ਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।
I am a sacrifice to one who sings the Glorious Praises of the Lord.
हरि गुण गावै हउ तिसु बलिहारी ॥
LINE 07
ਦੇਖਿਦੇਖਿਜੀਵਾਸਾਧਗੁਰਦਰਸਨੁਜਿਸੁਹਿਰਦੈਨਾਮੁਮੁਰਾਰੀ॥੧॥ਰਹਾਉ
ਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥ ਰਹਾਉ ॥
I live by continuously beholding the Blessed Vision of the Holy Guru's Darshan; within His Mind is the Name of the Lord. ||1||Pause||
देखि देखि जीवा साध गुर दरसनु जिसु हिरदै नामु मुरारी ॥१॥ रहाउ ॥
LINE 08
ਤੁਮਪਵਿਤ੍ਰਪਾਵਨਪੁਰਖਪ੍ਰਭਸੁਆਮੀਹਮਕਿਉਕਰਿਮਿਲਹਜੂਠਾਰੀ
ਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ੍ਰ ਹੈਂ, ਪਰ ਅਸੀਂ ਮੈਲੇ ਜੀਵਨ ਵਾਲੇ ਹਾਂ, ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ?
You are pure and immaculate, O God, Almighty Lord and Master; how can I, the impure one, meet You?
तुम पवित्र पावन पुरख प्रभ सुआमी हम किउ करि मिलह जूठारी ॥
LINE 09
ਹਮਰੈਜੀਇਹੋਰੁਮੁਖਿਹੋਰੁਹੋਤਹੈਹਮਕਰਮਹੀਣਕੂੜਿਆਰੀ॥੧॥
ਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀਂ ਕੁਝ ਹੋਰ ਆਖਦੇ ਹਾਂ), ਅਸੀਂ ਮੰਦ-ਭਾਗੀ ਹਾਂ, ਅਸੀਂ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ ॥੧॥
I have one thing in my mind, and another thing on my lips; I am such a poor, unfortunate liar! ||1||
हमरै जीइ होरु मुखि होरु होत है हम करमहीण कूड़िआरी ॥१॥
LINE 10
ਹਮਰੀਮੁਦ੍ਰਨਾਮੁਹਰਿਸੁਆਮੀਰਿਦਅੰਤਰਿਦੁਸਟਦੁਸਟਾਰੀ
ਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀਂ ਵਿਕਾਰੇ ਦੇ ਤੌਰ ਤੇ ਜਪਦੇ ਹਾਂ), ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ।
I appear to chant the Lord's Name, but within my heart, I am the most wicked of the wicked.
हमरी मुद्र नामु हरि सुआमी रिद अंतरि दुसट दुसटारी ॥
LINE 11
ਜਿਉਭਾਵੈਤਿਉਰਾਖਹੁਸੁਆਮੀਜਨਨਾਨਕਸਰਣਿਤੁਮੑਾਰੀ॥੨॥੫॥
ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ ॥੨॥੫॥
As it pleases You, save me, O Lord and Master; servant Nanak seeks Your Sanctuary. ||2||5||
जिउ भावै तिउ राखहु सुआमी जन नानक सरणि तुमारी ॥२॥५॥
LINE 12
ਦੇਵਗੰਧਾਰੀ
Dayv-Gandhaaree:
देवगंधारी ॥
LINE 13
ਹਰਿਕੇਨਾਮਬਿਨਾਸੁੰਦਰਿਹੈਨਕਟੀ
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ।
Without the Name of the Lord, the beautiful are just like the noseless ones.
हरि के नाम बिना सुंदरि है नकटी ॥
LINE 14
ਜਿਉਬੇਸੁਆਕੇਘਰਿਪੂਤੁਜਮਤੁਹੈਤਿਸੁਨਾਮੁਪਰਿਓਹੈਧ੍ਰਕਟੀ॥੧॥ਰਹਾਉ
ਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ॥੧॥ ਰਹਾਉ ॥
Like the son, born into the house of a prostitute, his name is cursed. ||1||Pause||
जिउ बेसुआ के घरि पूतु जमतु है तिसु नामु परिओ है ध्रकटी ॥१॥ रहाउ ॥
LINE 15
ਜਿਨਕੈਹਿਰਦੈਨਾਹਿਹਰਿਸੁਆਮੀਤੇਬਿਗੜਰੂਪਬੇਰਕਟੀ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ।
Those who do not have the Name of their Lord and Master within their hearts, are the most wretched, deformed lepers.
जिन कै हिरदै नाहि हरि सुआमी ते बिगड़ रूप बेरकटी ॥
LINE 16
ਜਿਉਨਿਗੁਰਾਬਹੁਬਾਤਾਜਾਣੈਓਹੁਹਰਿਦਰਗਹਹੈਭ੍ਰਸਟੀ॥੧॥
ਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ, ਪਰ, ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ ॥੧॥
Like the person who has no Guru, they may know many things, but they are cursed in the Court of the Lord. ||1||
जिउ निगुरा बहु बाता जाणै ओहु हरि दरगह है भ्रसटी ॥१॥
LINE 17
ਜਿਨਕਉਦਇਆਲੁਹੋਆਮੇਰਾਸੁਆਮੀਤਿਨਾਸਾਧਜਨਾਪਗਚਕਟੀ
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ।
Those, unto whom my Lord Master becomes Merciful, long for the feet of the Holy.
जिन कउ दइआलु होआ मेरा सुआमी तिना साध जना पग चकटी ॥
LINE 18
ਨਾਨਕਪਤਿਤਪਵਿਤਮਿਲਿਸੰਗਤਿਗੁਰਸਤਿਗੁਰਪਾਛੈਛੁਕਟੀ॥੨॥੬॥ਛਕਾ
ਗੁਰੂ ਦੀ ਸੰਗਤ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ॥੨॥੬॥ ਛੇ ਸ਼ਬਦਾਂ ਦਾ ਸੰਗ੍ਰਹ।
O Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||
नानक पतित पवित मिलि संगति गुर सतिगुर पाछै छुकटी ॥२॥६॥ छका १
LINE 19
ਦੇਵਗੰਧਾਰੀਮਹਲਾਘਰੁ
ਰਾਗ ਦੇਵਗੰਧਾਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dayv-Gandhaaree, Fifth Mahalaa, Second House:
देवगंधारी महला ५ घरु २ ॥
LINE 20
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 21
ਮਾਈਗੁਰਚਰਣੀਚਿਤੁਲਾਈਐ
ਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ।
O mother, I focus my consciousness on the Guru's feet.
माई गुर चरणी चितु लाईऐ ॥
LINE 22
ਪ੍ਰਭੁਹੋਇਕ੍ਰਿਪਾਲੁਕਮਲੁਪਰਗਾਸੇਸਦਾਸਦਾਹਰਿਧਿਆਈਐ॥੧॥ਰਹਾਉ
ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ। ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
As God shows His Mercy, the lotus of my heart blossoms, and forever and ever, I meditate on the Lord. ||1||Pause||
प्रभु होइ क्रिपालु कमलु परगासे सदा सदा हरि धिआईऐ ॥१॥ रहाउ ॥
LINE 23
ਅੰਤਰਿਏਕੋਬਾਹਰਿਏਕੋਸਭਮਹਿਏਕੁਸਮਾਈਐ
ਸਰੀਰਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ।
The One Lord is within, and the One Lord is outside; the One Lord is contained in all.
अंतरि एको बाहरि एको सभ महि एकु समाईऐ ॥
LINE 24
ਘਟਿਅਵਘਟਿਰਵਿਆਸਭਠਾਈਹਰਿਪੂਰਨਬ੍ਰਹਮੁਦਿਖਾਈਐ॥੧॥
ਹਰੇਕ ਸਰੀਰ ਵਿਚ ਤੇ ਹਰ ਥਾਂ ਸਮਾਇਆ ਹੋਇਆ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ ॥੧॥
Within the heart, beyond the heart, and in all places, God, the Perfect One, is seen to be permeating. ||1||
घटि अवघटि रविआ सभ ठाई हरि पूरन ब्रहमु दिखाईऐ ॥१॥
LINE 25
ਉਸਤਤਿਕਰਹਿਸੇਵਕਮੁਨਿਕੇਤੇਤੇਰਾਅੰਤੁਕਤਹੂਪਾਈਐ
(ਹੇ ਪ੍ਰਭੂ!) ਬੇਅੰਤ ਰਿਸ਼ੀ ਮੁਨੀ ਤੇ ਤੇਰੇ ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਪਰ, ਕਿਸੇ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।
So many of Your servants and silent sages sing Your Praises, but no one has found Your limits.
उसतति करहि सेवक मुनि केते तेरा अंतु न कतहू पाईऐ ॥
LINE 26
ਸੁਖਦਾਤੇਦੁਖਭੰਜਨਸੁਆਮੀਜਨਨਾਨਕਸਦਬਲਿਜਾਈਐ॥੨॥੧॥
ਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੧॥
O Giver of peace, Destroyer of pain, Lord and Master - servant Nanak is forever a sacrifice to You. ||2||1||
सुखदाते दुख भंजन सुआमी जन नानक सद बलि जाईऐ ॥२॥१॥
LINE 27
ਦੇਵਗੰਧਾਰੀ
Dayv-Gandhaaree:
देवगंधारी ॥
LINE 28
ਮਾਈਹੋਨਹਾਰਸੋਹੋਈਐ
ਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।
O mother, whatever is to be, shall be.
माई होनहार सो होईऐ ॥
LINE 29
ਰਾਚਿਰਹਿਓਰਚਨਾਪ੍ਰਭੁਅਪਨੀਕਹਾਲਾਭੁਕਹਾਖੋਈਐ॥੧॥ਰਹਾਉ
ਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ॥੧॥ ਰਹਾਉ ॥
God pervades His pervading creation; one gains, while another loses. ||1||Pause||
राचि रहिओ रचना प्रभु अपनी कहा लाभु कहा खोईऐ ॥१॥ रहाउ ॥
LINE 30
ਕਹਫੂਲਹਿਆਨੰਦਬਿਖੈਸੋਗਕਬਹਸਨੋਕਬਰੋਈਐ
ਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ, ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ।
Sometimes he blossoms in bliss, while at other times, he suffers in mourning. Sometimes he laughs, and sometimes he weeps.
कह फूलहि आनंद बिखै सोग कब हसनो कब रोईऐ ॥
LINE 31
ਕਬਹੂਮੈਲੁਭਰੇਅਭਿਮਾਨੀਕਬਸਾਧੂਸੰਗਿਧੋਈਐ॥੧॥
ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ॥੧॥
Sometimes he is filled with the filth of ego, while at other times, he washes it off in the Saadh Sangat, the Company of the Holy. ||1||
कबहू मैलु भरे अभिमानी कब साधू संगि धोईऐ ॥१॥
LINE 32
ਕੋਇਮੇਟੈਪ੍ਰਭਕਾਕੀਆਦੂਸਰਨਾਹੀਅਲੋਈਐ
ਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
No one can erase the actions of God; I cannot see any other like Him.
कोइ न मेटै प्रभ का कीआ दूसर नाही अलोईऐ ॥
LINE 33
ਕਹੁਨਾਨਕਤਿਸੁਗੁਰਬਲਿਹਾਰੀਜਿਹਪ੍ਰਸਾਦਿਸੁਖਿਸੋਈਐ॥੨॥੨॥
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ॥੨॥੨॥
Says Nanak, I am a sacrifice to the Guru; by His Grace, I sleep in peace. ||2||2||
कहु नानक तिसु गुर बलिहारी जिह प्रसादि सुखि सोईऐ ॥२॥२॥
ਅੰਗ 528 Santhya practice
0:00 / 0:00