ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 518
ਅੰਗ 518Preparing audio…
0:00 0:00
LINE 01
ਜਿਸੁਸਿਮਰਤਸੁਖੁਹੋਇਸਗਲੇਦੂਖਜਾਹਿ॥੨॥
ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
Remembering Him in meditation, happiness comes, and all sorrows and pains simply vanish. ||2||
जिसु सिमरत सुखु होइ सगले दूख जाहि ॥२॥
LINE 02
ਪਉੜੀ
Pauree:
पउड़ी ॥
LINE 03
ਅਕੁਲਨਿਰੰਜਨਪੁਰਖੁਅਗਮੁਅਪਾਰੀਐ
ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,
He is without relatives, immaculate, all-powerful, unapproachable and infinite.
अकुल निरंजन पुरखु अगमु अपारीऐ ॥
LINE 04
ਸਚੋਸਚਾਸਚੁਸਚੁਨਿਹਾਰੀਐ
ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,
Truly, the True Lord is seen to be the Truest of the True.
सचो सचा सचु सचु निहारीऐ ॥
LINE 05
ਕੂੜੁਜਾਪੈਕਿਛੁਤੇਰੀਧਾਰੀਐ
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।
Nothing established by You appears to be false.
कूड़ु न जापै किछु तेरी धारीऐ ॥
LINE 06
ਸਭਸੈਦੇਦਾਤਾਰੁਜੇਤਉਪਾਰੀਐ
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;
The Great Giver gives sustenance to all those He has created.
सभसै दे दातारु जेत उपारीऐ ॥
LINE 07
ਇਕਤੁਸੂਤਿਪਰੋਇਜੋਤਿਸੰਜਾਰੀਐ
ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;
He has strung all on only one thread; He has infused His Light in them.
इकतु सूति परोइ जोति संजारीऐ ॥
LINE 08
ਹੁਕਮੇਭਵਜਲਮੰਝਿਹੁਕਮੇਤਾਰੀਐ
ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।
By His Will, some drown in the terrifying world-ocean, and by His Will, some are carried across.
हुकमे भवजल मंझि हुकमे तारीऐ ॥
LINE 09
ਪ੍ਰਭਜੀਉਤੁਧੁਧਿਆਏਸੋਇਜਿਸੁਭਾਗੁਮਥਾਰੀਐ
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;
O Dear Lord, he alone meditates on You, upon whose forehead such blessed destiny is inscribed.
प्रभ जीउ तुधु धिआए सोइ जिसु भागु मथारीऐ ॥
LINE 10
ਤੇਰੀਗਤਿਮਿਤਿਲਖੀਜਾਇਹਉਤੁਧੁਬਲਿਹਾਰੀਐ॥੧॥
ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥
Your condition and state cannot be known; I am a sacrifice to You. ||1||
तेरी गति मिति लखी न जाइ हउ तुधु बलिहारीऐ ॥१॥
LINE 11
ਸਲੋਕੁਮਃ
Shalok, Fifth Mahalaa:
सलोकु मः ५ ॥
LINE 12
ਜਾਤੂੰਤੁਸਹਿਮਿਹਰਵਾਨਅਚਿੰਤੁਵਸਹਿਮਨਮਾਹਿ
ਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,
When You are pleased, O Merciful Lord, you automatically come to dwell within my mind.
जा तूं तुसहि मिहरवान अचिंतु वसहि मन माहि ॥
LINE 13
ਜਾਤੂੰਤੁਸਹਿਮਿਹਰਵਾਨਨਉਨਿਧਿਘਰਮਹਿਪਾਹਿ
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;
When You are pleased, O Merciful Lord, I find the nine treasures within the home of my own self.
जा तूं तुसहि मिहरवान नउ निधि घर महि पाहि ॥
LINE 14
ਜਾਤੂੰਤੁਸਹਿਮਿਹਰਵਾਨਤਾਗੁਰਕਾਮੰਤ੍ਰੁਕਮਾਹਿ
ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,
When You are pleased, O Merciful Lord, I act according to the Guru's Instructions.
जा तूं तुसहि मिहरवान ता गुर का मंत्रु कमाहि ॥
LINE 15
ਜਾਤੂੰਤੁਸਹਿਮਿਹਰਵਾਨਤਾਨਾਨਕਸਚਿਸਮਾਹਿ॥੧॥
ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥
When You are pleased, O Merciful Lord, then Nanak is absorbed in the True One. ||1||
जा तूं तुसहि मिहरवान ता नानक सचि समाहि ॥१॥
LINE 16
ਮਃ
Fifth Mahalaa:
मः ५ ॥
LINE 17
ਕਿਤੀਬੈਹਨਿੑਬੈਹਣੇਮੁਚੁਵਜਾਇਨਿਵਜ
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,
Many sit on thrones, to the sounds of musical instruments.
किती बैहनि बैहणे मुचु वजाइनि वज ॥
LINE 18
ਨਾਨਕਸਚੇਨਾਮਵਿਣੁਕਿਸੈਰਹੀਆਲਜ॥੨॥
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥
O Nanak, without the True Name, no one's honor is safe. ||2||
नानक सचे नाम विणु किसै न रहीआ लज ॥२॥
LINE 19
ਪਉੜੀ
Pauree:
पउड़ी ॥
LINE 20
ਤੁਧੁਧਿਆਇਨਿੑਬੇਦਕਤੇਬਾਸਣੁਖੜੇ
ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,
The followers of the Vedas, the Bible and the Koran, standing at Your Door, meditate on You.
तुधु धिआइनि बेद कतेबा सणु खड़े ॥
LINE 21
ਗਣਤੀਗਣੀਜਾਇਤੇਰੈਦਰਿਪੜੇ
ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
Uncounted are those who fall at Your Door.
गणती गणी न जाइ तेरै दरि पड़े ॥
LINE 22
ਬ੍ਰਹਮੇਤੁਧੁਧਿਆਇਨਿੑਇੰਦ੍ਰਇੰਦ੍ਰਾਸਣਾ
ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!
Brahma meditates on You, as does Indra on his throne.
ब्रहमे तुधु धिआइनि इंद्र इंद्रासणा ॥
LINE 23
ਸੰਕਰਬਿਸਨਅਵਤਾਰਹਰਿਜਸੁਮੁਖਿਭਣਾ
ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,
Shiva and Vishnu, and their incarnations, chant the Lord's Praise with their mouths,
संकर बिसन अवतार हरि जसु मुखि भणा ॥
LINE 24
ਪੀਰਪਿਕਾਬਰਸੇਖਮਸਾਇਕਅਉਲੀਏ
ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),
as do the Pirs, the spiritual teachers, the prophets and the Shaykhs, the silent sages and the seers.
पीर पिकाबर सेख मसाइक अउलीए ॥
LINE 25
ਓਤਿਪੋਤਿਨਿਰੰਕਾਰਘਟਿਘਟਿਮਉਲੀਏ
ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।
Through and through, the Formless Lord is woven into each and every heart.
ओति पोति निरंकार घटि घटि मउलीए ॥
LINE 26
ਕੂੜਹੁਕਰੇਵਿਣਾਸੁਧਰਮੇਤਗੀਐ
ਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।
One is destroyed through falsehood; through righteousness, one prospers.
कूड़हु करे विणासु धरमे तगीऐ ॥
LINE 27
ਜਿਤੁਜਿਤੁਲਾਇਹਿਆਪਿਤਿਤੁਤਿਤੁਲਗੀਐ॥੨॥
ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
Whatever the Lord links him to, to that he is linked. ||2||
जितु जितु लाइहि आपि तितु तितु लगीऐ ॥२॥
LINE 28
ਸਲੋਕੁਮਃ
Shalok, Fifth Mahalaa:
सलोकु मः ५ ॥
LINE 29
ਚੰਗਿਆੲਂੀਆਲਕੁਕਰੇਬੁਰਿਆੲਂੀਹੋਇਸੇਰੁ
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;
He is reluctant to do good, but eager to practice evil.
चंगिआइीं आलकु करे बुरिआइीं होइ सेरु ॥
LINE 30
ਨਾਨਕਅਜੁਕਲਿਆਵਸੀਗਾਫਲਫਾਹੀਪੇਰੁ॥੧॥
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥
O Nanak, today or tomorrow, the feet of the careless fool shall fall into the trap. ||1||
नानक अजु कलि आवसी गाफल फाही पेरु ॥१॥
LINE 31
ਮਃ
Fifth Mahalaa:
मः ५ ॥
LINE 32
ਕਿਤੀਆਕੁਢੰਗਗੁਝਾਥੀਐਹਿਤੁ
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।
No matter how evil my ways are, still, Your Love for me is not concealed.
कितीआ कुढंग गुझा थीऐ न हितु ॥
LINE 33
ਨਾਨਕਤੈਸਹਿਢਕਿਆਮਨਮਹਿਸਚਾਮਿਤੁ॥੨॥
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
Nanak: You, O Lord, conceal my short-comings and dwell within my mind; You are my true friend. ||2||
नानक तै सहि ढकिआ मन महि सचा मितु ॥२॥
LINE 34
ਪਉੜੀ
Pauree:
पउड़ी ॥
LINE 35
ਹਉਮਾਗਉਤੁਝੈਦਇਆਲਕਰਿਦਾਸਾਗੋਲਿਆ
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
I beg of You, O Merciful Lord: please, make me the slave of Your slaves.
हउ मागउ तुझै दइआल करि दासा गोलिआ ॥
LINE 36
ਨਉਨਿਧਿਪਾਈਰਾਜੁਜੀਵਾਬੋਲਿਆ
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
I obtain the nine treasures and royalty; chanting Your Name, I live.
नउ निधि पाई राजु जीवा बोलिआ ॥
LINE 37
ਅੰਮ੍ਰਿਤਨਾਮੁਨਿਧਾਨੁਦਾਸਾਘਰਿਘਣਾ
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
The great ambrosial treasure, the Nectar of the Naam, is in the home of the Lord's slaves.
अंम्रित नामु निधानु दासा घरि घणा ॥
LINE 38
ਤਿਨਕੈਸੰਗਿਨਿਹਾਲੁਸ੍ਰਵਣੀਜਸੁਸੁਣਾ
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
In their company, I am in ecstasy, listening to Your Praises with my ears.
तिन कै संगि निहालु स्रवणी जसु सुणा ॥
LINE 39
ਕਮਾਵਾਤਿਨਕੀਕਾਰਸਰੀਰੁਪਵਿਤੁਹੋਇ
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
Serving them, my body is purified.
कमावा तिन की कार सरीरु पवितु होइ ॥
LINE 40
ਪਖਾਪਾਣੀਪੀਸਿਬਿਗਸਾਪੈਰਧੋਇ
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।
I wave the fans over them, and carry water for them; I grind the corn for them, and washing their feet, I am over-joyed.
पखा पाणी पीसि बिगसा पैर धोइ ॥
LINE 41
ਆਪਹੁਕਛੂਹੋਇਪ੍ਰਭਨਦਰਿਨਿਹਾਲੀਐ
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
By myself, I can do nothing; O God, bless me with Your Glance of Grace.
आपहु कछू न होइ प्रभ नदरि निहालीऐ ॥
LINE 42
ਮੋਹਿਨਿਰਗੁਣਦਿਚੈਥਾਉਸੰਤਧਰਮਸਾਲੀਐ॥੩॥
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
I am worthless - please, bless me with a seat in the place of worship of the Saints. ||3||
मोहि निरगुण दिचै थाउ संत धरमसालीऐ ॥३॥
LINE 43
ਸਲੋਕਮਃ
Shalok, Fifth Mahalaa:
सलोक मः ५ ॥
LINE 44
ਸਾਜਨਤੇਰੇਚਰਨਕੀਹੋਇਰਹਾਸਦਧੂਰਿ
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,
O Friend, I pray that I may remain forever the dust of Your Feet.
साजन तेरे चरन की होइ रहा सद धूरि ॥
LINE 45
ਨਾਨਕਸਰਣਿਤੁਹਾਰੀਆਪੇਖਉਸਦਾਹਜੂਰਿ॥੧॥
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥
Nanak has entered Your Sanctuary, and beholds You ever-present. ||1||
नानक सरणि तुहारीआ पेखउ सदा हजूरि ॥१॥
LINE 46
ਮਃ
Fifth Mahalaa:
मः ५ ॥
LINE 47
ਪਤਿਤਪੁਨੀਤਅਸੰਖਹੋਹਿਹਰਿਚਰਣੀਮਨੁਲਾਗ
(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,
Countless sinners become pure, by fixing their minds on the Feet of the Lord.
पतित पुनीत असंख होहि हरि चरणी मनु लाग ॥
LINE 48
ਅਠਸਠਿਤੀਰਥਨਾਮੁਪ੍ਰਭਜਿਸੁਨਾਨਕਮਸਤਕਿਭਾਗ॥੨॥
ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
The Name of God is the sixty-eight holy places of pilgrimage, O Nanak, for one who has such destiny written upon his forehead. ||2||
अठसठि तीरथ नामु प्रभ जिसु नानक मसतकि भाग ॥२॥
LINE 49
ਪਉੜੀ
Pauree:
पउड़ी ॥
LINE 50
ਨਿਤਜਪੀਐਸਾਸਿਗਿਰਾਸਿਨਾਉਪਰਵਦਿਗਾਰਦਾ
ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,
With every breath and morsel of food, chant the Name of the Lord, the Cherisher.
नित जपीऐ सासि गिरासि नाउ परवदिगार दा ॥
LINE 51
ਜਿਸਨੋਕਰੇਰਹੰਮਤਿਸੁਵਿਸਾਰਦਾ
ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,
The Lord does not forget one upon whom He has bestowed His Grace.
जिस नो करे रहंम तिसु न विसारदा ॥
LINE 52
ਆਪਿਉਪਾਵਣਹਾਰਆਪੇਹੀਮਾਰਦਾ
ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
He Himself is the Creator, and He Himself destroys.
आपि उपावणहार आपे ही मारदा ॥
ਅੰਗ 518 Santhya practice
0:00 / 0:00