ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 512
ਅੰਗ 512Preparing audio…
0:00 0:00
LINE 01
ਹਰਿਸੁਖਦਾਤਾਮਨਿਵਸੈਹਉਮੈਜਾਇਗੁਮਾਨੁ
ਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ।
The Lord, the Giver of peace, shall dwell in your mind, and your egotism and pride shall depart.
हरि सुखदाता मनि वसै हउमै जाइ गुमानु ॥
LINE 02
ਨਾਨਕਨਦਰੀਪਾਈਐਤਾਅਨਦਿਨੁਲਾਗੈਧਿਆਨੁ॥੨॥
ਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ ॥੨॥
O Nanak, when the Lord bestows His Glance of Grace, then, night and day, one centers his meditation on the Lord. ||2||
नानक नदरी पाईऐ ता अनदिनु लागै धिआनु ॥२॥
LINE 03
ਪਉੜੀ
Pauree:
पउड़ी ॥
LINE 04
ਸਤੁਸੰਤੋਖੁਸਭੁਸਚੁਹੈਗੁਰਮੁਖਿਪਵਿਤਾ
ਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ,
The Gurmukh is totally truthful, content and pure.
सतु संतोखु सभु सचु है गुरमुखि पविता ॥
LINE 05
ਅੰਦਰਹੁਕਪਟੁਵਿਕਾਰੁਗਇਆਮਨੁਸਹਜੇਜਿਤਾ
ਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ;
Deception and wickedness have departed from within him, and he easily conquers his mind.
अंदरहु कपटु विकारु गइआ मनु सहजे जिता ॥
LINE 06
ਤਹਜੋਤਿਪ੍ਰਗਾਸੁਅਨੰਦਰਸੁਅਗਿਆਨੁਗਵਿਤਾ
ਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ,
There, the Divine Light and the essence of bliss are manifest, and ignorance is eliminated.
तह जोति प्रगासु अनंद रसु अगिआनु गविता ॥
LINE 07
ਅਨਦਿਨੁਹਰਿਕੇਗੁਣਰਵੈਗੁਣਪਰਗਟੁਕਿਤਾ
(ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ;
Night and day, he sings the Glorious Praises of the Lord, and manifests the excellence of the Lord.
अनदिनु हरि के गुण रवै गुण परगटु किता ॥
LINE 08
ਸਭਨਾਦਾਤਾਏਕੁਹੈਇਕੋਹਰਿਮਿਤਾ॥੯॥
(ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ ॥੯॥
The One Lord is the Giver of all; the Lord alone is our friend. ||9||
सभना दाता एकु है इको हरि मिता ॥९॥
LINE 09
ਸਲੋਕੁਮਃ
Shalok, Third Mahalaa:
सलोकु मः ३ ॥
LINE 10
ਬ੍ਰਹਮੁਬਿੰਦੇਸੋਬ੍ਰਾਹਮਣੁਕਹੀਐਜਿਅਨਦਿਨੁਹਰਿਲਿਵਲਾਏ
ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ,
One who understands God, who lovingly centers his mind on the Lord night and day, is called a Brahmin.
ब्रहमु बिंदे सो ब्राहमणु कहीऐ जि अनदिनु हरि लिव लाए ॥
LINE 11
ਸਤਿਗੁਰਪੁਛੈਸਚੁਸੰਜਮੁਕਮਾਵੈਹਉਮੈਰੋਗੁਤਿਸੁਜਾਏ
(ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ 'ਸੱਚ' ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ;
Consulting the True Guru, he practices Truth and self-restraint, and he is rid of the disease of ego.
सतिगुर पुछै सचु संजमु कमावै हउमै रोगु तिसु जाए ॥
LINE 12
ਹਰਿਗੁਣਗਾਵੈਗੁਣਸੰਗ੍ਰਹੈਜੋਤੀਜੋਤਿਮਿਲਾਏ
ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।
He sings the Glorious Praises of the Lord, and gathers in His Praises; his light is blended with the Light.
हरि गुण गावै गुण संग्रहै जोती जोति मिलाए ॥
LINE 13
ਇਸੁਜੁਗਮਹਿਕੋਵਿਰਲਾਬ੍ਰਹਮਗਿਆਨੀਜਿਹਉਮੈਮੇਟਿਸਮਾਏ
ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ।
In this world, one who knows God is very rare; eradicating ego, he is absorbed in God.
इसु जुग महि को विरला ब्रहम गिआनी जि हउमै मेटि समाए ॥
LINE 14
ਨਾਨਕਤਿਸਨੋਮਿਲਿਆਸਦਾਸੁਖੁਪਾਈਐਜਿਅਨਦਿਨੁਹਰਿਨਾਮੁਧਿਆਏ॥੧॥
ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ॥੧॥
O Nanak, meeting him, peace is obtained; night and day, he meditates on the Lord's Name. ||1||
नानक तिस नो मिलिआ सदा सुखु पाईऐ जि अनदिनु हरि नामु धिआए ॥१॥
LINE 15
ਮਃ
Third Mahalaa:
मः ३ ॥
LINE 16
ਅੰਤਰਿਕਪਟੁਮਨਮੁਖਅਗਿਆਨੀਰਸਨਾਝੂਠੁਬੋਲਾਇ
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ);
Within the ignorant self-willed manmukh is deception; with his tongue, he speaks lies.
अंतरि कपटु मनमुख अगिआनी रसना झूठु बोलाइ ॥
LINE 17
ਕਪਟਿਕੀਤੈਹਰਿਪੁਰਖੁਭੀਜੈਨਿਤਵੇਖੈਸੁਣੈਸੁਭਾਇ
(ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ।
Practicing deception, he does not please the Lord God, who always sees and hears with natural ease.
कपटि कीतै हरि पुरखु न भीजै नित वेखै सुणै सुभाइ ॥
LINE 18
ਦੂਜੈਭਾਇਜਾਇਜਗੁਪਰਬੋਧੈਬਿਖੁਮਾਇਆਮੋਹਸੁਆਇ
(ਮਨਮੁਖ) ਆਪ ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ; ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।
In the love of duality, he goes to instruct the world, but he is engrossed in the poison of Maya and attachment to pleasure.
दूजै भाइ जाइ जगु परबोधै बिखु माइआ मोह सुआइ ॥
LINE 19
ਇਤੁਕਮਾਣੈਸਦਾਦੁਖੁਪਾਵੈਜੰਮੈਮਰੈਫਿਰਿਆਵੈਜਾਇ
ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ,
By doing so, he suffers in constant pain; he is born and then dies, and comes and goes again and again.
इतु कमाणै सदा दुखु पावै जंमै मरै फिरि आवै जाइ ॥
LINE 20
ਸਹਸਾਮੂਲਿਚੁਕਈਵਿਚਿਵਿਸਟਾਪਚੈਪਚਾਇ
ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।
His doubts do not leave him at all, and he rots away in manure.
सहसा मूलि न चुकई विचि विसटा पचै पचाइ ॥
LINE 21
ਜਿਸਨੋਕ੍ਰਿਪਾਕਰੇਮੇਰਾਸੁਆਮੀਤਿਸੁਗੁਰਕੀਸਿਖਸੁਣਾਇ
ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ;
One, unto whom my Lord Master shows His Mercy, listens to the Guru's Teachings.
जिस नो क्रिपा करे मेरा सुआमी तिसु गुर की सिख सुणाइ ॥
LINE 22
ਹਰਿਨਾਮੁਧਿਆਵੈਹਰਿਨਾਮੋਗਾਵੈਹਰਿਨਾਮੋਅੰਤਿਛਡਾਇ॥੨॥
ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ॥੨॥
He meditates on the Lord's Name, and sings the Lord's Name; in the end, the Lord's Name will deliver him. ||2||
हरि नामु धिआवै हरि नामो गावै हरि नामो अंति छडाइ ॥२॥
LINE 23
ਪਉੜੀ
Pauree:
पउड़ी ॥
LINE 24
ਜਿਨਾਹੁਕਮੁਮਨਾਇਓਨੁਤੇਪੂਰੇਸੰਸਾਰਿ
ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ,
Those who obey the Hukam of the Lord's Command, are the perfect persons in the world.
जिना हुकमु मनाइओनु ते पूरे संसारि ॥
LINE 25
ਸਾਹਿਬੁਸੇਵਨਿੑਆਪਣਾਪੂਰੈਸਬਦਿਵੀਚਾਰਿ
ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ,
They serve their Lord Master, and reflect upon the Perfect Word of the Shabad.
साहिबु सेवनि आपणा पूरै सबदि वीचारि ॥
LINE 26
ਹਰਿਕੀਸੇਵਾਚਾਕਰੀਸਚੈਸਬਦਿਪਿਆਰਿ
ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ)।
They serve the Lord, and love the True Word of the Shabad.
हरि की सेवा चाकरी सचै सबदि पिआरि ॥
LINE 27
ਹਰਿਕਾਮਹਲੁਤਿਨੑੀਪਾਇਆਜਿਨੑਹਉਮੈਵਿਚਹੁਮਾਰਿ
ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
They attain the Mansion of the Lord's Presence, as they eradicate egotism from within.
हरि का महलु तिनी पाइआ जिन हउमै विचहु मारि ॥
LINE 28
ਨਾਨਕਗੁਰਮੁਖਿਮਿਲਿਰਹੇਜਪਿਹਰਿਨਾਮਾਉਰਧਾਰਿ॥੧੦॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ॥੧੦॥
O Nanak, the Gurmukhs remain united with Him, chanting the Name of the Lord, and enshrining it within their hearts. ||10||
नानक गुरमुखि मिलि रहे जपि हरि नामा उर धारि ॥१०॥
LINE 29
ਸਲੋਕੁਮਃ
Shalok, Third Mahalaa:
सलोकु मः ३ ॥
LINE 30
ਗੁਰਮੁਖਿਧਿਆਨਸਹਜਧੁਨਿਉਪਜੈਸਚਿਨਾਮਿਚਿਤੁਲਾਇਆ
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ,
The Gurmukh meditates on the Lord; the celestial sound-current resounds within him, and he focuses his consciousness on the True Name.
गुरमुखि धिआन सहज धुनि उपजै सचि नामि चितु लाइआ ॥
LINE 31
ਗੁਰਮੁਖਿਅਨਦਿਨੁਰਹੈਰੰਗਿਰਾਤਾਹਰਿਕਾਨਾਮੁਮਨਿਭਾਇਆ
ਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਉਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ।
The Gurmukh remains imbued with the Lord's Love, night and day; his mind is pleased with the Name of the Lord.
गुरमुखि अनदिनु रहै रंगि राता हरि का नामु मनि भाइआ ॥
LINE 32
ਗੁਰਮੁਖਿਹਰਿਵੇਖਹਿਗੁਰਮੁਖਿਹਰਿਬੋਲਹਿਗੁਰਮੁਖਿਹਰਿਸਹਜਿਰੰਗੁਲਾਇਆ
ਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ।
The Gurmukh beholds the Lord, the Gurmukh speaks of the Lord, and the Gurmukh naturally loves the Lord.
गुरमुखि हरि वेखहि गुरमुखि हरि बोलहि गुरमुखि हरि सहजि रंगु लाइआ ॥
LINE 33
ਨਾਨਕਗੁਰਮੁਖਿਗਿਆਨੁਪਰਾਪਤਿਹੋਵੈਤਿਮਰਅਗਿਆਨੁਅਧੇਰੁਚੁਕਾਇਆ
ਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ;
O Nanak, the Gurmukh attains spiritual wisdom, and the pitch-black darkness of ignorance is dispelled.
नानक गुरमुखि गिआनु परापति होवै तिमर अगिआनु अधेरु चुकाइआ ॥
LINE 34
ਜਿਸਨੋਕਰਮੁਹੋਵੈਧੁਰਿਪੂਰਾਤਿਨਿਗੁਰਮੁਖਿਹਰਿਨਾਮੁਧਿਆਇਆ॥੧॥
ਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ ॥੧॥
One who is blessed by the Perfect Lord's Grace - as Gurmukh, he meditates on the Lord's Name. ||1||
जिस नो करमु होवै धुरि पूरा तिनि गुरमुखि हरि नामु धिआइआ ॥१॥
LINE 35
ਮਃ
Third Mahalaa:
मः ३ ॥
LINE 36
ਸਤਿਗੁਰੁਜਿਨਾਸੇਵਿਓਸਬਦਿਲਗੋਪਿਆਰੁ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਤੇ ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ,
Those who do not serve the True Guru do not embrace love for the Word of the Shabad.
सतिगुरु जिना न सेविओ सबदि न लगो पिआरु ॥
LINE 37
ਸਹਜੇਨਾਮੁਧਿਆਇਆਕਿਤੁਆਇਆਸੰਸਾਰਿ
ਅਤੇ ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ?
They do not meditate on the Celestial Naam, the Name of the Lord - why did they even bother to come into the world?
सहजे नामु न धिआइआ कितु आइआ संसारि ॥
LINE 38
ਫਿਰਿਫਿਰਿਜੂਨੀਪਾਈਐਵਿਸਟਾਸਦਾਖੁਆਰੁ
ਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ।
Time and time again, they are reincarnated, and they rot away forever in manure.
फिरि फिरि जूनी पाईऐ विसटा सदा खुआरु ॥
LINE 39
ਕੂੜੈਲਾਲਚਿਲਗਿਆਨਾਉਰਵਾਰੁਪਾਰੁ
(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਹੀ ਪਰਲਾ ਬੰਨਾ।
They are attached to false greed; they are not on this shore, nor on the one beyond.
कूड़ै लालचि लगिआ ना उरवारु न पारु ॥
ਅੰਗ 512 Santhya practice
0:00 / 0:00