ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 509
ਅੰਗ 509Preparing audio…
0:00 0:00
LINE 01
ਹਰਿਨਾਮੁਪਾਇਆਜਨਮੁਬਿਰਥਾਗਵਾਇਆਨਾਨਕਜਮੁਮਾਰਿਕਰੇਖੁਆਰ॥੨॥
ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥
They do not obtain the Lord's Name, and they waste away their lives in vain; O Nanak, the Messenger of Death punishes and dishonors them. ||2||
हरि नामु न पाइआ जनमु बिरथा गवाइआ नानक जमु मारि करे खुआर ॥२॥
LINE 02
ਪਉੜੀ
Pauree:
पउड़ी ॥
LINE 03
ਆਪਣਾਆਪੁਉਪਾਇਓਨੁਤਦਹੁਹੋਰੁਕੋਈ
ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,
He created Himself - at that time, there was no other.
आपणा आपु उपाइओनु तदहु होरु न कोई ॥
LINE 04
ਮਤਾਮਸੂਰਤਿਆਪਿਕਰੇਜੋਕਰੇਸੁਹੋਈ
ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ।
He consulted Himself for advice, and what He did came to pass.
मता मसूरति आपि करे जो करे सु होई ॥
LINE 05
ਤਦਹੁਆਕਾਸੁਪਾਤਾਲੁਹੈਨਾਤ੍ਰੈਲੋਈ
ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,
At that time, there were no Akaashic Ethers, no nether regions, nor the three worlds.
तदहु आकासु न पातालु है ना त्रै लोई ॥
LINE 06
ਤਦਹੁਆਪੇਆਪਿਨਿਰੰਕਾਰੁਹੈਨਾਓਪਤਿਹੋਈ
ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।
At that time, only the Formless Lord Himself existed - there was no creation.
तदहु आपे आपि निरंकारु है ना ओपति होई ॥
LINE 07
ਜਿਉਤਿਸੁਭਾਵੈਤਿਵੈਕਰੇਤਿਸੁਬਿਨੁਅਵਰੁਕੋਈ॥੧॥
ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥
As it pleased Him, so did He act; without Him, there was no other. ||1||
जिउ तिसु भावै तिवै करे तिसु बिनु अवरु न कोई ॥१॥
LINE 08
ਸਲੋਕੁਮਃ
Shalok, Third Mahalaa:
सलोकु मः ३ ॥
LINE 09
ਸਾਹਿਬੁਮੇਰਾਸਦਾਹੈਦਿਸੈਸਬਦੁਕਮਾਇ
ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ,
My Master is eternal. He is seen by practicing the Word of the Shabad.
साहिबु मेरा सदा है दिसै सबदु कमाइ ॥
LINE 10
ਓਹੁਅਉਹਾਣੀਕਦੇਨਾਹਿਨਾਆਵੈਨਾਜਾਇ
ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ।
He never perishes; He does not come or go in reincarnation.
ओहु अउहाणी कदे नाहि ना आवै ना जाइ ॥
LINE 11
ਸਦਾਸਦਾਸੋਸੇਵੀਐਜੋਸਭਮਹਿਰਹੈਸਮਾਇ
ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।
So serve Him, forever and ever; He is contained in all.
सदा सदा सो सेवीऐ जो सभ महि रहै समाइ ॥
LINE 12
ਅਵਰੁਦੂਜਾਕਿਉਸੇਵੀਐਜੰਮੈਤੈਮਰਿਜਾਇ
(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,
Why serve another who is born, and then dies?
अवरु दूजा किउ सेवीऐ जंमै तै मरि जाइ ॥
LINE 13
ਨਿਹਫਲੁਤਿਨਕਾਜੀਵਿਆਜਿਖਸਮੁਜਾਣਹਿਆਪਣਾਅਵਰੀਕਉਚਿਤੁਲਾਇ
ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ।
Fruitless is the life of those who do not know their Lord and Master, and who center their consciousness on others.
निहफलु तिन का जीविआ जि खसमु न जाणहि आपणा अवरी कउ चितु लाइ ॥
LINE 14
ਨਾਨਕਏਵਜਾਪਈਕਰਤਾਕੇਤੀਦੇਇਸਜਾਇ॥੧॥
ਹੇ ਨਾਨਕ! ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਪਤਾ ਨਹੀਂ ਲਗਦੀ ॥੧॥
O Nanak, it cannot be known, how much punishment the Creator shall inflict on them. ||1||
नानक एव न जापई करता केती देइ सजाइ ॥१॥
LINE 15
ਮਃ
Third Mahalaa:
मः ३ ॥
LINE 16
ਸਚਾਨਾਮੁਧਿਆਈਐਸਭੋਵਰਤੈਸਚੁ
ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,
Meditate on the True Name; the True Lord is pervading everywhere.
सचा नामु धिआईऐ सभो वरतै सचु ॥
LINE 17
ਨਾਨਕਹੁਕਮੁਬੁਝਿਪਰਵਾਣੁਹੋਇਤਾਫਲੁਪਾਵੈਸਚੁ
ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।
O Nanak, by understanding the Hukam of the Lord's Command, one becomes acceptable, and then obtains the fruit of Truth.
नानक हुकमु बुझि परवाणु होइ ता फलु पावै सचु ॥
LINE 18
ਕਥਨੀਬਦਨੀਕਰਤਾਫਿਰੈਹੁਕਮੈਮੂਲਿਬੁਝਈਅੰਧਾਕਚੁਨਿਕਚੁ॥੨॥
ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥
He wanders around babbling and speaking, but he does not understand the Lord's Command at all. He is blind, the falsest of the false. ||2||
कथनी बदनी करता फिरै हुकमै मूलि न बुझई अंधा कचु निकचु ॥२॥
LINE 19
ਪਉੜੀ
Pauree:
पउड़ी ॥
LINE 20
ਸੰਜੋਗੁਵਿਜੋਗੁਉਪਾਇਓਨੁਸ੍ਰਿਸਟੀਕਾਮੂਲੁਰਚਾਇਆ
ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।
Creating union and separation, He laid the foundations of the Universe.
संजोगु विजोगु उपाइओनु स्रिसटी का मूलु रचाइआ ॥
LINE 21
ਹੁਕਮੀਸ੍ਰਿਸਟਿਸਾਜੀਅਨੁਜੋਤੀਜੋਤਿਮਿਲਾਇਆ
ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ।
By His Command, the Lord of Light fashioned the Universe, and infused His Divine Light into it.
हुकमी स्रिसटि साजीअनु जोती जोति मिलाइआ ॥
LINE 22
ਜੋਤੀਹੂੰਸਭੁਚਾਨਣਾਸਤਿਗੁਰਿਸਬਦੁਸੁਣਾਇਆ
ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ।
From the Lord of Light, all light originates. The True Guru proclaims the Word of the Shabad.
जोती हूं सभु चानणा सतिगुरि सबदु सुणाइआ ॥
LINE 23
ਬ੍ਰਹਮਾਬਿਸਨੁਮਹੇਸੁਤ੍ਰੈਗੁਣਸਿਰਿਧੰਧੈਲਾਇਆ
ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।
Brahma, Vishnu and Shiva, under the influence of the three dispositions, were put to their tasks.
ब्रहमा बिसनु महेसु त्रै गुण सिरि धंधै लाइआ ॥
LINE 24
ਮਾਇਆਕਾਮੂਲੁਰਚਾਇਓਨੁਤੁਰੀਆਸੁਖੁਪਾਇਆ॥੨॥
ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥
He created the root of Maya, and the peace obtained in the fourth state of consciousness. ||2||
माइआ का मूलु रचाइओनु तुरीआ सुखु पाइआ ॥२॥
LINE 25
ਸਲੋਕੁਮਃ
Shalok, Third Mahalaa:
सलोकु मः ३ ॥
LINE 26
ਸੋਜਪੁਸੋਤਪੁਜਿਸਤਿਗੁਰਭਾਵੈ
ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),
That alone is chanting, and that alone is deep meditation, which is pleasing to the True Guru.
सो जपु सो तपु जि सतिगुर भावै ॥
LINE 27
ਸਤਿਗੁਰਕੈਭਾਣੈਵਡਿਆਈਪਾਵੈ
ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।
Pleasing the True Guru, glorious greatness is obtained.
सतिगुर कै भाणै वडिआई पावै ॥
LINE 28
ਨਾਨਕਆਪੁਛੋਡਿਗੁਰਮਾਹਿਸਮਾਵੈ॥੧॥
ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥
O Nanak, renouncing self-conceit, one merges into the Guru. ||1||
नानक आपु छोडि गुर माहि समावै ॥१॥
LINE 29
ਮਃ
Third Mahalaa:
मः ३ ॥
LINE 30
ਗੁਰਕੀਸਿਖਕੋਵਿਰਲਾਲੇਵੈ
ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ),
How rare are those who receive the Guru's Teachings.
गुर की सिख को विरला लेवै ॥
LINE 31
ਨਾਨਕਜਿਸੁਆਪਿਵਡਿਆਈਦੇਵੈ॥੨॥
ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ ॥੨॥
O Nanak, he alone receives it, whom the Lord Himself blesses with glorious greatness. ||2||
नानक जिसु आपि वडिआई देवै ॥२॥
LINE 32
ਪਉੜੀ
Pauree:
पउड़ी ॥
LINE 33
ਮਾਇਆਮੋਹੁਅਗਿਆਨੁਹੈਬਿਖਮੁਅਤਿਭਾਰੀ
ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ;
Emotional attachment to Maya is spiritual darkness; it is very difficult and such a heavy load.
माइआ मोहु अगिआनु है बिखमु अति भारी ॥
LINE 34
ਪਥਰਪਾਪਬਹੁਲਦਿਆਕਿਉਤਰੀਐਤਾਰੀ
ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ)।
Loaded with so very many stones of sin, how can the boat cross over?
पथर पाप बहु लदिआ किउ तरीऐ तारी ॥
LINE 35
ਅਨਦਿਨੁਭਗਤੀਰਤਿਆਹਰਿਪਾਰਿਉਤਾਰੀ
ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ,
Those who are attuned to the Lord's devotional worship night and day are carried across.
अनदिनु भगती रतिआ हरि पारि उतारी ॥
LINE 36
ਗੁਰਸਬਦੀਮਨੁਨਿਰਮਲਾਹਉਮੈਛਡਿਵਿਕਾਰੀ
ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ।
Under the Instruction of the Guru's Shabad, one sheds egotism and corruption, and the mind becomes immaculate.
गुर सबदी मनु निरमला हउमै छडि विकारी ॥
LINE 37
ਹਰਿਹਰਿਨਾਮੁਧਿਆਈਐਹਰਿਹਰਿਨਿਸਤਾਰੀ॥੩॥
(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ 'ਮਾਇਆ-ਮੋਹ' ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥
Meditate on the Name of the Lord, Har, Har; the Lord, Har, Har, is our Saving Grace. ||3||
हरि हरि नामु धिआईऐ हरि हरि निसतारी ॥३॥
LINE 38
ਸਲੋਕੁ
Shalok:
सलोकु ॥
LINE 39
ਕਬੀਰਮੁਕਤਿਦੁਆਰਾਸੰਕੁੜਾਰਾਈਦਸਵੈਭਾਇ
ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ;
O Kabeer, the gate of liberation is narrow, less than one-tenth of a mustard seed.
कबीर मुकति दुआरा संकुड़ा राई दसवै भाइ ॥
LINE 40
ਮਨੁਤਉਮੈਗਲੁਹੋਇਰਹਾਨਿਕਸਿਆਕਿਉਕਰਿਜਾਇ
ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ?
The mind has become as big as an elephant; how can it pass through this gate?
मनु तउ मैगलु होइ रहा निकसिआ किउ करि जाइ ॥
LINE 41
ਐਸਾਸਤਿਗੁਰੁਜੇਮਿਲੈਤੁਠਾਕਰੇਪਸਾਉ
ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ,
If one meets such a True Guru, by His Pleasure, He shows His Mercy.
ऐसा सतिगुरु जे मिलै तुठा करे पसाउ ॥
LINE 42
ਮੁਕਤਿਦੁਆਰਾਮੋਕਲਾਸਹਜੇਆਵਉਜਾਉ॥੧॥
ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ॥੧॥
Then, the gate of liberation becomes wide open, and the soul easily passes through. ||1||
मुकति दुआरा मोकला सहजे आवउ जाउ ॥१॥
LINE 43
ਮਃ
Third Mahalaa:
मः ३ ॥
LINE 44
ਨਾਨਕਮੁਕਤਿਦੁਆਰਾਅਤਿਨੀਕਾਨਾਨੑਾਹੋਇਸੁਜਾਇ
ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ।
O Nanak, the gate of liberation is very narrow; only the very tiny can pass through.
नानक मुकति दुआरा अति नीका नाना होइ सु जाइ ॥
LINE 45
ਹਉਮੈਮਨੁਅਸਥੂਲੁਹੈਕਿਉਕਰਿਵਿਚੁਦੇਜਾਇ
ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?
Through egotism, the mind has become bloated. How can it pass through?
हउमै मनु असथूलु है किउ करि विचु दे जाइ ॥
LINE 46
ਸਤਿਗੁਰਮਿਲਿਐਹਉਮੈਗਈਜੋਤਿਰਹੀਸਭਆਇ
ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,
Meeting the True Guru, egotism departs, and one is filled with the Divine Light.
सतिगुर मिलिऐ हउमै गई जोति रही सभ आइ ॥
ਅੰਗ 509 Santhya practice
0:00 / 0:00