ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 487
ਅੰਗ 487Preparing audio…
0:00 0:00
LINE 01
ਤਾਮਹਿਮਗਨਹੋਤਤੇਰੋਜਨੁ॥੨॥
ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ॥੨॥
Your humble servant is not engrossed in them. ||2||
ता महि मगन होत न तेरो जनु ॥२॥
LINE 02
ਪ੍ਰੇਮਕੀਜੇਵਰੀਬਾਧਿਓਤੇਰੋਜਨ
ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ।
Your humble servant is tied by the rope of Your Love.
प्रेम की जेवरी बाधिओ तेरो जन ॥
LINE 03
ਕਹਿਰਵਿਦਾਸਛੂਟਿਬੋਕਵਨਗੁਨ॥੩॥੪॥
ਰਵਿਦਾਸ ਆਖਦਾ ਹੈ-ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ॥੩॥੪॥
Says Ravi Daas, what benefit would I get by escaping from it? ||3||4||
कहि रविदास छूटिबो कवन गुन ॥३॥४॥
LINE 04
ਆਸਾ
Aasaa:
आसा ॥
LINE 05
ਹਰਿਹਰਿਹਰਿਹਰਿਹਰਿਹਰਿਹਰੇ
ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ,
The Lord, Har, Har, Har, Har, Har, Har, Haray.
हरि हरि हरि हरि हरि हरि हरे ॥
LINE 06
ਹਰਿਸਿਮਰਤਜਨਗਏਨਿਸਤਰਿਤਰੇ॥੧॥ਰਹਾਉ
ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥
Meditating on the Lord, the humble are carried across to salvation. ||1||Pause||
हरि सिमरत जन गए निसतरि तरे ॥१॥ रहाउ ॥
LINE 07
ਹਰਿਕੇਨਾਮਕਬੀਰਉਜਾਗਰ
ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ,
Through the Lord's Name, Kabeer became famous and respected.
हरि के नाम कबीर उजागर ॥
LINE 08
ਜਨਮਜਨਮਕੇਕਾਟੇਕਾਗਰ॥੧॥
ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ॥੧॥
The accounts of his past incarnations were torn up. ||1||
जनम जनम के काटे कागर ॥१॥
LINE 09
ਨਿਮਤਨਾਮਦੇਉਦੂਧੁਪੀਆਇਆ
ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ (ਗੋਬਿੰਦ ਰਾਇ) ਨੂੰ ਦੁੱਧ ਪਿਆਇਆ ਸੀ,
Because of Naam Dayv's devotion, the Lord drank the milk he offered.
निमत नामदेउ दूधु पीआइआ ॥
LINE 10
ਤਉਜਗਜਨਮਸੰਕਟਨਹੀਆਇਆ॥੨॥
ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ॥੨॥
He shall not have to suffer the pains of reincarnation into the world again. ||2||
तउ जग जनम संकट नही आइआ ॥२॥
LINE 11
ਜਨਰਵਿਦਾਸਰਾਮਰੰਗਿਰਾਤਾ
ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ।
Servant Ravi Daas is imbued with the Lord's Love.
जन रविदास राम रंगि राता ॥
LINE 12
ਇਉਗੁਰਪਰਸਾਦਿਨਰਕਨਹੀਜਾਤਾ॥੩॥੫॥
ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ॥੩॥੫॥
By Guru's Grace, he shall not have to go to hell. ||3||5||
इउ गुर परसादि नरक नही जाता ॥३॥५॥
LINE 13
ਮਾਟੀਕੋਪੁਤਰਾਕੈਸੇਨਚਤੁਹੈ
(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ);
How does the puppet of clay dance?
माटी को पुतरा कैसे नचतु है ॥
LINE 14
ਦੇਖੈਦੇਖੈਸੁਨੈਬੋਲੈਦਉਰਿਓਫਿਰਤੁਹੈ॥੧॥ਰਹਾਉ
(ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ॥੧॥ ਰਹਾਉ ॥
He looks and listens, hears and speaks, and runs around. ||1||Pause||
देखै देखै सुनै बोलै दउरिओ फिरतु है ॥१॥ रहाउ ॥
LINE 15
ਜਬਕਛੁਪਾਵੈਤਬਗਰਬੁਕਰਤੁਹੈ
ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ;
When he acquires something, he is inflated with ego.
जब कछु पावै तब गरबु करतु है ॥
LINE 16
ਮਾਇਆਗਈਤਬਰੋਵਨੁਲਗਤੁਹੈ॥੧॥
ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥
But when his wealth is gone, then he cries and bewails. ||1||
माइआ गई तब रोवनु लगतु है ॥१॥
LINE 17
ਮਨਬਚਕ੍ਰਮਰਸਕਸਹਿਲੁਭਾਨਾ
ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ,
In thought, word and deed, he is attached to the sweet and tangy flavors.
मन बच क्रम रस कसहि लुभाना ॥
LINE 18
ਬਿਨਸਿਗਇਆਜਾਇਕਹੂੰਸਮਾਨਾ॥੨॥
(ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ॥੨॥
When he dies, no one knows where he has gone. ||2||
बिनसि गइआ जाइ कहूं समाना ॥२॥
LINE 19
ਕਹਿਰਵਿਦਾਸਬਾਜੀਜਗੁਭਾਈ
ਰਵਿਦਾਸ ਆਖਦਾ ਹੈ, ਇਹ ਜਗਤ ਇਕ ਖੇਡ ਹੀ ਹੈ,
Says Ravi Daas, the world is just a dramatic play, O Siblings of Destiny.
कहि रविदास बाजी जगु भाई ॥
LINE 20
ਬਾਜੀਗਰਸਉਮੋੁਹਿਪ੍ਰੀਤਿਬਨਿਆਈ॥੩॥੬॥
ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ॥੩॥੬॥
I have enshrined love for the Lord, the star of the show. ||3||6||
बाजीगर सउ मुोहि प्रीति बनि आई ॥३॥६॥
LINE 21
ਆਸਾਬਾਣੀਭਗਤਧੰਨੇਜੀਕੀ
ਰਾਗ ਆਸਾ ਵਿੱਚ ਭਗਤ ਧੰਨੇ ਜੀ ਦੀ ਬਾਣੀ।
Aasaa, The Word Of Devotee Dhanna Jee:
आसा बाणी भगत धंने जी की ॥
LINE 22
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 23
ਭ੍ਰਮਤਫਿਰਤਬਹੁਜਨਮਬਿਲਾਨੇਤਨੁਮਨੁਧਨੁਨਹੀਧੀਰੇ
(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ।
I wandered through countless incarnations, but mind, body and wealth never remain stable.
भ्रमत फिरत बहु जनम बिलाने तनु मनु धनु नही धीरे ॥
LINE 24
ਲਾਲਚਬਿਖੁਕਾਮਲੁਬਧਰਾਤਾਮਨਿਬਿਸਰੇਪ੍ਰਭਹੀਰੇ॥੧॥ਰਹਾਉ
ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ॥੧॥ ਰਹਾਉ ॥
Attached to, and stained by the poisons of sexual desire and greed, the mind has forgotten the jewel of the Lord. ||1||Pause||
लालच बिखु काम लुबध राता मनि बिसरे प्रभ हीरे ॥१॥ रहाउ ॥
LINE 25
ਬਿਖੁਫਲਮੀਠਲਗੇਮਨਬਉਰੇਚਾਰਬਿਚਾਰਜਾਨਿਆ
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ;
The poisonous fruit seems sweet to the demented mind, which does not know the difference between good and evil.
बिखु फल मीठ लगे मन बउरे चार बिचार न जानिआ ॥
LINE 26
ਗੁਨਤੇਪ੍ਰੀਤਿਬਢੀਅਨਭਾਂਤੀਜਨਮਮਰਨਫਿਰਿਤਾਨਿਆ॥੧॥
ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥੧॥
Turning away from virtue, his love for other things increases, and he weaves again the web of birth and death. ||1||
गुन ते प्रीति बढी अन भांती जनम मरन फिरि तानिआ ॥१॥
LINE 27
ਜੁਗਤਿਜਾਨਿਨਹੀਰਿਦੈਨਿਵਾਸੀਜਲਤਜਾਲਜਮਫੰਧਪਰੇ
ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ।
He does not know the way to the Lord, who dwells within his heart; burning in the trap, he is caught by the noose of death.
जुगति जानि नही रिदै निवासी जलत जाल जम फंध परे ॥
LINE 28
ਬਿਖੁਫਲਸੰਚਿਭਰੇਮਨਐਸੇਪਰਮਪੁਰਖਪ੍ਰਭਮਨਬਿਸਰੇ॥੨॥
ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥੨॥
Gathering the poisonous fruits, he fills his mind with them, and he forgets God, the Supreme Being, from his mind. ||2||
बिखु फल संचि भरे मन ऐसे परम पुरख प्रभ मन बिसरे ॥२॥
LINE 29
ਗਿਆਨਪ੍ਰਵੇਸੁਗੁਰਹਿਧਨੁਦੀਆਧਿਆਨੁਮਾਨੁਮਨਏਕਮਏ
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ;
The Guru has given the wealth of spiritual wisdom; practicing meditation, the mind becomes one with Him.
गिआन प्रवेसु गुरहि धनु दीआ धिआनु मानु मन एक मए ॥
LINE 30
ਪ੍ਰੇਮਭਗਤਿਮਾਨੀਸੁਖੁਜਾਨਿਆਤ੍ਰਿਪਤਿਅਘਾਨੇਮੁਕਤਿਭਏ॥੩॥
ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ ॥੩॥
Embracing loving devotional worship for the Lord, I have come to know peace; satisfied and satiated, I have been liberated. ||3||
प्रेम भगति मानी सुखु जानिआ त्रिपति अघाने मुकति भए ॥३॥
LINE 31
ਜੋਤਿਸਮਾਇਸਮਾਨੀਜਾਕੈਅਛਲੀਪ੍ਰਭੁਪਹਿਚਾਨਿਆ
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।
One who is filled with the Divine Light, recognizes the undeceivable Lord God.
जोति समाइ समानी जा कै अछली प्रभु पहिचानिआ ॥
LINE 32
ਧੰਨੈਧਨੁਪਾਇਆਧਰਣੀਧਰੁਮਿਲਿਜਨਸੰਤਸਮਾਨਿਆ॥੪॥੧॥
ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੪॥੧॥
Dhanna has obtained the Lord, the Sustainer of the World, as his wealth; meeting the humble Saints, he merges in the Lord. ||4||1||
धंनै धनु पाइआ धरणीधरु मिलि जन संत समानिआ ॥४॥१॥
LINE 33
ਮਹਲਾ
Fifth Mahalaa:
महला ५ ॥
LINE 34
ਗੋਬਿੰਦਗੋਬਿੰਦਗੋਬਿੰਦਸੰਗਿਨਾਮਦੇਉਮਨੁਲੀਣਾ
(ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ।
Naam Dayv's mind was absorbed into God, Gobind, Gobind, Gobind.
गोबिंद गोबिंद गोबिंद संगि नामदेउ मनु लीणा ॥
LINE 35
ਆਢਦਾਮਕੋਛੀਪਰੋਹੋਇਓਲਾਖੀਣਾ॥੧॥ਰਹਾਉ
(ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ॥੧॥ ਰਹਾਉ ॥
The calico-printer, worth half a shell, became worth millions. ||1||Pause||
आढ दाम को छीपरो होइओ लाखीणा ॥१॥ रहाउ ॥
LINE 36
ਬੁਨਨਾਤਨਨਾਤਿਆਗਿਕੈਪ੍ਰੀਤਿਚਰਨਕਬੀਰਾ
(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ;
Abandoning weaving and stretching thread, Kabeer enshrined love for the Lord's lotus feet.
बुनना तनना तिआगि कै प्रीति चरन कबीरा ॥
LINE 37
ਨੀਚਕੁਲਾਜੋਲਾਹਰਾਭਇਓਗੁਨੀਯਗਹੀਰਾ॥੧॥
ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ ॥੧॥
A weaver from a lowly family, he became an ocean of excellence. ||1||
नीच कुला जोलाहरा भइओ गुनीय गहीरा ॥१॥
LINE 38
ਰਵਿਦਾਸੁਢੁਵੰਤਾਢੋਰਨੀਤਿਤਿਨਿਤਿਆਗੀਮਾਇਆ
ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ,
Ravi Daas, who used to carry dead cows every day, renounced the world of Maya.
रविदासु ढुवंता ढोर नीति तिनि तिआगी माइआ ॥
LINE 39
ਪਰਗਟੁਹੋਆਸਾਧਸੰਗਿਹਰਿਦਰਸਨੁਪਾਇਆ॥੨॥
ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ ॥੨॥
He became famous in the Saadh Sangat, the Company of the Holy, and obtained the Blessed Vision of the Lord's Darshan. ||2||
परगटु होआ साधसंगि हरि दरसनु पाइआ ॥२॥
LINE 40
ਸੈਨੁਨਾਈਬੁਤਕਾਰੀਆਓਹੁਘਰਿਘਰਿਸੁਨਿਆ
ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ,
Sain, the barber, the village drudge, became famous in each and every house.
सैनु नाई बुतकारीआ ओहु घरि घरि सुनिआ ॥
LINE 41
ਹਿਰਦੇਵਸਿਆਪਾਰਬ੍ਰਹਮੁਭਗਤਾਮਹਿਗਨਿਆ॥੩॥
ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ ॥੩॥
The Supreme Lord God dwelled in his heart, and he was counted among the devotees. ||3||
हिरदे वसिआ पारब्रहमु भगता महि गनिआ ॥३॥
ਅੰਗ 487 Santhya practice
0:00 / 0:00