ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 325
ਅੰਗ 325Preparing audio…
0:00 0:00
LINE 01
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 02
ਅੰਧਕਾਰਸੁਖਿਕਬਹਿਸੋਈਹੈ
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
In the darkness, no one can sleep in peace.
अंधकार सुखि कबहि न सोई है ॥
LINE 03
ਰਾਜਾਰੰਕੁਦੋਊਮਿਲਿਰੋਈਹੈ॥੧॥
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
The king and the pauper both weep and cry. ||1||
राजा रंकु दोऊ मिलि रोई है ॥१॥
LINE 04
ਜਉਪੈਰਸਨਾਰਾਮੁਕਹਿਬੋ
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
As long as the tongue does not chant the Lord's Name,
जउ पै रसना रामु न कहिबो ॥
LINE 05
ਉਪਜਤਬਿਨਸਤਰੋਵਤਰਹਿਬੋ॥੧॥ਰਹਾਉ
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
the person continues coming and going in reincarnation, crying out in pain. ||1||Pause||
उपजत बिनसत रोवत रहिबो ॥१॥ रहाउ ॥
LINE 06
ਜਸਦੇਖੀਐਤਰਵਰਕੀਛਾਇਆ
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
It is like the shadow of a tree;
जस देखीऐ तरवर की छाइआ ॥
LINE 07
ਪ੍ਰਾਨਗਏਕਹੁਕਾਕੀਮਾਇਆ॥੨॥
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
when the breath of life passes out of the mortal being, tell me, what becomes of his wealth? ||2||
प्रान गए कहु का की माइआ ॥२॥
LINE 08
ਜਸਜੰਤੀਮਹਿਜੀਉਸਮਾਨਾ
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
It is like the music contained in the instrument;
जस जंती महि जीउ समाना ॥
LINE 09
ਮੂਏਮਰਮੁਕੋਕਾਕਰਜਾਨਾ॥੩॥
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
how can anyone know the secret of the dead? ||3||
मूए मरमु को का कर जाना ॥३॥
LINE 10
ਹੰਸਾਸਰਵਰੁਕਾਲੁਸਰੀਰ
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
Like the swan on the lake, death hovers over the body.
हंसा सरवरु कालु सरीर ॥
LINE 11
ਰਾਮਰਸਾਇਨਪੀਉਰੇਕਬੀਰ॥੪॥੮॥
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
Drink in the Lord's sweet elixir, Kabeer. ||4||8||
राम रसाइन पीउ रे कबीर ॥४॥८॥
LINE 12
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 13
ਜੋਤਿਕੀਜਾਤਿਜਾਤਿਕੀਜੋਤੀ
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
The creation is born of the Light, and the Light is in the creation.
जोति की जाति जाति की जोती ॥
LINE 14
ਤਿਤੁਲਾਗੇਕੰਚੂਆਫਲਮੋਤੀ॥੧॥
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
It bears two fruits: the false glass and the true pearl. ||1||
तितु लागे कंचूआ फल मोती ॥१॥
LINE 15
ਕਵਨੁਸੁਘਰੁਜੋਨਿਰਭਉਕਹੀਐ
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
Where is that home, which is said to be free of fear?
कवनु सु घरु जो निरभउ कहीऐ ॥
LINE 16
ਭਉਭਜਿਜਾਇਅਭੈਹੋਇਰਹੀਐ॥੧॥ਰਹਾਉ
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
There, fear is dispelled and one lives without fear. ||1||Pause||
भउ भजि जाइ अभै होइ रहीऐ ॥१॥ रहाउ ॥
LINE 17
ਤਟਿਤੀਰਥਿਨਹੀਮਨੁਪਤੀਆਇ
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
On the banks of sacred rivers, the mind is not appeased.
तटि तीरथि नही मनु पतीआइ ॥
LINE 18
ਚਾਰਅਚਾਰਰਹੇਉਰਝਾਇ॥੨॥
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
People remain entangled in good and bad deeds. ||2||
चार अचार रहे उरझाइ ॥२॥
LINE 19
ਪਾਪਪੁੰਨਦੁਇਏਕਸਮਾਨ
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
Sin and virtue are both the same.
पाप पुंन दुइ एक समान ॥
LINE 20
ਨਿਜਘਰਿਪਾਰਸੁਤਜਹੁਗੁਨਆਨ॥੩॥
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
In the home of your own being, is the Philosopher's Stone; renounce your search for any other virtue. ||3||
निज घरि पारसु तजहु गुन आन ॥३॥
LINE 21
ਕਬੀਰਨਿਰਗੁਣਨਾਮਰੋਸੁ
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
Kabeer: O worthless mortal, do not lose the Naam, the Name of the Lord.
कबीर निरगुण नाम न रोसु ॥
LINE 22
ਇਸੁਪਰਚਾਇਪਰਚਿਰਹੁਏਸੁ॥੪॥੯॥
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
Keep this mind of yours involved in this involvement. ||4||9||
इसु परचाइ परचि रहु एसु ॥४॥९॥
LINE 23
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 24
ਜੋਜਨਪਰਮਿਤਿਪਰਮਨੁਜਾਨਾ
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
He claims to know the Lord, who is beyond measure and beyond thought;
जो जन परमिति परमनु जाना ॥
LINE 25
ਬਾਤਨਹੀਬੈਕੁੰਠਸਮਾਨਾ॥੧॥
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
by mere words, he plans to enter heaven. ||1||
बातन ही बैकुंठ समाना ॥१॥
LINE 26
ਨਾਜਾਨਾਬੈਕੁੰਠਕਹਾਹੀ
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
I do not know where heaven is.
ना जाना बैकुंठ कहा ही ॥
LINE 27
ਜਾਨੁਜਾਨੁਸਭਿਕਹਹਿਤਹਾਹੀ॥੧॥ਰਹਾਉ
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
Everyone claims that he plans to go there. ||1||Pause||
जानु जानु सभि कहहि तहा ही ॥१॥ रहाउ ॥
LINE 28
ਕਹਨਕਹਾਵਨਨਹਪਤੀਅਈਹੈ
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
By mere talk, the mind is not appeased.
कहन कहावन नह पतीअई है ॥
LINE 29
ਤਉਮਨੁਮਾਨੈਜਾਤੇਹਉਮੈਜਈਹੈ॥੨॥
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
The mind is only appeased, when egotism is conquered. ||2||
तउ मनु मानै जा ते हउमै जई है ॥२॥
LINE 30
ਜਬਲਗੁਮਨਿਬੈਕੁੰਠਕੀਆਸ
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
As long as the mind is filled with the desire for heaven,
जब लगु मनि बैकुंठ की आस ॥
LINE 31
ਤਬਲਗੁਹੋਇਨਹੀਚਰਨਨਿਵਾਸੁ॥੩॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
he does not dwell at the Lord's Feet. ||3||
तब लगु होइ नही चरन निवासु ॥३॥
LINE 32
ਕਹੁਕਬੀਰਇਹਕਹੀਐਕਾਹਿ
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
Says Kabeer, unto whom should I tell this?
कहु कबीर इह कहीऐ काहि ॥
LINE 33
ਸਾਧਸੰਗਤਿਬੈਕੁੰਠੈਆਹਿ॥੪॥੧੦॥
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
The Saadh Sangat, the Company of the Holy, is heaven. ||4||10||
साधसंगति बैकुंठै आहि ॥४॥१०॥
LINE 34
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 35
ਉਪਜੈਨਿਪਜੈਨਿਪਜਿਸਮਾਈ
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
We are born, and we grow, and having grown, we pass away.
उपजै निपजै निपजि समाई ॥
LINE 36
ਨੈਨਹਦੇਖਤਇਹੁਜਗੁਜਾਈ॥੧॥
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
Before our very eyes, this world is passing away. ||1||
नैनह देखत इहु जगु जाई ॥१॥
LINE 37
ਲਾਜਮਰਹੁਕਹਹੁਘਰੁਮੇਰਾ
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
How can you not die of shame, claiming, "This world is mine"?
लाज न मरहु कहहु घरु मेरा ॥
LINE 38
ਅੰਤਕੀਬਾਰਨਹੀਕਛੁਤੇਰਾ॥੧॥ਰਹਾਉ
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
At the very last moment, nothing is yours. ||1||Pause||
अंत की बार नही कछु तेरा ॥१॥ रहाउ ॥
LINE 39
ਅਨਿਕਜਤਨਕਰਿਕਾਇਆਪਾਲੀ
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
Trying various methods, you cherish your body,
अनिक जतन करि काइआ पाली ॥
LINE 40
ਮਰਤੀਬਾਰਅਗਨਿਸੰਗਿਜਾਲੀ॥੨॥
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
but at the time of death, it is burned in the fire. ||2||
मरती बार अगनि संगि जाली ॥२॥
LINE 41
ਚੋਆਚੰਦਨੁਮਰਦਨਅੰਗਾ
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
You apply sandalwood oil to your limbs,
चोआ चंदनु मरदन अंगा ॥
LINE 42
ਸੋਤਨੁਜਲੈਕਾਠਕੈਸੰਗਾ॥੩॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
but that body is burned with the firewood. ||3||
सो तनु जलै काठ कै संगा ॥३॥
LINE 43
ਕਹੁਕਬੀਰਸੁਨਹੁਰੇਗੁਨੀਆ
ਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;
Says Kabeer, listen, O virtuous people:
कहु कबीर सुनहु रे गुनीआ ॥
LINE 44
ਬਿਨਸੈਗੋਰੂਪੁਦੇਖੈਸਭਦੁਨੀਆ॥੪॥੧੧॥
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
your beauty shall vanish, as the whole world watches. ||4||11||
बिनसैगो रूपु देखै सभ दुनीआ ॥४॥११॥
LINE 45
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 46
ਅਵਰਮੂਏਕਿਆਸੋਗੁਕਰੀਜੈ
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
Why do you cry and mourn, when another person dies?
अवर मूए किआ सोगु करीजै ॥
LINE 47
ਤਉਕੀਜੈਜਉਆਪਨਜੀਜੈ॥੧॥
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
Do so only if you yourself are to live. ||1||
तउ कीजै जउ आपन जीजै ॥१॥
LINE 48
ਮੈਮਰਉਮਰਿਬੋਸੰਸਾਰਾ
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
I shall not die as the rest of the world dies,
मै न मरउ मरिबो संसारा ॥
LINE 49
ਅਬਮੋਹਿਮਿਲਿਓਹੈਜੀਆਵਨਹਾਰਾ॥੧॥ਰਹਾਉ
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
for now I have met the life-giving Lord. ||1||Pause||
अब मोहि मिलिओ है जीआवनहारा ॥१॥ रहाउ ॥
LINE 50
ਇਆਦੇਹੀਪਰਮਲਮਹਕੰਦਾ
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
People anoint their bodies with fragrant oils,
इआ देही परमल महकंदा ॥
LINE 51
ਤਾਸੁਖਬਿਸਰੇਪਰਮਾਨੰਦਾ॥੨॥
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
and in that pleasure, they forget the supreme bliss. ||2||
ता सुख बिसरे परमानंदा ॥२॥
LINE 52
ਕੂਅਟਾਏਕੁਪੰਚਪਨਿਹਾਰੀ
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
There is one well, and five water-carriers.
कूअटा एकु पंच पनिहारी ॥
LINE 53
ਟੂਟੀਲਾਜੁਭਰੈਮਤਿਹਾਰੀ॥੩॥
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
Even though the rope is broken, the fools continue trying to draw water. ||3||
टूटी लाजु भरै मति हारी ॥३॥
LINE 54
ਕਹੁਕਬੀਰਇਕਬੁਧਿਬੀਚਾਰੀ
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
Says Kabeer, through contemplation, I have obtained this one understanding.
कहु कबीर इक बुधि बीचारी ॥
LINE 55
ਨਾਓਹੁਕੂਅਟਾਨਾਪਨਿਹਾਰੀ॥੪॥੧੨॥
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
There is no well, and no water-carrier. ||4||12||
ना ओहु कूअटा ना पनिहारी ॥४॥१२॥
LINE 56
ਗਉੜੀਕਬੀਰਜੀ
Gauree, Kabeer Jee:
गउड़ी कबीर जी ॥
LINE 57
ਅਸਥਾਵਰਜੰਗਮਕੀਟਪਤੰਗਾ
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
The mobile and immobile creatures, insects and moths
असथावर जंगम कीट पतंगा ॥
LINE 58
ਅਨਿਕਜਨਮਕੀਏਬਹੁਰੰਗਾ॥੧॥
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥
- in numerous lifetimes, I have passed through those many forms. ||1||
अनिक जनम कीए बहु रंगा ॥१॥
ਅੰਗ 325 Santhya practice
0:00 / 0:00