ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 30
ਅੰਗ 30Preparing audio…
0:00 0:00
LINE 01
ਹਰਿਜੀਉਸਦਾਧਿਆਇਤੂਗੁਰਮੁਖਿਏਕੰਕਾਰੁ॥੧॥ਰਹਾਉ
ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥
Become Gurmukh, and meditate forever on the Dear Lord, the One and Only Creator. ||1||Pause||
हरि जीउ सदा धिआइ तू गुरमुखि एकंकारु ॥१॥ रहाउ ॥
LINE 02
ਗੁਰਮੁਖਾਕੇਮੁਖਉਜਲੇਗੁਰਸਬਦੀਬੀਚਾਰਿ
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ।
The faces of the Gurmukhs are radiant and bright; they reflect on the Word of the Guru's Shabad.
गुरमुखा के मुख उजले गुर सबदी बीचारि ॥
LINE 03
ਹਲਤਿਪਲਤਿਸੁਖੁਪਾਇਦੇਜਪਿਜਪਿਰਿਦੈਮੁਰਾਰਿ
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।
They obtain peace in this world and the next, chanting and meditating within their hearts on the Lord.
हलति पलति सुखु पाइदे जपि जपि रिदै मुरारि ॥
LINE 04
ਘਰਹੀਵਿਚਿਮਹਲੁਪਾਇਆਗੁਰਸਬਦੀਵੀਚਾਰਿ॥੨॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ ॥੨॥
Within the home of their own inner being, they obtain the Mansion of the Lord's Presence, reflecting on the Guru's Shabad. ||2||
घर ही विचि महलु पाइआ गुर सबदी वीचारि ॥२॥
LINE 05
ਸਤਿਗੁਰਤੇਜੋਮੁਹਫੇਰਹਿਮਥੇਤਿਨਕਾਲੇ
ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ, ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)।
Those who turn their faces away from the True Guru shall have their faces blackened.
सतिगुर ते जो मुह फेरहि मथे तिन काले ॥
LINE 06
ਅਨਦਿਨੁਦੁਖਕਮਾਵਦੇਨਿਤਜੋਹੇਜਮਜਾਲੇ
ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ।
Night and day, they suffer in pain; they see the noose of Death always hovering above them.
अनदिनु दुख कमावदे नित जोहे जम जाले ॥
LINE 07
ਸੁਪਨੈਸੁਖੁਦੇਖਨੀਬਹੁਚਿੰਤਾਪਰਜਾਲੇ॥੩॥
ਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੩॥
Even in their dreams, they find no peace; they are consumed by the fires of intense anxiety. ||3||
सुपनै सुखु न देखनी बहु चिंता परजाले ॥३॥
LINE 08
ਸਭਨਾਕਾਦਾਤਾਏਕੁਹੈਆਪੇਬਖਸਕਰੇਇ
ਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਹਰੇਕ ਜੀਵ ਦੇ ਦਿਲ ਦੀ) ਜਾਣਦਾ ਹੈ।
The One Lord is the Giver of all; He Himself bestows all blessings.
सभना का दाता एकु है आपे बखस करेइ ॥
LINE 09
ਕਹਣਾਕਿਛੂਜਾਵਈਜਿਸੁਭਾਵੈਤਿਸੁਦੇਇ
ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿ ਮਨਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖਿ ਕਿਉਂ ਸਿਮਰਦਾ ਹੈ?) ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ, ਉਸ ਨੂੰ ਨਾਮ ਦੀ ਦਾਤ ਦੇ ਦੇਂਦਾ ਹੈ।
No one else has any say in this; He gives just as He pleases.
कहणा किछू न जावई जिसु भावै तिसु देइ ॥
LINE 10
ਨਾਨਕਗੁਰਮੁਖਿਪਾਈਐਆਪੇਜਾਣੈਸੋਇ॥੪॥੯॥੪੨॥
ਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ ॥੪॥੯॥੪੨॥
O Nanak, the Gurmukhs obtain Him; He Himself knows Himself. ||4||9||42||
नानक गुरमुखि पाईऐ आपे जाणै सोइ ॥४॥९॥४२॥
LINE 11
ਸਿਰੀਰਾਗੁਮਹਲਾ
Siree Raag, Third Mahalaa:
सिरीरागु महला ३ ॥
LINE 12
ਸਚਾਸਾਹਿਬੁਸੇਵੀਐਸਚੁਵਡਿਆਈਦੇਇ
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।
Serve your True Lord and Master, and you shall be blessed with true greatness.
सचा साहिबु सेवीऐ सचु वडिआई देइ ॥
LINE 13
ਗੁਰਪਰਸਾਦੀਮਨਿਵਸੈਹਉਮੈਦੂਰਿਕਰੇਇ
ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
By Guru's Grace, He abides in the mind, and egotism is driven out.
गुर परसादी मनि वसै हउमै दूरि करेइ ॥
LINE 14
ਇਹੁਮਨੁਧਾਵਤੁਤਾਰਹੈਜਾਆਪੇਨਦਰਿਕਰੇਇ॥੧॥
(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ॥੧॥
This wandering mind comes to rest, when the Lord casts His Glance of Grace. ||1||
इहु मनु धावतु ता रहै जा आपे नदरि करेइ ॥१॥
LINE 15
ਭਾਈਰੇਗੁਰਮੁਖਿਹਰਿਨਾਮੁਧਿਆਇ
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
O Siblings of Destiny, become Gurmukh, and meditate on the Name of the Lord.
भाई रे गुरमुखि हरि नामु धिआइ ॥
LINE 16
ਨਾਮੁਨਿਧਾਨੁਸਦਮਨਿਵਸੈਮਹਲੀਪਾਵੈਥਾਉ॥੧॥ਰਹਾਉ
ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੧॥ ਰਹਾਉ ॥
The Treasure of the Naam abides forever within the mind, and one's place of rest is found in the Mansion of the Lord's Presence. ||1||Pause||
नामु निधानु सद मनि वसै महली पावै थाउ ॥१॥ रहाउ ॥
LINE 17
ਮਨਮੁਖਮਨੁਤਨੁਅੰਧੁਹੈਤਿਸਨਉਠਉਰਠਾਉ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।
The minds and bodies of the self-willed manmukhs are filled with darkness; they find no shelter, no place of rest.
मनमुख मनु तनु अंधु है तिस नउ ठउर न ठाउ ॥
LINE 18
ਬਹੁਜੋਨੀਭਉਦਾਫਿਰੈਜਿਉਸੁੰਞੈਂਘਰਿਕਾਉ
(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ)
Through countless incarnations they wander lost, like crows in a deserted house.
बहु जोनी भउदा फिरै जिउ सुंञैं घरि काउ ॥
LINE 19
ਗੁਰਮਤੀਘਟਿਚਾਨਣਾਸਬਦਿਮਿਲੈਹਰਿਨਾਉ॥੨॥
ਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥
Through the Guru's Teachings, the heart is illuminated. Through the Shabad, the Name of the Lord is received. ||2||
गुरमती घटि चानणा सबदि मिलै हरि नाउ ॥२॥
LINE 20
ਤ੍ਰੈਗੁਣਬਿਖਿਆਅੰਧੁਹੈਮਾਇਆਮੋਹਗੁਬਾਰ
ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।
In the corruption of the three qualities, there is blindness; in attachment to Maya, there is darkness.
त्रै गुण बिखिआ अंधु है माइआ मोह गुबार ॥
LINE 21
ਲੋਭੀਅਨਕਉਸੇਵਦੇਪੜਿਵੇਦਾਕਰੈਪੂਕਾਰ
ਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।
The greedy people serve others, instead of the Lord, although they loudly announce their reading of scriptures.
लोभी अन कउ सेवदे पड़ि वेदा करै पूकार ॥
LINE 22
ਬਿਖਿਆਅੰਦਰਿਪਚਿਮੁਏਨਾਉਰਵਾਰੁਪਾਰੁ॥੩॥
ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥
They are burnt to death by their own corruption; they are not at home, on either this shore or the one beyond. ||3||
बिखिआ अंदरि पचि मुए ना उरवारु न पारु ॥३॥
LINE 23
ਮਾਇਆਮੋਹਿਵਿਸਾਰਿਆਜਗਤਪਿਤਾਪ੍ਰਤਿਪਾਲਿ
ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।
In attachment to Maya, they have forgotten the Father, the Cherisher of the World.
माइआ मोहि विसारिआ जगत पिता प्रतिपालि ॥
LINE 24
ਬਾਝਹੁਗੁਰੂਅਚੇਤੁਹੈਸਭਬਧੀਜਮਕਾਲਿ
ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ।
Without the Guru, all are unconscious; they are held in bondage by the Messenger of Death.
बाझहु गुरू अचेतु है सभ बधी जमकालि ॥
LINE 25
ਨਾਨਕਗੁਰਮਤਿਉਬਰੇਸਚਾਨਾਮੁਸਮਾਲਿ॥੪॥੧੦॥੪੩॥
ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥
O Nanak, through the Guru's Teachings, you shall be saved, contemplating the True Name. ||4||10||43||
नानक गुरमति उबरे सचा नामु समालि ॥४॥१०॥४३॥
LINE 26
ਸਿਰੀਰਾਗੁਮਹਲਾ
Siree Raag, Third Mahalaa:
सिरीरागु महला ३ ॥
LINE 27
ਤ੍ਰੈਗੁਣਮਾਇਆਮੋਹੁਹੈਗੁਰਮੁਖਿਚਉਥਾਪਦੁਪਾਇ
(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।
The three qualities hold people in attachment to Maya. The Gurmukh attains the fourth state of higher consciousness.
त्रै गुण माइआ मोहु है गुरमुखि चउथा पदु पाइ ॥
LINE 28
ਕਰਿਕਿਰਪਾਮੇਲਾਇਅਨੁਹਰਿਨਾਮੁਵਸਿਆਮਨਿਆਇ
ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
Granting His Grace, God unites us with Himself. The Name of the Lord comes to abide within the mind.
करि किरपा मेलाइअनु हरि नामु वसिआ मनि आइ ॥
LINE 29
ਪੋਤੈਜਿਨਕੈਪੁੰਨੁਹੈਤਿਨਸਤਿਸੰਗਤਿਮੇਲਾਇ॥੧॥
ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ ॥੧॥
Those who have the treasure of goodness join the Sat Sangat, the True Congregation. ||1||
पोतै जिन कै पुंनु है तिन सतिसंगति मेलाइ ॥१॥
LINE 30
ਭਾਈਰੇਗੁਰਮਤਿਸਾਚਿਰਹਾਉ
ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ।
O Siblings of Destiny, follow the Guru's Teachings and dwell in truth.
भाई रे गुरमति साचि रहाउ ॥
LINE 31
ਸਾਚੋਸਾਚੁਕਮਾਵਣਾਸਾਚੈਸਬਦਿਮਿਲਾਉ॥੧॥ਰਹਾਉ
ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ ॥
Practice truth, and only truth, and merge in the True Word of the Shabad. ||1||Pause||
साचो साचु कमावणा साचै सबदि मिलाउ ॥१॥ रहाउ ॥
LINE 32
ਜਿਨੀਨਾਮੁਪਛਾਣਿਆਤਿਨਵਿਟਹੁਬਲਿਜਾਉ
ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।
I am a sacrifice to those who recognize the Naam, the Name of the Lord.
जिनी नामु पछाणिआ तिन विटहु बलि जाउ ॥
LINE 33
ਆਪੁਛੋਡਿਚਰਣੀਲਗਾਚਲਾਤਿਨਕੈਭਾਇ
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।
Renouncing selfishness, I fall at their feet, and walk in harmony with His Will.
आपु छोडि चरणी लगा चला तिन कै भाइ ॥
LINE 34
ਲਾਹਾਹਰਿਹਰਿਨਾਮੁਮਿਲੈਸਹਜੇਨਾਮਿਸਮਾਇ॥੨॥
(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ॥੨॥
Earning the Profit of the Name of the Lord, Har, Har, I am intuitively absorbed in the Naam. ||2||
लाहा हरि हरि नामु मिलै सहजे नामि समाइ ॥२॥
LINE 35
ਬਿਨੁਗੁਰਮਹਲੁਪਾਈਐਨਾਮੁਪਰਾਪਤਿਹੋਇ
ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।
Without the Guru, the Mansion of the Lord's Presence is not found, and the Naam is not obtained.
बिनु गुर महलु न पाईऐ नामु न परापति होइ ॥
LINE 36
ਐਸਾਸਤਿਗੁਰੁਲੋੜਿਲਹੁਜਿਦੂਪਾਈਐਸਚੁਸੋਇ
(ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।
Seek and find such a True Guru, who shall lead you to the True Lord.
ऐसा सतिगुरु लोड़ि लहु जिदू पाईऐ सचु सोइ ॥
LINE 37
ਅਸੁਰਸੰਘਾਰੈਸੁਖਿਵਸੈਜੋਤਿਸੁਭਾਵੈਸੁਹੋਇ॥੩॥
(ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੩॥
Destroy your evil passions, and you shall dwell in peace. Whatever pleases the Lord comes to pass. ||3||
असुर संघारै सुखि वसै जो तिसु भावै सु होइ ॥३॥
LINE 38
ਜੇਹਾਸਤਿਗੁਰੁਕਰਿਜਾਣਿਆਤੇਹੋਜੇਹਾਸੁਖੁਹੋਇ
ਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।
As one knows the True Guru, so is the peace obtained.
जेहा सतिगुरु करि जाणिआ तेहो जेहा सुखु होइ ॥
LINE 39
ਏਹੁਸਹਸਾਮੂਲੇਨਾਹੀਭਾਉਲਾਏਜਨੁਕੋਇ
ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।) (ਕਿਉਂਕਿ)
There is no doubt at all about this, but those who love Him are very rare.
एहु सहसा मूले नाही भाउ लाए जनु कोइ ॥
LINE 40
ਨਾਨਕਏਕਜੋਤਿਦੁਇਮੂਰਤੀਸਬਦਿਮਿਲਾਵਾਹੋਇ॥੪॥੧੧॥੪੪॥
ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ ॥੪॥੧੧॥੪੪॥
O Nanak, the One Light has two forms; through the Shabad, union is attained. ||4||11||44||
नानक एक जोति दुइ मूरती सबदि मिलावा होइ ॥४॥११॥४४॥
ਅੰਗ 30 Santhya practice
0:00 / 0:00