ਹਾਥਪਾਉਕਰਿਕਾਮੁਸਭੁਚੀਤੁਨਿਰੰਜਨਨਾਲਿ॥੨੧੩॥
ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥
With your hands and feet, do all your work, but let your consciousness remain with the Immaculate Lord. ||213||
हाथ पाउ करि कामु सभु चीतु निरंजन नालि ॥२१३॥
ਮਹਲਾ੫॥
Fifth Mahalaa:
महला ५ ॥
ਕਬੀਰਾਹਮਰਾਕੋਨਹੀਹਮਕਿਸਹੂਕੇਨਾਹਿ॥
ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ)
Kabeer, no one belongs to me, and I belong to no one else.
कबीरा हमरा को नही हम किस हू के नाहि ॥
ਜਿਨਿਇਹੁਰਚਨੁਰਚਾਇਆਤਿਸਹੀਮਾਹਿਸਮਾਹਿ॥੨੧੪॥
(ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥
The One who created the creation - into Him I shall be absorbed. ||214||
जिनि इहु रचनु रचाइआ तिस ही माहि समाहि ॥२१४॥
ਕਬੀਰਕੀਚੜਿਆਟਾਗਿਰਿਪਰਿਆਕਿਛੂਨਆਇਓਹਾਥ॥
ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।
Kabeer, the flour has fallen into the mud; nothing has come into my hands.
कबीर कीचड़ि आटा गिरि परिआ किछू न आइओ हाथ ॥
ਪੀਸਤਪੀਸਤਚਾਬਿਆਸੋਈਨਿਬਹਿਆਸਾਥ॥੨੧੫॥
ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥
That which was eaten while it was being ground - that alone is of any use. ||215||
पीसत पीसत चाबिआ सोई निबहिआ साथ ॥२१५॥
ਕਬੀਰਮਨੁਜਾਨੈਸਭਬਾਤਜਾਨਤਹੀਅਉਗਨੁਕਰੈ॥
ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ।
Kabeer, the mortal knows everything, and knowing, he still makes mistakes.
कबीर मनु जानै सभ बात जानत ही अउगनु करै ॥
ਕਾਹੇਕੀਕੁਸਲਾਤਹਾਥਿਦੀਪੁਕੂਏਪਰੈ॥੨੧੬॥
(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥
What good is a lamp in one's hand, if he falls into the well? ||216||
काहे की कुसलात हाथि दीपु कूए परै ॥२१६॥
ਕਬੀਰਲਾਗੀਪ੍ਰੀਤਿਸੁਜਾਨਸਿਉਬਰਜੈਲੋਗੁਅਜਾਨੁ॥
ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;
Kabeer, I am in love with the All-knowing Lord; the ignorant ones try to hold me back.
कबीर लागी प्रीति सुजान सिउ बरजै लोगु अजानु ॥
ਤਾਸਿਉਟੂਟੀਕਿਉਬਨੈਜਾਕੇਜੀਅਪਰਾਨ॥੨੧੭॥
(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥
How could I ever break with the One, who owns our soul and breath of life. ||217||
ता सिउ टूटी किउ बनै जा के जीअ परान ॥२१७॥
ਕਬੀਰਕੋਠੇਮੰਡਪਹੇਤੁਕਰਿਕਾਹੇਮਰਹੁਸਵਾਰਿ॥
(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?
Kabeer, why kill yourself for your love of decorations of your home and mansion?
कबीर कोठे मंडप हेतु करि काहे मरहु सवारि ॥
ਕਾਰਜੁਸਾਢੇਤੀਨਿਹਥਘਨੀਤਪਉਨੇਚਾਰਿ॥੨੧੮॥
ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥
In the end, only six feet, or a little more, shall be your lot. ||218||
कारजु साढे तीनि हथ घनी त पउने चारि ॥२१८॥
ਕਬੀਰਜੋਮੈਚਿਤਵਉਨਾਕਰੈਕਿਆਮੇਰੇਚਿਤਵੇਹੋਇ॥
ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ)।
Kabeer, whatever I wish for does not happen. What can I accomplish by merely thinking?
कबीर जो मै चितवउ ना करै किआ मेरे चितवे होइ ॥
ਅਪਨਾਚਿਤਵਿਆਹਰਿਕਰੈਜੋਮੇਰੇਚਿਤਿਨਹੋਇ॥੨੧੯॥
ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥
The Lord does whatever He wishes; it is not up to me at all. ||219||
अपना चितविआ हरि करै जो मेरे चिति न होइ ॥२१९॥
ਮਃ੩॥
Third Mahalaa:
मः ३ ॥
ਚਿੰਤਾਭਿਆਪਿਕਰਾਇਸੀਅਚਿੰਤੁਭਿਆਪੇਦੇਇ॥
ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ।
God Himself makes the mortals anxious, and He Himself takes the anxiety away.
चिंता भि आपि कराइसी अचिंतु भि आपे देइ ॥
ਨਾਨਕਸੋਸਾਲਾਹੀਐਜਿਸਭਨਾਸਾਰਕਰੇਇ॥੨੨੦॥
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ) ॥੨੨੦॥
O Nanak, praise the One, who takes care of all. ||220||
नानक सो सालाहीऐ जि सभना सार करेइ ॥२२०॥
ਮਃ੫॥
Fifth Mahalaa:
मः ५ ॥
ਕਬੀਰਰਾਮੁਨਚੇਤਿਓਫਿਰਿਆਲਾਲਚਮਾਹਿ॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ।
Kabeer, the mortal does not remember the Lord; he wanders around, engrossed in greed.
कबीर रामु न चेतिओ फिरिआ लालच माहि ॥
ਪਾਪਕਰੰਤਾਮਰਿਗਇਆਅਉਧਪੁਨੀਖਿਨਮਾਹਿ॥੨੨੧॥
ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ॥੨੨੧॥
Committing sins, he dies, and his life ends in an instant. ||221||
पाप करंता मरि गइआ अउध पुनी खिन माहि ॥२२१॥
ਕਬੀਰਕਾਇਆਕਾਚੀਕਾਰਵੀਕੇਵਲਕਾਚੀਧਾਤੁ॥
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।
Kabeer, the body is like a clay vessel or a brittle metal pot.
कबीर काइआ काची कारवी केवल काची धातु ॥
ਸਾਬਤੁਰਖਹਿਤਰਾਮਭਜੁਨਾਹਿਤਬਿਨਠੀਬਾਤ॥੨੨੨॥
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥
If you wish to keep it safe and sound, then vibrate and meditate on the Lord; otherwise, the thing shall break. ||222||
साबतु रखहि त राम भजु नाहि त बिनठी बात ॥२२२॥
ਕਬੀਰਕੇਸੋਕੇਸੋਕੂਕੀਐਨਸੋਈਐਅਸਾਰ॥
ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।
Kabeer, chant the Name of the Beautifully-haired Lord; do not sleep unaware.
कबीर केसो केसो कूकीऐ न सोईऐ असार ॥
ਰਾਤਿਦਿਵਸਕੇਕੂਕਨੇਕਬਹੂਕੇਸੁਨੈਪੁਕਾਰ॥੨੨੩॥
ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥
Chanting His Name night and day, the Lord will eventually hear your call. ||223||
राति दिवस के कूकने कबहू के सुनै पुकार ॥२२३॥
ਕਬੀਰਕਾਇਆਕਜਲੀਬਨੁਭਇਆਮਨੁਕੁੰਚਰੁਮਯਮੰਤੁ॥
ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।
Kabeer, the body is a banana forest, and the mind is an intoxicated elephant.
कबीर काइआ कजली बनु भइआ मनु कुंचरु मय मंतु ॥
ਅੰਕਸੁਗੵਾਨੁਰਤਨੁਹੈਖੇਵਟੁਬਿਰਲਾਸੰਤੁ॥੨੨੪॥
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥
The jewel of spiritual wisdom is the prod, and the rare Saint is the rider. ||224||
अंकसु ग्यानु रतनु है खेवटु बिरला संतु ॥२२४॥
ਕਬੀਰਰਾਮਰਤਨੁਮੁਖੁਕੋਥਰੀਪਾਰਖਆਗੈਖੋਲਿ॥
ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।
Kabeer, the Lord's Name is the jewel, and the mouth is the purse; open this purse to the Appraiser.
कबीर राम रतनु मुखु कोथरी पारख आगै खोलि ॥
ਕੋਈਆਇਮਿਲੈਗੋਗਾਹਕੀਲੇਗੋਮਹਗੇਮੋਲਿ॥੨੨੫॥
ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥
If a buyer can be found, it will go for a high price. ||225||
कोई आइ मिलैगो गाहकी लेगो महगे मोलि ॥२२५॥
ਕਬੀਰਰਾਮਨਾਮੁਜਾਨਿਓਨਹੀਪਾਲਿਓਕਟਕੁਕੁਟੰਬੁ॥
(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;
Kabeer, the mortal does not know the Lord's Name, but he has raised a very large family.
कबीर राम नामु जानिओ नही पालिओ कटकु कुटंबु ॥
ਧੰਧੇਹੀਮਹਿਮਰਿਗਇਓਬਾਹਰਿਭਈਨਬੰਬ॥੨੨੬॥
ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥
He dies in the midst of his worldly affairs, and then he is not heard in the external world. ||226||
धंधे ही महि मरि गइओ बाहरि भई न बंब ॥२२६॥
ਕਬੀਰਆਖੀਕੇਰੇਮਾਟੁਕੇਪਲੁਪਲੁਗਈਬਿਹਾਇ॥
ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;
Kabeer, in the blink of an eye, moment by moment, life is passing by.
कबीर आखी केरे माटुके पलु पलु गई बिहाइ ॥
ਮਨੁਜੰਜਾਲੁਨਛੋਡਈਜਮਦੀਆਦਮਾਮਾਆਇ॥੨੨੭॥
ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥
The mortal does not give up his worldly entanglements; the Messenger of Death walks in and beats the drum. ||227||
मनु जंजालु न छोडई जम दीआ दमामा आइ ॥२२७॥
ਕਬੀਰਤਰਵਰਰੂਪੀਰਾਮੁਹੈਫਲਰੂਪੀਬੈਰਾਗੁ॥
ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।
Kabeer, the Lord is the tree, and disillusionment with the world is the fruit.
कबीर तरवर रूपी रामु है फल रूपी बैरागु ॥
ਛਾਇਆਰੂਪੀਸਾਧੁਹੈਜਿਨਿਤਜਿਆਬਾਦੁਬਿਬਾਦੁ॥੨੨੮॥
ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥
The Holy man, who has abandoned useless arguments, is the shade of the tree. ||228||
छाइआ रूपी साधु है जिनि तजिआ बादु बिबादु ॥२२८॥
ਕਬੀਰਐਸਾਬੀਜੁਬੋਇਬਾਰਹਮਾਸਫਲੰਤ॥
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;
Kabeer, plant the seeds of such a plant, which shall bear fruit throughout the twelve months,
कबीर ऐसा बीजु बोइ बारह मास फलंत ॥
ਸੀਤਲਛਾਇਆਗਹਿਰਫਲਪੰਖੀਕੇਲਕਰੰਤ॥੨੨੯॥
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥
with cooling shade and abundant fruit, upon which birds joyously play. ||229||
सीतल छाइआ गहिर फल पंखी केल करंत ॥२२९॥
ਕਬੀਰਦਾਤਾਤਰਵਰੁਦਯਾਫਲੁਉਪਕਾਰੀਜੀਵੰਤ॥
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ।
Kabeer, the Great Giver is the tree, which blesses all with the fruit of compassion.
कबीर दाता तरवरु दया फलु उपकारी जीवंत ॥
ਪੰਖੀਚਲੇਦਿਸਾਵਰੀਬਿਰਖਾਸੁਫਲਫਲੰਤ॥੨੩੦॥
ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥
When the birds migrate to other lands, O Tree, you bear the fruits. ||230||
पंखी चले दिसावरी बिरखा सुफल फलंत ॥२३०॥
ਕਬੀਰਸਾਧੂਸੰਗੁਪਰਾਪਤੀਲਿਖਿਆਹੋਇਲਿਲਾਟ॥
ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।
Kabeer, the mortal finds the Saadh Sangat, the Company of the Holy, if he has such destiny written upon his forehead.
कबीर साधू संगु परापती लिखिआ होइ लिलाट ॥