ਬਿਨੁਸੰਗਤਿਇਉਮਾਂਨਈਹੋਇਗਈਭਠਛਾਰ॥੧੯੫॥
(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥
You must acknowledge this, that without the Sangat, the Holy Congregation, it turns into burnt ashes. ||195||
बिनु संगति इउ मांनई होइ गई भठ छार ॥१९५॥
ਕਬੀਰਨਿਰਮਲਬੂੰਦਅਕਾਸਕੀਲੀਨੀਭੂਮਿਮਿਲਾਇ॥
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,
Kabeer, the pure drop of water falls from the sky, and mixes with the dust.
कबीर निरमल बूंद अकास की लीनी भूमि मिलाइ ॥
ਅਨਿਕਸਿਆਨੇਪਚਿਗਏਨਾਨਿਰਵਾਰੀਜਾਇ॥੧੯੬॥
ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
Millions of clever people may try, but they will fail - it cannot be made separate again. ||196||
अनिक सिआने पचि गए ना निरवारी जाइ ॥१९६॥
ਕਬੀਰਹਜਕਾਬੇਹਉਜਾਇਥਾਆਗੈਮਿਲਿਆਖੁਦਾਇ॥
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।
Kabeer, I was going on a pilgrimage to Mecca, and God met me on the way.
कबीर हज काबे हउ जाइ था आगै मिलिआ खुदाइ ॥
ਸਾਂਈਮੁਝਸਿਉਲਰਿਪਰਿਆਤੁਝੈਕਿਨਿੑਫੁਰਮਾਈਗਾਇ॥੧੯੭॥
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥
He scolded me and asked, "Who told you that I am only there?" ||197||
सांई मुझ सिउ लरि परिआ तुझै किनि फुरमाई गाइ ॥१९७॥
ਕਬੀਰਹਜਕਾਬੈਹੋਇਹੋਇਗਇਆਕੇਤੀਬਾਰਕਬੀਰ॥
ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।
Kabeer, I went to Mecca - how many times, Kabeer?
कबीर हज काबै होइ होइ गइआ केती बार कबीर ॥
ਸਾਂਈਮੁਝਮਹਿਕਿਆਖਤਾਮੁਖਹੁਨਬੋਲੈਪੀਰ॥੧੯੮॥
ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥
O Lord, what is the problem with me? You have not spoken to me with Your Mouth. ||198||
सांई मुझ महि किआ खता मुखहु न बोलै पीर ॥१९८॥
ਕਬੀਰਜੀਅਜੁਮਾਰਹਿਜੋਰੁਕਰਿਕਹਤੇਹਹਿਜੁਹਲਾਲੁ॥
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,
Kabeer, they oppress living beings and kill them, and call it proper.
कबीर जीअ जु मारहि जोरु करि कहते हहि जु हलालु ॥
ਦਫਤਰੁਦਈਜਬਕਾਢਿਹੈਹੋਇਗਾਕਉਨੁਹਵਾਲੁ॥੧੯੯॥
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥
When the Lord calls for their account, what will their condition be? ||199||
दफतरु दई जब काढि है होइगा कउनु हवालु ॥१९९॥
ਕਬੀਰਜੋਰੁਕੀਆਸੋਜੁਲਮੁਹੈਲੇਇਜਬਾਬੁਖੁਦਾਇ॥
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
Kabeer, it is tyranny to use force; the Lord shall call you to account.
कबीर जोरु कीआ सो जुलमु है लेइ जबाबु खुदाइ ॥
ਦਫਤਰਿਲੇਖਾਨੀਕਸੈਮਾਰਮੁਹੈਮੁਹਿਖਾਇ॥੨੦੦॥
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥
When your account is called for, your face and mouth shall be beaten. ||200||
दफतरि लेखा नीकसै मार मुहै मुहि खाइ ॥२००॥
ਕਬੀਰਲੇਖਾਦੇਨਾਸੁਹੇਲਾਜਉਦਿਲਸੂਚੀਹੋਇ॥
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;
Kabeer, it is easy to render your account, if your heart is pure.
कबीर लेखा देना सुहेला जउ दिल सूची होइ ॥
ਉਸੁਸਾਚੇਦੀਬਾਨਮਹਿਪਲਾਨਪਕਰੈਕੋਇ॥੨੦੧॥
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥
In the True Court of the Lord, no one will seize you. ||201||
उसु साचे दीबान महि पला न पकरै कोइ ॥२०१॥
ਕਬੀਰਧਰਤੀਅਰੁਆਕਾਸਮਹਿਦੁਇਤੂੰਬਰੀਅਬਧ॥
ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।
Kabeer: O duality, you are mighty and powerful in the earth and the sky.
कबीर धरती अरु आकास महि दुइ तूं बरी अबध ॥
ਖਟਦਰਸਨਸੰਸੇਪਰੇਅਰੁਚਉਰਾਸੀਹਸਿਧ॥੨੦੨॥
(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥
The six Shaastras and the eighty-four Siddhas are entrenched in skepticism. ||202||
खट दरसन संसे परे अरु चउरासीह सिध ॥२०२॥
ਕਬੀਰਮੇਰਾਮੁਝਮਹਿਕਿਛੁਨਹੀਜੋਕਿਛੁਹੈਸੋਤੇਰਾ॥
ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
Kabeer, nothing is mine within myself. Whatever there is, is Yours, O Lord.
कबीर मेरा मुझ महि किछु नही जो किछु है सो तेरा ॥
ਤੇਰਾਤੁਝਕਉਸਉਪਤੇਕਿਆਲਾਗੈਮੇਰਾ॥੨੦੩॥
(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥
If I surrender to You what is already Yours, what does it cost me? ||203||
तेरा तुझ कउ सउपते किआ लागै मेरा ॥२०३॥
ਕਬੀਰਤੂੰਤੂੰਕਰਤਾਤੂਹੂਆਮੁਝਮਹਿਰਹਾਨਹੂੰ॥
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ।
Kabeer, repeating, "You, You", I have become like You. Nothing of me remains in myself.
कबीर तूं तूं करता तू हूआ मुझ महि रहा न हूं ॥
ਜਬਆਪਾਪਰਕਾਮਿਟਿਗਇਆਜਤਦੇਖਉਤਤਤੂ॥੨੦੪॥
(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥
When the difference between myself and others is removed, then wherever I look, I see only You. ||204||
जब आपा पर का मिटि गइआ जत देखउ तत तू ॥२०४॥
ਕਬੀਰਬਿਕਾਰਹਚਿਤਵਤੇਝੂਠੇਕਰਤੇਆਸ॥
ਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,
Kabeer, those who think of evil and entertain false hopes
कबीर बिकारह चितवते झूठे करते आस ॥
ਮਨੋਰਥੁਕੋਇਨਪੂਰਿਓਚਾਲੇਊਠਿਨਿਰਾਸ॥੨੦੫॥
ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥
- none of their desires shall be fulfilled; they shall depart in despair. ||205||
मनोरथु कोइ न पूरिओ चाले ऊठि निरास ॥२०५॥
ਕਬੀਰਹਰਿਕਾਸਿਮਰਨੁਜੋਕਰੈਸੋਸੁਖੀਆਸੰਸਾਰਿ॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;
Kabeer, whoever meditates in remembrance on the Lord, he alone is happy in this world.
कबीर हरि का सिमरनु जो करै सो सुखीआ संसारि ॥
ਇਤਉਤਕਤਹਿਨਡੋਲਈਜਿਸਰਾਖੈਸਿਰਜਨਹਾਰ॥੨੦੬॥
ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥
One who is protected and saved by the Creator Lord, shall never waver, here or hereafter. ||206||
इत उत कतहि न डोलई जिस राखै सिरजनहार ॥२०६॥
ਕਬੀਰਘਾਣੀਪੀੜਤੇਸਤਿਗੁਰਲੀਏਛਡਾਇ॥
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।
Kabeer, I was being crushed like sesame seeds in the oil-press, but the True Guru saved me.
कबीर घाणी पीड़ते सतिगुर लीए छडाइ ॥
ਪਰਾਪੂਰਬਲੀਭਾਵਨੀਪਰਗਟੁਹੋਈਆਇ॥੨੦੭॥
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥
My pre-ordained primal destiny has now been revealed. ||207||
परा पूरबली भावनी परगटु होई आइ ॥२०७॥
ਕਬੀਰਟਾਲੈਟੋਲੈਦਿਨੁਗਇਆਬਿਆਜੁਬਢੰਤਉਜਾਇ॥
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।
Kabeer, my days have passed, and I have postponed my payments; the interest on my account continues to increase.
कबीर टालै टोलै दिनु गइआ बिआजु बढंतउ जाइ ॥
ਨਾਹਰਿਭਜਿਓਨਖਤੁਫਟਿਓਕਾਲੁਪਹੂੰਚੋਆਇ॥੨੦੮॥
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥
I have not meditated on the Lord and my account is still pending, and now, the moment of my death has come! ||208||
ना हरि भजिओ न खतु फटिओ कालु पहूंचो आइ ॥२०८॥
ਮਹਲਾ੫॥
Fifth Mahalaa:
महला ५ ॥
ਕਬੀਰਕੂਕਰੁਭਉਕਨਾਕਰੰਗਪਿਛੈਉਠਿਧਾਇ॥
ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।
Kabeer, the mortal is a barking dog, chasing after a carcass.
कबीर कूकरु भउकना करंग पिछै उठि धाइ ॥
ਕਰਮੀਸਤਿਗੁਰੁਪਾਇਆਜਿਨਿਹਉਲੀਆਛਡਾਇ॥੨੦੯॥
ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥
By the Grace of good karma, I have found the True Guru, who has saved me. ||209||
करमी सतिगुरु पाइआ जिनि हउ लीआ छडाइ ॥२०९॥
ਮਹਲਾ੫॥
Fifth Mahalaa:
महला ५ ॥
ਕਬੀਰਧਰਤੀਸਾਧਕੀਤਸਕਰਬੈਸਹਿਗਾਹਿ॥
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,
Kabeer, the earth belongs to the Holy, but it is being occupied by thieves.
कबीर धरती साध की तसकर बैसहि गाहि ॥
ਧਰਤੀਭਾਰਿਨਬਿਆਪਈਉਨਕਉਲਾਹੂਲਾਹਿ॥੨੧੦॥
ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥
They are not a burden to the earth; they receive its blessings. ||210||
धरती भारि न बिआपई उन कउ लाहू लाहि ॥२१०॥
ਮਹਲਾ੫॥
Fifth Mahalaa:
महला ५ ॥
ਕਬੀਰਚਾਵਲਕਾਰਨੇਤੁਖਕਉਮੁਹਲੀਲਾਇ॥
ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।
Kabeer, the rice is beaten with a mallet to get rid of the husk.
कबीर चावल कारने तुख कउ मुहली लाइ ॥
ਸੰਗਿਕੁਸੰਗੀਬੈਸਤੇਤਬਪੂਛੈਧਰਮਰਾਇ॥੨੧੧॥
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥
When people sit in evil company, the Righteous Judge of Dharma calls them to account. ||211||
संगि कुसंगी बैसते तब पूछै धरम राइ ॥२११॥
ਨਾਮਾਮਾਇਆਮੋਹਿਆਕਹੈਤਿਲੋਚਨੁਮੀਤ॥
ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।
Trilochan says, O Naam Dayv, Maya has enticed you, my friend.
नामा माइआ मोहिआ कहै तिलोचनु मीत ॥
ਕਾਹੇਛੀਪਹੁਛਾਇਲੈਰਾਮਨਲਾਵਹੁਚੀਤੁ॥੨੧੨॥
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥
Why are you printing designs on these sheets, and not focusing your consciousness on the Lord? ||212||
काहे छीपहु छाइलै राम न लावहु चीतु ॥२१२॥
ਨਾਮਾਕਹੈਤਿਲੋਚਨਾਮੁਖਤੇਰਾਮੁਸੰਮੑਾਲਿ॥
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;
Naam Dayv answers, O Trilochan, chant the Lord's Name with your mouth.
नामा कहै तिलोचना मुख ते रामु संमालि ॥