ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1333
ਅੰਗ 1333Preparing audio…
0:00 0:00
LINE 01
ਹਰਿਹਰਿਨਾਮੁਜਪਹੁਜਨਭਾਈ
ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
Chant the Name of the Lord, Har, Har, O Siblings of Destiny.
हरि हरि नामु जपहु जन भाई ॥
LINE 02
ਗੁਰਪ੍ਰਸਾਦਿਮਨੁਅਸਥਿਰੁਹੋਵੈਅਨਦਿਨੁਹਰਿਰਸਿਰਹਿਆਅਘਾਈ॥੧॥ਰਹਾਉ
(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥
By Guru's Grace, the mind becomes steady and stable; night and day, it remains satisfied with the Sublime Essence of the Lord. ||1||Pause||
गुर प्रसादि मनु असथिरु होवै अनदिनु हरि रसि रहिआ अघाई ॥१॥ रहाउ ॥
LINE 03
ਅਨਦਿਨੁਭਗਤਿਕਰਹੁਦਿਨੁਰਾਤੀਇਸੁਜੁਗਕਾਲਾਹਾਭਾਈ
ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।
Night and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.
अनदिनु भगति करहु दिनु राती इसु जुग का लाहा भाई ॥
LINE 04
ਸਦਾਜਨਨਿਰਮਲਮੈਲੁਲਾਗੈਸਚਿਨਾਮਿਚਿਤੁਲਾਈ॥੨॥
(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥
The humble beings are forever immaculate; no filth ever sticks to them. They focus their consciousness on the True Name. ||2||
सदा जन निरमल मैलु न लागै सचि नामि चितु लाई ॥२॥
LINE 05
ਸੁਖੁਸੀਗਾਰੁਸਤਿਗੁਰੂਦਿਖਾਇਆਨਾਮਿਵਡੀਵਡਿਆਈ
ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।
The True Guru has revealed the ornamentation of peace; the Glorious Greatness of the Naam is Great!
सुखु सीगारु सतिगुरू दिखाइआ नामि वडी वडिआई ॥
LINE 06
ਅਖੁਟਭੰਡਾਰਭਰੇਕਦੇਤੋਟਿਆਵੈਸਦਾਹਰਿਸੇਵਹੁਭਾਈ॥੩॥
ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥
The Inexhaustible Treasures are overflowing; they are never exhausted. So serve the Lord forever, O Siblings of Destiny. ||3||
अखुट भंडार भरे कदे तोटि न आवै सदा हरि सेवहु भाई ॥३॥
LINE 07
ਆਪੇਕਰਤਾਜਿਸਨੋਦੇਵੈਤਿਸੁਵਸੈਮਨਿਆਈ
ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।
The Creator comes to abide in the minds of those whom He Himself has blessed.
आपे करता जिस नो देवै तिसु वसै मनि आई ॥
LINE 08
ਨਾਨਕਨਾਮੁਧਿਆਇਸਦਾਤੂਸਤਿਗੁਰਿਦੀਆਦਿਖਾਈ॥੪॥੧॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥
O Nanak, meditate forever on the Naam, which the True Guru has revealed. ||4||1||
नानक नामु धिआइ सदा तू सतिगुरि दीआ दिखाई ॥४॥१॥
LINE 09
ਪ੍ਰਭਾਤੀਮਹਲਾ
Prabhaatee, Third Mahalaa:
प्रभाती महला ३ ॥
LINE 10
ਨਿਰਗੁਣੀਆਰੇਕਉਬਖਸਿਲੈਸੁਆਮੀਆਪੇਲੈਹੁਮਿਲਾਈ
ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ।
I am unworthy; please forgive me and bless me, O my Lord and Master, and unite me with Yourself.
निरगुणीआरे कउ बखसि लै सुआमी आपे लैहु मिलाई ॥
LINE 11
ਤੂਬਿਅੰਤੁਤੇਰਾਅੰਤੁਪਾਇਆਸਬਦੇਦੇਹੁਬੁਝਾਈ॥੧॥
ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥
You are Endless; no one can find Your limits. Through the Word of Your Shabad, You bestow understanding. ||1||
तू बिअंतु तेरा अंतु न पाइआ सबदे देहु बुझाई ॥१॥
LINE 12
ਹਰਿਜੀਉਤੁਧੁਵਿਟਹੁਬਲਿਜਾਈ
ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ।
O Dear Lord, I am a sacrifice to You.
हरि जीउ तुधु विटहु बलि जाई ॥
LINE 13
ਤਨੁਮਨੁਅਰਪੀਤੁਧੁਆਗੈਰਾਖਉਸਦਾਰਹਾਂਸਰਣਾਈ॥੧॥ਰਹਾਉ
ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥
I dedicate my mind and body and place them in offering before You; I shall remain in Your Sanctuary forever. ||1||Pause||
तनु मनु अरपी तुधु आगै राखउ सदा रहां सरणाई ॥१॥ रहाउ ॥
LINE 14
ਆਪਣੇਭਾਣੇਵਿਚਿਸਦਾਰਖੁਸੁਆਮੀਹਰਿਨਾਮੋਦੇਹਿਵਡਿਆਈ
ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ)।
Please keep me forever under Your Will, O my Lord and Master; please bless me with the Glorious Greatness of Your Name.
आपणे भाणे विचि सदा रखु सुआमी हरि नामो देहि वडिआई ॥
LINE 15
ਪੂਰੇਗੁਰਤੇਭਾਣਾਜਾਪੈਅਨਦਿਨੁਸਹਜਿਸਮਾਈ॥੨॥
ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥
Through the Perfect Guru, God's Will is revealed; night and day, remain absorbed in peace and poise. ||2||
पूरे गुर ते भाणा जापै अनदिनु सहजि समाई ॥२॥
LINE 16
ਤੇਰੈਭਾਣੈਭਗਤਿਜੇਤੁਧੁਭਾਵੈਆਪੇਬਖਸਿਮਿਲਾਈ
ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
Those devotees who accept Your Will are pleasing to You, Lord; You Yourself forgive them, and unite them with Yourself.
तेरै भाणै भगति जे तुधु भावै आपे बखसि मिलाई ॥
LINE 17
ਤੇਰੈਭਾਣੈਸਦਾਸੁਖੁਪਾਇਆਗੁਰਿਤ੍ਰਿਸਨਾਅਗਨਿਬੁਝਾਈ॥੩॥
(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥
Accepting Your Will, I have found everlasting peace; the Guru has extinguished the fire of desire. ||3||
तेरै भाणै सदा सुखु पाइआ गुरि त्रिसना अगनि बुझाई ॥३॥
LINE 18
ਜੋਤੂਕਰਹਿਸੁਹੋਵੈਕਰਤੇਅਵਰੁਕਰਣਾਜਾਈ
ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।
Whatever You do comes to pass, O Creator; nothing else can be done.
जो तू करहि सु होवै करते अवरु न करणा जाई ॥
LINE 19
ਨਾਨਕਨਾਵੈਜੇਵਡੁਅਵਰੁਦਾਤਾਪੂਰੇਗੁਰਤੇਪਾਈ॥੪॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
O Nanak, nothing is as great as the Blessing of the Name; it is obtained through the Perfect Guru. ||4||2||
नानक नावै जेवडु अवरु न दाता पूरे गुर ते पाई ॥४॥२॥
LINE 20
ਪ੍ਰਭਾਤੀਮਹਲਾ
Prabhaatee, Third Mahalaa:
प्रभाती महला ३ ॥
LINE 21
ਗੁਰਮੁਖਿਹਰਿਸਾਲਾਹਿਆਜਿੰਨਾਤਿਨਸਲਾਹਿਹਰਿਜਾਤਾ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।
The Gurmukhs praise the Lord; praising the Lord, they know Him.
गुरमुखि हरि सालाहिआ जिंना तिन सलाहि हरि जाता ॥
LINE 22
ਵਿਚਹੁਭਰਮੁਗਇਆਹੈਦੂਜਾਗੁਰਕੈਸਬਦਿਪਛਾਤਾ॥੧॥
ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥
Doubt and duality are gone from within; they realize the Word of the Guru's Shabad. ||1||
विचहु भरमु गइआ है दूजा गुर कै सबदि पछाता ॥१॥
LINE 23
ਹਰਿਜੀਉਤੂਮੇਰਾਇਕੁਸੋਈ
ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।
O Dear Lord, You are my One and Only.
हरि जीउ तू मेरा इकु सोई ॥
LINE 24
ਤੁਧੁਜਪੀਤੁਧੈਸਾਲਾਹੀਗਤਿਮਤਿਤੁਝਤੇਹੋਈ॥੧॥ਰਹਾਉ
ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥
I meditate on You and praise You; salvation and wisdom come from You. ||1||Pause||
तुधु जपी तुधै सालाही गति मति तुझ ते होई ॥१॥ रहाउ ॥
LINE 25
ਗੁਰਮੁਖਿਸਾਲਾਹਨਿਸੇਸਾਦੁਪਾਇਨਿਮੀਠਾਅੰਮ੍ਰਿਤੁਸਾਰੁ
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।
The Gurmukhs praise You; they receive the most excellent and sweet Ambrosial Nectar.
गुरमुखि सालाहनि से सादु पाइनि मीठा अंम्रितु सारु ॥
LINE 26
ਸਦਾਮੀਠਾਕਦੇਫੀਕਾਗੁਰਸਬਦੀਵੀਚਾਰੁ॥੨॥
(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥
This Nectar is forever sweet; it never loses its taste. Contemplate the Word of the Guru's Shabad. ||2||
सदा मीठा कदे न फीका गुर सबदी वीचारु ॥२॥
LINE 27
ਜਿਨਿਮੀਠਾਲਾਇਆਸੋਈਜਾਣੈਤਿਸੁਵਿਟਹੁਬਲਿਜਾਈ
ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
He makes it seem so sweet to me; I am a sacrifice to Him.
जिनि मीठा लाइआ सोई जाणै तिसु विटहु बलि जाई ॥
LINE 28
ਸਬਦਿਸਲਾਹੀਸਦਾਸੁਖਦਾਤਾਵਿਚਹੁਆਪੁਗਵਾਈ॥੩॥
ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥
Through the Shabad, I praise the Giver of peace forever. I have eradicated self-conceit from within. ||3||
सबदि सलाही सदा सुखदाता विचहु आपु गवाई ॥३॥
LINE 29
ਸਤਿਗੁਰੁਮੇਰਾਸਦਾਹੈਦਾਤਾਜੋਇਛੈਸੋਫਲੁਪਾਏ
ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।
My True Guru is forever the Giver. I receive whatever fruits and rewards I desire.
सतिगुरु मेरा सदा है दाता जो इछै सो फलु पाए ॥
LINE 30
ਨਾਨਕਨਾਮੁਮਿਲੈਵਡਿਆਈਗੁਰਸਬਦੀਸਚੁਪਾਏ॥੪॥੩॥
ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥
O Nanak, through the Naam, glorious greatness is obtained; through the Word of the Guru's Shabad, the True One is found. ||4||3||
नानक नामु मिलै वडिआई गुर सबदी सचु पाए ॥४॥३॥
LINE 31
ਪ੍ਰਭਾਤੀਮਹਲਾ
Prabhaatee, Third Mahalaa:
प्रभाती महला ३ ॥
LINE 32
ਜੋਤੇਰੀਸਰਣਾਈਹਰਿਜੀਉਤਿਨਤੂਰਾਖਨਜੋਗੁ
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ।
Those who enter Your Sanctuary, Dear Lord, are saved by Your Protective Power.
जो तेरी सरणाई हरि जीउ तिन तू राखन जोगु ॥
LINE 33
ਤੁਧੁਜੇਵਡੁਮੈਅਵਰੁਸੂਝੈਨਾਕੋਹੋਆਹੋਗੁ॥੧॥
ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥
I cannot even conceive of any other as Great as You. There never was, and there never shall be. ||1||
तुधु जेवडु मै अवरु न सूझै ना को होआ न होगु ॥१॥
LINE 34
ਹਰਿਜੀਉਸਦਾਤੇਰੀਸਰਣਾਈ
ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ।
O Dear Lord, I shall remain in Your Sanctuary forever.
हरि जीउ सदा तेरी सरणाई ॥
LINE 35
ਜਿਉਭਾਵੈਤਿਉਰਾਖਹੁਮੇਰੇਸੁਆਮੀਏਹਤੇਰੀਵਡਿਆਈ॥੧॥ਰਹਾਉ
ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥
As it pleases You, You save me, O my Lord and Master; this is Your Glorious Greatness. ||1||Pause||
जिउ भावै तिउ राखहु मेरे सुआमी एह तेरी वडिआई ॥१॥ रहाउ ॥
LINE 36
ਜੋਤੇਰੀਸਰਣਾਈਹਰਿਜੀਉਤਿਨਕੀਕਰਹਿਪ੍ਰਤਿਪਾਲ
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ।
O Dear Lord, You cherish and sustain those who seek Your Sanctuary.
जो तेरी सरणाई हरि जीउ तिन की करहि प्रतिपाल ॥
ਅੰਗ 1333 Santhya practice
0:00 / 0:00