ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1280
ਅੰਗ 1280Preparing audio…
0:00 0:00
LINE 01
ਧਰਮੁਕਰਾਏਕਰਮਧੁਰਹੁਫੁਰਮਾਇਆ॥੩॥
(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
The Primal Lord has ordained that mortals must practice righteousness. ||3||
धरमु कराए करम धुरहु फुरमाइआ ॥३॥
LINE 02
ਸਲੋਕਮਃ
Shalok, Second Mahalaa:
सलोक मः २ ॥
LINE 03
ਸਾਵਣੁਆਇਆਹੇਸਖੀਕੰਤੈਚਿਤਿਕਰੇਹੁ
ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।
The month of Saawan has come, O my companions; think of your Husband Lord.
सावणु आइआ हे सखी कंतै चिति करेहु ॥
LINE 04
ਨਾਨਕਝੂਰਿਮਰਹਿਦੋਹਾਗਣੀਜਿਨੑਅਵਰੀਲਾਗਾਨੇਹੁ॥੧॥
ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥
O Nanak, the discarded bride is in love with another; now she weeps and wails, and dies. ||1||
नानक झूरि मरहि दोहागणी जिन अवरी लागा नेहु ॥१॥
LINE 05
ਮਃ
Second Mahalaa:
मः २ ॥
LINE 06
ਸਾਵਣੁਆਇਆਹੇਸਖੀਜਲਹਰੁਬਰਸਨਹਾਰੁ
ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।
The month of Saawan has come, O my companions; the clouds have burst forth with rain.
सावणु आइआ हे सखी जलहरु बरसनहारु ॥
LINE 07
ਨਾਨਕਸੁਖਿਸਵਨੁਸੋਹਾਗਣੀਜਿਨੑਸਹਨਾਲਿਪਿਆਰੁ॥੨॥
ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥
O Nanak, the blessed soul-brides sleep in peace; they are in love with their Husband Lord. ||2||
नानक सुखि सवनु सोहागणी जिन सह नालि पिआरु ॥२॥
LINE 08
ਪਉੜੀ
Pauree:
पउड़ी ॥
LINE 09
ਆਪੇਛਿੰਝਪਵਾਇਮਲਾਖਾੜਾਰਚਿਆ
(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;
He Himself has staged the tournament, and arranged the arena for the wrestlers.
आपे छिंझ पवाइ मलाखाड़ा रचिआ ॥
LINE 10
ਲਥੇਭੜਥੂਪਾਇਗੁਰਮੁਖਿਮਚਿਆ
(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,
They have entered the arena with pomp and ceremony; the Gurmukhs are joyful.
लथे भड़थू पाइ गुरमुखि मचिआ ॥
LINE 11
ਮਨਮੁਖਮਾਰੇਪਛਾੜਿਮੂਰਖਕਚਿਆ
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
The false and foolish self-willed manmukhs are defeated and overcome.
मनमुख मारे पछाड़ि मूरख कचिआ ॥
LINE 12
ਆਪਿਭਿੜੈਮਾਰੇਆਪਿਆਪਿਕਾਰਜੁਰਚਿਆ
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
The Lord Himself wrestles, and He Himself defeats them. He Himself staged this play.
आपि भिड़ै मारे आपि आपि कारजु रचिआ ॥
LINE 13
ਸਭਨਾਖਸਮੁਏਕੁਹੈਗੁਰਮੁਖਿਜਾਣੀਐ
ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
The One God is the Lord and Master of all; this is known by the Gurmukhs.
सभना खसमु एकु है गुरमुखि जाणीऐ ॥
LINE 14
ਹੁਕਮੀਲਿਖੈਸਿਰਿਲੇਖੁਵਿਣੁਕਲਮਮਸਵਾਣੀਐ
ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।
He writes the inscription of His Hukam on the foreheads of all, without pen or ink.
हुकमी लिखै सिरि लेखु विणु कलम मसवाणीऐ ॥
LINE 15
ਸਤਿਸੰਗਤਿਮੇਲਾਪੁਜਿਥੈਹਰਿਗੁਣਸਦਾਵਖਾਣੀਐ
(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
In the Sat Sangat, the True Congregation, Union with Him is obtained; there, the Glorious Praises of the Lord are chanted forever.
सतिसंगति मेलापु जिथै हरि गुण सदा वखाणीऐ ॥
LINE 16
ਨਾਨਕਸਚਾਸਬਦੁਸਲਾਹਿਸਚੁਪਛਾਣੀਐ॥੪॥
ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
O Nanak, praising the True Word of His Shabad, one comes to realize the Truth. ||4||
नानक सचा सबदु सलाहि सचु पछाणीऐ ॥४॥
LINE 17
ਸਲੋਕਮਃ
Shalok, Third Mahalaa:
सलोक मः ३ ॥
LINE 18
ਊਂਨਵਿਊਂਨਵਿਆਇਆਅਵਰਿਕਰੇਂਦਾਵੰਨ
(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);
Hanging low, low and thick in the sky, the clouds are changing color.
ऊंनवि ऊंनवि आइआ अवरि करेंदा वंन ॥
LINE 19
ਕਿਆਜਾਣਾਤਿਸੁਸਾਹਸਿਉਕੇਵਰਹਸੀਰੰਗੁ
ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।
How do I know whether my love for my Husband Lord shall endure?
किआ जाणा तिसु साह सिउ केव रहसी रंगु ॥
LINE 20
ਰੰਗੁਰਹਿਆਤਿਨੑਕਾਮਣੀਜਿਨੑਮਨਿਭਉਭਾਉਹੋਇ
(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।
The love of those soul-brides endures, if their minds are filled with the Love and the Fear of God.
रंगु रहिआ तिन कामणी जिन मनि भउ भाउ होइ ॥
LINE 21
ਨਾਨਕਭੈਭਾਇਬਾਹਰੀਤਿਨਤਨਿਸੁਖੁਹੋਇ॥੧॥
ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥
O Nanak, she who has no Love and Fear of God - her body shall never find peace. ||1||
नानक भै भाइ बाहरी तिन तनि सुखु न होइ ॥१॥
LINE 22
ਮਃ
Third Mahalaa:
मः ३ ॥
LINE 23
ਊਂਨਵਿਊਂਨਵਿਆਇਆਵਰਸੈਨੀਰੁਨਿਪੰਗੁ
(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;
Hanging low, low and thick in the sky, the clouds come, and pure water rains down.
ऊंनवि ऊंनवि आइआ वरसै नीरु निपंगु ॥
LINE 24
ਨਾਨਕਦੁਖੁਲਾਗਾਤਿਨੑਕਾਮਣੀਜਿਨੑਕੰਤੈਸਿਉਮਨਿਭੰਗੁ॥੨॥
ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥
O Nanak, that soul-bride suffers in pain, whose mind is torn away from her Husband Lord. ||2||
नानक दुखु लागा तिन कामणी जिन कंतै सिउ मनि भंगु ॥२॥
LINE 25
ਪਉੜੀ
Pauree:
पउड़ी ॥
LINE 26
ਦੋਵੈਤਰਫਾਉਪਾਇਇਕੁਵਰਤਿਆ
('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,
The One Lord created both sides and pervades the expanse.
दोवै तरफा उपाइ इकु वरतिआ ॥
LINE 27
ਬੇਦਬਾਣੀਵਰਤਾਇਅੰਦਰਿਵਾਦੁਘਤਿਆ
ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।
The words of the Vedas became pervasive, with arguments and divisions.
बेद बाणी वरताइ अंदरि वादु घतिआ ॥
LINE 28
ਪਰਵਿਰਤਿਨਿਰਵਿਰਤਿਹਾਠਾਦੋਵੈਵਿਚਿਧਰਮੁਫਿਰੈਰੈਬਾਰਿਆ
ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;
Attachment and detachment are the two sides of it; Dharma, true religion, is the guide between the two.
परविरति निरविरति हाठा दोवै विचि धरमु फिरै रैबारिआ ॥
LINE 29
ਮਨਮੁਖਕਚੇਕੂੜਿਆਰਤਿਨੑੀਨਿਹਚਉਦਰਗਹਹਾਰਿਆ
ਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
The self-willed manmukhs are worthless and false. Without a doubt, they lose in the Court of the Lord.
मनमुख कचे कूड़िआर तिनी निहचउ दरगह हारिआ ॥
LINE 30
ਗੁਰਮਤੀਸਬਦਿਸੂਰਹੈਕਾਮੁਕ੍ਰੋਧੁਜਿਨੑੀਮਾਰਿਆ
ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;
Those who follow the Guru's Teachings are the true spiritual warriors; they have conquered sexual desire and anger.
गुरमती सबदि सूर है कामु क्रोधु जिनी मारिआ ॥
LINE 31
ਸਚੈਅੰਦਰਿਮਹਲਿਸਬਦਿਸਵਾਰਿਆ
ਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।
They enter into the True Mansion of the Lord's Presence, embellished and exalted by the Word of the Shabad.
सचै अंदरि महलि सबदि सवारिआ ॥
LINE 32
ਸੇਭਗਤਤੁਧੁਭਾਵਦੇਸਚੈਨਾਇਪਿਆਰਿਆ
(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।
Those devotees are pleasing to Your Will, O Lord; they dearly love the True Name.
से भगत तुधु भावदे सचै नाइ पिआरिआ ॥
LINE 33
ਸਤਿਗੁਰੁਸੇਵਨਿਆਪਣਾਤਿਨੑਾਵਿਟਹੁਹਉਵਾਰਿਆ॥੫॥
ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥
I am a sacrifice to those who serve their True Guru. ||5||
सतिगुरु सेवनि आपणा तिना विटहु हउ वारिआ ॥५॥
LINE 34
ਸਲੋਕਮਃ
Shalok, Third Mahalaa:
सलोक मः ३ ॥
LINE 35
ਊਂਨਵਿਊਂਨਵਿਆਇਆਵਰਸੈਲਾਇਝੜੀ
(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);
Hanging low, low and thick in the sky, the clouds come, and water rains down in torrents.
ऊंनवि ऊंनवि आइआ वरसै लाइ झड़ी ॥
LINE 36
ਨਾਨਕਭਾਣੈਚਲੈਕੰਤਕੈਸੁਮਾਣੇਸਦਾਰਲੀ॥੧॥
ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥
O Nanak, she walks in harmony with the Will of her Husband Lord; she enjoys peace and pleasure forever. ||1||
नानक भाणै चलै कंत कै सु माणे सदा रली ॥१॥
LINE 37
ਮਃ
Third Mahalaa:
मः ३ ॥
LINE 38
ਕਿਆਉਠਿਉਠਿਦੇਖਹੁਬਪੁੜੇਂਇਸੁਮੇਘੈਹਥਿਕਿਛੁਨਾਹਿ
ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।
Why are you standing up, standing up to look? You poor wretch, this cloud has nothing in its hands.
किआ उठि उठि देखहु बपुड़ें इसु मेघै हथि किछु नाहि ॥
LINE 39
ਜਿਨਿਏਹੁਮੇਘੁਪਠਾਇਆਤਿਸੁਰਾਖਹੁਮਨਮਾਂਹਿ
ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।
The One who sent this cloud - cherish Him in your mind.
जिनि एहु मेघु पठाइआ तिसु राखहु मन मांहि ॥
LINE 40
ਤਿਸਨੋਮੰਨਿਵਸਾਇਸੀਜਾਕਉਨਦਰਿਕਰੇਇ
(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।
He alone enshrines the Lord in his mind, upon whom the Lord bestows His Glance of Grace.
तिस नो मंनि वसाइसी जा कउ नदरि करेइ ॥
LINE 41
ਨਾਨਕਨਦਰੀਬਾਹਰੀਸਭਕਰਣਪਲਾਹਕਰੇਇ॥੨॥
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥
O Nanak, all those who lack this Grace, cry and weep and wail. ||2||
नानक नदरी बाहरी सभ करण पलाह करेइ ॥२॥
LINE 42
ਪਉੜੀ
Pauree:
पउड़ी ॥
LINE 43
ਸੋਹਰਿਸਦਾਸਰੇਵੀਐਜਿਸੁਕਰਤਲਾਗੈਵਾਰ
ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;
Serve the Lord forever; He acts in no time at all.
सो हरि सदा सरेवीऐ जिसु करत न लागै वार ॥
LINE 44
ਆਡਾਣੇਆਕਾਸਕਰਿਖਿਨਮਹਿਢਾਹਿਉਸਾਰਣਹਾਰ
ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।
He stretched the sky across the heavens; in an instant, He creates and destroys.
आडाणे आकास करि खिन महि ढाहि उसारणहार ॥
LINE 45
ਆਪੇਜਗਤੁਉਪਾਇਕੈਕੁਦਰਤਿਕਰੇਵੀਚਾਰ
ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
He Himself created the world; He contemplates His Creative Omnipotence.
आपे जगतु उपाइ कै कुदरति करे वीचार ॥
LINE 46
ਮਨਮੁਖਅਗੈਲੇਖਾਮੰਗੀਐਬਹੁਤੀਹੋਵੈਮਾਰ
ਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।
The self-willed manmukh will be called to account hereafter; he will be severely punished.
मनमुख अगै लेखा मंगीऐ बहुती होवै मार ॥
ਅੰਗ 1280 Santhya practice
0:00 / 0:00