ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1199
ਅੰਗ 1199Preparing audio…
0:00 0:00
LINE 01
ਸਾਰਗਮਹਲਾ
Saarang, Fourth Mahalaa:
सारग महला ४ ॥
LINE 02
ਹਰਿਹਰਿਅੰਮ੍ਰਿਤਨਾਮੁਦੇਹੁਪਿਆਰੇ
ਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼।
O my Beloved Lord, Har, Har, please bless me with Your Ambrosial Name.
हरि हरि अंम्रित नामु देहु पिआरे ॥
LINE 03
ਜਿਨਊਪਰਿਗੁਰਮੁਖਿਮਨੁਮਾਨਿਆਤਿਨਕੇਕਾਜਸਵਾਰੇ॥੧॥ਰਹਾਉ
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
Those whose minds are pleased to be Gurmukh - the Lord completes their projects. ||1||Pause||
जिन ऊपरि गुरमुखि मनु मानिआ तिन के काज सवारे ॥१॥ रहाउ ॥
LINE 04
ਜੋਜਨਦੀਨਭਏਗੁਰਆਗੈਤਿਨਕੇਦੂਖਨਿਵਾਰੇ
ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
Those humble beings who become meek before the Guru-their pains are taken away.
जो जन दीन भए गुर आगै तिन के दूख निवारे ॥
LINE 05
ਅਨਦਿਨੁਭਗਤਿਕਰਹਿਗੁਰਆਗੈਗੁਰਕੈਸਬਦਿਸਵਾਰੇ॥੧॥
ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ ॥੧॥
Night and day, they perform devotional worship services to the Guru; they are embellished with the Word of the Guru's Shabad. ||1||
अनदिनु भगति करहि गुर आगै गुर कै सबदि सवारे ॥१॥
LINE 06
ਹਿਰਦੈਨਾਮੁਅੰਮ੍ਰਿਤਰਸੁਰਸਨਾਰਸੁਗਾਵਹਿਰਸੁਬੀਚਾਰੇ
ਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ,
Within their hearts is the ambrosial essence of the Naam, the Name of the Lord; they savor this essence, sing the praises of this essence, and contemplate this essence.
हिरदै नामु अंम्रित रसु रसना रसु गावहि रसु बीचारे ॥
LINE 07
ਗੁਰਪਰਸਾਦਿਅੰਮ੍ਰਿਤਰਸੁਚੀਨਿੑਆਓਇਪਾਵਹਿਮੋਖਦੁਆਰੇ॥੨॥
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ॥੨॥
By Guru's Grace, they are aware of this ambrosial essence; they find the Gate of Salvation. ||2||
गुर परसादि अंम्रित रसु चीनिआ ओइ पावहि मोख दुआरे ॥२॥
LINE 08
ਸਤਿਗੁਰੁਪੁਰਖੁਅਚਲੁਅਚਲਾਮਤਿਜਿਸੁਦ੍ਰਿੜਤਾਨਾਮੁਅਧਾਰੇ
ਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮੱਤ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ,
The True Guru is the Primal Being, Unmoving and Unchanging. One who takes the Support of the Naam, the Name of the Lord - his intellect becomes focused and steady.
सतिगुरु पुरखु अचलु अचला मति जिसु द्रिड़ता नामु अधारे ॥
LINE 09
ਤਿਸੁਆਗੈਜੀਉਦੇਵਉਅਪੁਨਾਹਉਸਤਿਗੁਰਕੈਬਲਿਹਾਰੇ॥੩॥
ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ ॥੩॥
I offer my soul to Him; I am a sacrifice to my True Guru. ||3||
तिसु आगै जीउ देवउ अपुना हउ सतिगुर कै बलिहारे ॥३॥
LINE 10
ਮਨਮੁਖਭ੍ਰਮਿਦੂਜੈਭਾਇਲਾਗੇਅੰਤਰਿਅਗਿਆਨਗੁਬਾਰੇ
(ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ)।
The self-willed manmukhs are stuck in doubt and attached to duality; the darkness of spiritual ignorance is within them.
मनमुख भ्रमि दूजै भाइ लागे अंतरि अगिआन गुबारे ॥
LINE 11
ਸਤਿਗੁਰੁਦਾਤਾਨਦਰਿਆਵੈਨਾਉਰਵਾਰਿਪਾਰੇ॥੪॥
ਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ॥੪॥
They do not see the True Guru, the Giver; they are not on this shore, or the other. ||4||
सतिगुरु दाता नदरि न आवै ना उरवारि न पारे ॥४॥
LINE 12
ਸਰਬੇਘਟਿਘਟਿਰਵਿਆਸੁਆਮੀਸਰਬਕਲਾਕਲਧਾਰੇ
ਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।
Our Lord and Master is permeating and pervading each and every heart; He is supremely Potent to exercise His Might.
सरबे घटि घटि रविआ सुआमी सरब कला कल धारे ॥
LINE 13
ਨਾਨਕੁਦਾਸਨਿਦਾਸੁਕਹਤਹੈਕਰਿਕਿਰਪਾਲੇਹੁਉਬਾਰੇ॥੫॥੩॥
ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ ॥੫॥੩॥
Nanak, the slave of His slaves, says, please, be merciful and save me! ||5||3||
नानकु दासनि दासु कहत है करि किरपा लेहु उबारे ॥५॥३॥
LINE 14
ਸਾਰਗਮਹਲਾ
Saarang, Fourth Mahalaa:
सारग महला ४ ॥
LINE 15
ਗੋਬਿਦਕੀਐਸੀਕਾਰਕਮਾਇ
ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ,
This is the way to work for the Lord.
गोबिद की ऐसी कार कमाइ ॥
LINE 16
ਜੋਕਿਛੁਕਰੇਸੁਸਤਿਕਰਿਮਾਨਹੁਗੁਰਮੁਖਿਨਾਮਿਰਹਹੁਲਿਵਲਾਇ॥੧॥ਰਹਾਉ
ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਿਆ ਕਰ ॥੧॥ ਰਹਾਉ ॥
Whatever He does, accept that as true. As Gurmukh, remain lovingly absorbed in His Name. ||1||Pause||
जो किछु करे सु सति करि मानहु गुरमुखि नामि रहहु लिव लाइ ॥१॥ रहाउ ॥
LINE 17
ਗੋਬਿਦਪ੍ਰੀਤਿਲਗੀਅਤਿਮੀਠੀਅਵਰਵਿਸਰਿਸਭਜਾਇ
(ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ।
The Love of the Lord of the Universe seems supremely sweet. Everything else is forgotten.
गोबिद प्रीति लगी अति मीठी अवर विसरि सभ जाइ ॥
LINE 18
ਅਨਦਿਨੁਰਹਸੁਭਇਆਮਨੁਮਾਨਿਆਜੋਤੀਜੋਤਿਮਿਲਾਇ॥੧॥
(ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ ॥੧॥
Night and day, he is in ecstasy; his mind is pleased and appeased, and his light merges into the Light. ||1||
अनदिनु रहसु भइआ मनु मानिआ जोती जोति मिलाइ ॥१॥
LINE 19
ਜਬਗੁਣਗਾਇਤਬਹੀਮਨੁਤ੍ਰਿਪਤੈਸਾਂਤਿਵਸੈਮਨਿਆਇ
ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤਦੋਂ ਹੀ ਉਸ ਦਾ ਮਨ (ਮਾਇਆ ਦੀਆਂ ਭੁੱਖਾਂ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ।
Singing the Glorious Praises of the Lord, his mind is satisfied. Peace and tranquility come to abide within his mind.
जब गुण गाइ तब ही मनु त्रिपतै सांति वसै मनि आइ ॥
LINE 20
ਗੁਰਕਿਰਪਾਲਭਏਤਬਪਾਇਆਹਰਿਚਰਣੀਚਿਤੁਲਾਇ॥੨॥
ਸਤਿਗੁਰੂ ਜੀ ਜਦੋਂ ਉਸ ਉਤੇ ਦਇਆਵਾਨ ਹੁੰਦੇ ਹਨ, ਤਦੋਂ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
When the Guru becomes merciful, the mortal finds the Lord; he focuses his consciousness on the Lord's Lotus Feet. ||2||
गुर किरपाल भए तब पाइआ हरि चरणी चितु लाइ ॥२॥
LINE 21
ਮਤਿਪ੍ਰਗਾਸਭਈਹਰਿਧਿਆਇਆਗਿਆਨਿਤਤਿਲਿਵਲਾਇ
ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਸ ਮਨੁੱਖ ਨੇ ਜਗਤ ਦੇ ਮੂਲ-ਪ੍ਰਭੂ ਵਿਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ,
The intellect is enlightened, meditating on the Lord. He remains lovingly attuned to the essence of spiritual wisdom.
मति प्रगास भई हरि धिआइआ गिआनि तति लिव लाइ ॥
LINE 22
ਅੰਤਰਿਜੋਤਿਪ੍ਰਗਟੀਮਨੁਮਾਨਿਆਹਰਿਸਹਜਿਸਮਾਧਿਲਗਾਇ॥੩॥
ਉਸ ਦੀ ਮੱਤ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਪਰਗਟ ਹੋ ਗਈ, ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ਉਸ ਦਾ ਮਨ (ਉਸ ਯਾਦ ਵਿਚ) ਗਿੱਝ ਗਿਆ ॥੩॥
The Divine Light radiates forth deep within his being; his mind is pleased and appeased. He merges intuitively into Celestial Samaadhi. ||3||
अंतरि जोति प्रगटी मनु मानिआ हरि सहजि समाधि लगाइ ॥३॥
LINE 23
ਹਿਰਦੈਕਪਟੁਨਿਤਕਪਟੁਕਮਾਵਹਿਮੁਖਹੁਹਰਿਹਰਿਸੁਣਾਇ
ਪਰ, (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਠੱਗੀ ਵੱਸਦੀ ਹੈ, ਉਹ ਮਨੁੱਖ (ਨਿਰਾ) ਮੂੰਹੋਂ ਹਰਿ-ਨਾਮ ਸੁਣਾ ਸੁਣਾ ਕੇ (ਅੰਦਰੋਂ ਅੰਦਰ) ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ।
One whose heart is filled with falsehood, continues to practice falsehood, even while he teaches and preaches about the Lord.
हिरदै कपटु नित कपटु कमावहि मुखहु हरि हरि सुणाइ ॥
LINE 24
ਅੰਤਰਿਲੋਭੁਮਹਾਗੁਬਾਰਾਤੁਹਕੂਟੈਦੁਖਖਾਇ॥੪॥
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਲੋਭ ਵੱਸਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹ ਮਨੁੱਖ ਇਉਂ ਹੈ ਜਿਵੇਂ ਉਹ ਦਾਣਿਆਂ ਤੋਂ ਸੱਖਣੇ ਨਿਰੇ ਤੋਹ ਹੀ ਕੁੱਟਦਾ ਰਹਿੰਦਾ ਹੈ ਅਤੇ ਤੋਹ ਕੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ ॥੪॥
Within him is the utter darkness of greed. He is thrashed like wheat, and suffers in pain. ||4||
अंतरि लोभु महा गुबारा तुह कूटै दुख खाइ ॥४॥
LINE 25
ਜਬਸੁਪ੍ਰਸੰਨਭਏਪ੍ਰਭਮੇਰੇਗੁਰਮੁਖਿਪਰਚਾਲਾਇ
ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਬੜੇ ਪਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਂਦਾ ਹੈ।
When my God is totally pleased, the mortal tunes in and becomes Gurmukh.
जब सुप्रसंन भए प्रभ मेरे गुरमुखि परचा लाइ ॥
LINE 26
ਨਾਨਕਨਾਮਨਿਰੰਜਨੁਪਾਇਆਨਾਮੁਜਪਤਸੁਖੁਪਾਇ॥੫॥੪॥
ਹੇ ਨਾਨਕ! ਤਦੋਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰਿ-ਨਾਮ ਮਨ ਵਿਚ ਵਸਾਂਦਾ ਹੈ, ਅਤੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਹੈ ॥੫॥੪॥
Nanak has obtained the Immaculate Naam, the Name of the Lord. Chanting the Naam, he has found peace. ||5||4||
नानक नाम निरंजनु पाइआ नामु जपत सुखु पाइ ॥५॥४॥
LINE 27
ਸਾਰਗਮਹਲਾ
Saarang, Fourth Mahalaa:
सारग महला ४ ॥
LINE 28
ਮੇਰਾਮਨੁਰਾਮਨਾਮਿਮਨੁਮਾਨੀ
(ਤਦੋਂ ਤੋਂ) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ,
My mind is pleased and appeased by the Name of the Lord.
मेरा मनु राम नामि मनु मानी ॥
LINE 29
ਮੇਰੈਹੀਅਰੈਸਤਿਗੁਰਿਪ੍ਰੀਤਿਲਗਾਈਮਨਿਹਰਿਹਰਿਕਥਾਸੁਖਾਨੀ॥੧॥ਰਹਾਉ
(ਜਦੋਂ ਤੋਂ) ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, (ਤਦੋਂ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥
The True Guru has implanted divine love within my heart. The Sermon of the Lord, Har, Har, is pleasing to my mind. ||1||Pause||
मेरै हीअरै सतिगुरि प्रीति लगाई मनि हरि हरि कथा सुखानी ॥१॥ रहाउ ॥
LINE 30
ਦੀਨਦਇਆਲਹੋਵਹੁਜਨਊਪਰਿਜਨਦੇਵਹੁਅਕਥਕਹਾਨੀ
ਹੇ ਪ੍ਰਭੂ ਜੀ! ਮੈਂ ਗਰੀਬ ਸੇਵਕ ਉੱਤੇ ਦਇਆਵਾਨ ਹੋਵੋ, ਮੈਨੂੰ ਦਾਸ ਨੂੰ ਕਦੇ ਨਾਹ ਮੁੱਕਣ ਵਾਲੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੋ।
Please be merciful to Your meek and humble servant; please bless Your humble servant with Your Unspoken Speech.
दीन दइआल होवहु जन ऊपरि जन देवहु अकथ कहानी ॥
LINE 31
ਸੰਤਜਨਾਮਿਲਿਹਰਿਰਸੁਪਾਇਆਹਰਿਮਨਿਤਨਿਮੀਠਲਗਾਨੀ॥੧॥
ਜਿਸ ਮਨੁੱਖ ਨੇ ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥
Meeting with the humble Saints, I have found the sublime essence of the Lord. The Lord seems so sweet to my mind and body. ||1||
संत जना मिलि हरि रसु पाइआ हरि मनि तनि मीठ लगानी ॥१॥
LINE 32
ਹਰਿਕੈਰੰਗਿਰਤੇਬੈਰਾਗੀਜਿਨੑਗੁਰਮਤਿਨਾਮੁਪਛਾਨੀ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਉਹ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ।
They alone are unattached, who are imbued with the Lord's Love; through the Guru's Teachings, they realize the Naam, the Name of the Lord.
हरि कै रंगि रते बैरागी जिन गुरमति नामु पछानी ॥
LINE 33
ਪੁਰਖੈਪੁਰਖੁਮਿਲਿਆਸੁਖੁਪਾਇਆਸਭਚੂਕੀਆਵਣਜਾਨੀ॥੨॥
ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਮਿਲ ਪਿਆ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ ॥੨॥
Meeting with the Primal Being, one finds peace, and one's comings and goings in reincarnation are ended. ||2||
पुरखै पुरखु मिलिआ सुखु पाइआ सभ चूकी आवण जानी ॥२॥
LINE 34
ਨੈਣੀਬਿਰਹੁਦੇਖਾਪ੍ਰਭਸੁਆਮੀਰਸਨਾਨਾਮੁਵਖਾਨੀ
ਹੇ ਪ੍ਰਭੂ! ਹੇ ਸੁਆਮੀ! ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮ ਜਪਦਾ ਰਹਾਂ,
With my eyes, I gaze lovingly upon God, my Lord and Master. I chant His Name with my tongue.
नैणी बिरहु देखा प्रभ सुआमी रसना नामु वखानी ॥
ਅੰਗ 1199 Santhya practice
0:00 / 0:00