ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 967
ਅੰਗ 967Preparing audio…
0:00 0:00
LINE 01
ਲੰਗਰੁਚਲੈਗੁਰਸਬਦਿਹਰਿਤੋਟਿਆਵੀਖਟੀਐ
(ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।
The Langar - the Kitchen of the Guru's Shabad has been opened, and its supplies never run short.
लंगरु चलै गुर सबदि हरि तोटि न आवी खटीऐ ॥
LINE 02
ਖਰਚੇਦਿਤਿਖਸੰਮਦੀਆਪਖਹਦੀਖੈਰਿਦਬਟੀਐ
(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ।
Whatever His Master gave, He spent; He distributed it all to be eaten.
खरचे दिति खसंम दी आप खहदी खैरि दबटीऐ ॥
LINE 03
ਹੋਵੈਸਿਫਤਿਖਸੰਮਦੀਨੂਰੁਅਰਸਹੁਕੁਰਸਹੁਝਟੀਐ
(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ।
The Praises of the Master were sung, and the Divine Light descended from the heavens to the earth.
होवै सिफति खसंम दी नूरु अरसहु कुरसहु झटीऐ ॥
LINE 04
ਤੁਧੁਡਿਠੇਸਚੇਪਾਤਿਸਾਹਮਲੁਜਨਮਜਨਮਦੀਕਟੀਐ
ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ।
Gazing upon You, O True King, the filth of countless past lives is washed away.
तुधु डिठे सचे पातिसाह मलु जनम जनम दी कटीऐ ॥
LINE 05
ਸਚੁਜਿਗੁਰਿਫੁਰਮਾਇਆਕਿਉਏਦੂਬੋਲਹੁਹਟੀਐ
(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ;
The Guru gave the True Command; why should we hesitate to proclaim this?
सचु जि गुरि फुरमाइआ किउ एदू बोलहु हटीऐ ॥
LINE 06
ਪੁਤ੍ਰੀਕਉਲੁਪਾਲਿਓਕਰਿਪੀਰਹੁਕੰਨੑਮੁਰਟੀਐ
(ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
His sons did not obey His Word; they turned their backs on Him as Guru.
पुत्री कउलु न पालिओ करि पीरहु कंन मुरटीऐ ॥
LINE 07
ਦਿਲਿਖੋਟੈਆਕੀਫਿਰਨਿੑਬੰਨਿੑਭਾਰੁਉਚਾਇਨਿੑਛਟੀਐ
ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।
These evil-hearted ones became rebellious; they carry loads of sin on their backs.
दिलि खोटै आकी फिरनि बंनि भारु उचाइनि छटीऐ ॥
LINE 08
ਜਿਨਿਆਖੀਸੋਈਕਰੇਜਿਨਿਕੀਤੀਤਿਨੈਥਟੀਐ
ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ।
Whatever the Guru said, Lehna did, and so he was installed on the throne.
जिनि आखी सोई करे जिनि कीती तिनै थटीऐ ॥
LINE 09
ਕਉਣੁਹਾਰੇਕਿਨਿਉਵਟੀਐ॥੨॥
(ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥
Who has lost, and who has won? ||2||
कउणु हारे किनि उवटीऐ ॥२॥
LINE 10
ਜਿਨਿਕੀਤੀਸੋਮੰਨਣਾਕੋਸਾਲੁਜਿਵਾਹੇਸਾਲੀ
ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ)।
He who did the work, is accepted as Guru; so which is better - the thistle or the rice?
जिनि कीती सो मंनणा को सालु जिवाहे साली ॥
LINE 11
ਧਰਮਰਾਇਹੈਦੇਵਤਾਲੈਗਲਾਕਰੇਦਲਾਲੀ
ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ।
The Righteous Judge of Dharma considered the arguments and made the decision.
धरम राइ है देवता लै गला करे दलाली ॥
LINE 12
ਸਤਿਗੁਰੁਆਖੈਸਚਾਕਰੇਸਾਬਾਤਹੋਵੈਦਰਹਾਲੀ
(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ।
Whatever the True Guru says, the True Lord does; it comes to pass instantaneously.
सतिगुरु आखै सचा करे सा बात होवै दरहाली ॥
LINE 13
ਗੁਰਅੰਗਦਦੀਦੋਹੀਫਿਰੀਸਚੁਕਰਤੈਬੰਧਿਬਹਾਲੀ
ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ।
Guru Angad was proclaimed, and the True Creator confirmed it.
गुर अंगद दी दोही फिरी सचु करतै बंधि बहाली ॥
LINE 14
ਨਾਨਕੁਕਾਇਆਪਲਟੁਕਰਿਮਲਿਤਖਤੁਬੈਠਾਸੈਡਾਲੀ
ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ)।
Nanak merely changed his body; He still sits on the throne, with hundreds of branches reaching out.
नानकु काइआ पलटु करि मलि तखतु बैठा सै डाली ॥
LINE 15
ਦਰੁਸੇਵੇਉਮਤਿਖੜੀਮਸਕਲੈਹੋਇਜੰਗਾਲੀ
ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ।
Standing at His door, His followers serve Him; by this service, their rust is scraped off.
दरु सेवे उमति खड़ी मसकलै होइ जंगाली ॥
LINE 16
ਦਰਿਦਰਵੇਸੁਖਸੰਮਦੈਨਾਇਸਚੈਬਾਣੀਲਾਲੀ
(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ।
He is the Dervish - the Saint, at the door of His Lord and Master; He loves the True Name, and the Bani of the Guru's Word.
दरि दरवेसु खसंम दै नाइ सचै बाणी लाली ॥
LINE 17
ਬਲਵੰਡਖੀਵੀਨੇਕਜਨਜਿਸੁਬਹੁਤੀਛਾਉਪਤ੍ਰਾਲੀ
ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)।
Balwand says that Khivi, the Guru's wife, is a noble woman, who gives soothing, leafy shade to all.
बलवंड खीवी नेक जन जिसु बहुती छाउ पत्राली ॥
LINE 18
ਲੰਗਰਿਦਉਲਤਿਵੰਡੀਐਰਸੁਅੰਮ੍ਰਿਤੁਖੀਰਿਘਿਆਲੀ
(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
She distributes the bounty of the Guru's Langar; the kheer - the rice pudding and ghee, is like sweet ambrosia.
लंगरि दउलति वंडीऐ रसु अंम्रितु खीरि घिआली ॥
LINE 19
ਗੁਰਸਿਖਾਕੇਮੁਖਉਜਲੇਮਨਮੁਖਥੀਏਪਰਾਲੀ
(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
The faces of the Guru's Sikhs are radiant and bright; the self-willed manmukhs are pale, like straw.
गुरसिखा के मुख उजले मनमुख थीए पराली ॥
LINE 20
ਪਏਕਬੂਲੁਖਸੰਮਨਾਲਿਜਾਂਘਾਲਮਰਦੀਘਾਲੀ
ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।
The Master gave His approval, when Angad exerted Himself heroically.
पए कबूलु खसंम नालि जां घाल मरदी घाली ॥
LINE 21
ਮਾਤਾਖੀਵੀਸਹੁਸੋਇਜਿਨਿਗੋਇਉਠਾਲੀ॥੩॥
ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ ॥੩॥
Such is the Husband of mother Khivi; He sustains the world. ||3||
माता खीवी सहु सोइ जिनि गोइ उठाली ॥३॥
LINE 22
ਹੋਰਿਂਓਗੰਗਵਹਾਈਐਦੁਨਿਆਈਆਖੈਕਿਕਿਓਨੁ
ਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ?
It is as if the Guru made the Ganges flow in the opposite direction, and the world wonders: what has he done?
होरिंओ गंग वहाईऐ दुनिआई आखै कि किओनु ॥
LINE 23
ਨਾਨਕਈਸਰਿਜਗਨਾਥਿਉਚਹਦੀਵੈਣੁਵਿਰਿਕਿਓਨੁ
ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ।
Nanak, the Lord, the Lord of the World, spoke the words out loud.
नानक ईसरि जगनाथि उचहदी वैणु विरिकिओनु ॥
LINE 24
ਮਾਧਾਣਾਪਰਬਤੁਕਰਿਨੇਤ੍ਰਿਬਾਸਕੁਸਬਦਿਰਿੜਕਿਓਨੁ
ਉਸ (ਗੁਰੂ ਨਾਨਕ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ, 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ)
Making the mountain his churning stick, and the snake-king his churning string, He has churned the Word of the Shabad.
माधाणा परबतु करि नेत्रि बासकु सबदि रिड़किओनु ॥
LINE 25
ਚਉਦਹਰਤਨਨਿਕਾਲਿਅਨੁਕਰਿਆਵਾਗਉਣੁਚਿਲਕਿਓਨੁ
ਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।
From it, He extracted the fourteen jewels, and illuminated the world.
चउदह रतन निकालिअनु करि आवा गउणु चिलकिओनु ॥
LINE 26
ਕੁਦਰਤਿਅਹਿਵੇਖਾਲੀਅਨੁਜਿਣਿਐਵਡਪਿਡਠਿਣਕਿਓਨੁ
ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ,
He revealed such creative power, and touched such greatness.
कुदरति अहि वेखालीअनु जिणि ऐवड पिड ठिणकिओनु ॥
LINE 27
ਲਹਣੇਧਰਿਓਨੁਛਤ੍ਰੁਸਿਰਿਅਸਮਾਨਿਕਿਆੜਾਛਿਕਿਓਨੁ
(ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ।
He raised the royal canopy to wave over the head of Lehna, and raised His glory to the skies.
लहणे धरिओनु छत्रु सिरि असमानि किआड़ा छिकिओनु ॥
LINE 28
ਜੋਤਿਸਮਾਣੀਜੋਤਿਮਾਹਿਆਪੁਆਪੈਸੇਤੀਮਿਕਿਓਨੁ
(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ।
His Light merged into the Light, and He blended Him into Himself.
जोति समाणी जोति माहि आपु आपै सेती मिकिओनु ॥
LINE 29
ਸਿਖਾਂਪੁਤ੍ਰਾਂਘੋਖਿਕੈਸਭਉਮਤਿਵੇਖਹੁਜਿਕਿਓਨੁ
ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ-
Guru Nanak tested His Sikhs and His sons, and everyone saw what happened.
सिखां पुत्रां घोखि कै सभ उमति वेखहु जि किओनु ॥
LINE 30
ਜਾਂਸੁਧੋਸੁਤਾਂਲਹਣਾਟਿਕਿਓਨੁ॥੪॥
ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥
When Lehna alone was found to be pure, then He was set on the throne. ||4||
जां सुधोसु तां लहणा टिकिओनु ॥४॥
LINE 31
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ
ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ)।
Then, the True Guru, the son of Pheru, came to dwell at Khadoor.
फेरि वसाइआ फेरुआणि सतिगुरि खाडूरु ॥
LINE 32
ਜਪੁਤਪੁਸੰਜਮੁਨਾਲਿਤੁਧੁਹੋਰੁਮੁਚੁਗਰੂਰੁ
(ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ।
Meditation, austerities and self-discipline rest with You, while the others are filled with excessive pride.
जपु तपु संजमु नालि तुधु होरु मुचु गरूरु ॥
LINE 33
ਲਬੁਵਿਣਾਹੇਮਾਣਸਾਜਿਉਪਾਣੀਬੂਰੁ
ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,
Greed ruins mankind, like the green algae in the water.
लबु विणाहे माणसा जिउ पाणी बूरु ॥
LINE 34
ਵਰ੍ਹਿਐਦਰਗਹਗੁਰੂਕੀਕੁਦਰਤੀਨੂਰੁ
(ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ ('ਨਾਮ' ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ।
In the Guru's Court, the Divine Light shines in its creative power.
वर्हिऐ दरगह गुरू की कुदरती नूरु ॥
LINE 35
ਜਿਤੁਸੁਹਾਥਲਭਈਤੂੰਓਹੁਠਰੂਰੁ
ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ।
You are the cooling peace, whose depth cannot be found.
जितु सु हाथ न लभई तूं ओहु ठरूरु ॥
LINE 36
ਨਉਨਿਧਿਨਾਮੁਨਿਧਾਨੁਹੈਤੁਧੁਵਿਚਿਭਰਪੂਰੁ
ਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ।
You are overflowing with the nine treasures, and the treasure of the Naam, the Name of the Lord.
नउ निधि नामु निधानु है तुधु विचि भरपूरु ॥
LINE 37
ਨਿੰਦਾਤੇਰੀਜੋਕਰੇਸੋਵੰਞੈਚੂਰੁ
(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।
Whoever slanders You will be totally ruined and destroyed.
निंदा तेरी जो करे सो वंञै चूरु ॥
LINE 38
ਨੇੜੈਦਿਸੈਮਾਤਲੋਕਤੁਧੁਸੁਝੈਦੂਰੁ
ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ।
People of the world can see only what is near at hand, but You can see far beyond.
नेड़ै दिसै मात लोक तुधु सुझै दूरु ॥
LINE 39
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ॥੫॥
ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥
Then the True Guru, the son of Pheru, came to dwell at Khadoor. ||5||
फेरि वसाइआ फेरुआणि सतिगुरि खाडूरु ॥५॥
ਅੰਗ 967 Santhya practice
0:00 / 0:00